Viral Video: ਸਟੇਜ ‘ਤੇ ਬੈਠ ਕੇ Free Fire ਖੇਡ ਦਾ ਨਜ਼ਰ ਆਇਆ ਲਾੜਾ, ਦੇਖੋ

Published: 

03 Dec 2024 11:30 AM IST

Viral Video: ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਜੋ ਨਜ਼ਰ ਆ ਰਿਹਾ ਹੈ, ਉਹ ਸ਼ਾਇਦ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਵਾਇਰਲ ਹੋ ਰਹੀ ਵੀਡੀਓ 'ਚ ਇਕ ਲਾੜਾ ਵਿਆਹ ਵਾਲੀ ਸਟੇਜ 'ਤੇ ਬੈਠ ਕੇ ਵੀਡੀਓ ਗੇਮ ਖੇਡਦਾ ਨਜ਼ਰ ਆ ਰਿਹਾ ਹੈ। ਲਾੜੇ ਦੇ ਆਲੇ-ਦੁਆਲੇ ਸਾਰੇ ਲੋਕ ਘੇਰਾ ਬਣਾ ਕੇ ਬੈਠੇ ਹਨ।

Viral Video: ਸਟੇਜ ਤੇ ਬੈਠ ਕੇ Free Fire ਖੇਡ ਦਾ ਨਜ਼ਰ ਆਇਆ ਲਾੜਾ, ਦੇਖੋ
Follow Us On

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਦੋਂ ਕੀ ਵਾਇਰਲ ਹੋ ਜਾਵੇ ਅਤੇ ਕਿਸ ਵੀਡੀਓ ‘ਚ ਕੀ ਦੇਖਣ ਨੂੰ ਮਿਲ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਹਰ ਰੋਜ਼ ਲੋਕ ਆਪਣੇ ਅਕਾਊਂਟ ਤੋਂ ਵੱਖ-ਵੱਖ ਵੀਡੀਓਜ਼ ਪੋਸਟ ਕਰਦੇ ਹਨ ਅਤੇ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਉਸ ਮੁਤਾਬਕ ਪ੍ਰਤੀਕਿਰਿਆ ਵੀ ਕਰਦੇ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਰਹਿੰਦੇ ਹੋ, ਤਾਂ ਤੁਸੀਂ ਵੀ ਵੱਖ-ਵੱਖ ਸਮੇਂ ‘ਤੇ ਅਜਿਹੇ ਕਈ ਵਾਇਰਲ ਵੀਡੀਓ ਦੇਖੇ ਹੋਣਗੇ। ਇਸ ਸਮੇਂ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਹੱਸੀ ਵੀ ਆ ਜਾਵੇਗੀ ।

ਹੁਣ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਬਹੁਤ ਹੀ ਵੱਖਰਾ ਸੀਨ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਲਾੜਾ ਇਕ ਖਾਸ ਕੁਰਸੀ ‘ਤੇ ਬੈਠਾ ਹੈ, ਜਿਸ ‘ਚ ਕੋਟ-ਪੈਂਟ, ਸਿਰ ‘ਤੇ ਸਿਹਰਾ ਅਤੇ ਗਲੇ ‘ਚ ਮਾਲਾ ਪਾਈ ਹੋਈ ਹੈ। ਉਸ ਦੇ ਆਲੇ-ਦੁਆਲੇ ਕੁਝ ਮੁੰਡੇ ਵੀ ਬੈਠੇ ਹਨ ਤੇ ਸਾਰੇ ਆਪੋ-ਆਪਣੇ ਫ਼ੋਨਾਂ ਵਿਚ ਰੁੱਝੇ ਹੋਏ ਹਨ। ਜਦੋਂ ਕੈਮਰਾ ਨੇੜੇ ਜਾਂਦਾ ਹੈ ਤਾਂ ਦੇਖਿਆ ਜਾਂਦਾ ਹੈ ਕਿ ਲਾੜਾ ਆਨਲਾਈਨ ਗੇਮ ਖੇਡ ਰਿਹਾ ਹੈ। ਲਾੜੇ ਦੀ ਉਮਰ ਵੀ ਕਾਫੀ ਛੋਟੀ ਲੱਗ ਰਹੀ ਹੈ। ਇਹ ਵੀਡੀਓ ਕਦੋਂ ਦਾ ਹੈ, ਇਹ ਤਾਂ ਪਤਾ ਨਹੀਂ ਹੈ ਪਰ ਹੁਣ ਇਹ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਮੁੰਡੇ ਨੇ ਮਛਲੀਆਂ ਤੋਂ ਬਣਾਈ ਡਰੈੱਸ,ਦਿਖਾਇਆ ਉਰਫੀ ਜਾਵੇਦ ਵਾਲਾ ਸਵੈਗ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @ChapraZila ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ, ਕੈਪਸ਼ਨ ਵਿੱਚ ਲਿਖਿਆ ਹੈ, ‘ਇਹ ਲਾੜਾ ਵਿਆਹ ਕਰਨ ਗਿਆ ਹੈ ਅਤੇ ਬੈਠਾ ਫ੍ਰੀ ਫਾਇਰ ਖੇਡ ਰਿਹਾ ਹੈ।’ ਵੀਡੀਓ ਲਿਖਣ ਤੱਕ 2 ਹਜ਼ਾਰ 266 ਲੋਕ ਵੀਡੀਓ ਨੂੰ ਦੇਖ ਚੁੱਕੇ ਹਨ। ਇੱਕ ਯੂਜ਼ਰ ਨੇ ਹੱਸਣ ਵਾਲੇ ਇਮੋਜੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।