ਮੇਰੇ ਮੋਢਿਆਂ ‘ਤੇ ਮੇਰਾ ਤਿਰੰਗਾ… ਪੁਲਾੜ ਜਾ ਰਹੇ ਸ਼ੁਭਾਂਸ਼ੂ ਸ਼ੁਕਲਾ ਨੇ ਭੇਜਿਆ ਪਹਿਲਾ ਮੈਸੇਜ, ਬੋਲੇ- ਇਹ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ
Axiom-4 ਮਿਸ਼ਨ ਦੇ ਤਹਿਤ, ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋ ਗਏ ਹਨ। ਸ਼ੁਭਾਂਸ਼ੂ ਨੇ ਪੁਲਾੜ ਤੋਂ ਆਪਣਾ ਪਹਿਲਾ ਮੈਸੇਜ ਭੇਜਦੇ ਹੋਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਇਹ ਯਾਤਰਾ 14 ਦਿਨਾਂ ਤੱਕ ਚੱਲੇਗੀ, ਅਤੇ ਟੀਮ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ISS ਪਹੁੰਚੇਗੀ।
ਸ਼ੁਭਾਂਸ਼ੂ ਸ਼ੁਕਲਾ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ 3 ਹੋਰ ਯਾਤਰੀਆਂ ਨੂੰ ਲੈ ਕੇ Axiom-4 ਮਿਸ਼ਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਯਾਤਰਾ ਲਈ ਰਵਾਨਾ ਹੋ ਗਿਆ। ਇਹ ਮਿਸ਼ਨ ਬੁੱਧਵਾਰ ਦੁਪਹਿਰ 12:01 ਵਜੇ ਲਾਂਚ ਕੀਤਾ ਗਿਆ ਸੀ। ਸ਼ੁਭਾਂਸ਼ੂ ਤੋਂ ਇਲਾਵਾ, ਇਸ ਮਿਸ਼ਨ ਵਿੱਚ 3 ਹੋਰ ਲੋਕ ਵੀ ਮੌਜੂਦ ਹਨ, ਜੋ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਣਗੇ। ਉਡਾਣ ਭਰਦੇ ਹੀ ਸ਼ੁਭਾਂਸ਼ੂ ਸ਼ੁਕਲਾ ਦਾ ਪਹਿਲਾ ਮੈਸੇਜ ਸਾਹਮਣੇ ਆਇਆ ਹੈ।
ਪੁਲਾੜ ਯਾਨ ਤੋਂ ਪਹਿਲਾ ਸੁਨੇਹਾ ਭੇਜਦੇ ਹੋਏ ਸ਼ੁਭਾਂਸ਼ੂ ਨੇ ਕਿਹਾ, “ਨਮਸਕਾਰ ਮੇਰੇ ਪਿਆਰੇ ਦੇਸ਼ ਵਾਸੀਓ, 41 ਸਾਲਾਂ ਬਾਅਦ ਅਸੀਂ ਦੁਬਾਰਾ ਪੁਲਾੜ ਵਿੱਚ ਪਹੁੰਚ ਗਏ ਹਾਂ। ਇਸ ਸਮੇਂ ਅਸੀਂ ਧਰਤੀ ਦੇ ਦੁਆਲੇ 7.5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਘੁੰਮ ਰਹੇ ਹਾਂ। ਮੇਰੇ ਮੋਢੇ ‘ਤੇ ਤਿਰੰਗਾ ਹੈ, ਜੋ ਮੈਨੂੰ ਦੱਸ ਰਿਹਾ ਹੈ ਕਿ ਮੈਂ ਇਕੱਲਾ ਨਹੀਂ ਹਾਂ, ਤੁਸੀਂ ਸਾਰੇ ਮੇਰੇ ਨਾਲ ਹੋ।”
ਉਨ੍ਹਾਂ ਅੱਗੇ ਕਿਹਾ, “ਇਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ ਮੇਰੀ ਯਾਤਰਾ ਦੀ ਸ਼ੁਰੂਆਤ ਨਹੀਂ ਹੈ, ਇਹ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਯਾਤਰਾ ਦਾ ਹਿੱਸਾ ਬਣੋ। ਤੁਹਾਡੀ ਛਾਤੀ ਵੀ ਮਾਣ ਨਾਲ ਚੋੜੀ ਹੋਣੀ ਚਾਹੀਦੀ ਹੈ। ਆਓ ਆਪਾਂ ਸਾਰੇ ਮਿਲ ਕੇ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਜੈ ਹਿੰਦ! ਜੈ ਭਾਰਤ!”
ਕਈ ਵਾਰ ਟਲੀ ਲਾਂਚਿੰਗ
ਬੁੱਧਵਾਰ ਦੁਪਹਿਰ 12:01 ਮਿੰਟ ‘ਤੇ ਆਖ਼ਰਕਾਰ, ਐਕਸੀਓਮ-4 ਮਿਸ਼ਨ ਲਾਂਚ ਹੋ ਗਿਆ। ਇਸ ਤੋਂ ਪਹਿਲਾਂ, ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਕਈ ਵੱਖ-ਵੱਖ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ। ਪਹਿਲਾਂ ਨਿਰਧਾਰਤ ਸ਼ਡਿਊਲ ਦੀ ਗੱਲ ਕਰੀਏ ਤਾਂ ਇਸਨੂੰ 29 ਮਈ ਨੂੰ ਲਾਂਚ ਕੀਤਾ ਜਾਣਾ ਸੀ। ਹਾਲਾਂਕਿ, ਉਸ ਸਮੇਂ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਸਨੂੰ 8 ਜੂਨ, 10 ਜੂਨ ਅਤੇ 11 ਜੂਨ ਤੱਕ ਮੁਲਤਵੀ ਕਰਨਾ ਪਿਆ। ਅੰਤ ਵਿੱਚ, ਲੰਬੇ ਇੰਤਜ਼ਾਰ ਤੋਂ ਬਾਅਦ, ਇਸਨੂੰ 24 ਜੂਨ ਨੂੰ ਲਾਂਚ ਕੀਤਾ ਗਿਆ।
ਕਦੋਂ ਪਹੁੰਚਣਗੇ ਅਤੇ ਕਿੰਨਾ ਸਮਾਂ ਰੁਕਣਗੇ ਪੁਲਾੜ ਚ?
ਇਹ ਪੁਲਾੜ ਵਿੱਚ Axiom-4 ਦਾ ਚੌਥਾ ਨਿੱਜੀ ਮਿਸ਼ਨ ਹੈ। ਇਹ ਨਾਸਾ ਅਤੇ SpaceX ਦਾ ਸਾਂਝਾ ਮਿਸ਼ਨ ਹੈ। ਇਸ ਪੁਲਾੜ ਮਿਸ਼ਨ ਵਿੱਚ 4 ਦੇਸ਼ਾਂ ਦੇ 4 ਪੁਲਾੜ ਯਾਤਰੀ ਸ਼ਾਮਲ ਹਨ। ਇਹ ਦੇਸ਼ ਭਾਰਤ, ਅਮਰੀਕਾ, ਪੋਲੈਂਡ, ਹੰਗਰੀ ਹਨ ਜਿਨ੍ਹਾਂ ਦੇ ਪੁਲਾੜ ਯਾਤਰੀ ਮਿਸ਼ਨ ਵਿੱਚ ਸ਼ਾਮਲ ਹਨ। ਸਾਰੇ ਚਾਰੇ ਪੁਲਾੜ ਯਾਤਰੀ 14 ਦਿਨਾਂ ਲਈ ਪੁਲਾੜ ਵਿੱਚ ਰਹਿਣ ਵਾਲੇ ਹਨ। ਸ਼ੁਭਾਂਸ਼ੂ ਅਤੇ ਟੀਮ ਦੇ 28 ਘੰਟਿਆਂ ਦੀ ਯਾਤਰਾ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਵੀਰਵਾਰ ਸ਼ਾਮ 4:30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਦੀ ਉਮੀਦ ਹੈ।