Twitter: @TheFigen_Name
ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਚੋਂ ਕੁਝ ਸਨਸਨੀ ਬਣ ਜਾਂਦੇ ਹਨ ਤਾਂ ਕੁਝ ਯੂਜਰਜ਼ ਲਈ ਹੈਰਾਨੀ ਦਾ ਸਬਬ ਵੀ ਬਣ ਜਾਂਦੇ ਹਨ। ਅਜਿਹੀ ਹੀ ਇੱਕ ਵੀਡੀਓ ਇਸ ਵੇਲ੍ਹੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੇ ਸਾਹ ਸੁੱਕ ਰਹੇ ਹਨ। ਇਸ ਵਾਇਰਲ ਵੀਡੀਓ ‘ਚ ਇਕ ਕਾਰ ਚਾਲਕ ਅਜੀਬ ਤਰੀਕੇ ਨਾਲ ਗੱਡੀ ਚਲਾਉਂਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ‘ਤੇ ਦੇਖ ਅਤੇ ਪਸੰਦ ਕਰ ਰਹੇ ਹਨ।
ਵਾਇਰਲ ਹੋ ਰਹੀ ਵੀਡੀਓ ‘ਚ ਇਕ ਵਿਅਕਤੀ ਬੇਹੱਦ ਤੰਗ ਸੜਕ ‘ਤੇ ਗਜਬ ਦੀ ਡਰਾਈਵਿੰਗ ਦਾ ਮੁਜ਼ਾਹਰਾ ਕਰ ਰਿਹਾ ਹੈ। ਇਹ ਵੀਡੀਓ ਦੇਖ ਕੇ ਤੁਹਾਡੇ ਵੀ ਸਾਹ ਰੁਕ ਜਾਣਗੇ। ਕਾਰ ਚਲਾਉਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਕਾਰ ਨੂੰ ਸੁਰੱਖਿਅਤ ਰੱਖਣਾ ਅਤੇ ਮੁਸ਼ਕਲ ਸਥਿਤੀਆਂ ਵਿੱਚ ਚੰਗੀ ਤਰ੍ਹਾਂ ਡਰਾਈਵ ਕਰਨਾ ਵੀ ਬਹੁਤ ਜ਼ਰੂਰੀ ਹੈ।
ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਇੱਕ ਸ਼ਖਸ ਕਾਰ ਨੂੰ ਪਹਾੜੀ ਸੜਕ ‘ਤੇ ਮੋੜ ਰਿਹਾ ਹੈ, ਉਹ ਬਹੁਤ ਹੀ ਹੈਰਾਨੀਜਨਕ ਹੈ। ਸੜਕਾਂ ਇੰਨੀਆਂ ਤੰਗ ਹਨ ਕਿ ਇੱਕ ਸਕੂਟਰ ਵੀ ਚੰਗੀ ਤਰ੍ਹਾਂ ਨਾਲ ਨਾ ਮੁੜ ਸਕੇ। ਪਰ ਜਿਸ ਤਰ੍ਹਾਂ ਨਾ ਇਸ ਕਾਰ ਦਾ ਡਰਾਈਵਰ ਇਸਨੂੰ ਮੋੜਦਾ ਹੈ, ਉਸਨੂੰ ਵੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ। ਇੰਨੀ ਤੰਗ ਸੜਕ ‘ਤੇ ਵੀ, ਵਿਅਕਤੀ ਬਿਨਾਂ ਕਿਸੇ ਡਰ ਦੇ ਪਹਾੜੀ ‘ਤੇ ਕਾਰ ਮੋੜ ਲੈਂਦਾ ਹੈ। ਇਸ ਦੌਰਾਨ ਕਾਰ ਦੇ ਪਿਛਲੇ ਟਾਇਰ ਨੂੰ ਹਵਾ ‘ਚ ਦੇਖ ਕੇ ਇਸ ਤੇ ਯਕੀਨ ਕਰਨਾ ਮੁਸ਼ਕਿਲ ਹੈ।
15 ਮਿਲੀਅਨ ਤੋਂ ਵੱਧ ਵਿਊਜ਼
ਯੂਜ਼ਰਸ ਵੀਡੀਓ ‘ਤੇ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਦਾ ਕਹਿਣਾ ਹੈ ਕਿ ਕਾਰ ਦਾ ਰਿਵਰਸ ਗਿਅਰ ਤਾਂ ਕੰਮ ਕਰਦਾ ਹੋਵੇਗਾ, ਫਿਰ ਇਸ ਤਰ੍ਹਾਂ ਮੋੜਨ ਦੀ ਕੀ ਲੋੜ ਸੀ। ਉਸੇ ਸਮੇਂ ਇਕ ਹੋਰ ਨੇ ਕਿਹਾ ਕਿ ਉਹ ਉਸ ਜਗ੍ਹਾ ‘ਤੇ ਕੀ ਕਰ ਰਿਹਾ ਸੀ। ਇਸੇ ਤਰ੍ਹਾਂ ਇਸ ਵੀਡੀਓ ‘ਤੇ ਹੁਣ ਤੱਕ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।