Rajat Sharma : ਕਾਂਗਰਸੀ ਮਹਿਲਾ ਆਗੂ ਨੇ ਰਜਤ ਸ਼ਰਮਾ ‘ਤੇ ਲਾਏ ਗੰਭੀਰ ਆਰੋਪ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Updated On: 

11 Jun 2024 14:28 PM IST

Ragini Nayak on Rajat Sharma :ਐਕਸ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਰਾਗਿਨੀ ਨਾਇਕ ਨੇ ਲਿਖਿਆ, 'ਪਹਿਲੀ ਵੀਡੀਓ 'ਐਕਸ' 'ਤੇ ਮੇਰੇ ਧਿਆਨ ਵਿਚ ਲਿਆਂਦਾ ਗਈ! ਇਸ ਵਿੱਚ ਰਜਤ ਸ਼ਰਮਾ ਆਨ ਏਅਰ ਮੈਨੂੰ ਗਾਲ੍ਹ ਕੱਢਦੇ ਹੋਏ ਨਜ਼ਰ ਆ ਰਹੇ ਹਨ। ਮੈਂ ਤੱਥਾਂ ਦੀ ਜਾਂਚ ਕੀਤੀ! ਚੈਨਲ ਤੋਂ ਇਸ ਵੀਡੀਓ ਦੀ ਰਾਅ ਫੁਟੇਜ ਕੱਢੀ (ਦੂਜੀ ਵੀਡੀਓ) ਇਸ ਤੋਂ ਵੱਧ ਪੱਤਰਕਾਰੀ ਦਾ ਪੱਧਰ ਹੋਰ ਕੀ ਘਟੇਗਾ? ਕੀ ਤੁਹਾਡੇ ਕੋਲ ਹੈ ਕੋਈ ਜਵਾਬ ਰਜਤ ਸ਼ਰਮਾ

Rajat Sharma : ਕਾਂਗਰਸੀ ਮਹਿਲਾ ਆਗੂ ਨੇ ਰਜਤ ਸ਼ਰਮਾ ਤੇ ਲਾਏ ਗੰਭੀਰ ਆਰੋਪ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ

ਰਜਤ ਸ਼ਰਮਾ ਦਾ ਵੀਡੀਓ ਵਾਇਰਲ

Follow Us On
Rajat Sharma Viral Video : ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਕਾਂਗਰਸ ਦੀ ਸਪੀਕਰ ਰਾਗਿਨੀ ਨਾਇਕ ਨੇ ਰਜਤ ਸ਼ਰਮਾ ‘ਤੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਰੋਪ ਲਾਇਆ ਹੈ ਕਿ ਰਜਤ ਸ਼ਰਮਾ ਨੇ ਉਸ ਪ੍ਰਤੀ ਇਤਰਾਜ਼ਯੋਗ ਭਾਸ਼ਾ ਵਰਤੀ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਲੋਕ ਰਜਤ ਸ਼ਰਮਾ ਤੋਂ ਸਵਾਲ ਪੁੱਛ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਇਹ ਸਾਰਾ ਮਾਮਲਾ ਲਾਈਵ ਡਿਬੇਟ ਤੋਂ ਸ਼ੁਰੂ ਹੋਇਆ। ਇਸ ਡਿਬੇਟ ਵਿੱਚ ਰਾਗਿਨੀ ਨੂੰ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਚਰਚਾ ਹੋ ਰਹੀ ਸੀ। ਵਾਇਰਲ ਵੀਡੀਓ ‘ਚ ਰਾਗਿਨੀ ਅਤੇ ਰਜਤ ਸ਼ਰਮਾ ਵਿਚਾਲੇ ਬਹਿਸ ਹੋ ਗਈ ਸੀ। ਇਸ ਦੌਰਾਨ ਰਜਤ ਸ਼ਰਮਾ ਨੇ ਕਿਹਾ, ਮੈਨੂੰ ਮਿਸਕੋਟ ਨਾ ਕਰੋ ਅਤੇ ਮੈਂ ਕਿਹਾ ਸੀ ਕਿ 90 ਸੀਟਾਂ ਵੀ ਕਾਂਗਰਸ ਦੀ ਵੱਡੀ ਜਿੱਤ ਹੋਵੇਗੀ। ਇਸ ਦੌਰਾਨ ਰਾਗਿਨੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਇਸ ਕਾਰਨ ਰਜਤ ਸ਼ਰਮਾ ਚੁੱਪ ਹੋ ਗਏ ਅਤੇ ਕੁਝ ਬੁੜਬੁੜਾਉਣ ਲੱਗੇ। ਹੁਣ ਇਲਜ਼ਾਮ ਹੈ ਕਿ ਰਜਤ ਸ਼ਰਮਾ ਨੇ ਰਾਗਿਨੀ ਨਾਇਕ ਨੂੰ ਹੌਲੀ ਆਵਾਜ਼ ਵਿੱਚ ਗਾਲ੍ਹ ਕੱਢੀ ਸੀ। ਤੁਹਾਨੂੰ ਦੱਸ ਦੇਈਏ ਕਿ ਦੋ ਵੀਡੀਓ ਵਾਇਰਲ ਹੋ ਰਹੇ ਹਨ, ਇੱਕ ਵਿੱਚ ਰਜਤ ਸ਼ਰਮਾ ਕੁਝ ਬੁੜਬੁੜਾਉਂਦੇ ਨਜ਼ਰ ਆ ਰਹੇ ਹਨ, ਜਦਕਿ ਦੂਜੇ ਵੀਡੀਓ ਵਿੱਚ ਉਨ੍ਹਾਂ ਦੇ ਮੂੰਹੋਂ ਗਾਲ੍ਹ ਸੁਣਨ ਨੂੰ ਮਿਲ ਰਹੀ ਹੈ। ਰਾਗਿਨੀ ਨਾਇਕ ਨੇ ਖੁਦ ਦੋਵੇਂ ਵੀਡੀਓ ਸ਼ੇਅਰ ਕੀਤੇ ਹਨ। ਹੁਣ ਸਵਾਲ ਇਹ ਵੀ ਉਠਾਇਆ ਜਾ ਸਕਦਾ ਹੈ ਕਿ ਕੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਜਾਂ ਕੋਈ ਗਲਤਫਹਿਮੀ ਪੈਦਾ ਹੋ ਗਈ ਹੈ। ਹਾਲਾਂਕਿ ਜਦੋਂ ਤੱਕ ਰਜਤ ਸ਼ਰਮਾ ਖੁਦ ਸਪੱਸ਼ਟ ਨਹੀਂ ਕਰਦੇ, ਉਦੋਂ ਤੱਕ ਇਹ ਮਾਮਲਾ ਰੁਕਣ ਵਾਲਾ ਨਹੀਂ ਹੈ।

ਇੱਥੇ ਵੋਖੇ ਵਾਇਰਲ ਵੀਡੀਓ