Shocking Video: ਮੁੰਡੇ ਦੀ ਛਾਤੀ ‘ਤੇ ਚੜ੍ਹ ਗਈ ਬੱਸ, ਫਿਰ ਹੋਇਆ ਕੁਝ ਅਜਿਹਾ, ਮੌਤ ਨੂੰ ਮਾਤ ਦੇ ਕੇ ਵਾਪਸ ਆਇਆ ਨੌਜਵਾਨ
Kerala Kattappana Bus Stand Viral Video: ਕੇਰਲ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਲੜਕਾ ਬੱਸ ਸਟੈਂਡ 'ਤੇ ਬੈਠਾ ਆਪਣਾ ਫੋਨ ਚਲਾਉਣ ਵਿੱਚ ਬਿਜ਼ੀ ਹੁੰਦਾ ਹੈ। ਉਹ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਸ ਦੇ ਸਾਹਮਣੇ ਬੱਸ ਆ ਰਹੀ ਹੈ। ਅਜਿਹੇ 'ਚ ਡਰਾਈਵਰ ਬੱਸ ਨੂੰ ਉਸ ਦੀ ਛਾਤੀ 'ਤੇ ਚੜ੍ਹਾ ਦਿੰਦਾ ਹੈ। ਹਾਲਾਂਕਿ, ਉਸਦੀ ਕਿਸਮਤ ਚੰਗੀ ਹੈ ਕਿ ਉਸਨੂੰ ਕੁਝ ਨਹੀਂ ਹੋਇਆ।
ਮੌਤ ਬਾਰੇ ਇੱਕ ਗੱਲ ਹਮੇਸ਼ਾ ਕਹੀ ਜਾਂਦੀ ਹੈ ਕਿ ਇਹ ਮਨੁੱਖ ਲਈ ਇੱਕ ਅੰਤਮ ਸੱਚ ਹੈ ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਜਦੋਂ ਉਸ ਨੇ ਆਉਣਾ ਹੈ ਤਾਂ ਉਹ ਆ ਕੇ ਹੀ ਰਵੇਗੀ। ਹਾਲਾਂਕਿ, ਕੁਝ ਲੋਕ ਅਜਿਹੇ ਹੁੰਦੇ ਹਨ ਜੋ ਮੌਤ ਨੂੰ ਵੀ ਹਰਾ ਦਿੰਦੇ ਹਨ ਅਤੇ ਆਪਣੀ ਜ਼ਿੰਦਗੀ ਦੀ ਲੜਾਈ ਜਿੱਤ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਦੀ ਛਾਤੀ ਉੱਤੇ ਬੱਸ ਚੱੜ੍ਹ ਜਾਂਦੀ ਹੈ ਪਰ ਉਸ ਨੂੰ ਕੁਝ ਨਹੀਂ ਹੁੰਦਾ। ਜਦੋਂ ਇਹ ਵੀਡੀਓ ਇੰਟਰਨੈੱਟ ‘ਤੇ ਲੋਕਾਂ ਵਿਚਾਲੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਕੁਮਿਲੀ ਪਿੰਡ ਦੇ ਰਹਿਣ ਵਾਲੇ ਵਿਸ਼ਨੂੰ ਦੀ ਹੈ, ਜੋ 2 ਦਸੰਬਰ ਨੂੰ ਸ਼ਾਮ 7 ਵਜੇ ਇਡੁੱਕੀ ਦੇ ਕਟੱਪਨਾ ਬੱਸ ਸਟੈਂਡ ‘ਤੇ ਬੈਠਾ ਆਪਣਾ ਫ਼ੋਨ ਚਲਾ ਰਿਹਾ ਸੀ। ਇਸੇ ਦੌਰਾਨ ਇਕ ਬੱਸ ਉਸ ਵੱਲ ਆਉਂਦੀ ਹੈ ਅਤੇ ਉਸ ਦਾ ਅਗਲਾ ਹਿੱਸਾ ਉਸ ਦੀ ਛਾਤੀ ‘ਤੇ ਚੜ੍ਹ ਜਾਂਦਾ ਹੈ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਡਰਾਈਵਰ ਬੱਸ ਨੂੰ ਵਿਅਕਤੀ ਦੇ ਉੱਪਰ ਚਲਾ ਦੇਵੇਗਾ! ਹਾਲਾਂਕਿ, ਸਮੇਂ ਰਹਿੰਦੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਬੱਸ ਬੈਕ ਕਰ ਲੈਂਦਾ ਹੈ।
Man Survives After bus Runs over him at Kattappana Bus Stand, Keralapic.twitter.com/xaqSHVhiug
— Ghar Ke Kalesh (@gharkekalesh) December 3, 2024
ਇਹ ਵੀ ਪੜ੍ਹੋ
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ‘ਤੇ ਆਰਾਮ ਨਾਲ ਬੈਠਾ ਇਕ ਵਿਅਕਤੀ ਆਪਣੇ ਫੋਨ ‘ਚ ਇੰਨਾ ਰੁੱਝਿਆ ਹੋਇਆ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਬੱਸ ਉਸ ਵੱਲ ਆ ਰਹੀ ਹੈ। ਹਾਲਾਂਕਿ ਡਰਾਈਵਰ ਦੀ ਜਲਦਬਾਜ਼ੀ ਕਾਰਨ ਬੱਸ ਸਿੱਧੀ ਉਸ ਦੀ ਛਾਤੀ ‘ਤੇ ਚੜ੍ਹ ਗਈ। ਪਰ ਸਮੇਂ ਸਿਰ ਡਰਾਈਵਰ ਬੱਸ ਨੂੰ ਰੋਕ ਦਿੰਦਾ ਹੈ, ਜਿਸ ਕਾਰਨ ਵਿਅਕਤੀ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਅਤੇ ਉਸ ਦੀ ਜਾਨ ਬਚ ਜਾਂਦੀ ਹੈ।
ਇਹ ਵੀ ਪੜ੍ਹੋ- ਸ਼ਰਾਬ ਪੀ ਕੇ ਇੰਨਾ ਟੱਲੀ ਹੋ ਗਿਆ ਕੁੱਤਾ, ਸ਼ਰਾਬੀ ਵਾਂਗ ਲੱਗਾ ਤੁਰਨ
ਇਸ ਵੀਡੀਓ ਨੂੰ X ‘ਤੇ @ChapraZila ਨਾਂ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ, ਜਿਸ ਨੂੰ ਖਬਰ ਲਿਖੇ ਜਾਣ ਤੱਕ 4 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਸ ਨੂੰ ਕਹਿੰਦੇ ਹਨ ਮੌਤ ਨੂੰ ਛੂਹ ਕੇ ਵਾਪਸ ਆਉਣਾ।’ ਇਕ ਹੋਰ ਨੇ ਲਿਖਿਆ, ‘ਇਸ ਵੀਡੀਓ ਨੂੰ ਦੇਖ ਕੇ ਸਾਫ਼ ਹੈ ਕਿ ਇਹ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।’