ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹਾ ਉਮੀਦਵਾਰ ਚਾਹੀਦਾ ਹੈ ਜੋ ਜਿੱਤ ਦੇ ਨਾਲ ਨਾਲ ਪਾਰਟੀ ਦੇ ਵੋਟ ਸ਼ੇਅਰ ਨੂੰ ਵੀ ਅੱਗੇ ਵਧਾਏ
ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੇ ਪਿਛਲੇ 15 ਸਾਲਾਂ ਤੋਂ ਜਿੱਤ ਹਾਸਿਲ ਨਹੀਂ ਕਰ ਸਕੀ ਹੈ।। ਇਸ ਸੀਟ ਤੋਂ ਸਾਲ 2004 ਦੀਆਂ ਚੋਣਾਂ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਜਿੱਤ ਕੇ ਲੋਕ ਸਭਾ ਪਹੁੰਚੇ ਸਨ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਚਾਹੇਗਾ ਕਿ ਇਸ ਸੀਟ ਤੋਂ ਉਹਨਾਂ ਦੇ ਉਮੀਦਵਾਰ ਦੀ ਜਿੱਤ ਹੋਵੇ। ਉਸ ਉਮੀਦਵਾਰੀ ਲਈ ਕਈ ਦਾਅਵੇਦਾਰਾਂ ਦੇ ਨਾਮ ਸਾਹਮਣੇ ਆ ਰਹੇ ਹਨ।
ਲੁਧਿਆਣਾ ਲੋਕ ਸਭਾ ਸੀਟ ਤੇ ਵੀ ਇਸ ਵਾਰ ਫ਼ਸਵੀਂ ਟੱਕਰ ਹੋਣ ਦੀ ਸੰਭਾਵਨਾ ਹੈ। ਕਿਉਂਕਿ ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਟੱਕਰ ਵਿਚਾਲੇ ਭਾਜਪਾ ਵੀ ਮੈਦਾਨ ਵਿੱਚ ਐਂਟਰ ਹੋਣ ਜਾ ਰਹੀ ਹੈ। ਸਵਾਲ ਇਹ ਵੀ ਹੈ ਕਿ ਬੈਂਸ ਭਰਾਵਾਂ ਦੀ ਪਾਰਟੀ ਲੋਕ ਇਨਸਾਫ਼ ਪਾਰਟੀ ਦੀ ਕੀ ਭੂਮਿਕਾ ਰਹੇਗੀ। ਉਹ ਭਾਜਪਾ ਨੂੰ ਸਮਰਥਨ ਦੇਣਗੇ ਜਾਂ ਖੁਦ ਚੋਣ ਲੜਣਗੇ ਇਸ ਬਾਰੇ ਅਜੇ ਕੁੱਝ ਕਿਹਾ ਨਹੀਂ ਜਾ ਸਕਦਾ।
ਅਕਾਲੀ ਭਾਜਪਾ ਦੇ ਗੱਠਜੋੜ ਦੌਰਾਨ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀ ਰਹੀ ਹੈ। ਇਸ ਕਰਕੇ ਇਹ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਦਿਖਾਈ ਦੇ ਰਿਹਾ ਹੈ। ਪਰ ਜੇਕਰ ਭਾਜਪਾ ਇਕੱਲਿਆਂ ਚੋਣ ਮੈਦਾਨ ਵਿੱਚ ਆਉਂਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਵੇਗਾ। ਕਿਉਂਕਿ ਲੁਧਿਆਣਾ ਸੀਟ ਤੇ ਜ਼ਿਆਦਾਤਰ ਸ਼ਹਿਰੀ ਵੋਟ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਭਾਜਪਾ ਵੀ ਸਾਧਣ ਦੀ ਕੋਸ਼ਿਸ਼ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੇ ਪਿਛਲੇ 15 ਸਾਲਾਂ ਤੋਂ ਜਿੱਤ ਹਾਸਿਲ ਨਹੀਂ ਕਰ ਸਕੀ ਹੈ।। ਇਸ ਸੀਟ ਤੋਂ ਸਾਲ 2004 ਦੀਆਂ ਚੋਣਾਂ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਜਿੱਤ ਕੇ ਲੋਕ ਸਭਾ ਪਹੁੰਚੇ ਸਨ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਚਾਹੇਗਾ ਕਿ ਇਸ ਸੀਟ ਤੋਂ ਉਹਨਾਂ ਦੇ ਉਮੀਦਵਾਰ ਦੀ ਜਿੱਤ ਹੋਵੇ। ਉਸ ਉਮੀਦਵਾਰੀ ਲਈ ਕਈ ਦਾਅਵੇਦਾਰਾਂ ਦੇ ਨਾਮ ਸਾਹਮਣੇ ਆ ਰਹੇ ਹਨ।
ਮਹੇਸ਼ਇੰਦਰ ਸਿੰਘ ਗਰੇਵਾਲ
ਦਾਅਵੇਦਾਰਾਂ ਵਿੱਚ ਸਭ ਤੋਂ ਮਜ਼ਬੂਤ ਨਾਮ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਹੈ। ਉਹ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਪਿਛਲੀ ਲੋਕ ਸਭਾ ਚੋਣ ਇਸ ਸੀਟ ਤੋਂ ਲੜ੍ਹ ਚੁੱਕੇ ਹਨ। ਉਹਨਾਂ ਨੂੰ 2,99,435 ਵੋਟਾਂ ਮਿਲੀਆਂ ਸਨ। ਮਹੇਸ਼ਇੰਦਰ ਗਰੇਵਾਲ ਚਾਹੁਣਗੇ ਕਿ ਪਾਰਟੀ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਟਿਕਟ ਦੇਵੇ।
ਇਹ ਵੀ ਪੜ੍ਹੋ
ਮਨਪ੍ਰੀਤ ਸਿੰਘ ਇਯਾਲੀ
ਦਾਅਵੇਦਾਰਾਂ ਵਿੱਚ ਦੂਜਾ ਨਾਮ ਮਨਪ੍ਰੀਤ ਸਿੰਘ ਇਯਾਲੀ ਦਾ ਹੈ। ਇਯਾਲੀ ਇਸ ਸਮੇਂ ਮੁਲਾਂਪੁਰ ਦਾਖਾ ਤੋਂ ਵਿਧਾਨ ਸਭਾ ਦੇ ਵਿਧਾਨ ਹਨ ਅਤੇ ਉਹ ਨੌਜਵਾਨਾਂ ਵਿੱਚ ਆਪਣਾ ਕਾਫ਼ੀ ਦਬਦਬਾ ਰੱਖਦੇ ਹਨ। ਇਸ ਲਈ ਜੇਕਰ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਹੋ ਸਕਦਾ ਹੈ ਕਿ ਨੌਜਵਾਨ ਵੋਟ ਉਹਨਾਂ ਵੱਲ ਪ੍ਰਭਾਵਿਤ ਹੋ ਜਾਵੇ।