24-25 ਅਪ੍ਰੈਲ ਨੂੰ ਹੋਵੇਗੀ ਪੰਜਾਬੀ ਦੀ ਪ੍ਰੀਖਿਆ, ਜਾਣੋ ਅਰਜ਼ੀ ਭਰੇ ਜਾਣ ਦੀ ਆਖਰੀ ਤਰੀਕ
ਪੰਜਾਬ 'ਚ ਸਰਕਾਰੀ ਭਾਸ਼ਾ ਐਕਟ ਲਾਗੂ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ, 10ਵੀਂ ਜਮਾਤ ਤੱਕ ਪੰਜਾਬ ਵਿੱਚ ਪੜ੍ਹਾਈ ਲਾਜ਼ਮੀ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ, ਬੋਰਡ ਵੱਲੋਂ ਇਹ ਪ੍ਰੀਖਿਆ ਹਰ ਸਾਲ ਚਾਰ ਵਾਰ ਲਈ ਜਾਂਦੀ ਹੈ।

PSEB: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਜਮਾਤ ਦੇ ਪੱਧਰ ਦੀ ਅਡੀਸ਼ਨਲ ਪੰਜਾਬੀ ਪ੍ਰੀਖਿਆ 24 ਤੇ 25 ਅਪ੍ਰੈਲ ਨੂੰ ਲਈ ਜਾਵੇਗੀ। ਇਸ ਪ੍ਰੀਖਿਆ ਲਈ ਅਰਜ਼ੀਆਂ 17 ਅਪ੍ਰੈਲ ਤੱਕ ਭਰੀਆਂ ਜਾਣਗੀਆਂ। ਇਹ ਫੈਸਲਾ PSEB ਵੱਲੋਂ ਲਿਆ ਗਿਆ ਹੈ। ਹਾਲਾਂਕਿ ਰੋਲ ਨੰਬਰ ਵਿਦਿਆਰਥੀਆਂ ਦੇ ਘਰ ਦੇ ਪਤਿਆਂ ‘ਤੇ ਨਹੀਂ ਭੇਜੇ ਜਾਣਗੇ, ਇਹ ਉਨ੍ਹਾਂ ਨੂੰ 22 ਅਪ੍ਰੈਲ ਤੱਕ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਨੇ ਹੋਣਗੇ। ਜੇਕਰ ਕਿਸੇ ਨੂੰ ਸਮੇਂ ‘ਤੇ ਆਪਣਾ ਰੋਲ ਨੰਬਰ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਨੂੰ ਬੋਰਡ ਹੈੱਡਕੁਆਰਟਰ ਪਹੁੰਚਣਾ ਪਵੇਗਾ।
ਇਸ ਤਰ੍ਹਾਂ ਭਰਨਾ ਪਵੇਗਾ ਫਾਰਮ
PSEB ਦੇ ਅਨੁਸਾਰ, ਪ੍ਰੀਖਿਆ ਫਾਰਮ ਭਰਨ ਲਈ ਬਿਨੈਕਾਰਾਂ ਨੂੰ 10ਵੀਂ ਜਮਾਤ ਦਾ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਤੇ ਇਸ ਦੀਆਂ 2 ਪ੍ਰਮਾਣਿਤ ਕਾਪੀਆਂ ਜਮ੍ਹਾਂ ਕਰਾਉਣੀਆਂ ਪੈਂਣਗੀਆਂ। ਇਹ ਫਾਰਮ ਬੋਰਡ ਹੈੱਡਕੁਆਰਟਰ ‘ਚ ਜਮ੍ਹਾ ਕਰਵਾਉਣੇ ਪੈਣਗੇ। ਜੇਕਰ ਕਿਸੇ ਵੀ ਸਟੈਪ ‘ਤੇ ਫਾਰਮ ਜਮ੍ਹਾ ਨਹੀਂ ਕੀਤੇ ਜਾਂਦੇ ਹਨ ਤਾਂ ਸਬੰਧਤ ਅਧਿਕਾਰੀ ਇਸ ਲਈ ਜ਼ਿੰਮੇਵਾਰ ਹੋਵੇਗਾ। ਪ੍ਰੀਖਿਆ ਸੰਬੰਧੀ ਵਧੇਰੇ ਜਾਣਕਾਰੀ ਬੋਰਡ ਦੀ Website ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਰਕਾਰੀ ਨੌਕਰੀ ਲਈ ਜ਼ਰੂਰੀ ਪ੍ਰੀਖਿਆ
ਨਾਲ ਹੀ ਇਹ ਯਾਦ ਰੱਖੋ ਕਿ ਪੰਜਾਬ ‘ਚ ਸਰਕਾਰੀ ਭਾਸ਼ਾ ਐਕਟ ਲਾਗੂ ਹੈ। ਪੰਜਾਬ ‘ਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ 10ਵੀਂ ਜਮਾਤ ਤੱਕ ਪੰਜਾਬ ‘ਚ ਪੜ੍ਹਾਈ ਜ਼ਰੂਰੀ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ, ਬੋਰਡ ਵੱਲੋਂ ਇਹ ਪ੍ਰੀਖਿਆ ਹਰ ਸਾਲ ਚਾਰ ਵਾਰ ਲਈ ਜਾਂਦੀ ਹੈ।