01-04- 2024
TV9 Punjabi
Author: Isha Sharma
ਤੁਸੀਂ ਚੈਤਰ ਨਰਾਤਿਆਂ ਲਈ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਦੇ ਸਾੜੀ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਡਬਲ ਸ਼ੇਡ ਵਿੱਚ ਸਿਲਕ ਸਾੜੀ ਪਾਈ ਹੋਈ ਹੈ, ਜੋ ਕਿ ਬਹੁਤ ਸੁੰਦਰ ਲੱਗ ਰਹੀ ਹੈ।
Credit : divyankatripathidahiya
ਦਿਵਯੰਕਾ ਤ੍ਰਿਪਾਠੀ ਨੇ ਪ੍ਰਿੰਟਿਡ ਵਰਕ ਵਾਲੀ ਭਾਰੀ ਸਾੜੀ ਪਾਈ ਹੋਈ ਹੈ, ਸਾੜੀ ਦੇ ਕਿਨਾਰਿਆਂ 'ਤੇ ਲੇਸ ਦਾ ਕੰਮ ਹੈ, ਜੋ ਕਿ ਬਹੁਤ ਸੁੰਦਰ ਲੱਗ ਰਹੀ ਹੈ।
ਅਦਾਕਾਰਾ ਨੇ ਕਢਾਈ ਵਾਲੀ ਸਾੜੀ ਅਤੇ ਕੰਟ੍ਰਾਸਟ ਬਲਾਊਜ਼ ਪਾਇਆ ਹੋਇਆ ਹੈ। ਲੁੱਕ ਨੂੰ ਹੈਵੀ ਝੁਮਕੇ, ਖੁੱਲ੍ਹੇ ਵਾਲਾਂ ਅਤੇ ਮੇਕਅਪ ਨਾਲ ਕੰਪਲੀਟ ਕੀਤਾ ਹੈ।
ਦਿਵਯੰਕਾ ਨੇ ਹਰੇ ਰੰਗ ਦੀ ਕਢਾਈ ਵਾਲੀ ਭਾਰੀ ਸਾੜੀ ਅਤੇ ਸਿੰਪਲ ਬਲਾਊਜ਼ ਪਾਇਆ ਹੋਇਆ ਹੈ। ਨਵੀਂ ਵਿਆਹੀ ਦੁਲਹਨ ਅਦਾਕਾਰਾ ਦੇ ਇਸ ਲੁੱਕ ਨੂੰ Recreate ਕਰ ਸਕਦੀ ਹੈ।
ਇਸ ਹਰੇ ਰੰਗ ਦੀ ਰਫਲ ਸਾੜੀ ਵਿੱਚ ਅਦਾਕਾਰਾ ਬਹੁਤ ਸਟਾਈਲਿਸ਼ ਲੱਗ ਰਹੀ ਹੈ, ਅਤੇ ਅਦਾਕਾਰਾ ਨੇ ਚੋਕਰ ਸਟਾਈਲ ਦੇ ਹਾਰ ਅਤੇ Curly ਵਾਲਾਂ ਲੁੱਕ ਕੰਪਲੀਟ ਕੀਤਾ ਹੈ।
ਦਿਵਯੰਕਾ ਨੇ ਕਢਾਈ ਵਾਲੇ ਵਰਕ ਬਲਾਊਜ਼ ਅਤੇ ਬੈਲਟ ਦੇ ਨਾਲ ਪ੍ਰਿੰਟਿਡ ਸਾਟਿਨ ਸਿਲਕ ਸਾੜੀ ਪਾਈ ਸੀ। ਅਦਾਕਾਰਾ ਦਾ ਇਹ ਲੁੱਕ ਕਾਫ਼ੀ ਸਟਾਈਲਿਸ਼ ਲੱਗ ਰਿਹਾ ਹੈ।
ਦਿਵਯੰਕਾ ਨੇ ਗੁਲਾਬੀ ਰੰਗ ਦੀ ਬਨਾਰਸੀ ਸਾੜ੍ਹੀ ਪਾਈ ਹੋਈ ਹੈ। ਇਸ ਸਟਾਈਲ ਦੀ ਸਾੜੀ ਹਰ ਕਿਸਮ ਦੇ ਪਹਿਰਾਵੇ ਲਈ ਸਭ ਤੋਂ ਵਧੀਆ ਹੋਵੇਗੀ। ਅਦਾਕਾਰਾ ਦਾ ਇਹ ਲੁੱਕ ਸਿੰਪਲ ਅਤੇ ਸੋਬਰ ਹੈ।