ਲੁਧਿਆਣਾ ਦੀ ਡੇਹਲੋਂ ਕੈਂਡ ਨਹਿਰ 'ਚੋਂ ਮਿਲਿਆ ਬੰਬ, ਸਮਾਂ ਰਹਿੰਦਿਆਂ ਕੀਤਾ ਗਿਆ ਨਸ਼ਟ Punjabi news - TV9 Punjabi

ਲੁਧਿਆਣਾ ਦੀ ਡੇਹਲੋਂ ਕੈਂਡ ਨਹਿਰ ‘ਚੋਂ ਮਿਲਿਆ ਬੰਬ, ਸਮਾਂ ਰਹਿੰਦਿਆਂ ਕੀਤਾ ਗਿਆ ਨਸ਼ਟ

Updated On: 

14 Feb 2023 14:38 PM

ਬੰਬ ਮਿਲਣ ਤੋਂ ਬਾਅਦ ਲੋਕਾਂ ਨੇ ਫਾਇਰ ਵਿਭਾਗ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸੰਬੰਧਿਤ ਅਧਿਕਾਰੀਆਂ ਨੇ ਸਮਾਂ ਰਹਿੰਦੇ ਹੀ ਇਸ ਨੂੰ ਨਸ਼ਟ ਕਰ ਦਿੱਤਾ ਗਿਆ।

ਲੁਧਿਆਣਾ ਦੀ ਡੇਹਲੋਂ ਕੈਂਡ ਨਹਿਰ ਚੋਂ ਮਿਲਿਆ ਬੰਬ, ਸਮਾਂ ਰਹਿੰਦਿਆਂ ਕੀਤਾ ਗਿਆ ਨਸ਼ਟ
Follow Us On

ਲੁਧਿਆਣਾ। ਲੁਧਿਆਣਾ ਦੇ ਬਾਹਰੀ ਇਲਾਕੇ ਥਾਣਾ ਡੇਹਲੋਂ ਅਧੀਨ ਪੈਂਦੇ ਕੈਂਡ ਪੁਲ ਕੋਲੋਂ ਬੰਬ ਬਰਾਮਦ ਹੋਣ ਤੋਂ ਬਾਅਦ ਪੂਰੇ ਇਲਾਕੇ ਚ ਦਹਿਸ਼ਤ ਫੈਲ ਗਈ ਤਾਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ।ਚੰਗੀ ਗੱਲ ਇਹ ਰਹੀ ਕਿ ਇਸ ਬੰਬ ਨੂੰ ਸਮਾਂ ਰਹਿੰਦਿਆਂ ਫਾਇਰ ਬ੍ਰਿਗੇਡ ਵਿਭਾਗ ਦੀ ਮਦਦ ਨਾਲ ਨਸ਼ਟ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਡੇਹਲੋਂ ਦੇ ਏਐਸਆਈ ਸੁਰਜੀਤ ਸਿੰਘ ਨੇ ਫੋਨ ਤੇ ਕੀਤੀ ਹੈ।

ਸਮਾਂ ਰਹਿੰਦਿਆਂ ਨਸ਼ਟ ਕੀਤਾ ਗਿਆ ਬੰਬ

ਏਐਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਗੋਤਾਖੋਰਾਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਇੱਕ ਬੰਬ ਨੁਮਾ ਚੀਜ ਮਿਲੀ ਹੈ ਜਿਸ ਤੋਂ ਬਾਅਦ ਇਸ ਦੀ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ। ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਬੰਬ ਨਿਰੋਧਕ ਦਸਤੇ ਅਤੇ ਹੋਰਨਾਂ ਸੰਬੰਧਤ ਮਹਿਕਮਿਆਂ ਨੂੰ ਵੀ ਜਾਣਕਾਰੀ ਦਿੱਤੀ। ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਬੰਬ ਨੂੰ ਨਸ਼ਟ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਆਲੇ ਦੁਆਲੇ ਕਬਾੜ ਦਾ ਕੰਮ ਕਰਨ ਵਾਲਿਆਂ ਕੋਲੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ।

ਪੁਲਿਸ ਨੂੰ ਸ਼ਰਾਰਤੀ ਅੰਸਰਾਂ ਤੇ ਸ਼ੱਕ

ਪੁਲਿਸ ਨੂੰ ਸ਼ੱਕ ਹੈ ਕਿ ਨੇੜਲੇ ਪਿੰਡਾਂ ਵਿਚ ਅਜਿਹੇ ਕਈ ਇਲਾਕੇ ਨੇ ਜਿੱਥੇ ਸੁਨਸਾਨ ਹੁੰਦੀ ਹੈ ਉਥੇ ਸ਼ਰਾਰਤੀ ਅਨਸਰ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਰਹਿੰਦੇ ਹਨ। ਇਨ੍ਹਾਂ ਇਲਾਕਿਆਂ ਵਿਚ ਪੁਲਿਸ ਗਸ਼ਤ ਵਧਾਉਣ ਤੇ ਵਿਚਾਰ ਕਰ ਰਹੀ ਹੈ। ਕਿਉਂਕਿ ਇਸ ਇਲਾਕੇ ਚ ਪਹਿਲਾਂ ਵੀ ਅਜਿਹੇ ਬੰਬ ਨੁਮਾ ਲੋਹੇ ਦੇ ਵੱਡੇ-ਵੱਡੇ ਖੋਲ ਮਿਲ ਚੁੱਕੇ ਨੇ।

Exit mobile version