ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ, ਕੀ ਹੁੰਦੀ ਹੈ ਸਜ਼ਾ… ਕਿਹੜੇ ਨਿਯਮਾਂ ਦੀ ਕਰਨੀ ਪੈਂਦੀ ਹੈ ਪਾਲਣਾ

ਸਿੱਖ ਧਰਮ ਨਾਲ ਜੁੜੇ ਲੋਕ ਜਾਣਦੇ ਹਨ ਕਿ ਤਨਖਾਹੀਆ ਕੀ ਹੈ, ਪਰ ਆਮ ਲੋਕਾਂ ਲਈ ਇਹ ਸ਼ਬਦ ਅਣਸੁਣਿਆ ਅਤੇ ਹੈਰਾਨੀਜਨਕ ਹੋ ਸਕਦਾ ਹੈ। ਦਰਅਸਲ, ਤਨਖਾਹੀਆ ਦਾ ਅਰਥ ਹੈ ਕਿਸੇ ਧਾਰਮਿਕ ਅਪਰਾਧੀ ਜਾਂ ਦੋਸ਼ੀ ਵਿਅਕਤੀ ਦਾ ਹੁੱਕਾ-ਪਾਣੀ ਬੰਦ ਕਰਨਾ। ਜੇਕਰ ਕੋਈ ਸਿੱਖ ਆਪਣੇ ਧਾਰਮਿਕ ਨਿਯਮਾਂ ਨੂੰ ਪਾਸੇ ਰੱਖ ਕੇ ਕੋਈ ਵੀ ਫੈਸਲਾ ਲੈਂਦਾ ਹੈ ਤਾਂ ਅਕਾਲ ਤਖ਼ਤ ਕੋਲ ਉਸ ਨੂੰ ਢੁਕਵੀਂ ਸਜ਼ਾ ਦੇਣ ਦਾ ਅਧਿਕਾਰ ਹੈ।

ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ, ਕੀ ਹੁੰਦੀ ਹੈ ਸਜ਼ਾ… ਕਿਹੜੇ ਨਿਯਮਾਂ ਦੀ ਕਰਨੀ ਪੈਂਦੀ ਹੈ ਪਾਲਣਾ
ਸੁਖਬੀਰ ਸਿੰਘ ਬਾਦਲ ਤਨਖਹੀਆ ਕਰਾਰ, ਕੀ ਹੁੰਦੀ ਹੈ ਸਜ਼ਾ… ਕਿਹੜੇ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ
Follow Us
kusum-chopra
| Updated On: 30 Aug 2024 22:25 PM

ਸਿੱਖਾਂ ਦੀ ਸਰਵਉੱਚ ਸੰਸਥਾ ਨੇ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਆਪਣਾ ਫੈਸਲਾ ਸੁਣਾ ਦਿੱਤਾ ਹੈ। ਉਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸੁਖਬੀਰ ਬਾਦਲ ‘ਤੇ ਸਿੱਖ ਸੰਪਰਦਾ ਦੇ ਨਿਯਮਾਂ ਤੋਂ ਬਾਹਰ ਜਾ ਕੇ ਕਈ ਅਜਿਹੇ ਫੈਸਲੇ ਲੈਣ ਦਾ ਦੋਸ਼ ਲਗਾਇਆ ਗਿਆ, ਜਿਸ ਕਾਰਨ ਸਿੱਖਾਂ ‘ਚ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਸੀ। ਹਾਲਾਤ ਅਜਿਹੇ ਮੁਕਾਮ ‘ਤੇ ਪਹੁੰਚ ਗਏ ਕਿ ਸੁਖਬੀਰ ਦੇ ਆਪਣੇ ਹੀ ਪਾਰਟੀ ਦੇ ਆਗੂਆਂ ਨੇ ਬਾਗੀ ਹੋ ਕੇ ਵੱਖਰਾ ਗਰੁੱਪ ਬਣਾ ਕੇ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ।

ਬਾਗੀ ਧੜੇ ਨੇ ਉਨ੍ਹਾਂ ਦੇ ਗੁਨਾਹਾਂ ਦੀ ਵਿਸਤ੍ਰਿਤ ਸੂਚੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਅਤੇ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਉਦੋਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੁਖਬੀਰ ਸਿੰਘ ਬਾਦਲ ਵਿਰੁੱਧ ਕੋਈ ਸਖ਼ਤ ਫ਼ੈਸਲਾ ਲੈ ਸਕਦੇ ਹਨ ਤੇ ਉਹੀ ਹੋਇਆ… ਸ਼ੁੱਕਰਵਾਰ ਨੂੰ ਜਿਉਂ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸ਼ੁਰੂ ਹੋਈ, ਸਾਰੇ ਮੁੱਦਿਆਂ ਨੂੰ ਪਾਸੇ ਰੱਖਦਿਆਂ ਇਸ ਮੁੱਦੇ ‘ਤੇ ਇਕਜੁੱਟ ਫੈਸਲਾ ਲਿਆ ਗਿਆ ਅਤੇ ਜਥੇਦਾਰ ਨੇ ਸੰਗਤ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ।

ਉਂਝ, ਵੱਧਦੇ ਗੁੱਸੇ ਨੂੰ ਦੇਖਦਿਆਂ ਸੁਖਬੀਰ ਬਾਦਲ ਪਹਿਲਾਂ ਹੀ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਏ ਅਤੇ ਆਪਣਾ ਗੁਨਾਹ ਕਬੂਲ ਕਰਦਿਆਂ ਸੀਲਬੰਦ ਲਿਫ਼ਾਫ਼ੇ ਵਿੱਚ ਜਥੇਦਾਰ ਨੂੰ ਸਪੱਸ਼ਟੀਕਰਨ ਦਿੱਤਾ। ਕੁਝ ਦਿਨਾਂ ਬਾਅਦ ਜਦੋਂ ਇਹ ਮੁਆਫੀ ਜਨਤਕ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਆਪਣੇ ਗੁਨਾਹਾਂ ਲਈ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਕਿ ਉਹ ਆਪਣੀਆਂ ਸਾਰੀਆਂ ਗਲਤੀਆਂ ਦਾ ਦੋਸ਼ ਆਪਣੇ ਸਿਰ ਲੈਂਦੇ ਹਨ ਅਤੇ ਪੰਜ ਸਿੰਘ ਸਾਹਿਬਾਨ ਉਨ੍ਹਾਂ ਨੂੰ ਜੋ ਵੀ ਸਜ਼ਾ ਦੇਣਗੇ, ਉਹ ਖੁਦ ਭੁਗਤਣਗੇ। ਪਰ ਇਸ ਮੁਆਫ਼ੀ ਤੋਂ ਬਾਅਦ ਵੀ ਉਨ੍ਹਾਂ ਵਿਰੁੱਧ ਗੁੱਸਾ ਘਟਣ ਦੀ ਬਜਾਏ ਵਧਦਾ ਹੀ ਗਿਆ। ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਦੇ ਸੰਕੇਤਾਂ ਅਤੇ ਵਧਦੇ ਦਬਾਅ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।

PHOTOS: ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਇਆ ਫੈਸਲਾ ਸੁਖਬੀਰ ਬਾਦਲ 'ਤੇ ਫੈਸਲਾ, ਦਿੱਤਾ ਤਨਖਾਈਆ ਕਰਾਰ

ਤਨਖਾਹੀਆ ਦੀ ਸਜ਼ਾ ਕੀ ਹੈ?

ਸਿੱਖ ਧਰਮ ਨਾਲ ਜੁੜੇ ਲੋਕ ਜਾਣਦੇ ਹਨ ਕਿ ਤਨਖਾਹੀਆ ਕੀ ਹੈ, ਪਰ ਆਮ ਲੋਕਾਂ ਲਈ ਇਹ ਸ਼ਬਦ ਅਣਸੁਣਿਆ ਅਤੇ ਹੈਰਾਨੀਜਨਕ ਹੋ ਸਕਦਾ ਹੈ। ਦਰਅਸਲ, ਤਨਖਾਹੀਆ ਦਾ ਅਰਥ ਹੈ ਕਿਸੇ ਨੂੰ ਧਾਰਮਿਕ ਅਪਰਾਧੀ ਕਰਾਰ ਦੇਣਾ। ਜੇਕਰ ਕੋਈ ਸਿੱਖ ਆਪਣੇ ਧਾਰਮਿਕ ਨਿਯਮਾਂ ਨੂੰ ਪਾਸੇ ਰੱਖ ਕੇ ਕੋਈ ਵੀ ਫੈਸਲਾ ਲੈਂਦਾ ਹੈ ਤਾਂ ਅਕਾਲ ਤਖ਼ਤ ਕੋਲ ਉਸ ਨੂੰ ਢੁਕਵੀਂ ਸਜ਼ਾ ਦੇਣ ਦਾ ਅਧਿਕਾਰ ਹੈ। ਤਨਖਾਹੀਆ ਐਲਾਨਿਆ ਗਿਆ ਵਿਅਕਤੀ ਨਾ ਤਾਂ ਕਿਸੇ ਸਿੱਖਾਂ ਦੇ ਤਖ਼ਤ ‘ਤੇ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਸਿੰਘ ਸਾਹਿਬਾਨ ਤੋਂ ਅਰਦਾਸ ਕਰਵਾ ਸਕਦਾ ਹੈ, ਜੇਕਰ ਕੋਈ ਉਸ ਦੀ ਤਰਫ਼ੋਂ ਅਰਦਾਸ ਕਰਦਾ ਹੈ ਤਾਂ ਉਸ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਹੈ।

ਫਿਰ ਵੀ ਜੇਕਰ ਦੋਸ਼ੀ ਸਿੱਖ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਦੀ ਮੁਆਫੀ ਮੰਗਦਾ ਹੈ ਤਾਂ ਉਸ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ। ਪਰ ਸੁਖਬੀਰ ਬਾਦਲ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਵੀ ਮੁਆਫੀ ਨਹੀਂ ਦਿੱਤੀ ਗਈ। ਉਨ੍ਹਾਂ ਉੱਤੇ ਸਿੱਖ ਧਰਮ ਦੀ ਮਰਿਆਦਾ ਦੇ ਵਿਰੁੱਧ ਜਾਣ ਦੇ ਦੋਸ਼ ਸਾਬਤ ਹੋ ਗਏ ਅਤੇ ਉਸ ਨੂੰ ਤਨਖਹੀਆ ਕਰਾਰ ਦਿੱਤਾ ਗਿਆ, ਯਾਨੀ ਉਨ੍ਹਾਂ ਨੂੰ ਸੰਪਰਦਾ ਵਿੱਚੋਂ ਕੱਢ ਦਿੱਤਾ ਗਿਆ।

sukhbir badal cs

ਜੇਕਰ ਅਸੀਂ ਇਸ ਸਜ਼ਾ ਨੂੰ ਸਰਲ ਸ਼ਬਦਾਂ ਵਿਚ ਸਮਝੀਏ ਤਾਂ ਜਿਸ ਤਰ੍ਹਾਂ ਅਦਾਲਤ ਦੋਸ਼ ਸਾਬਤ ਹੋਣ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੀ ਹੈ ਤੇ ਸਜ਼ਾ ਸੁਣਾਉਣ ਦੀ ਤਰੀਕ ਤੈਅ ਕਰਦੀ ਹੈ, ਤਿਵੇਂ ਹੀ ਤਨਖਾਹੀਆ ਵਿਚ ਵੀ ਹੁੰਦਾ ਹੈ। ਜਥੇਦਾਰ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੁਣ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਵੇਗੀ, ਜਿਸ ‘ਚ ਸੁਖਬੀਰ ਬਾਦਲ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਸਜ਼ਾ ਅਤੇ ਸਮਾਂ ਸੀਮਾ ਤੈਅ ਕੀਤੀ ਜਾਵੇਗੀ।

ਤਨਖਾਹੀਆ ਐਲਾਨੇ ਜਾਣ ਤੋਂ ਬਾਅਦ ਕੀ ਹੈ ਸਜ਼ਾ?

ਤਨਖਾਹੀਆ ਦੌਰਾਨ ਦਿੱਤੀ ਗਈ ਸਜ਼ਾ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਦੋਸ਼ੀ ਨੂੰ ਪੂਰਨ ਸਿੱਖੀ ਸਰੂਪ ਵਿਚ ਸੇਵਾ ਕਰਨੀ ਪੈਂਦੀ ਹੈ। ਉਸਨੂੰ ਸਾਰੇ ਪੰਜ ਕਕਾਰ (ਕੰਘੀ, ਕਸ਼ਿਹਰਾ, ਕੜਾ, ਕੇਸ਼ ਅਤੇ ਕਿਰਪਾਨ) ਪਹਿਨਣੇ ਪੈਂਦੇ ਹਨ ਅਤੇ ਸਰੀਰਕ ਸਫਾਈ ਦੀ ਵੀ ਪਾਲਣਾ ਕਰਨੀ ਪੈਂਦੀ ਹੈ। ਸਵੇਰੇ-ਸ਼ਾਮ ਸੱਚੇ ਮਨ ਨਾਲ ਗੁਰੂ ਸਾਹਿਬ ਦੇ ਸਨਮੁਖ ਕੀਤੀ ਅਰਦਾਸ ਵਿਚ ਸ਼ਾਮਲ ਹੋਣਾ ਪੈਂਦਾ ਹੈ। ਸਜ਼ਾ ਦੀ ਸਮਾਂ ਸੀਮਾ ਦੌਰਾਨ ਉਸ ਨੂੰ ਗੁਰਦੁਆਰਾ ਸਾਹਿਬ ਵਿਚ ਹੀ ਰਹਿਣਾ ਪੈਂਦਾ ਹੈ, ਯਾਨੀ ਘਰ ਜਾਣ ਦੀ ਮਨਾਹੀ ਹੁੰਦੀ ਹੈ। ਪਰਿਵਾਰਕ ਮੈਂਬਰ ਉਸ ਨੂੰ ਮਿਲਣ ਲਈ ਗੁਰਦੁਆਰਾ ਸਾਹਿਬ ਆ ਸਕਦੇ ਹਨ, ਪਰ ਉਨ੍ਹਾਂ ਨੂੰ ਮਿਲਣ ਲਈ ਬਾਹਰ ਨਹੀਂ ਜਾ ਸਕਦੇ।

ਜਦੋਂ ਪੰਜ ਸਿੰਘ ਸਾਹਿਬਾਨ ਦੋਸ਼ੀ ਦਾ ਪੱਖ ਸੁਣਦੇ ਹਨ ਅਤੇ ਉਸ ਵਿਰੁੱਧ ਸਜ਼ਾ ਦਾ ਐਲਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਨਿਸ਼ਚਿਤ ਸਮੇਂ ਲਈ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਸਫ਼ਾਈ, ਲੰਗਰ ਸੇਵਾ, ਜੋੜੇ ਦੀ ਸੇਵਾ ਕਰਨੀ ਪਵੇਗੀ। ਸਜ਼ਾ ਪੂਰੀ ਹੋਣ ਤੋਂ ਬਾਅਦ ਕੜਾਹ ਪ੍ਰਸ਼ਾਦ ਦੇ ਦੇਗ ਚੜ੍ਹਾਉਣੀ ਪਵੇਗੀ, ਕੜਾਹ ਭੇਂਟ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਜਾਵੇਗੀ ਜਿਸ ਵਿੱਚ ਤਨਖਾਹੀਆ ਨੂੰ ਗੁਰੂ ਸਾਹਿਬ ਤੋਂ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਹੋਵੇਗੀ।

ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ

ਸੁਖਬੀਰ ਬਾਦਲ ‘ਤੇ ਕੀ ਹਨ ਦੋਸ਼?

-ਸੁਖਬੀਰ ਬਾਦਲ ‘ਤੇ ਸਭ ਤੋਂ ਵੱਡਾ ਇਲਜ਼ਾਮ ਇਹ ਹੈ ਕਿ ਉਨ੍ਹਾਂ ਨੇ 2007 ‘ਚ ਸਲਾਬਤਪੁਰਾ ‘ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਦਰਜ ਕੀਤਾ ਕੇਸ ਵਾਪਸ ਲੈ ਲਿਆ ਸੀ। ਉਸ ਸਮੇਂ ਰਾਮ ਰਹੀਮ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਧਾਰਨ ਕਰਕੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਢੌਂਗ ਕੀਤਾ ਸੀ। ਗੁੱਸੇ ਵਿੱਚ ਆਈ ਸਿੱਖ ਸੰਗਤ ਨੇ ਉਸ ਵਿਰੁੱਧ ਪੁਲਿਸ ਕੇਸ ਦਾਇਰ ਕਰ ਦਿੱਤਾ ਪਰ ਬਾਦਲ ਸਰਕਾਰ ਨੇ ਕੇਸ ਵਾਪਸ ਲੈ ਲਿਆ।

-ਇਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਰਹੀਮ ਨੂੰ ਸੰਪਰਦਾ ਵਿੱਚੋਂ ਕੱਢ ਦਿੱਤਾ। ਸੁਖਬੀਰ ਬਾਦਲ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਉਨ੍ਹਾਂ ਨੇ ਰਾਮ ਰਹੀਮ ਨੂੰ ਸਿੰਘ ਸਾਹਿਬਾਨ ਤੋਂ ਮੁਆਫ਼ੀ ਦਿਵਾਉਣ ਲਈ ਆਪਣੀ ਤਾਕਤ ਦੀ ਵਰਤੋਂ ਕੀਤੀ। ਉਨ੍ਹਾਂ ‘ਤੇ ਵੋਟ ਬੈਂਕ ਦੀ ਖ਼ਾਤਰ ਆਪਣੇ ਪੰਥ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਸਨ। ਹਾਲਾਂਕਿ ਪਾਰਟੀ ਆਗੂਆਂ, ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤਾਂ ਦੇ ਗੁੱਸੇ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣਾ ਪਿਆ। ਪਰ ਲੋਕਾਂ ਦਾ ਗੁੱਸਾ ਘਟਣ ਦੀ ਬਜਾਏ ਵਧਦਾ ਹੀ ਗਿਆ।

-ਉਨ੍ਹਾਂ ‘ਤੇ ਤੀਜਾ ਦੋਸ਼ ਇਹ ਸੀ ਕਿ ਬਾਦਲ ਸਰਕਾਰ ਵੇਲੇ ਬਰਗਾੜੀ ਬੇਅਦਬੀ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋਈ। ਇਸ ਦੇ ਉਲਟ ਡੀਜੀਪੀ ਸੁਮੇਧ ਸੈਣੀ ਨੂੰ ਕੋਟਕਪੂਰਾ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖ ਨੌਜਵਾਨਾਂ ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ। ਇਸ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨਾਂ ਦੀ ਵੀ ਮੌਤ ਹੋ ਗਈ ਸੀ। ਇਹ ਕੇਸ ਅਜੇ ਵੀ ਫਰੀਦਕੋਟ ਦੀ ਅਦਾਲਤ ਵਿੱਚ ਚੱਲ ਰਿਹਾ ਹੈ।

ਹੁਣ ਸੁਖਬੀਰ ਬਾਦਲ ਦੇ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦੀ ਉਡੀਕ ਹੈ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੱਸੇ ਜਾਣਗੇ ਅਤੇ ਉਹ ਉਨ੍ਹਾਂ ‘ਤੇ ਆਪਣਾ ਪੱਖ ਪੇਸ਼ ਕਰਨਗੇ। ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਸਜ਼ਾ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।

ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ...
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?...
Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ...
Shimla Masjid:  ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ......
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!...
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ...
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ...
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ...
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ...
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ...
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ...
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!...
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?...
ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ
ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ...
AP Dhillon ਦੇ ਘਰ 'ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ 'ਤੇ ਕਿਸਨੇ ਚਲਾਈਆਂ ਗੋਲੀਆਂ?
AP Dhillon ਦੇ ਘਰ 'ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ 'ਤੇ ਕਿਸਨੇ ਚਲਾਈਆਂ ਗੋਲੀਆਂ?...