ਲੁਧਿਆਣਾ ‘ਚ ਕਈ ਦਿਨਾਂ ਤੋਂ ਲਾਪਤਾ ਸੀ 12ਵੀਂ ਜਮਾਤ ਦਾ ਲੜਕਾ, ਗੇਮ ਰਾਹੀਂ ਪੁਲਿਸ ਨੇ ਕੀਤਾ ਅਹਿਮ ਖੁਲਾਸਾ
ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਕਿ ਪੁਲਿਸ ਉਹਨਾਂ ਦੇ ਘਰ ਆ ਪਹੁੰਚੀ। ਉਨ੍ਹਾਂ ਨੇ ਪਤਾ ਲਗਾਇਆ ਕਿ ਰੁਧਰ ਪ੍ਰਤਾਪ ਦੀ ਗੇਮ ਦੇ ਜ਼ਰੀਏ ਇੱਕ ਲੜਕੀ ਨਾਲ ਗੱਲਬਾਤ ਹੁੰਦੀ ਸੀ। ਉਹ ਉਸ ਲੜਕੀ ਦੇ ਨਾਲ ਹੀ ਚਲਾ ਗਿਆ ਹੈ।

ਲੁਧਿਆਣਾ ਦੇ ਜਗਜੀਤ ਨਗਰ ਦੇ ਰਹਿਣ ਵਾਲੇ ਬਾਰਵੀਂ ਜਮਾਤ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਕਾ 12 ਦਿਨ ਤੋਂ ਲਾਪਤਾ ਹੈ। ਨੌਜਵਾਨ ਦਾ ਨਾਮ ਰੁਧਰ ਪ੍ਰਤਾਪ ਜੋ ਕਿ 20 ਜੂਨ ਨੂੰ ਬਲੋਚਨ ਸਕੂਲ ਵਿਖੇ ਆਪਣੇ ਫਾਰਮ ਜਮ੍ਹਾਂ ਕਰਾਉਣ ਦਾ ਕਹਿ ਕੇ ਘਰੋਂ ਨਿਕਲਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ।
ਪਿਤਾ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਕਿ ਪੁਲਿਸ ਉਹਨਾਂ ਦੇ ਘਰ ਆ ਪਹੁੰਚੀ। ਉਨ੍ਹਾਂ ਨੇ ਪਤਾ ਲਗਾਇਆ ਕਿ ਰੁਧਰ ਪ੍ਰਤਾਪ ਦੀ ਗੇਮ ਦੇ ਜ਼ਰੀਏ ਇੱਕ ਲੜਕੀ ਨਾਲ ਗੱਲਬਾਤ ਹੁੰਦੀ ਸੀ। ਉਹ ਉਸ ਲੜਕੀ ਦੇ ਨਾਲ ਹੀ ਚਲਾ ਗਿਆ ਹੈ।
ਉਧਰ ਰੁਧਰ ਪ੍ਰਤਾਪ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਚਾਰ ਸਾਲਾਂ ਤੋਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਈ ਕਰ ਰਿਹਾ ਹੈ। ਉਹ ਫਾਈਲ ਜਮ੍ਹਾਂ ਕਰਾਉਣ ਦਾ ਬਹਾਨਾ ਬਣਾ ਦੇ ਕੇ ਘਰੋਂ ਆਇਆ ਸੀ, ਪਰ ਘਰ ਵਾਪਸ ਨਹੀਂ ਪਰਤਿਆ। ਉਨ੍ਹਾਂ ਕਿਹਾ ਕਿ ਉਹ ਗੇਮਾਂ ਦਾ ਸ਼ੌਕੀਨ ਸੀ ਤੇ ਪੱਬਜੀ ਗੇਮ ਤੇ ਉਸ ਦੇ ਨਾਲ ਇੱਕ ਲੜਕੀ ਦੀ ਗੱਲਬਾਤ ਵੀ ਹੁੰਦੀ ਸੀ। ਉਸ ਨੇ ਕਿਹਾ ਕਿ ਉਹਨਾਂ ਦੇ ਲੜਕੇ ਨੇ ਕਦੇ ਵੀ ਘਰੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ, ਪਰ ਜਦੋਂ ਉਹ ਗਾਇਬ ਹੋਇਆ ਤਾਂ ਉਸ ਨੇ ਇੱਕ ਮੈਸੇਜ ਕੀਤਾ ਕਿ ਉਹ ਘਰ ਛੱਡ ਕੇ ਜਾ ਰਿਹਾ ਹੈ।
ਇਸ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਲੱਭਣ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਆਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਉਸ ਇਲਾਕੇ ਦੀ ਲੜਕੀ ਉਹਨਾਂ ਦੇ ਬੇਟੇ ਨਾਲ ਗਈ ਹੈ। ਉਹਨਾਂ ਕਿਹਾ ਕਿ ਲੱਭਣ ਦੇ ਵੀ ਕਾਫੀ ਯਤਨ ਕੀਤੇ ਗਏ ਪਰ ਉਹ ਨਹੀਂ ਮਿਲਿਆ।