ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Operation Blue Star: ਇੰਦਰਾ ਗਾਂਧੀ ਦੇ ਕਤਲ ਅਤੇ ਦੋਵੇਂ ਕਾਤਲਾਂ ਦੀ ਫਾਂਸੀ ਦੀ ਕਹਾਣੀ

Saka Neela Tara: 6 ਜਨਵਰੀ 1989 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਦੋਸ਼ੀ ਅੰਗ ਰੱਖਿਅਕਾਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਫਾਂਸੀ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀਆਂ ਗਈਆਂ ਅਤੇ ਜੇਲ੍ਹ ਪ੍ਰਸ਼ਾਸਨ ਨੇ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਇਸ ਘਟਨਾ ਦੀ ਬਰਸੀ 'ਤੇ ਆਓ ਜਾਣਦੇ ਹਾਂ ਸਾਕਾ ਨੀਲਾ ਤਾਰਾ ਦੀ ਪੂਰੀ ਕਹਾਣੀ।

Operation Blue Star: ਇੰਦਰਾ ਗਾਂਧੀ ਦੇ ਕਤਲ ਅਤੇ ਦੋਵੇਂ ਕਾਤਲਾਂ ਦੀ ਫਾਂਸੀ ਦੀ ਕਹਾਣੀ
ਇੰਦਰਾ ਗਾਂਧੀ ਦੇ ਕਤਲ ਅਤੇ ਦੋਵੇਂ ਕਾਤਲਾਂ ਦੀ ਫਾਂਸੀ ਦੀ Inside Story
Follow Us
kusum-chopra
| Updated On: 06 Jan 2025 16:02 PM

ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਈ ਵੱਡੇ ਫੈਸਲਿਆਂ ਲਈ ਜਾਣਿਆਂ ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਫੈਸਲਾ ਸਾਕਾ ਨੀਲਾ ਤਾਰਾ ਸੀ, ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ। ਇਸ ਕਾਰਨ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਹੀ ਅੰਗ ਰੱਖਿਅਕਾਂ ਨੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਸ਼ੁਰੂ ਹੋਏ ਸਿੱਖ ਵਿਰੋਧੀ ਦੰਗਿਆਂ ਵਿਚ ਹਜ਼ਾਰਾਂ ਜਾਨਾਂ ਗਈਆਂ ਸਨ।

6 ਜਨਵਰੀ 1989 ਨੂੰ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਦੋਸ਼ੀ ਅੰਗ ਰੱਖਿਅਕਾਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ। ਇਸ ਘਟਨਾ ਦੀ ਬਰਸੀ ‘ਤੇ ਆਓ ਜਾਣਦੇ ਹਾਂ ਸਾਕਾ ਨੀਲਾ ਤਾਰਾ ਦੀ ਪੂਰੀ ਕਹਾਣੀ।

ਜਰਨੈਲ ਸਿੰਘ ਭਿੰਡਰਾਂਵਾਲਾ ਹੀ ਜਦੋਂ ਬਣਿਆ ਮੁਸੀਬਤ

ਸਾਕਾ ਨੀਲਾ ਤਾਰਾ ਦੀ ਕਹਾਣੀ ਦੀ ਨੀਂਹ ਸਾਲ 1977 ਵਿੱਚ ਰੱਖੀ ਗਈ ਸੀ, ਜਦੋਂ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਇੱਕ ਪ੍ਰਮੁੱਖ ਸ਼ਾਖਾ ਦਮਦਮੀ ਟਕਸਾਲ ਦਾ ਜਥੇਦਾਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਜਰਨੈਲ ਸਿੰਘ ਉਸ ਸਮੇਂ ਦੀ ਪੰਜਾਬ ਦੀ ਸਿਆਸਤ ਦਾ ਵੱਡਾ ਚਿਹਰਾ ਬਣ ਗਿਆ। ਉਸ ਨੂੰ ਪੰਜਾਬ ਦੀ ਸਿਆਸਤ ਵਿੱਚ ਪਿਆਦਾ ਤਾਂ ਬਣਾ ਦਿੱਤਾ ਗਿਆ ਪਰ ਉਹੀ ਪਿਆਦਾ ਮੁਸੀਬਤ ਬਣ ਗਿਆ। ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਦੀ ਕਿਤਾਬ ਬਿਓਂਡ ਦਿ ਲਾਈਨ ਐਨ ਆਟੋਬਾਇਓਗ੍ਰਾਫੀ ਹੈ। ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਭਿੰਡਰਾਂਵਾਲੇ ਨੂੰ ਮੋਹਰਾ ਬਣਾਉਣ ਵਾਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਅੱਤਵਾਦ ਦਾ ਰਾਹ ਅਖਤਿਆਰ ਕਰੇਗਾ।

ਚੋਣ ਜਿੱਤਣ ਲਈ ਲਈ ਸੀ ਮਦਦ

ਅਸਲ ਵਿਚ 1977 ਦੀਆਂ ਆਮ ਚੋਣਾਂ ਨਾਲ ਪੰਜਾਬ ਵਿਚ ਵੀ ਕਾਂਗਰਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ। ਇਸ ਨੂੰ ਦੂਰ ਕਰਨ ਲਈ ਕਾਂਗਰਸ ਨੇ ਭਿੰਡਰਾਂਵਾਲੇ ਦਾ ਸਹਾਰਾ ਲਿਆ ਅਤੇ 1980 ਦੀਆਂ ਚੋਣਾਂ ਵਿੱਚ ਇੰਦਰਾ ਗਾਂਧੀ ਨੇ ਨਾ ਸਿਰਫ਼ ਦੇਸ਼ ਭਰ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਸਗੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੇ ਜਿੱਤ ਹਾਸਲ ਕੀਤੀ। ਜਦੋਂ ਦਰਬਾਰਾ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਤਾਂ ਅਕਾਲੀ ਦਲ ਨੇ ਆਪਣਾ ਪੁਰਾਣਾ ਮੁੱਦਾ ਉਠਾਉਂਦਿਆਂ ਚੰਡੀਗੜ੍ਹ ਅਤੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਅਜਿਹੇ ਵਿੱਚ ਪੰਜਾਬ ਦੀ ਸਿਆਸਤ ਧਰਮ ਅਤੇ ਭਾਸ਼ਾ ਵਿੱਚ ਫਸ ਗਈ। ਇਸ ਦੌਰਾਨ ਮਰਦਮਸ਼ੁਮਾਰੀ ਸ਼ੁਰੂ ਹੋਈ, ਜਿਸ ਵਿਚ ਲੋਕਾਂ ਤੋਂ ਉਨ੍ਹਾਂ ਦੀ ਭਾਸ਼ਾ ਅਤੇ ਧਰਮ ਬਾਰੇ ਵੀ ਪੁੱਛਿਆ ਗਿਆ। ਇੱਕ ਪਾਸੇ ਹਿੰਦੀ ਦੀ ਮੁਹਿੰਮ ਵੀ ਸ਼ੁਰੂ ਹੋ ਗਈ, ਜਿਸ ਨਾਲ ਕੱਟੜ ਸਿੱਖ ਨਰਾਜ਼ ਹੋ ਗਏ। ਭਿੰਡਰਾਂਵਾਲਾ ਵੀ ਇਨ੍ਹਾਂ ਨਰਾਜ਼ ਹੋਣ ਵਾਲੇ ਲੋਕਾਂ ਵਿੱਚ ਸ਼ਾਮਲ ਸੀ।

ਇੱਕ ਕਤਲ ਅਤੇ ਭਿੰਡਰਾਂਵਾਲੇ ਦੀ ਗ੍ਰਿਫਤਾਰੀ

ਇਹ 9 ਸਤੰਬਰ 1981 ਦੀ ਗੱਲ ਹੈ, ਜਦੋਂ ਪੰਜਾਬ ਕੇਸਰੀ ਅਖਬਾਰ ਦੇ ਸੰਪਾਦਕ ਲਾਲਾ ਜਗਤ ਨਰਾਇਣ ਨੂੰ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਭਿੰਡਰਾਂਵਾਲੇ ‘ਤੇ ਇਸ ਦਾ ਆਰੋਪ ਲੱਗਾ। 15 ਸਤੰਬਰ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਗੁਰੂਦਰਸ਼ਨ ਪ੍ਰਕਾਸ਼ ਤੋਂ ਭਿੰਡਰਾਂਵਾਲੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਸਬੂਤਾਂ ਦੀ ਘਾਟ ਕਾਰਨ ਉਸਨੂੰ ਜ਼ਮਾਨਤ ਮਿਲ ਗਈ। ਇਸ ਦੌਰਾਨ ਪੰਜਾਬ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਦੀ ਮੰਗ ਨੇ ਜ਼ੋਰ ਫੜ ਲਿਆ। ਦੂਜੇ ਪਾਸੇ ਆਪਣੀ ਗ੍ਰਿਫਤਾਰੀ ਤੋਂ ਨਾਰਾਜ਼ ਭਿੰਡਰਾਂਵਾਲੇ ਨੇ ਨਵੰਬਰ-ਦਸੰਬਰ 1982 ਵਿੱਚ ਦਿੱਲੀ ਵਿੱਚ ਹੋਣ ਵਾਲੀਆਂ ਏਸ਼ੀਆਡ ਖੇਡਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਰਸਮੀ ਤੌਰ ‘ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਸੀ, ਜਿਸ ‘ਤੇ ਸੁਰੱਖਿਆ ਕਾਰਨਾਂ ਕਰਕੇ ਡੇਢ ਹਜ਼ਾਰ ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਡੀਆਈਜੀ ਦੀ ਲਾਸ਼ ਚੁੱਕਣ ਦੀ ਹਿੰਮਤ ਨਹੀਂ ਸੀ

ਇਸ ਘਟਨਾ ਨੇ ਸਿੱਖਾਂ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ। ਭਿੰਡਰਾਂਵਾਲੇ ਨੇ ਇਸ ਦਾ ਫਾਇਦਾ ਉਠਾਇਆ। ਉਸਦੇ ਵਧਦੇ ਪ੍ਰਭਾਵ ਨੇ ਪੰਜਾਬ ਵਿੱਚ ਅਕਾਲੀਆਂ ਨੂੰ ਅਲੱਗ-ਥਲੱਗ ਕਰ ਦਿੱਤਾ। ਪੰਜਾਬ ਦੇ ਤਤਕਾਲੀ ਡੀਆਈਜੀ ਏਐਸ ਅਟਵਾਲ ਦਾ ਹਰਿਮੰਦਰ ਸਾਹਿਬ ਦੀਆਂ ਪੌੜੀਆਂ ‘ਤੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਲਾਸ਼ ਪੌੜੀਆਂ ‘ਤੇ ਘੰਟਿਆਂਬੱਧੀ ਪਈ ਰਹੀ, ਜਿਸ ਨੂੰ ਚੁੱਕਣ ਦੀ ਕਿਸੇ ਨੇ ਵੀ ਹਿੰਮਤ ਨਹੀਂ ਕੀਤੀ। ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਖੁਦ ਭਿੰਡਰਾਂਵਾਲੇ ਨੂੰ ਲਾਸ਼ ਕੱਢਣ ਦੀ ਅਪੀਲ ਕਰਨੀ ਪਈ। ਇਸ ਘਟਨਾ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਤਤਕਾਲੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਹਰਿਮੰਦਰ ਸਾਹਿਬ ਅੰਦਰ ਪੁਲਿਸ ਭੇਜਣ ਬਾਰੇ ਸਲਾਹ ਲਈ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਕਾਰਨ ਭਿੰਡਰਾਂਵਾਲੇ ਦੇ ਹੌਂਸਲੇ ਹੋਰ ਵੀ ਵਧ ਗਏ।

ਅਕਾਲ ਤਖ਼ਤ ‘ਤੇ ਕਰ ਲਿਆ ਕਬਜ਼ਾ

ਪੰਜਾਬ ਹੁਣ ਹਿੰਸਾ ਦੀ ਅੱਗ ਵਿੱਚ ਬੁਰੀ ਤਰ੍ਹਾਂ ਸੜ ਰਿਹਾ ਸੀ। 5 ਅਕਤੂਬਰ 1983 ਨੂੰ ਸਿੱਖ ਕੱਟੜਪੰਥੀਆਂ ਨੇ ਕਪੂਰਥਲਾ ਤੋਂ ਜਲੰਧਰ ਜਾ ਰਹੀ ਇੱਕ ਬੱਸ ਨੂੰ ਰੋਕ ਕੇ ਹਿੰਦੂ ਯਾਤਰੀਆਂ ਦਾ ਕਤਲ ਕਰ ਦਿੱਤਾ। ਅਗਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਫਿਰ ਵੀ ਸਥਿਤੀ ਨਹੀਂ ਬਦਲੀ ਅਤੇ ਪੰਜਾਬ ਵਿਚ ਹਿੰਸਾ ਜਾਰੀ ਰਹੀ। ਭਿੰਡਰਾਂਵਾਲੇ ਨੂੰ ਰੋਕਣ ਲਈ ਕੋਈ ਸਖ਼ਤ ਕਦਮ ਨਾ ਚੁੱਕੇ ਜਾਣ ਕਾਰਨ ਉਹ ਤਾਨਾਸ਼ਾਹ ਬਣਨ ਦੀ ਰਾਹ ਤੇ ਚੱਲ ਨਿਕਲਿਆ ਅਤੇ 15 ਦਸੰਬਰ 1983 ਨੂੰ ਆਪਣੇ ਹਥਿਆਰਬੰਦ ਸਾਥੀਆਂ ਸਮੇਤ ਹਰਿਮੰਦਰ ਸਾਹਿਬ ਵਿੱਚ ਅਕਾਲ ਤਖ਼ਤ ਸਾਹਿਬ ‘ਤੇ ਕਬਜ਼ਾ ਕਰ ਲਿਆ। ਇਸ ਦਾ ਵਿਰੋਧ ਹੋਇਆ, ਜਿਸ ਦੀ ਭਿੰਡਰਾਂਵਾਲੇ ਨੇ ਬਿਲਕੁਲ ਵੀ ਪ੍ਰਵਾਹ ਨਹੀਂ ਕੀਤੀ। ਭਿੰਡਰਾਂਵਾਲਾ ਚਾਹੁੰਦਾ ਸੀ ਕਿ ਸਾਰੇ ਹਿੰਦੂ ਪੰਜਾਬ ਛੱਡ ਕੇ ਚਲੇ ਜਾਣ।

ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ

ਭਿੰਡਰਾਂਵਾਲੇ ਦਾ ਹੌਂਸਲਾ ਵੱਧਣ ਤੇ ਅਖੀਰ 1 ਜੂਨ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ। ਇਸ ਆਪਰੇਸ਼ਨ ਦਾ ਨਾਂ ਰੱਖਿਆ ਗਿਆ ਸੀ- ਆਪ੍ਰੇਸ਼ਨ ਬਲੂ ਸਟਾਰ। ਇਸ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਿੱਤੀ ਗਈ। ਉਨ੍ਹਾਂ ਦੀ ਨਿਗਰਾਨੀ ਹੇਠ ਫੌਜ ਦੀ ਨੌਵੀਂ ਡਵੀਜ਼ਨ ਹਰਿਮੰਦਰ ਸਾਹਿਬ ਵੱਲ ਵਧੀ ਅਤੇ 3 ਜੂਨ ਨੂੰ ਪੱਤਰਕਾਰਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਕੱਢ ਦਿੱਤਾ ਗਿਆ। ਪਾਕਿਸਤਾਨ ਦੀ ਸਰਹੱਦ ਸੀਲ ਕਰ ਦਿੱਤੀ ਗਈ ਸੀ। ਲੋਕਾਂ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਆਉਣ ਲਈ ਕਿਹਾ ਗਿਆ। ਹਾਲਾਂਕਿ, ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ, 5 ਜੂਨ ਦੀ ਸ਼ਾਮ 7 ਵਜੇ ਤੱਕ ਸਿਰਫ 129 ਲੋਕ ਹੀ ਬਾਹਰ ਆ ਸਕੇ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਭਿੰਡਰਾਂਵਾਲੇ ਦੇ ਸਾਥੀ ਲੋਕਾਂ ਨੂੰ ਬਾਹਰ ਆਉਣ ਤੋਂ ਰੋਕ ਰਹੇ ਹਨ।

5 ਤੋਂ 7 ਜੂਨ 1984 ਤੱਕ ਚੱਲਿਆ ਇਹ ਆਪ੍ਰੇਸ਼ਨ

ਫੌਜ ਦੀ ਅਸਲ ਕਾਰਵਾਈ 5 ਜੂਨ 1984 ਦੀ ਸ਼ਾਮ ਸੱਤ ਵਜੇ ਸ਼ੁਰੂ ਹੋਈ। ਰਾਤ ਦੇ 10:30 ਵਜੇ ਫੌਜ ਦੇ 20 ਕਮਾਂਡੋ ਚੁੱਪ-ਚਾਪ ਹਰਿਮੰਦਰ ਸਾਹਿਬ ਅੰਦਰ ਦਾਖਲ ਹੋ ਗਏ। ਨਾਈਟ ਵਿਜ਼ਨ ਗੌਗਲਜ਼, ਐੱਮ-1 ਸਟੀਲ ਹੈਲਮੇਟ ਦੇ ਨਾਲ-ਨਾਲ ਬੁਲੇਟਪਰੂਫ ਜੈਕਟਾਂ ਨਾਲ ਲੈਸ ਇਨ੍ਹਾਂ ਕਮਾਂਡੋਜ਼ ਕੋਲ 5 ਸਬਮਸ਼ੀਨ ਗਨ ਅਤੇ ਏਕੇ-47 ਰਾਈਫਲਾਂ ਵੀ ਸਨ। ਇਸ ਤੋਂ ਬਾਅਦ ਫੌਜ ਅਤੇ ਭਿੰਡਰਾਂਵਾਲੇ ਵਿਚਕਾਰ ਰਾਤ ਭਰ ਗੋਲੀਬਾਰੀ ਹੁੰਦੀ ਰਹੀ। 6 ਜੂਨ ਦੀ ਸਵੇਰ ਨੂੰ ਇਹ ਫੈਸਲਾ ਕੀਤਾ ਗਿਆ ਸੀ ਕਿ ਹਰਿਮੰਦਰ ਸਾਹਿਬ ਤੋਂ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਟੈਂਕਾਂ ਦੀ ਵਰਤੋਂ ਕਰਨੀ ਪਵੇਗੀ ਅਤੇ ਅਜਿਹਾ ਹੀ ਕੀਤਾ ਗਿਆ। 6 ਜੂਨ ਨੂੰ ਵੀ ਸਵੇਰ ਤੋਂ ਸ਼ਾਮ ਤੱਕ ਗੋਲੀਬਾਰੀ ਹੁੰਦੀ ਰਹੀ। ਦੇਰ ਰਾਤ ਫੌਜ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਮਿਲੀ। 7 ਜੂਨ ਦੀ ਸਵੇਰ ਦੇ ਨਾਲ, ਸਾਕਾ ਨੀਲਾ ਤਾਰਾ ਖਤਮ ਹੋ ਗਿਆ।

ਹੈਰਾਨ ਰਹਿ ਗਈ ਇੰਦਰਾ ਗਾਂਧੀ

ਇਸ ਅਪਰੇਸ਼ਨ ਵਿੱਚ ਕੁੱਲ 83 ਸੈਨਿਕਾਂ ਨੂੰ ਸਭ ਤੋਂ ਵੱਡੀ ਕੁਰਬਾਨੀ ਦੇਣੀ ਪਈ, ਜਿਨ੍ਹਾਂ ਵਿੱਚ ਤਿੰਨ ਫੌਜੀ ਅਧਿਕਾਰੀ ਵੀ ਸ਼ਾਮਲ ਸਨ। 248 ਹੋਰ ਸੈਨਿਕ ਜ਼ਖਮੀ ਹੋ ਗਏ। ਅੱਤਵਾਦੀਆਂ ਅਤੇ ਹੋਰ ਮਰਨ ਵਾਲਿਆਂ ਦੀ ਕੁੱਲ ਗਿਣਤੀ 492 ਸੀ। ਕਿਹਾ ਜਾਂਦਾ ਹੈ ਕਿ ਜਦੋਂ ਤਤਕਾਲੀ ਰੱਖਿਆ ਰਾਜ ਮੰਤਰੀ ਕੇਪੀ ਸਿੰਘਦੇਵ ਨੇ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਦੀ ਸਫ਼ਲਤਾ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਉੱਚੀ-ਉੱਚੀ ਬੋਲੀ, ਹਾਏ ਰੱਬਾ, ਇਹ ਕੀ ਹੋ ਗਿਆ? ਇਨ੍ਹਾਂ ਲੋਕਾਂ ਨੇ ਤਾਂ ਮੈਨੂੰ ਕਿਹਾ ਸੀ ਕਿ ਇੰਨੀਆਂ ਮੌਤਾਂ ਨਹੀਂ ਹੋਣਗੀਆਂ।

ਮਾਹਿਰਾਂ ਦਾ ਕਹਿਣਾ ਹੈ ਕਿ ਸਾਕਾ ਨੀਲਾ ਤਾਰਾ ਨੂੰ ਹਰੀ ਝੰਡੀ ਦੇਣਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਵੀ ਆਸਾਨ ਨਹੀਂ ਸੀ। ਇੰਦਰਾ ਗਾਂਧੀ ਨੇ ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ ਅਤੇ ਜਾਨ-ਮਾਲ ਦੇ ਘੱਟ ਤੋਂ ਘੱਟ ਨੁਕਸਾਨ ਦੇ ਭਰੋਸੇ ਹੀ ਫੌਜ ਨੂੰ ਇਹ ਹੁਕਮ ਦਿੱਤਾ ਸੀ। ਸੀਨੀਅਰ ਪੱਤਰਕਾਰ ਮਾਰਕ ਟੁਲੀ ਅਤੇ ਸਤੀਸ਼ ਜੈਕਬ ਦੀ ਇੱਕ ਕਿਤਾਬ ਹੈ, ਅੰਮ੍ਰਿਤਸਰ: ਮਿਸੇਜ਼ ਗਾਂਧੀ ਲਾਸਟ ਫਾਈਟ। ਇਸ ਵਿੱਚ ਉਹ ਦੋਵੇਂ ਲਿਖਦੇ ਹਨ ਕਿ ਉਨ੍ਹਾਂ (ਇੰਦਰਾ ਗਾਂਧੀ) ਨੇ ਕਾਰਵਾਈ ਕਰਨ ਦਾ ਫੈਸਲਾ ਉਦੋਂ ਲਿਆ ਜਦੋਂ ਉਹ ਬੁਰੀ ਤਰ੍ਹਾਂ ਘਿਰ ਗਈ ਸਨ ਅਤੇ ਫੌਜ ਹੀ ਆਖਰੀ ਸਹਾਰਾ ਸੀ।

ਸਿੱਖ ਅੰਗ ਰੱਖਿਅਕਾਂ ਨੇ ਪ੍ਰਧਾਨ ਮੰਤਰੀ ‘ਤੇ ਚਲਾਈਆਂ ਗੋਲੀਆਂ

ਇਸ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਦੇ ਸਿੱਖ ਅੰਗ ਰੱਖਿਅਕਾਂ ਨੇ 31 ਅਕਤੂਬਰ 1984 ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਧਾਨ ਮੰਤਰੀ ਨੂੰ ਗੋਲੀ ਮਾਰਨ ਵਾਲੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ‘ਤੇ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਇਸ ਵਿੱਚ ਬੇਅੰਤ ਸਿੰਘ ਮਾਰਿਆ ਗਿਆ। ਸਤਵੰਤ ਸਿੰਘ ਨੂੰ ਇਲਾਜ ਤੋਂ ਬਾਅਦ ਬਚਾ ਲਿਆ ਗਿਆ। ਇਸ ਤੋਂ ਬਾਅਦ ਜਾਂਚ ਵਿੱਚ ਬੇਅੰਤ ਸਿੰਘ ਦੇ ਰਿਸ਼ਤੇਦਾਰ ਕੇਹਰ ਸਿੰਘ ਅਤੇ ਇੱਕ ਹੋਰ ਬਲਬੀਰ ਸਿੰਘ ਦੇ ਨਾਂ ਵੀ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਿੱਚ ਸਾਹਮਣੇ ਆਏ ਸਨ। 6 ਜਨਵਰੀ 1989 ਨੂੰ ਕੇਹਰ ਸਿੰਘ ਅਤੇ ਸਤਵੰਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ।

ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ
ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ...
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ...
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ...
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...