ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਧਾਰਮਿਕ ਸਮਾਗਮਾਂ ਦੌਰਾਨ ਹੀ ਸਭ ਤੋਂ ਵੱਧ ਭਾਜੜ ਕਿਉਂ? ਕਿਉਂ ਆਪੇ ਤੋਂ ਬਾਹਰ ਹੋ ਜਾਂਦੇ ਹਨ ਸ਼ਰਧਾਲੂ? ਜਾਣੋ…

Hathras Stampade: ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ ਵਿੱਚ ਭਗਦੜ ਕਾਰਨ 121 ਲੋਕਾਂ ਦੀ ਮੌਤ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾਂ ਵੀ ਦੇਸ਼ ਵਿੱਚ ਧਾਰਮਿਕ ਸਮਾਗਮਾਂ ਜਾਂ ਧਾਰਮਿਕ ਸਥਾਨਾਂ ਤੇ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਜਿਸ ਤੋਂ ਬਾਅਦ ਜਾਂਚ ਅਤੇ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਕੋਈ ਵੀ ਜ਼ਿੰਮੇਵਾਰ ਸਬਕ ਨਹੀਂ ਲੈਂਦਾ। ਆਓ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਧਾਰਮਿਕ ਸਮਾਗਮਾਂ ਜਾਂ ਸਥਾਨਾਂ 'ਤੇ ਅਜਿਹੇ ਹਾਦਸੇ ਕਿਉਂ ਵਾਪਰਦੇ ਹਨ।

ਧਾਰਮਿਕ ਸਮਾਗਮਾਂ ਦੌਰਾਨ ਹੀ ਸਭ ਤੋਂ ਵੱਧ ਭਾਜੜ ਕਿਉਂ? ਕਿਉਂ ਆਪੇ ਤੋਂ ਬਾਹਰ ਹੋ ਜਾਂਦੇ ਹਨ ਸ਼ਰਧਾਲੂ? ਜਾਣੋ…
ਧਾਰਮਿਕ ਸਮਾਗਮਾਂ ਦੌਰਾਨ ਹੀ ਸਭ ਤੋਂ ਵੱਧ ਕਿਉਂ ਪੈਂਦੀ ਹੈ ਭਾਜੜ? ਜਾਣੋ…
Follow Us
kusum-chopra
| Updated On: 03 Jul 2024 16:50 PM

ਯੂਪੀ ਦੇ ਹਾਥਰਸ ਦੇ ਸਿਕੰਦਰਰਾਊ ਥਾਣਾ ਖੇਤਰ ਦੇ ਫੁੱਲਰਈ ‘ਚ ਭੋਲੇ ਬਾਬਾ ਦੇ ਸਤਿਸੰਗ ‘ਚ ਮਚੀ ਭਗਦੜ ਕਾਰਨ 121 ਲੋਕਾਂ ਦੀ ਮੌਤ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਹਾਲਾਂਕਿ ਹਾਥਰਸ ‘ਚ ਅਜਿਹਾ ਕੋਈ ਹਾਦਸਾ ਪਹਿਲੀ ਵਾਰ ਨਹੀਂ ਹੋਇਆ ਹੈ। ਪਹਿਲਾਂ ਵੀ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਖਾਸ ਕਰਕੇ ਧਾਰਮਿਕ ਸਮਾਗਮਾਂ ਜਾਂ ਧਾਰਮਿਕ ਸਥਾਨਾਂ ‘ਤੇ ਅਜਿਹੇ ਹਾਦਸੇ ਵਾਪਰ ਚੁੱਕੇ ਹਨ | ਜਿਸ ਤੋਂ ਬਾਅਦ ਜਾਂਚ ਅਤੇ ਕਾਰਵਾਈ ਤਾਂ ਹੁੰਦੀ ਹੈ ਪਰ ਕੋਈ ਵੀ ਜ਼ਿੰਮੇਵਾਰ ਸਬਕ ਲੈਂਦਾ ਦਿਖਾਈ ਨਹੀਂ ਦਿੰਦਾ।

ਆਓ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਧਾਰਮਿਕ ਸਮਾਗਮਾਂ ਜਾਂ ਸਥਾਨਾਂ ‘ਤੇ ਅਜਿਹੇ ਹਾਦਸੇ ਕਿਉਂ ਵਾਪਰਦੇ ਹਨ। ਕੀ ਇਹ ਹਨ ਪੰਜ ਵੱਡੇ ਕਾਰਨ ?

1- ਭਾਰੀ ਭੀੜ: ਸ਼ਰਧਾ ਅਤੇ ਗੁਰੂ ਦੇ ਦਰਸ਼ਨਾਂ ਲਈ ਬੇਕਾਬੂ ਹੋ ਜਾਂਦੇ ਹਨ ਲੋਕ

ਆਮ ਤੌਰ ‘ਤੇ ਧਾਰਮਿਕ ਸਮਾਗਮਾਂ ਜਾਂ ਧਾਰਮਿਕ ਸਥਾਨਾਂ ‘ਤੇ ਭਾਰੀ ਭੀੜ ਇਕੱਠੀ ਹੁੰਦੀ ਹੈ। ਡੂੰਘੀ ਆਸਥਾ ਕਾਰਨ ਲੋਕ ਆਪਣੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾਂ ਉਨ੍ਹਾਂ ਬਾਰੇ ਸਤਿਸੰਗ-ਪ੍ਰਵਚਨ ਸੁਣਨ ਲਈ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। 1 ਜਨਵਰੀ 2022 ਨੂੰ ਇੰਨੀ ਵੱਡੀ ਗਿਣਤੀ ‘ਚ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਇਕੱਠੇ ਹੋਏ ਸਨ, ਜਿਸ ਕਾਰਨ ਭਗਦੜ ਮੱਚ ਗਈ ਸੀ। ਇਸ ਹਾਦਸੇ ਵਿੱਚ 12 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ ਇੱਕ ਦਰਜਨ ਜ਼ਖ਼ਮੀ ਹੋਏ ਸਨ।

ਇਸੇ ਤਰ੍ਹਾਂ 25 ਜਨਵਰੀ 2005 ਨੂੰ ਮਹਾਰਾਸ਼ਟਰ ਦੇ ਸਤਾਰਾ ਵਿੱਚ ਮੰਧਾਰਦੇਵੀ ਮੰਦਰ ਦੀ ਸਾਲਾਨਾ ਯਾਤਰਾ ਦੌਰਾਨ ਮਚੀ ਭਗਦੜ ਵਿੱਚ 340 ਤੋਂ ਵੱਧ ਸ਼ਰਧਾਲੂਆਂ ਦੀ ਦਰੜਣ ਕਰਕੇ ਮੌਤ ਹੋ ਗਈ ਸੀ। 3 ਅਕਤੂਬਰ 2014 ਨੂੰ ਪਟਨਾ ਦੇ ਗਾਂਧੀ ਮੈਦਾਨ ‘ਚ ਦੁਸ਼ਹਿਰੇ ਦੇ ਜਸ਼ਨ ਦੀ ਸਮਾਪਤੀ ‘ਤੇ ਮਚੀ ਭਗਦੜ ‘ਚ 32 ਜਾਨਾਂ ਗਈਆਂ ਸਨ। 4 ਮਾਰਚ 2010 ਨੂੰ ਯੂਪੀ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਮਾਨਗੜ੍ਹ ਵਿੱਚ ਕ੍ਰਿਪਾਲੂ ਮਹਾਰਾਜ ਦੇ ਰਾਮ ਜਾਨਕੀ ਮੰਦਰ ਵਿੱਚ ਮਚੀ ਭਗਦੜ ਵਿੱਚ 63 ਲੋਕਾਂ ਦੀ ਜਾਨ ਚਲੀ ਗਈ ਸੀ।

19 ਨਵੰਬਰ 2012 ਨੂੰ ਛਠ ਪੂਜਾ ਦੌਰਾਨ ਪਟਨਾ ਵਿੱਚ ਗੰਗਾ ਦੇ ਕਿਨਾਰੇ ਇੱਕ ਅਸਥਾਈ ਪੁਲ ਦੇ ਅਚਾਨਕ ਡਿੱਗਣ ਕਾਰਨ ਭਗਦੜ ਮੱਚ ਗਈ ਸੀ। ਇਸ ‘ਚ 20 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 8 ਨਵੰਬਰ 2011 ਨੂੰ ਹਰਿਦੁਆਰ ‘ਚ ਗੰਗਾ ਦੇ ਕਿਨਾਰੇ ਹਰਕੀ ਪੈੜੀ ‘ਚ ਭਗਦੜ ‘ਚ 20 ਲੋਕਾਂ ਦੀ ਜਾਨ ਚਲੀ ਗਈ ਸੀ।

ਹਾਥਰਸ ‘ਚ ਭੋਲੇ ਬਾਬਾ ਦੇ ਸਤਿਸੰਗ ਦੀ ਤਸਵੀਰ

2- ਨਾਕਾਫ਼ੀ ਪ੍ਰਬੰਧ: ਭੀੜ ਅਤੇ ਪਿਛਲੇ ਮਾਮਲਿਆਂ ਤੋਂ ਸਬਕ ਨਾ ਲੈਣਾ

ਭਾਰੀ ਭੀੜ ਕਾਰਨ ਭਗਦੜ ਦੀਆਂ ਹੋਰ ਵੀ ਕਈ ਉਦਾਹਰਨਾਂ ਹਨ। ਇਸ ਲਈ ਪ੍ਰਬੰਧਾਂ ਦੀ ਘਾਟ ਵੀ ਜ਼ਿੰਮੇਵਾਰ ਹੁੰਦੀ ਹੈ। ਅਸਲ ਵਿਚ ਲੋਕ ਆਪਣੀ ਆਸਥਾ ਕਾਰਨ ਧਾਰਮਿਕ ਸਥਾਨਾਂ ਜਾਂ ਸਮਾਗਮਾਂ ਵਿਚ ਜਾਣਾ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਮਾਮੂਲੀ ਜਿਹੀ ਗੱਲ ਵੀ ਭਗਦੜ ਦਾ ਕਾਰਨ ਬਣ ਜਾਂਦੀ ਹੈ। ਵੱਡੀ ਭੀੜ ਦੇ ਵਿਚਕਾਰ ਇੱਕ ਛੋਟੀ ਜਿਹੀ ਅਫਵਾਹ ਵੀ ਵੱਡਾ ਰੂਪ ਲੈ ਲੈਂਦੀ ਹੈ। 14 ਜਨਵਰੀ 2011 ਨੂੰ ਕੇਰਲ ਦੇ ਇਡੁੱਕੀ ਜ਼ਿਲੇ ‘ਚ ਸਬਰੀਮਾਲਾ ਮੰਦਰ ‘ਚ ਦਰਸ਼ਨ ਕਰ ਰਹੇ ਸ਼ਰਧਾਲੂਆਂ ਨਾਲ ਇਕ ਜੀਪ ਦੀ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਅਜਿਹੀ ਅਫਵਾਹ ਫੈਲ ਗਈ, ਜਿਸ ਕਾਰਨ ਭਗਦੜ ਮੱਚ ਗਈ ਅਤੇ 104 ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ।

ਇਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਹਾਥਰਸ ‘ਚ ਸਤਿਸੰਗ ਸਥਾਨ ‘ਤੇ 1.25 ਲੱਖ ਲੋਕ ਮੌਜੂਦ ਸਨ। ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦਾ ਨਾ ਤਾਂ ਪ੍ਰਬੰਧਕਾਂ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਈ ਅੰਦਾਜਾ ਸੀ। ਇਸ ਲਈ ਇਸ ਗਿਣਤੀ ਦੇ ਹਿਸਾਬ ਨਾਲ ਮੌਕੇ ‘ਤੇ ਪ੍ਰਬੰਧ ਨਹੀਂ ਕੀਤੇ ਗਏ ਸਨ, ਜਦਕਿ ਪ੍ਰਬੰਧਕਾਂ ਨੂੰ ਸਤਿਸੰਗ ਸਥਾਨ ਦੇ ਅੰਦਰ ਪ੍ਰਬੰਧ ਸੰਭਾਲਣੇ ਸਨ ਅਤੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਬਾਹਰੋਂ ਅਮਨ-ਕਾਨੂੰਨ ਦੀ ਵਿਵਸਥਾ ‘ਤੇ ਨਜ਼ਰ ਰੱਖਣੀ ਸੀ, ਕਿਉਂਕਿ ਇਸ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਬਕਾਇਦਾ ਇਜਾਜ਼ਤ ਲਈ ਗਈ ਸੀ।

ਇਸ ਦੇ ਬਾਵਜੂਦ ਸਤਿਸੰਗ ਸਥਾਨ ‘ਤੇ ਸ਼ਰਧਾਲੂਆਂ ਦੇ ਦਾਖਲੇ ਅਤੇ ਬਾਹਰ ਜਾਣ ਲਈ ਨਾ ਤਾਂ ਵੱਖਰੇ ਗੇਟ ਸਨ ਅਤੇ ਨਾ ਹੀ ਵੀਆਈਪੀ ਭਾਵ ਭੋਲੇ ਬਾਬਾ ਨੂੰ ਭੀੜ ਤੋਂ ਸੁਰੱਖਿਅਤ ਰਸਤੇ ਤੋਂ ਕੱਢਣ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ। ਅਜਿਹੇ ‘ਚ ਜਦੋਂ ਬਾਬਾ ਸਾਹਮਣੇ ਆਇਆ ਤਾਂ ਭੀੜ ਉਨ੍ਹਾਂ ਦੇ ਪੈਰ ਛੂਹਣ ਲਈ ਅੱਗੇ ਵਧਣ ਲੱਗੀ ਅਤੇ ਬੇਕਾਬੂ ਹੋ ਗਈ।

ਚਸ਼ਮਦੀਦਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਤਿਸੰਗ ਸਥਾਨ ਦੀ ਜ਼ਮੀਨ ਊਬੜ-ਖਾਬੜ ਸੀ। ਇਸ ਨੂੰ ਪੱਧਰ ਕਰਨ ਲਈ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਅਜਿਹੇ ‘ਚ ਜਦੋਂ ਭੀੜ ਬਾਹਰ ਆਉਣ ਲੱਗੀ ਤਾਂ ਪੈਰ ਉੱਪਰ-ਥੱਲੇ ਹੋਣ ਕਾਰਨ ਲੋਕ ਡਿੱਗਣ ਲੱਗ ਪਏ। ਇਸ ਕਾਰਨ ਭਗਦੜ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ।

ਪੀੜਤਾਂ ਤੋਂ ਜਾਣਕਾਰੀ ਲੈਂਦੀ ਪੁਲਿਸ

3- ਘੱਟ ਥਾਂ ‘ਤੇ ਜ਼ਿਆਦਾ ਲੋਕ

ਦੇਸ਼ ਵਿੱਚ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਸਥਾਨ ਕਾਫ਼ੀ ਵੱਡੇ ਹਨ ਪਰ ਮੁੱਖ ਦਰਸ਼ਨ ਜਾਂ ਪੂਜਾ ਦੇ ਸਥਾਨ ਕਾਫ਼ੀ ਛੋਟੇ ਹਨ। ਇਸ ‘ਚ ਜਦੋਂ ਭੀੜ ਇਕੱਠੀ ਹੋ ਜਾਂਦੀ ਹੈ ਤਾਂ ਝਟਕੇ ਕਾਰਨ ਲੋਕ ਇਕ-ਦੂਜੇ ‘ਤੇ ਚੜ੍ਹਨ ਲੱਗ ਜਾਂਦੇ ਹਨ। ਇਸ ਦੌਰਾਨ ਲੋਕ ਆਪਣੇ ਸਰੀਰ ‘ਤੇ ਕਾਬੂ ਨਹੀਂ ਰੱਖ ਪਾਉਂਦੇ ਹਨ। ਅਜਿਹੇ ‘ਚ ਜੇਕਰ ਕੋਈ ਵਿਅਕਤੀ ਭੀੜ ‘ਚ ਡਿੱਗ ਵੀ ਜਾਵੇ ਤਾਂ ਲੋਕ ਚਾਹੁੰਦੇ ਹੋਏ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ ਅਤੇ ਉਸ ‘ਤੇ ਚੜ੍ਹ ਜਾਂਦੇ ਹਨ।

ਨਤੀਜਾ ਇਹ ਹੁੰਦਾ ਹੈ ਕਿ ਭੀੜ ਵਿੱਚ ਕਿਸੇ ਦੇ ਡਿੱਗਣ, ਬੇਹੋਸ਼ ਹੋਣ ਜਾਂ ਮੌਤ ਦੀ ਅਫਵਾਹ ਫੈਲਦੀ ਹੈ ਅਤੇ ਲੋਕ ਬਚਣ ਲਈ ਭੱਜਣ ਲੱਗ ਪੈਂਦੇ ਹਨ। ਭੀੜ ਵਿੱਚ ਸ਼ਾਮਲ ਲੋਕ, ਖਾਸ ਕਰਕੇ ਬਜ਼ੁਰਗ, ਬੱਚੇ ਅਤੇ ਔਰਤਾਂ ਇਸ ਭਗਦੜ ਦਾ ਸਭ ਤੋਂ ਵੱਧ ਸ਼ਿਕਾਰ ਹਨ। ਇਸ ਦੇ ਲਈ ਕੁਝ ਹੱਦ ਤੱਕ ਸਥਾਨਕ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ, ਜੋ ਆਸਥਾ ਦੇ ਅੱਗ ਹਥਿਆਰ ਸੁੱਟ ਦਿੰਦਾ ਹੈ। ਛੋਟੀ ਜਿਹੀ ਥਾਂ ‘ਤੇ ਵੀ ਲੋਕਾਂ ਦੀ ਭੀੜ ਵਧਣ ਤੇ ਵੀ ਉਹ ਉਨ੍ਹਾਂ ਨੂੰ ਰੋਕਦਾ ਨਹੀਂ।

ਹਾਥਰਸ ਦੇ ਮਾਮਲੇ ‘ਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਥਰਸ ‘ਚ ਭੀੜ ਉਮੀਦ ਅਤੇ ਪ੍ਰਬੰਧਾਂ ਤੋਂ ਕਿਤੇ ਜ਼ਿਆਦਾ ਪਹੁੰਚ ਗਈ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਤਮਾਸ਼ਬੀਨ ਬਣਿਆ ਰਿਹਾ ਅਤੇ ਨਾ ਤਾਂ ਸਮਾਗਮ ਰੱਦ ਕੀਤਾ ਅਤੇ ਨਾ ਹੀ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਹਾਥਰਸ ‘ਚ ਹਾਦਸੇ ਤੋਂ ਬਾਅਦ ਟਰਾਮਾ ਸੈਂਟਰ ਦੇ ਬਾਹਰ ਇਕੱਠੀ ਹੋਈ ਭੀੜ

4- ਪ੍ਰਬੰਧਕਾਂ ਦੀ ਮਨਮਾਨੀ ਅਤੇ ਪ੍ਰਸ਼ਾਸਨ ਦੀ ਅਣਗਹਿਲੀ

ਧਾਰਮਿਕ ਸਮਾਗਮ ਹੋਵੇ ਜਾਂ ਕੋਈ ਹੋਰ ਸਮਾਗਮ, ਜਿਸ ਵਿਚ ਅਜਿਹੀਆਂ ਮਸ਼ਹੂਰ ਹਸਤੀਆਂ ਪਹੁੰਚਦੀਆਂ ਹਨ, ਜਿਸ ਕਾਰਨ ਭਾਰੀ ਭੀੜ ਇਕੱਠੀ ਹੋ ਸਕਦੀ ਹੈ ਤਾਂ ਪ੍ਰਬੰਧਕ ਆਪਣੇ ਆਪ ਨੂੰ ਵੀਆਈਪੀਜ਼ ਤੋਂ ਵੱਡਾ ਸਮਝਣ ਲੱਗ ਪੈਂਦੇ ਹਨ। ਇਸ ਕਾਰਨ ਉਹ ਲੋਕਾਂ ਨਾਲ ਮਨਮਾਨੀ ਕਰਦੇ ਹਨ। ਉਨ੍ਹਾਂ ਨੂੰ ਰੋਕਦੇ-ਟੋਕਦੇ ਹਨ। ਇਸ ਕਾਰਨ ਲੋਕਾਂ ਵਿਚ ਗੁੱਸਾ ਪੈਦਾ ਹੋ ਜਾਂਦਾ ਹੈ ਅਤੇ ਇਹ ਕਿਸੇ ਨਾ ਕਿਸੇ ਰੂਪ ਵਿਚ ਫੁੱਟ ਪੈਂਦਾ ਹੈ। ਕਈ ਵਾਰ ਪਥਰਾਅ ਅਤੇ ਭੰਨਤੋੜ ਵੀ ਹੁੰਦੀ ਹੈ ਅਤੇ ਕਈ ਵਾਰ ਵੀਆਈਪੀਜ਼ ਆਦਿ ਲਈ ਬਣਾਏ ਗਏ ਮੰਚ ਤੇ ਭੀੜ ਇਕੱਠੀ ਹੋ ਜਾਂਦੀ ਹੈ।

ਹਾਥਰਸ ਕਾਂਡ ਵਿੱਚ ਵੀ ਅਜਿਹਾ ਦ੍ਰਿਸ਼ ਸਾਹਮਣੇ ਆਉਣ ਦੀ ਗੱਲ ਚਸ਼ਮਦੀਦ ਗਵਾਹ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੇ ਪ੍ਰਬੰਧਾਂ ਨੂੰ ਸੰਭਾਲ ਰਹੇ ਲੋਕਾਂ ਵੱਲੋਂ ਉੱਥੇ ਮੌਜੂਦ ਸ਼ਰਧਾਲੂਆਂ ਨੂੰ ਬਾਬਾ ਦੇ ਕਾਫਲੇ ਨੂੰ ਬਾਹਰ ਲਿਜਾਣ ਤੋਂ ਰੋਕ ਦਿੱਤਾ ਗਿਆ, ਜਦਕਿ ਉਹ ਕਿਸੇ ਵੀ ਕੀਮਤ ‘ਤੇ ਬਾਬਾ ਤੱਕ ਪਹੁੰਚਣਾ ਚਾਹੁੰਦੇ ਸਨ। ਆਮ ਤੌਰ ‘ਤੇ ਪ੍ਰਸ਼ਾਸਨ ਵੀ ਅਜਿਹੇ ਮਾਮਲਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।

5- ਮੌਸਮ: ਗਰਮੀ-ਉੱਮਸ ਕਾਰਨ ਵਿਗੜ ਜਾਂਦੇ ਹਨ ਹਾਲਾਤ

ਅਜਿਹੇ ਸਮਾਗਮਾਂ ਦੌਰਾਨ ਭਗਦੜ ਵਿੱਚ ਮੌਸਮ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਸਰਦੀ, ਗਰਮੀ ਜਾਂ ਬਰਸਾਤ ਦਾ ਮੌਸਮ ਹੋਵੇ, ਭਾਰੀ ਭੀੜ ਕਾਰਨ ਸਥਾਨ ‘ਤੇ ਉਮਸ ਹੁੰਦੀ ਹੀ ਹੈ। ਅੱਤ ਦੀ ਠੰਡ ਵਿੱਚ ਵੀ ਲੋਕਾਂ ਦੀ ਭੀੜ ਵਿੱਚ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਨ। ਗਰਮੀ ਦਾ ਮੌਸਮ ਹੋਵੇ ਤਾਂ ਉੱਮਸ ਉਨ੍ਹਾਂ ਨੂੰ ਬੇਚੈਨ ਕਰਨ ਲੱਗ ਜਾਂਦੀ ਹੈ। ਜੇਕਰ ਸਮਾਗਮ ਬੰਦ ਥਾਂ ਤੇ ਹੋ ਰਿਹਾ ਹੋਵੇ ਅਤੇ ਠੰਢੀ ਹਵਾ ਦਾ ਕੋਈ ਪ੍ਰਬੰਧ ਨਾ ਹੋਵੇ ਤਾਂ ਹਰ ਕੋਈ ਪ੍ਰੇਸ਼ਾਨ ਹੋ ਜਾਂਦਾ ਹੈ। ਕਿਸੇ ਆਊਟਡੋਰ ਇਵੈਂਟ ਦੇ ਦੌਰਾਨ, ਜਿਵੇਂ ਹੀ ਮੀਂਹ ਪੈਂਦਾ ਹੈ ਜਾਂ ਥੋੜੀ ਜਿਹੀ ਬੂੰਦਾਬਾਂਦੀ ਹੁੰਦੀ ਹੈ ਤਾਂ ਲੋਕ ਭੱਜਣਾ ਸ਼ੁਰੂ ਕਰ ਦਿੰਦੇ ਹਨ।

ਹਾਥਰਸ ਦੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਸਤਿਸੰਗ ਸਥਾਨ ਤੇ ਅੱਤ ਦੀ ਗਰਮੀ ਸੀ। ਉੱਮਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਸਨ ਅਤੇ ਸ਼ਰਧਾਲੂਆਂ ਨੂੰ ਇਸ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ। ਅਜਿਹੇ ‘ਚ ਸਮਾਗਮ ਖਤਮ ਹੋਣ ਤੋਂ ਬਾਅਦ ਲੋਕ ਭੀੜ ‘ਚੋਂ ਨਿਕਲ ਕੇ ਜਲਦੀ ਤੋਂ ਜਲਦੀ ਹਵਾਦਾਰ ਜਗ੍ਹਾ ਜਾਂ ਆਪਣੇ ਘਰ ਪਹੁੰਚਣਾ ਚਾਹੁੰਦੇ ਸਨ। ਇਸ ਕਾਹਲੀ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਗਈ।

88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ...
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ...
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...