ਡੋਨਾਲਡ ਟਰੰਪ ਨੇ ਕੀਤੇ ਸਨ ਕਿੰਨੇ ਵਿਆਹ, ਕਿਵੇਂ ਇੱਕ ਅਫੇਅਰ ਨੇ ਖ਼ਤਮ ਕਰ ਦਿੱਤਾ 13 ਸਾਲ ਦਾ ਰਿਸ਼ਤਾ? ਜਾਣੋ…

Published: 

07 Nov 2024 18:17 PM

Donald Trump: ਟਰੰਪ ਦੀ ਨਿੱਜੀ ਜ਼ਿੰਦਗੀ ਵੀ ਉਨ੍ਹਾਂ ਦੇ ਸਿਆਸੀ ਕਰੀਅਰ ਵਾਂਗ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। ਉਨ੍ਹਾਂ ਨੂੰ ਹਮੇਸ਼ਾ ਗਲੈਮਰ ਇੰਡਸਟਰੀ ਲਈ ਖਾਸ ਲਗਾਅ ਰਿਹਾ। ਇਸ ਮੋਹ ਕਾਰਨ ਨਿੱਜੀ ਜ਼ਿੰਦਗੀ ਵਿਚ ਉਥਲ-ਪੁਥਲ ਆ ਗਈ। ਵਿਆਹ ਤਾਂ ਹੋਏ ਪਰ ਅਫੇਅਰ ਕਰਕੇ ਤਲਾਕ ਵੀ ਹੋ ਗਏ। ਪੜ੍ਹੋ ਡੋਨਾਲਡ ਟਰੰਪ ਨੇ ਕਿੰਨੇ ਵਿਆਹ ਕੀਤੇ ਅਤੇ ਉਨ੍ਹਾਂ ਦੇ ਕਿਵੇਂ ਦੇ ਰਹੇ ਉਨ੍ਹਾਂ ਰਿਸ਼ਤੇ?

ਡੋਨਾਲਡ ਟਰੰਪ ਨੇ ਕੀਤੇ ਸਨ ਕਿੰਨੇ ਵਿਆਹ, ਕਿਵੇਂ ਇੱਕ ਅਫੇਅਰ ਨੇ ਖ਼ਤਮ ਕਰ ਦਿੱਤਾ 13 ਸਾਲ ਦਾ ਰਿਸ਼ਤਾ? ਜਾਣੋ...

ਟਰੰਪ ਨੇ ਕੀਤੇ ਸਨ ਕਿੰਨੇ ਵਿਆਹ, ਇੱਕ ਅਫੇਅਰ ਨੇ ਖ਼ਤਮ ਕਰ ਦਿੱਤਾ ਸਾਲ ਦਾ ਰਿਸ਼ਤਾ?

Follow Us On

ਡੋਨਾਲਡ ਟਰੰਪ ਆਪਣੀਆਂ ਪਤਨੀਆਂ ਅਤੇ ਔਰਤਾਂ ਨਾਲ ਝਗੜਿਆਂ ਲਈ ਵੀ ਜਾਣੇ ਜਾਂਦੇ ਸਨ। ਉਹ ਟਰੰਪ ਜੋ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਆਪਣਾ ਜਾਦੂ ਬਿਖੇਰਨ ਵਿੱਚ ਕਾਮਯਾਬ ਰਹੇ ਹਨ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਬੁੱਧਵਾਰ ਨੂੰ ਆਪਣੇ ਭਾਸ਼ਣ ‘ਚ ਉਨ੍ਹਾਂ ਨੇ ਆਪਣੀ ਪਤਨੀ ਮੇਲਾਨੀਆ ਟਰੰਪ ਦਾ ਧੰਨਵਾਦ ਕੀਤਾ। ਆਪਣੀ ਪਤਨੀ ਨੂੰ ਗਲੇ ਲਗਾਉਂਦੇ ਹੋਏ ਕਿਹਾ, ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਜਿੱਤ ਦਾ ਸਿਹਰਾ ਬੱਚਿਆਂ ਨੂੰ ਦਿੱਤਾ ਅਤੇ ਇਸ ਮੌਕੇ ਆਪਣੀ ਸੱਸ ਨੂੰ ਵੀ ਯਾਦ ਕੀਤਾ। ਇੱਥੋਂ ਹੀ ਚਰਚਾ ਸ਼ੁਰੂ ਹੋ ਗਈ ਕਿ ਟਰੰਪ ਦਾ ਪਰਿਵਾਰ ਕਿੰਨਾ ਵੱਡਾ ਹੈ। ਉਨ੍ਹਾਂ ਦੀਆਂ ਕਿੰਨੀਆਂ ਪਤਨੀਆਂ ਅਤੇ ਕਿੰਨੇ ਬੱਚੇ ਹਨ?

ਟਰੰਪ ਨੇ ਕੁੱਲ 3 ਵਿਆਹ ਕੀਤੇ ਹਨ ਪਰ ਰਾਜਨੀਤੀ ਦੀ ਤਰ੍ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। ਪਰ ਟਰੰਪ ਦੇ ਰੰਗੀਨ ਸੁਭਾਅ ਅਤੇ ਵਿਵਾਦਾਂ ਨੂੰ ਜਨਮ ਦੇਣ ਦੀ ਆਦਤ ਨੇ ਵਿਆਹ ਨੂੰ ਜ਼ਿਆਦਾ ਦੇਰ ਨਹੀਂ ਚੱਲਣ ਦਿੱਤਾ।

ਇਵਾਨਾ ਨਾਲ ਪਹਿਲੇ ਵਿਆਹ ਅਤੇ ਅਫੇਅਰ ਕਾਰਨ ਆਈ ਦਰਾਰ

14 ਜੂਨ 1946 ਨੂੰ ਨਿਊਯਾਰਕ ਵਿੱਚ ਜਨਮੇ ਡੋਨਾਲਡ ਟਰੰਪ ਦਾ ਪਾਲਣ-ਪੋਸ਼ਣ ਇੱਕ ਖੁਸ਼ਹਾਲ ਪਰਿਵਾਰ ਵਿੱਚ ਹੋਇਆ ਸੀ। ਟਰੰਪ ਹਮੇਸ਼ਾ ਮਾਡਲਾਂ ਅਤੇ ਅਭਿਨੇਤਰੀਆਂ ਵੱਲ ਜ਼ਿਆਦਾ ਆਕਰਸ਼ਿਤ ਰਹੇ ਹਨ। ਇਸ ਇੱਛਾ ਦਾ ਹੀ ਨਤੀਜਾ ਸੀ ਇਵਾਨਾ ਅਤੇ ਟਰੰਪ ਦਾ ਰਿਸ਼ਤਾ। ਇਵਾਨਾ ਪੇਸ਼ੇ ਤੋਂ ਇੱਕ ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਸਨ। ਦੋਹਾਂ ਦੀ ਮੁਲਾਕਾਤ ਹੋਈ ਅਤੇ ਪਿਆਰ ਦਾ ਕਾਰਵਾਂ ਅੱਗੇ ਵਧਿਆ। 1977 ‘ਚ ਦੋਹਾਂ ਦਾ ਵਿਆਹ ਹੋਗਿਆ।

ਇਵਾਨਾ ਅਤੇ ਡੋਨਾਲਡ ਟਰੰਪ। ਫੋਟੋ: Tom Gates/Archive Photos/Getty Images

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਟਰੰਪ ਕਾਰੋਬਾਰ ਸਥਾਪਤ ਕਰਨ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਸ਼ੁਰੂ ਵਿਚ ਸਭ ਕੁਝ ਠੀਕ ਚੱਲਿਆ। ਦੋਵਾਂ ਦੇ ਤਿੰਨ ਬੱਚੇ ਹੋਏ। ਡੋਨਾਲਡ ਟਰੰਪ ਜੂਨੀਅਰ, ਇਵਾਂਕਾ ਟਰੰਪ ਅਤੇ ਐਰਿਕ ਟਰੰਪ। ਇੱਕ ਦਹਾਕੇ ਬਾਅਦ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰਾਂ ਆਉਣ ਲੱਗੀਆਂ। ਦਰਾਰ ਦਾ ਕਾਰਨ ਸੀ ਮਾਡਲ ਮਾਰਲਾ ਮੈਪਲਜ਼। ਮਾਰਲਾ ਅਤੇ ਟਰੰਪ ਦੇ ਅਫੇਅਰ ਦੀ ਖ਼ਬਰ ਇਵਾਨਾ ਤੱਕ ਪਹੁੰਚੀ ਅਤੇ ਰਿਸ਼ਤਾ ਇਸ ਹੱਦ ਤੱਕ ਵਿਗੜ ਗਿਆ ਕਿ ਦੋਵਾਂ ਦਾ 1990 ਵਿੱਚ ਤਲਾਕ ਹੋ ਗਿਆ। ਜੁਲਾਈ 2022 ਵਿੱਚ ਇਵਾਨਾ ਦੀ ਮੌਤ ਹੋ ਗਈ। ਹੁਣ ਇਸ ਸਾਰੀ ਕਹਾਣੀ ਵਿੱਚ ਐਂਟਰੀ ਹੁੰਦੀ ਹੈ ਮਾਰਲਾ ਮੈਪਲਜ਼ ਦੀ।

ਜਿਸ ਲਈ 13 ਸਾਲ ਦਾ ਵਿਆਹ ਤੋੜਿਆ, 3 ਸਾਲ ਚੱਲਿਆ ਉਹ ਰਿਸ਼ਤਾ

ਆਪਣੀ ਪਹਿਲੀ ਪਤਨੀ ਇਵਾਨਾ ਤੋਂ ਤਲਾਕ ਤੋਂ ਬਾਅਦ, ਟਰੰਪ ਨੇ 1993 ਵਿੱਚ ਮਾਡਲ ਮਾਰਲਾ ਮੈਪਲਜ਼ ਨਾਲ ਦੂਜੀ ਵਾਰ ਵਿਆਹ ਕੀਤਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਲਈ ਟਰੰਪ ਨੇ ਆਪਣੀ ਪਤਨੀ, ਤਿੰਨ ਬੱਚਿਆਂ ਅਤੇ 13 ਸਾਲ ਦੇ ਵਿਆਹ ਤੋਂ ਦੂਰੀ ਬਣਾਈ ਪਰ ਦੂਜਾ ਵਿਆਹ ਸਿਰਫ 3 ਸਾਲ ਤੱਕ ਚੱਲ ਸਕਿਆ। ਦੋਵਾਂ ਦੀ ਇੱਕ ਬੇਟੀ ਹੋਈ ਜਿਸਦਾ ਨਾਂ ਟਿਫਨੀ ਰੱਖਿਆ ਗਿਆ। ਮਾਰਲਾ ਮੈਪਲਜ਼ ਨਾਲ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਡੋਨਾਲਡ ਟਰੰਪ ਅਤੇ ਮਾਰਲਾ ਮੈਪਲਜ਼ ਦਾ ਮਈ 1997 ਵਿਚ 3 ਸਾਲ ਬਾਅਦ ਤਲਾਕ ਹੋ ਗਿਆ।ਤਲਾਕ ਤੋਂ ਬਾਅਦ ਟਰੰਪ ਨੂੰ ਇਕ ਵਾਰ ਫਿਰ ਗਲੈਮਰ ਇੰਡਸਟਰੀ ਦੀ ਇਕ ਮਾਡਲ ਨਾਲ ਪਿਆਰ ਹੋ ਗਿਆ। ਉਸ ਮਾਡਲ ਦਾ ਨਾਂ ਸੀ ਮੇਲਾਨੀਆ।

ਮਾਰਲਾ ਮੈਪਲਜ਼ ਅਤੇ ਟਰੰਪ ਦਾ ਵਿਆਹ ਸਿਰਫ 3 ਸਾਲ ਤੱਕ ਚੱਲਿਆ। ਫੋਟੋ: Davidoff Studios/Getty Images

52 ਸਾਲਾ ਟਰੰਪ ਨੂੰ ਪਹਿਲੀ ਨਜ਼ਰੇ ਪਸੰਦ ਆ ਗਈ 28 ਸਾਲਾ ਮੇਲਾਨੀਆ

ਟਰੰਪ ਨੂੰ ਉਦੋਂ ਤੀਜੀ ਵਾਰ ਪਿਆਰ ਹੋਇਆ ਜਦੋਂ ਉਹ 52 ਸਾਲ ਦੇ ਸਨ ਅਤੇ ਮੇਲਾਨੀਆ ਸਿਰਫ 28 ਸਾਲ ਦੀ ਸੀ। ਨਿਊ ਯਾਰਕਰ ਦੀ ਰਿਪੋਰਟ ਮੁਤਾਬਕ ਦੋਹਾਂ ਦੀ ਪਹਿਲੀ ਮੁਲਾਕਾਤ 1998 ‘ਚ ਨਿਊਯਾਰਕ ਫੈਸ਼ਨ ਵੀਕ ‘ਚ ਹੋਈ ਸੀ। ਉਸ ਸਮਾਗਮ ਵਿੱਚ ਡੋਨਾਲਡ ਨੇ ਹਿੰਮਤ ਕਰਕੇ ਮੇਲਾਨੀਆ ਦਾ ਫ਼ੋਨ ਨੰਬਰ ਮੰਗਿਆ। ਮੇਲਾਨੀਆ ਨੇ ਆਪਣਾ ਨੰਬਰ ਨਹੀਂ ਦਿੱਤਾ ਪਰ ਟਰੰਪ ਦਾ ਫ਼ੋਨ ਨੰਬਰ ਜ਼ਰੂਰ ਲੈ ਲਿਆ, ਬਾਅਦ ਵਿੱਚ ਮੇਲਾਨੀਆ ਨੇ ਖ਼ੁਦ ਟਰੰਪ ਨੂੰ ਫ਼ੋਨ ਕੀਤਾ ਅਤੇ ਇਸ ਤਰ੍ਹਾਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਡੋਨਾਲਡ ਟਰੰਪ ਆਪਣੀ ਤੀਜੀ ਪਤਨੀ ਮੇਲਾਨੀਆ ਅਤੇ ਬੇਟੇ ਬੈਰਨ ਨਾਲ। ਫੋਟੋ: AP/PTI

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਟਰੰਪ ਅਤੇ ਰਾਜਨੀਤੀ ਵਿੱਚ ਕੋਈ ਸਬੰਧ ਨਹੀਂ ਸੀ। ਪਰ ਸਾਲ 2000 ਵਿੱਚ ਸਿਆਸੀ ਪਾਰਟੀ ਵੱਲੋਂ ਡੋਨਾਲਡ ਨੂੰ ਉਮੀਦਵਾਰ ਵਜੋਂ ਚੁਣਿਆ ਗਿਆ। ਸਾਲ 2001 ‘ਚ ਦੋਹਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ ਟਰੰਪ ਟਾਵਰ ‘ਚ ਇਕੱਠੇ ਰਹਿਣ ਲੱਗੇ। 2004 ਵਿੱਚ, ਟਰੰਪ ਨੇ ਮੇਲਾਨੀਆ ਨੂੰ 1.5 ਮਿਲੀਅਨ ਡਾਲਰ ਦੀ ਮੁੰਦਰੀ ਦੇ ਨਾਲ ਪ੍ਰਪੋਜ਼ ਕੀਤਾ। ਦੋਵਾਂ ਨੇ ਸਾਲ 2005 ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਕੀਤਾ। ਦੋਵਾਂ ਦਾ ਇਕ ਬੇਟਾ ਹੈ ਜਿਸ ਦਾ ਨਾਂ ਬੈਰਨ ਟਰੰਪ ਹੈ।

Exit mobile version