ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Dagshai Jail : ਅੰਗਰੇਜ਼ਾਂ ਦੀ ਉਹ ਜੇਲ੍ਹ… ਜਿਸ ਦਾ ਗਾਂਧੀ ਤੋਂ ਲੈ ਕੇ ਹਨੂੰਮਾਨ ਜੀ ਨਾਲ ਹੈ Connection

1920 ਵਿੱਚ, ਮਹਾਤਮਾ ਗਾਂਧੀ ਨੇ ਡਗਸ਼ਾਈ ਜੇਲ੍ਹ ਵਿੱਚ ਦੋ ਦਿਨ ਬਿਤਾਏ ਸਨ। ਮਹਾਤਮਾ ਗਾਂਧੀ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬੰਦ ਆਇਰਿਸ਼ ਕੈਦੀਆਂ ਨੂੰ ਮਿਲਣ ਲਈ ਇੱਥੇ ਆਏ ਸਨ। ਨਾਲ ਹੀ ਉਹ ਜੇਲ੍ਹ ਦੇ ਹਾਲਾਤ ਦਾ ਜਾਇਜ਼ਾ ਵੀ ਲੈਣਾ ਚਾਹੁੰਦੇ ਸਨ।

Dagshai Jail : ਅੰਗਰੇਜ਼ਾਂ ਦੀ ਉਹ ਜੇਲ੍ਹ… ਜਿਸ ਦਾ ਗਾਂਧੀ ਤੋਂ ਲੈ ਕੇ ਹਨੂੰਮਾਨ ਜੀ ਨਾਲ ਹੈ Connection
Dagshai, Himachal Pradesh Pic Credit: Isha Sharma, X I’d: @Isshh_622
Follow Us
isha-sharma
| Updated On: 10 Apr 2025 17:19 PM

ਚੰਡੀਗੜ੍ਹ ਤੋਂ 40 ਕਿਲੋਮੀਟਰ ਅਤੇ ਸੋਲਨ ਜ਼ਿਲ੍ਹੇ ਦੇ ਕਸੌਲੀ ਤੋਂ 11 ਕਿਲੋਮੀਟਰ ਦੂਰ ਕੁਮਾਰਹੱਟੀ ਦੇ ਨੇੜੇ ਇਕ ਛਾਉਣੀ ਸਥਿਤ ਹੈ। ਜਿਸਦਾ ਨਾਮ ਹੈ ਡਗਸ਼ਾਈ। ਦਗਸ਼ਾਈ Urdu ਦਾ ਸ਼ਬਦ ਹੈ…ਜਿਸਦਾ ਮਤਲਬ ਹੈ ਦਾਗ-ਏ-ਸ਼ਾਹੀ। ਇਸ ਨਾਂ ਦੇ ਪਿੱਛੇ ਵੀ ਬਹੁਤ ਡੂੰਘਾ ਇਤਿਹਾਸ ਲੁੱਕਿਆ ਹੋਇਆ ਹੈ। ਜਿਹੜੇ ਕੈਦੀ ਇੱਥੇ ਆਉਂਦੇ ਸਨ, ਉਨ੍ਹਾਂ ਦੇ ਮੱਥੇ ‘ਤੇ ਗਰਮ ਰਾਡਾਂ ਨਾਲ ਦਾਗ ਲਗਾਇਆ ਜਾਂਦਾ ਸੀ। ਜੇਕਰ ਗੱਲ ਕਰੀਏ ਕਿ ਇਹ ਕਿਉਂ ਖਾਸ ਹੈ ਤਾਂ ਇਸਦੇ ਇਕ ਨਹੀਂ ਕਈ ਕਾਰਨ ਹਨ। ਇਸਨੂੰ ਵੇਖਣ ਲਈ ਹਰ ਰੋਜ਼ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਪਹਾੜੀ ‘ਤੇ ਬਣੀ ਇਹ ਕੇਂਦਰੀ ਜੇਲ੍ਹ (ਡਗਸ਼ਾਈ) ਅੰਡੇਮਾਨ ਅਤੇ ਨਿਕੋਬਾਰ ਜੇਲ੍ਹ ਵਰਗੀ ਹੈ।

Pic Credit: Isha Sharma, X I'd: @Isshh_622

Pic Credit: Isha Sharma, X I’d: @Isshh_622

ਡਗਸ਼ਾਈ ਜੇਲ੍ਹ ਅੰਗਰੇਜ਼ਾਂ ਨੇ ਆਪਣੇ ਸ਼ਾਸਨ ਕਾਲ ਦੌਰਾਨ ਬਣਾਈ ਗਈ ਸੀ। ਡਗਸ਼ਾਈ ਛਾਉਣੀ ਇਲਾਕੇ ਦੀ ਸਥਾਪਨਾ 1847 ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਕੀਤੀ ਗਈ ਸੀ। ਅੰਗਰੇਜ਼ਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਤੋਂ ਪੰਜ ਪਿੰਡ ਤੋਂ ਲੈ ਕੇ ਇਸ ਇਲਾਕੇ ਵਿੱਚ ਦਗਸ਼ਾਈ ਦੀ ਸਥਾਪਨਾ ਕੀਤੀ ਸੀ।

ਇਹ ਜੇਲ੍ਹ 1849 ਵਿੱਚ ਲਾਰਡ ਨੇਪੀਅਰ ਦੇ ਇੰਜੀਨੀਅਰਿੰਗ ਮਾਰਗਦਰਸ਼ਨ ਹੇਠ ਬਣਾਈ ਗਈ ਸੀ। ਜੇਲ੍ਹ ਦੀ ਸ਼ੁਰੂਆਤ ਇੱਕ ਗੇਟ ਨਾਲ ਹੁੰਦੀ ਹੈ। ਜਿਸ ਵਿੱਚ ‘ਫਾਂਸੀ ਦੀ ਘੰਟੀ’ ਹੈ ਜੋ ਗੇਟ ਦੇ ਬਿਲਕੁਲ ਉੱਪਰ ਟੰਗੀ ਹੋਈ ਹੈ। ਜੇਲ੍ਹ ਦੇ ਅੰਦਰ ਲੱਕੜ ਦਾ ਖੋਖਲਾ ਫਰਸ਼ ਤਿਆਰ ਕੀਤਾ ਗਿਆ ਸੀ ਤਾਂ ਜੋ ਕੋਈ ਕੈਦੀ ਗਲਤੀ ਨਾਲ ਵੀ ਭੱਜਣ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਫੜਿਆ ਜਾਵੇ।

ਲੱਕੜ ਦਾ ਖੋਖਲਾ ਫਰਸ਼

ਲੱਕੜ ਦਾ ਖੋਖਲਾ ਫਰਸ਼ Pic Credit: Isha Sharma, X I’d: @Isshh_622

Ventilation ਲਈ ਜੇਲ੍ਹ ਵਿੱਚ ਛੋਟੇ ਤੇ ਭਾਰੀ ਬੈਰੀਕੇਡੇਡ ਵੈਂਟੀਲੇਸ਼ਨ ਆਊਟਲੈਟ ਬਣਾਏ ਗਏ ਸੀ ਜੋ ਜੇਲ੍ਹ ਦੇ ਹੇਠਾਂ ਵਾਲੀਆਂ ਪਾਈਪਾਂ ਦੇ ਕਨੈਕਸ਼ਨ ਵਿੱਚੋਂ ਲੰਘਦੇ ਸਨ। ਜੇਲ੍ਹ ਦੇ ਵੇਹੜੇ ਨੂੰ ਹਵਾਦਾਰ ਰੱਖਣ ਲਈ ਸਿੰਗਲ 1×2 ਫੁੱਟ ਭਾਰੀ ਬੈਰੀਕੇਡੇਡ ਖਿੜਕੀ ਅਤੇ Underground Vents ਬਣਾਏ ਗਏ ਸੀ। ਅੰਗ੍ਰੇਜੀ ਅਕਸ਼ਰ T ਦੇ ਆਕਾਰ ਵਿੱਚ ਬਣੇ ਇਮਾਰਤ ਦੇ Vertical Plane ਵਿੱਚ 27 ਆਮ ਸੈੱਲ ਹਨ ਅਤੇ Horizontal Plane ਵਿੱਚ 27 ਸੋਲੀਟਰੀ ਕੰਨਫਾਈਨਮੈਂਟ, ਟਾਰਚਰ ਅਤੇ ਪਨਿਸ਼ਮੈਂਟ ਸੈੱਲ ਹਨ।

ਡਗਸ਼ਾਈ ਜੇਲ੍ਹ

ਡਗਸ਼ਾਈ ਜੇਲ੍ਹ Pic Credit: Isha Sharma, X I’d: @Isshh_622

ਫਾਇਰ ਹਾਈਡ੍ਰੈਂਟ, CIRCA

ਫਾਇਰ ਹਾਈਡ੍ਰੈਂਟ, CIRCA , Pic Credit: Isha Sharma, X I’d: @Isshh_622

ਗਲੇਨਫੀਲਡ ਐਂਡ ਕੰਪਨੀ, ਫਾਇਰ ਹਾਈਡ੍ਰੈਂਟ, CIRCA

Dagshai ਜੇਲ੍ਹ ਦੀਆਂ ਇੱਕ ਨਹੀਂ… ਕਈ ਖਾਸੀਅਤਾਂ ਹਨ। ਉਸ ਸਮੇਂ ਵਿਚਵੀ ਕੰਪਲੈਕਸ ਨੂੰ ਅੱਗ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ, ਅੱਗ ਬੁਝਾਊ ਯੰਤਰਾਂ ਨੂੰ ਵੀ ਖਾਸ ਤੌਰ ਤੇ ਲਗਾਇਆ ਗਿਆ ਹੈ । ਇਸਦੇ ਲਈ ਗਲੇਨਫੀਲਡ ਐਂਡ ਕੰਪਨੀ, ਸਕਾਟਲੈਂਡ ਤੋਂ ਇੱਕ CIRCA ਟਾਈਪ ਫਾਇਰ ਹਾਈਡ੍ਰੈਂਟ ਖਰੀਦਿਆ ਗਿਆ ਸੀ ਅਤੇ 1865 ਵਿੱਚ ਇਸ ਸਥਾਨ ‘ਤੇ ਇੰਸਟਾਲ ਕੀਤਾ ਗਿਆ ਸੀ।

Pic Credit: Isha Sharma, X I'd: @Isshh_622

Pic Credit: Isha Sharma, X I’d: @Isshh_622

ਦਗਸ਼ਾਈ ਇਲਾਕਾ ਮੁੱਖ ਤੌਰ ‘ਤੇ ਇੱਕ ਫੌਜੀ ਛਾਉਣੀ ਹੈ। ਇੱਥੇ ਫੌਜ ਦੀਆਂ ਕੁਝ ਇਮਾਰਤਾਂ, ਸਕੂਲ, ਘਰ ਅਤੇ ਇੱਕ ਕਬਰਸਤਾਨ ਹੈ। ਜੇਲ੍ਹ ਵਿੱਚ ਬਣੀ ਕਾਲ ਕੋਠੜੀ ਅੱਜ ਵੀ ਉਸੇ ਤਰ੍ਹਾਂ ਨਾਲ ਅੱਖਾ ਵਿੱਚ ਡਰ ਪੈਦਾ ਕਰ ਦਿੰਦੀ ਹੈ, ਜਿਵੇਂ ਕਿ ਉਸ ਵੇਲ੍ਹੇ ਅਪਰਾਧੀਆਂ ਵਿੱਚ ਇਸਦਾ ਖੌਫ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬ੍ਰਿਟਿਸ਼ ਕਾਲ ਦੌਰਾਨ ਇਸ ਜੇਲ੍ਹ ਵਿੱਚ ਕੈਦੀਆਂ ਨੂੰ ਕਿੰਨੇ ਤਸੀਹੇ ਦਿੱਤੇ ਜਾਂਦੇ ਸਨ। ਇਸ ਜੇਲ੍ਹ ਦੀਆਂ ਕੰਧਾਂ ਅੱਜ ਵੀ ਅੰਗਰੇਜ਼ਾਂ ਦੇ ਅੱਤਿਆਚਾਰਾਂ ਦੀ ਕਹਾਣੀ ਦੱਸਦੀਆਂ ਹਨ। ਕੈਦੀਆਂ ਨੂੰ ਅਨੁਸ਼ਾਸਨ ਵਿੱਚ ਰੱਖਣ ਲਈ ਕਈ ਵਾਰ ਅਣਮਨੁੱਖੀ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਸਨ। ਪਹਾੜ ‘ਤੇ ਬਣੀ ਇਸ ਕੇਂਦਰੀ ਜੇਲ੍ਹ ਨੂੰ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਵਾਂਗ ਬਣਾਇਆ ਗਿਆ ਹੈ। ਇਸ ਲਈ ਇਸ ਨੂੰ ਕਾਲਾਪਾਣੀ ਵੀ ਕਿਹਾ ਜਾਂਦਾ ਹੈ। ਇੱਥੇ ਕਈ ਵੱਡੇ ਆਜ਼ਾਦੀ ਘੁਲਾਟਿਆਂ ਨੂੰ ਵੀ ਬੰਦੀ ਬਣਾ ਕੇ ਰੱਖਿਆ ਗਿਆ ਸੀ।

Pic Credit: Isha Sharma, X I'd: @Isshh_622

Pic Credit: Isha Sharma, X I’d: @Isshh_622

ਦਗਸ਼ਾਈ ਦੀਆਂ ਸਾਰੀਆਂ ਥਾਵਾਂ ਵਿੱਚੋਂ ਕਬਰਸਤਾਨ ਦੀ ਕਾਫੀ ਚਰਚਾ ਹੁੰਦੀ ਹੈ। ਇਹ ਕਬਰਸਤਾਨ ਬ੍ਰਿਟਿਸ਼ ਕਾਲ ਦਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਾਲ 1909 ਵਿੱਚ ਮੇਜਰ ਜਾਰਜ ਵੈਸਟਨ ਨਾਮ ਦਾ ਇੱਕ ਬ੍ਰਿਟਿਸ਼ ਅਧਿਕਾਰੀ ਆਪਣੀ ਪਤਨੀ ਮੈਰੀ ਨਾਲ ਦਗਸ਼ਾਈ ਵਿੱਚ ਰਹਿੰਦਾ ਸੀ। ਇੱਥੇ ਕਿਸੇ ਵੀ ਭਾਰਤੀ ਦੇ ਜਾਣ ਦੀ ਪੂਰੀ ਤਰ੍ਹਾਂ ਨਾਲ ਮਨਾਹੀ ਸੀ। ਮੇਜਰ ਡਾਕਟਰ ਸੀ ਅਤੇ ਉਸਦੀ ਪਤਨੀ ਨਰਸ ਸੀ। ਦੋਵਾਂ ਦੇ ਕੋਈ ਬੱਚਾ ਨਹੀਂ ਸੀ। ਪਰਮਾਤਮਾ ਦੀ ਕਿਰਪਾ ਨਾਲ ਉਹ ਇੱਕ ਸੰਤ ਨੂੰ ਮਿਲੇ ਜਿਸਨੇ ਉਨ੍ਹਾ ਨੂੰ ਆਸ਼ੀਰਵਾਦ ਵਜੋਂ ਇੱਕ ਤਵੀਤ ਦਿੱਤਾ। ਇਸ ਤੋਂ ਬਾਅਦ ਮੇਜਰ ਦੀ ਪਤਨੀ ਗਰਭਵਤੀ ਹੋ ਗਈ ਸੀ। ਪਰ ਉਸਦੇ ਬੱਚੇ ਦੀ ਗਰਭ ਅਵਸਥਾ ਦੇ ਅੱਠਵੇਂ ਮਹੀਨੇ ਵਿੱਚ ਹੀ ਮੌਤ ਹੋ ਗਈ ਸੀ। ਮੇਜਰ ਨੇ ਆਪਣੀ ਪਤਨੀ ਅਤੇ ਅਜਨਮੇ ਬੱਚੇ ਲਈ ਇੱਕ ਸੁੰਦਰ ਕਬਰ ਬਣਾਈ। ਇਸ ਵਿੱਚ ਵਰਤਿਆ ਜਾਣ ਵਾਲਾ ਸੰਗਮਰਮਰ ਇੰਗਲੈਂਡ ਤੋਂ ਲਿਆਂਦਾ ਗਿਆ ਸੀ।

ਭਗਵਾਨ ਹਨੂੰਮਾਨ ਨਾਲ ਜੁੜਿਆ ਹੈ ਇਤਿਹਾਸ

ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਰਾਮ ਅਤੇ ਰਾਵਣ ਯੁੱਧ ਦੇ ਦੌਰਾਨ, ਰਾਮ ਜੀ ਦੇ ਛੋਟੇ ਭਰਾ ਲਕਸ਼ਮਣ ਰਾਵਣ ਦੇ ਪੁੱਤਰ ਇੰਦਰਜੀਤ ਦੇ ਸ਼ਕਤੀਸ਼ਾਲੀ ਤੀਰ ਨਾਲ ਜ਼ਖਮੀ ਹੋ ਗਏ ਸਨ। ਜਿਸ ਕਾਰਨ ਉਹ ਬੇਹੋਸ਼ ਹੋ ਗਏ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਹੋਸ਼ ਵਿੱਚ ਨਹੀਂ ਲਿਆਂਦਾ ਜਾ ਸਕਿਆ। ਫਿਰ ਲੰਕਾ ਦੇ ਵੈਦ ਨੇ ਭਗਵਾਨ ਰਾਮ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੁਬਾਰਾ ਜੀਵਨ ਦੇਣ ਲਈ ਇੱਕ ਖਾਸ ਸੰਜੀਵਨੀ ਜੜੀ-ਬੂਟੀ ਦੀ ਲੋੜ ਹੈ। ਹਨੂੰਮਾਨ ਨੂੰ ਹਿਮਾਲਿਆ ਤੋਂ ਜੜ੍ਹੀ- ਬੂਟੀਆਂ ਲਿਆਉਣ ਦਾ ਕੰਮ ਸੌਂਪਿਆ ਗਿਆ ਸੀ। ਹਿੰਦੂ ਮਿਤਿਹਾਸ ਦੇ ਮੁਤਾਬਕ ਭਗਵਾਨ ਹਨੂਮਾਨ ਜੀ ਜਦੋਂ ਸੰਜੀਵਨੀ ਬੂਟੀ ਲੈ ਕੇ ਆ ਰਹੇ ਸੀ ਉਹ ਦਗਸ਼ਾਈ ਦੇ ਉੱਤੋਂ ਦੀ ਲੰਘੇ ਸਨ।

Pic Credit: Isha Sharma, X I'd: @Isshh_622

Pic Credit: Isha Sharma, X I’d: @Isshh_622

ਮਹਾਤਮਾ ਗਾਂਧੀ ਨਾਲ ਸਬੰਧ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਾਂਗ ਮਹਾਤਮਾ ਗਾਂਧੀ ਦਾ ਹਿਮਾਚਲ ਪ੍ਰਦੇਸ਼ ਨਾਲ ਵੀ ਇਕ ਸਬੰਧ ਸੀ। ਮਹਾਤਮਾ ਗਾਂਧੀ ਨੇ ਇਸ ਜੇਲ੍ਹ ਵਿੱਚ ਦੋ ਦਿਨ ਬਿਤਾਏ ਸਨ। 1920 ਵਿੱਚ ਆਇਰਿਸ਼ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਹਾਤਮਾ ਗਾਂਧੀ ਜੇਲ੍ਹ ਵਿੱਚ ਇਨ੍ਹਾਂ ਕੈਦੀਆਂ ਨੂੰ ਮਿਲਣ ਆਏ ਸਨ ਅਤੇ ਨਾਲ ਹੀ ਉਹ ਜੇਲ੍ਹ ਦੇ ਹਾਲਾਤ ਦਾ ਜਾਇਜ਼ਾ ਵੀ ਲੈਣਾ ਚਾਹੁੰਦੇ ਸਨ। ਗਾਂਧੀ ਜੀ ਦੀ ਫੇਰੀ ਦੌਰਾਨ ਅੰਗਰੇਜ਼ਾਂ ਨੇ ਛਾਉਣੀ ਵਿੱਚ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ,ਪਰ ਉਨ੍ਹਾਂ ਨੇ ਸਿਰਫ਼ ਦਗਸ਼ਾਈ ਜੇਲ੍ਹ ਵਿੱਚ ਹੀ ਰਹਿਣ ਦੀ ਮੰਗ ਕੀਤੀ ਸੀ। ਇਸ ਦੌਰਾਨ ਬਾਪੂ ਨੇ ਉੱਥੇ ਚਰਖਾ ਵੀ ਕੱਤਿਆ ਸੀ, ਜੋ ਅੱਜ ਵੀ ਇਸ ਥਾਂ ਤੇ ਮੌਜੂਦ ਹੈ।

Pic Credit: Isha Sharma, X I'd: @Isshh_622

Pic Credit: Isha Sharma, X I’d: @Isshh_622

ਬਾਪੂ ਦਾ ਕਾਤਲ ਗੋਡਸੇ ਇਸ ਜੇਲ੍ਹ ਦਾ ਆਖਰੀ ਕੈਦੀ ਸੀ

ਇਤਿਹਾਸਕਾਰਾਂ ਦੀ ਮੰਨੀਏ ਤਾਂ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਸ਼ਿਮਲਾ ਵਿੱਚ ਮੁਕੱਦਮੇ ਦੌਰਾਨ ਦਗਸ਼ਾਈ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਗੋਡਸੇ ਨੂੰ ਜੇਲ੍ਹ ਦੇ ਮੁੱਖ ਗੇਟ ਦੇ ਪ੍ਰਵੇਸ਼ ਦੁਆਰ ਦੇ ਨਾਲ ਵਾਲੀ ਕੋਠੜੀ ਨੰਬਰ-6 ਵਿੱਚ ਰੱਖਿਆ ਗਿਆ ਸੀ। ਇੱਥੇ ਕੰਧ ‘ਤੇ ਗੋਡਸੇ ਦੀ ਫੋਟੋ ਵੀ ਟੰਗੀ ਹੋਈ ਹੈ। ਗੋਡਸੇ ਇਸ ਜੇਲ੍ਹ ਦਾ ਆਖਰੀ ਕੈਦੀ ਸੀ। ਉਸ ਤੋਂ ਬਾਅਦ, ਕੈਦੀਆਂ ਨੂੰ ਇਸ ਜੇਲ੍ਹ ਵਿੱਚ ਰੱਖਣਾ ਬੰਦ ਕਰ ਦਿੱਤਾ ਗਿਆ।

Pic Credit: Isha Sharma, X I'd: @Isshh_622

Pic Credit: Isha Sharma, X I’d: @Isshh_622

ਅਜਾਇਬ ਘਰ ਵਿੱਚ ਤਬਦੀਲ ਹੋਈ ਜੇਲ੍ਹ

ਆਖਰ ਵਿੱਚ ਇਸ ਜੇਲ੍ਹ ਨੂੰ ਅਜਾਇਬ ਘਰ ਦਾ ਰੂਪ ਦੇ ਦਿੱਤਾ ਗਿਆ, ਜਿਸਨੂੰ ਵੇਖਣ ਲਈ ਰੋਜ਼ਾਨਾ ਹਜ਼ਾਰਾਂ ਲੋਕ ਇਸ ਇੱਥੇ ਆਉਂਦੇ ਹਨ। ਉਸ ਵੇਲ੍ਹੇ ਜਿਸ ਸੈੱਲ ਵਿੱਚ ਮਹਾਤਮਾ ਗਾਂਧੀ ਠਹਿਰੇ ਸਨ, ਉਸ ਵਿੱਚ ਅੱਜ ਵੀ ਬਾਪੂ ਦੀ ਫੋਟੋ, ਚਰਖਾ ਅਤੇ ਇੱਕ ਮੈਟ ਰੱਖਿਆ ਹੋਇਆ ਹੈ, ਜੋ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਰਹਿੰਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਜੇਲ੍ਹ ਅਤੇ ਦਗਸ਼ਾਈ ਨਾਲ ਸਬੰਧਤ ਹੋਰ ਵੀ ਕਈ ਯਾਦਗਾਰੀ ਚੀਜ਼ਾਂ ਰੱਖੀਆਂ ਗਈਆਂ ਹਨ। ਇਸ ਅਜਾਇਬ ਘਰ ਨੂੰ ਵੇਖਣ ਦੇ ਦੌਰਾਨ ਤੁਸੀਂ ਆਜ਼ਾਦੀ ਤੋਂ ਪਹਿਲਾਂ ਦੇ ਇਤਿਹਾਸ ਨੂੰ ਜਾਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਸ ਸਮੇਂ ਕੈਦੀਆਂ ਨੂੰ ਕਿੰਨੀ ਸਖ਼ਤ ਸਜ਼ਾ ਅਤੇ ਤਸੀਹੇ ਦਿੱਤੇ ਜਾਂਦੇ ਸਨ।

Pic Credit: Isha Sharma, X I'd: @Isshh_622

Pic Credit: Isha Sharma, X I’d: @Isshh_622

ਇਤਿਹਾਸ ਮੁਤਾਬਕ ਕਾਮਾਗਾਟਾ ਮਾਰੂ ਦੇ ਬਾਗ਼ੀ ਸਿੱਖਾਂ ਨੂੰ ਵੀ ਇੱਥੇ ਬੰਦੀ ਬਣਾ ਕੇ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ।

VIDEO: ਧੀ ਹਰਸ਼ਿਤਾ ਦੀ ਮੰਗਣੀ 'ਤੇ ਰੱਜ ਕੇ ਥਿਰਕੇ ਕੇਜਰੀਵਾਲ, ਮਾਨ ਨੇ ਵੀ ਡਾਂਸ ਫਲੋਰ ਤੇ ਲਗਾਈ ਅੱਗ
VIDEO: ਧੀ ਹਰਸ਼ਿਤਾ ਦੀ ਮੰਗਣੀ 'ਤੇ ਰੱਜ ਕੇ ਥਿਰਕੇ ਕੇਜਰੀਵਾਲ, ਮਾਨ ਨੇ ਵੀ ਡਾਂਸ ਫਲੋਰ ਤੇ ਲਗਾਈ ਅੱਗ...
Ludhiana West Bypoll: SAD ਨੇ ਉਤਾਰਿਆ ਉਮੀਦਵਾਰ ਤਾਂ ਕਿਵੇਂ ਦਿਲਚਸਪ ਹੋਇਆ ਮਾਮਲਾ, ਵੇਖੋ VIDEO
Ludhiana West Bypoll: SAD ਨੇ ਉਤਾਰਿਆ ਉਮੀਦਵਾਰ ਤਾਂ ਕਿਵੇਂ ਦਿਲਚਸਪ ਹੋਇਆ ਮਾਮਲਾ, ਵੇਖੋ VIDEO...
ਵਕਫ਼ ਸੋਧ ਐਕਟ: ਅਦਾਲਤ ਨੇ ਅੰਤਰਿਮ ਹੁਕਮ ਟਾਲ ਦਿੱਤਾ, ਸਰਕਾਰ ਨੇ ਜਤਾਇਆ ਇਤਰਾਜ਼, ਦੇਖੋ ਵੀਡੀਓ
ਵਕਫ਼ ਸੋਧ ਐਕਟ: ਅਦਾਲਤ ਨੇ ਅੰਤਰਿਮ ਹੁਕਮ ਟਾਲ ਦਿੱਤਾ, ਸਰਕਾਰ ਨੇ  ਜਤਾਇਆ ਇਤਰਾਜ਼, ਦੇਖੋ ਵੀਡੀਓ...
National Herald case: ਕਾਂਗਰਸ ਦਾ ਵਿਰੋਧ ਜਾਰੀ, ਸ਼ਾਂਤੀ ਪ੍ਰਦਰਸ਼ਨ ਦੌਰਾਨ ਆਗੂਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ!
National Herald case: ਕਾਂਗਰਸ ਦਾ ਵਿਰੋਧ ਜਾਰੀ, ਸ਼ਾਂਤੀ ਪ੍ਰਦਰਸ਼ਨ ਦੌਰਾਨ ਆਗੂਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ!...
ਭਾਜਪਾ ਨੇ ਜਲੰਧਰ ਵਿੱਚ 'ਲਾਪਤਾ ਸੰਸਦ ਮੈਂਬਰ' ਦੇ ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ
ਭਾਜਪਾ ਨੇ ਜਲੰਧਰ ਵਿੱਚ 'ਲਾਪਤਾ ਸੰਸਦ ਮੈਂਬਰ' ਦੇ  ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ...
ਰਾਬਰਟ ਵਾਡਰਾ ED ਦਫ਼ਤਰ ਪਹੁੰਚੇ, Land Deal ਦੇ ਮਾਮਲੇ ਵਿੱਚ ਸੰਮਨ ਜਾਰੀ
ਰਾਬਰਟ ਵਾਡਰਾ ED ਦਫ਼ਤਰ ਪਹੁੰਚੇ, Land Deal ਦੇ ਮਾਮਲੇ ਵਿੱਚ ਸੰਮਨ ਜਾਰੀ...
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼...
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!
ਫਿਰੋਜ਼ਪੁਰ ਤੋਂ ਦੋ ਅੱਤਵਾਦੀ ਗ੍ਰਿਫ਼ਤਾਰ, ਅੱਤਵਾਦੀਆਂ ਤੋਂ RDX ਨਾਲ ਲੈਸ IED ਵੀ ਬਰਾਮਦ!...
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿੱਚ 'ਸਲੀਪਰ ਸੈੱਲ ਦੇ ਆਗੂ' ਮੌਜੂਦ ਹਨ!...