AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕਾਂਗਰਸ ਹੈੱਡਕੁਆਰਟਰ ਤੋਂ ਪਹਿਲਾਂ ਇੰਦਰਾ ਗਾਂਧੀ ਦੇ ਕਿਸ ਖਾਸ ਵਿਅਕਤੀ ਕੋਲ ਸੀ 24 ਅਕਬਰ ਰੋਡ?

ਕਾਂਗਰਸ ਪਾਰਟੀ ਲਈ ਇਕ ਵੱਡਾ ਮੋੜ ਆਇਆ ਹੈ, ਜਿੱਥੇ ਪਾਰਟੀ ਨੂੰ ਦਿੱਲੀ ਦੇ 24 ਅਕਬਰ ਰੋਡ ਸਥਿਤ ਆਪਣਾ ਰਾਸ਼ਟਰੀ ਮੁੱਖ ਦਫ਼ਤਰ ਖਾਲੀ ਕਰਨਾ ਪਵੇਗਾ। ਇਸ ਇਤਿਹਾਸਕ ਬੰਗਲੇ ਨੂੰ ਖਾਲੀ ਕਰਨ ਦੀ ਆਖਰੀ ਤਾਰੀਖ 28 ਮਾਰਚ ਤੈਅ ਕੀਤੀ ਗਈ ਹੈ। ਹਾਲਾਂਕਿ, ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਇਸ ਮਾਮਲੇ ਵਿੱਚ ਕਾਨੂੰਨੀ ਵਿਕਲਪਾਂ ਦੀ ਭਾਲ ਕਰ ਰਹੀ ਹੈ ਅਤੇ ਇਸ ਪ੍ਰਕਿਰਿਆ ਲਈ ਸਰਕਾਰ ਕੋਲੋਂ ਹੋਰ ਸਮੇਂ ਦੀ ਮੰਗ ਕੀਤੀ ਜਾਵੇਗੀ।

ਕਾਂਗਰਸ ਹੈੱਡਕੁਆਰਟਰ ਤੋਂ ਪਹਿਲਾਂ ਇੰਦਰਾ ਗਾਂਧੀ ਦੇ ਕਿਸ ਖਾਸ ਵਿਅਕਤੀ ਕੋਲ ਸੀ 24 ਅਕਬਰ ਰੋਡ?
ਕਾਂਗਰਸ ਹੈੱਡਕੁਆਰਟਰ ਤੋਂ ਪਹਿਲਾਂ ਕਿਸ ਵਿਅਕਤੀ ਕੋਲ ਸੀ 24 ਅਕਬਰ ਰੋਡ?
tv9-punjabi
| Updated On: 25 Mar 2026 18:38 PM IST

ਕਾਂਗਰਸ ਪਾਰਟੀ ਲਈ ਇਕ ਵੱਡਾ ਮੋੜ ਆਇਆ ਹੈ, ਜਿੱਥੇ ਪਾਰਟੀ ਨੂੰ ਦਿੱਲੀ ਦੇ 24 ਅਕਬਰ ਰੋਡ ਸਥਿਤ ਆਪਣਾ ਰਾਸ਼ਟਰੀ ਮੁੱਖ ਦਫ਼ਤਰ ਖਾਲੀ ਕਰਨਾ ਪਵੇਗਾ। ਇਸ ਇਤਿਹਾਸਕ ਬੰਗਲੇ ਨੂੰ ਖਾਲੀ ਕਰਨ ਦੀ ਆਖਰੀ ਤਾਰੀਖ 28 ਮਾਰਚ ਤੈਅ ਕੀਤੀ ਗਈ ਹੈ। ਹਾਲਾਂਕਿ, ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਇਸ ਮਾਮਲੇ ਵਿੱਚ ਕਾਨੂੰਨੀ ਵਿਕਲਪਾਂ ਦੀ ਭਾਲ ਕਰ ਰਹੀ ਹੈ ਅਤੇ ਇਸ ਪ੍ਰਕਿਰਿਆ ਲਈ ਸਰਕਾਰ ਕੋਲੋਂ ਹੋਰ ਸਮੇਂ ਦੀ ਮੰਗ ਕੀਤੀ ਜਾਵੇਗੀ।

1978 ਵਿੱਚ ਹੋਈ ਸੀ ਸ਼ੁਰੂਆਤ

ਇਤਿਹਾਸ ਦੇ ਪੰਨੇ ਫਰੋਲਣ ‘ਤੇ ਪਤਾ ਲੱਗਦਾ ਹੈ ਕਿ 24 ਅਕਬਰ ਰੋਡ ਨਾਲ ਕਾਂਗਰਸ ਦਾ ਰਿਸ਼ਤਾ 1978 ਵਿੱਚ ਸ਼ੁਰੂ ਹੋਇਆ ਸੀ। ਇਹ ਉਹ ਦੌਰ ਸੀ ਜਦੋਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਸੱਤਾ ਤੋਂ ਬਾਹਰ ਹੋਈ ਸੀ ਅਤੇ ਐਮਰਜੈਂਸੀ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਉਸ ਸਮੇਂ ਪਾਰਟੀ ਵਿੱਚ ਫੁੱਟ ਪੈ ਚੁੱਕੀ ਸੀ ਅਤੇ ਇੰਦਰਾ ਗਾਂਧੀ ਦੇ ਧੜੇ ਕੋਲ ਆਪਣਾ ਕੋਈ ਦਫ਼ਤਰ ਨਹੀਂ ਸੀ। ਅਜਿਹੇ ਨਾਜ਼ੁਕ ਸਮੇਂ ਵਿੱਚ ਆਂਧਰਾ ਪ੍ਰਦੇਸ਼ ਦੇ ਤਤਕਾਲੀ ਸਾਂਸਦ ਜੀ. ਵੈਂਕਟਸਵਾਮੀ ਨੇ ਆਪਣੀ ਸਰਕਾਰੀ ਰਿਹਾਇਸ਼ (24 ਅਕਬਰ ਰੋਡ) ਪਾਰਟੀ ਨੂੰ ਦਫ਼ਤਰ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਇਹ ਇੱਕ ਆਰਜ਼ੀ ਪ੍ਰਬੰਧ ਸੀ, ਪਰ ਕਾਂਗਰਸ ਦਹਾਕਿਆਂ ਤੱਕ ਇੱਥੇ ਹੀ ਟਿਕੀ ਰਹੀ।

ਮਸ਼ਹੂਰ ਰਾਜਨੀਤਿਕ ਵਿਸ਼ਲੇਸ਼ਕ ਰਾਸ਼ਿਦ ਕਿਦਵਈ ਆਪਣੀ ਕਿਤਾਬ ’24 ਅਕਬਰ ਰੋਡ’ ਵਿੱਚ ਲਿਖਦੇ ਹਨ ਕਿ ਲੁਟੀਅਨਜ਼ ਦਿੱਲੀ ਦਾ ਇਹ ਬੰਗਲਾ ਜੀ. ਵੈਂਕਟਸਵਾਮੀ ਦਾ ਸੀ, ਜਿਨ੍ਹਾਂ ਨੇ ਉਸ ਸਮੇਂ ਇੰਦਰਾ ਗਾਂਧੀ ਦਾ ਸਾਥ ਦਿੱਤਾ ਜਦੋਂ ਬਾਕੀ ਨੇਤਾ ਜਨਤਾ ਪਾਰਟੀ ਦੇ ਡਰੋਂ ਉਨ੍ਹਾਂ ਤੋਂ ਦੂਰੀ ਬਣਾ ਰਹੇ ਸਨ। ਉਸ ਦੌਰ ਵਿੱਚ ਇੰਦਰਾ ਗਾਂਧੀ ਦੇ ਨੇੜੇ ਰਹਿਣ ਦਾ ਮਤਲਬ ਤਤਕਾਲੀ ਸਰਕਾਰ ਦੀ ਨਾਰਾਜ਼ਗੀ ਸਹੇੜਨਾ ਸੀ। 24 Akbar Road24 ਅਕਬਰ ਰੋਡ ‘ਤੇ ਸਥਿਤ, ਇਹ ਬੰਗਲਾ ਸਰ ਐਡਵਿਨ ਲੁਟੀਅਨਜ਼ ਵੱਲੋ 1911 ਅਤੇ 1925 ਦੇ ਵਿਚਕਾਰ ਡਿਜ਼ਾਈਨ ਕੀਤਾ ਗਿਆ ਸੀ।

8 ਕਮਰਿਆਂ ਤੋਂ 34 ਕਮਰਿਆਂ ਦਾ ਸਫ਼ਰ

ਇਹ ਇਮਾਰਤ ਬ੍ਰਿਟਿਸ਼ ਬਸਤੀਵਾਦੀ ਆਰਕੀਟੈਕਚਰ ਦਾ ਇੱਕ ਸ਼ਾਨਦਾਰ ਨਮੂਨਾ ਹੈ, ਜਿਸ ਨੂੰ 1911 ਅਤੇ 1925 ਦੇ ਵਿਚਕਾਰ ਸਰ ਐਡਵਿਨ ਲੁਟੀਅਨਜ਼ ਨੇ ਡਿਜ਼ਾਈਨ ਕੀਤਾ ਸੀ। ਸ਼ੁਰੂ ਵਿੱਚ ਇਸ ਬੰਗਲੇ ਵਿੱਚ ਸਿਰਫ਼ 8 ਕਮਰੇ ਸਨ, ਪਰ ਕਾਂਗਰਸ ਦਾ ਮੁੱਖ ਦਫ਼ਤਰ ਬਣਨ ਤੋਂ ਬਾਅਦ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ ਅਤੇ ਅੱਜ ਇਹ 34 ਕਮਰਿਆਂ ਵਾਲਾ ਇੱਕ ਵੱਡਾ ਕੰਪਲੈਕਸ ਹੈ। ਇਸ ਪੂਰੇ ਪਰਿਸਰ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਇੰਦਰਾ ਗਾਂਧੀ ਤੋਂ ਲੈ ਕੇ ਸੋਨੀਆ ਗਾਂਧੀ ਤੱਕ ਸਾਰੇ ਪ੍ਰਧਾਨਾਂ ਨੇ ਸਮੇਂ-ਸਮੇਂ ‘ਤੇ ਇਸ ਵਿੱਚ ਬਦਲਾਅ ਕੀਤੇ ਹਨ।

Rahul Gandhi At 24 Akbar Road24 ਅਕਬਰ ਰੋਡ ਕੰਪਲੈਕਸ ਵਿਖੇ ਰਾਹੁਲ ਗਾਂਧੀ ।

ਆਜ਼ਾਦੀ ਤੋਂ ਬਾਅਦ ਦੇ ਦਫ਼ਤਰਾਂ ਦਾ ਇਤਿਹਾਸ

ਆਜ਼ਾਦੀ ਤੋਂ ਬਾਅਦ ਕਾਂਗਰਸ ਦਾ ਦਫ਼ਤਰ 7 ਜੰਤਰ-ਮੰਤਰ ਰੋਡ ‘ਤੇ ਸੀ। 1971 ਵਿੱਚ ਇਹ 5 ਰਾਜੇਂਦਰ ਪ੍ਰਸਾਦ ਰੋਡ ‘ਤੇ ਤਬਦੀਲ ਹੋਇਆ ਅਤੇ ਅੰਤ ਵਿੱਚ 1978 ਵਿੱਚ 24 ਅਕਬਰ ਰੋਡ ‘ਤੇ ਆਇਆ। ਜਦੋਂ 1980 ਵਿੱਚ ਇੰਦਰਾ ਗਾਂਧੀ ਭਾਰੀ ਬਹੁਮਤ ਨਾਲ ਵਾਪਸ ਆਏ, ਤਾਂ ਉਨ੍ਹਾਂ ਨੇ ਪੁਰਾਣੇ ਦਫ਼ਤਰ ‘ਤੇ ਦਾਅਵਾ ਕਰਨ ਤੋਂ ਇਨਕਾਰ ਕਰ ਦਿੱਤਾ। ਰਾਸ਼ਿਦ ਕਿਦਵਈ ਅਨੁਸਾਰ, ਇੰਦਰਾ ਜੀ ਨੇ ਸੰਜੇ ਗਾਂਧੀ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਨੂੰ ਦੋ ਵਾਰ ਬਿਲਕੁਲ ਨਵੇਂ ਸਿਰੇ ਤੋਂ ਖੜ੍ਹਾ ਕੀਤਾ ਹੈ, ਇਸ ਲਈ ਨਵਾਂ ਦਫ਼ਤਰ ਵਰਕਰਾਂ ਵਿੱਚ ਨਵੀਂ ਊਰਜਾ ਭਰਨ ਦਾ ਕੰਮ ਕਰੇਗਾ।

ਖਾਲੀ ਕਰਨ ਦੀ ਸੂਚਨਾ

2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਾਂਗਰਸ ਨੂੰ ਆਵੰਟਿਤ ਚਾਰ ਬੰਗਲਿਆਂ ਦਾ ਆਵੰਟਨ ਰੱਦ ਕਰ ਦਿੱਤਾ ਸੀ, ਜਿਸ ਵਿੱਚ 24 ਅਕਬਰ ਰੋਡ ਵੀ ਸ਼ਾਮਲ ਸੀ, ਕਿਉਂਕਿ ਪਾਰਟੀ ਆਪਣੀ ਨਵੀਂ ਜਗ੍ਹਾ ਤੇ ਸਥਾਨਾਂਤਰਿਤ ਹੋਣ ਦੀ ਸਮਾਂ ਸੀਮਾ ਪੂਰੀ ਨਹੀਂ ਕਰ ਸਕੀ ਸੀ।

ਆਪਣੇ ਮੁੱਖ ਦਫ਼ਤਰ ਤੋਂ ਇਲਾਵਾ, ਕਾਂਗਰਸ ਨੂੰ ਜਿਨ੍ਹਾਂ ਤਿੰਨ ਹੋਰ ਬੰਗਲਿਆਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ, ਉਹਨਾਂ ਵਿੱਚ 26 ਅਕਬਰ ਰੋਡ, ਜਿੱਥੇ ਸੇਵਾ ਦਲ ਦਾ ਦਫ਼ਤਰ ਹੈ; 5 ਰਾਇਸੀਨਾ ਰੋਡ ਤੇ ਯੂਥ ਕਾਂਗਰਸ ਦਾ ਦਫ਼ਤਰ; ਅਤੇ ਸੀ-II/109 ਚਾਣਕਯਪੁਰੀ, ਜੋ ਸੋਨੀਆ ਗਾਂਧੀ ਦੇ ਕਰੀਬੀ ਸਹਿਯੋਗੀ ਵਿਨਸੈਂਟ ਜਾਰਜ ਨੂੰ ਆਵੰਟਿਤ ਕੀਤਾ ਗਿਆ ਸੀ, ਸ਼ਾਮਲ ਹਨ।

Follow Us
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...