ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘ਕਿਲਾ ਮੁਬਾਰਕ’ ਕਾਰਨ ਮਸ਼ਹੂਰ ਹੈ ਇਹ ਸ਼ਹਿਰ, ਜਾਣੋਂ ਖਾਸੀਅਤ

ਭਾਰਤ ਵਿੱਚ ਮਾਨਸੂਨ ਦਾ ਮੌਸਮ ਸੈਲਾਨੀਆਂ ਲਈ ਸਭ ਤੋਂ ਵਧੀਆ ਮੌਸਮ ਹੈ, ਖਾਸ ਕਰਕੇ ਕੁਦਰਤ ਦੀ ਹਰਿਆਲੀ ਉੱਤਰੀ ਭਾਰਤ ਦੇ ਇਤਿਹਾਸਕ ਸਥਾਨਾਂ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰਦੀ ਹੈ। ਜੋ ਸੈਲਾਨੀਆਂ ਦੀ ਥਕਾਵਟ ਨੂੰ ਦੂਰ ਕਰਦਾ ਹੈ ਅਤੇ ਉਨ੍ਹਾਂ ਵਿੱਚ ਨਵੀਂ ਊਰਜਾ ਭਰਦਾ ਹੈ। ਭਾਰਤ ਵਿੱਚ ਦੇਖਣ ਲਈ ਬਹੁਤ ਸਾਰੇ ਕੁਦਰਤੀ, ਇਤਿਹਾਸਕ ਅਤੇ ਧਾਰਮਿਕ ਸਥਾਨ ਹਨ ਪਰ ਪੰਜਾਬ ਦਾ ਸੱਭਿਆਚਾਰ ਸੈਲਾਨੀਆਂ ਨੂੰ ਆਸਾਨੀ ਨਾਲ ਦੀਵਾਨਾ ਬਣਾ ਦਿੰਦਾ ਹੈ।

‘ਕਿਲਾ ਮੁਬਾਰਕ’ ਕਾਰਨ ਮਸ਼ਹੂਰ ਹੈ ਇਹ ਸ਼ਹਿਰ, ਜਾਣੋਂ ਖਾਸੀਅਤ
ਜਾਣੋ ‘ਕਿਲਾ ਮੁਬਾਰਕ’ ਦੀ ਅਮੀਰ ਵਿਰਾਸਤ ਬਾਰੇ
Follow Us
jarnail-singhtv9-com
| Updated On: 12 Aug 2024 16:33 PM

ਬਠਿੰਡਾ ਸ਼ਹਿਰ ਵਿੱਚ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਦੇ ਨਾਲ-ਨਾਲ ਆਪਣੇ ਆਪ ਵਿੱਚ ਅਦਭੁਤ ਕੁਦਰਤੀ ਨਜ਼ਾਰੇ ਹਨ। ਬਠਿੰਡਾ ਸ਼ਹਿਰ ਉਨ੍ਹਾਂ ਸੈਲਾਨੀਆਂ ਲਈ ਸਭ ਤੋਂ ਵਧੀਆ ਸਥਾਨ ਹੈ ਜੋ ਇਤਿਹਾਸਕ, ਧਾਰਮਿਕ ਅਤੇ ਸੁੰਦਰ ਕੁਦਰਤ ਦੇ ਵਿਚਕਾਰ ਪੰਜਾਬੀ ਸੱਭਿਆਚਾਰ ਨੂੰ ਨੇੜਿਓਂ ਦੇਖਣਾ ਚਾਹੁੰਦੇ ਹਨ। ਇਸ ਸ਼ਹਿਰ ਵਿੱਚ ਜਿੱਥੇ ਸੈਲਾਨੀਆਂ ਦੇ ਦੇਖਣ ਲਈ ਇਤਿਹਾਸਕ ਕਿਲਾ, ਗੁਰਦੁਆਰਾ ਅਤੇ ਦੁਰਗਾ ਮੰਦਰ ਬਣੇ ਹੋਏ ਹਨ, ਉੱਥੇ ਹੀ ਇੱਥੇ 5 ਮਨੁੱਖ ਦੁਆਰਾ ਬਣਾਈਆਂ ਝੀਲਾਂ ਇਸ ਸ਼ਹਿਰ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਦਿੰਦੀਆਂ ਹਨ।

ਇਹਨਾਂ ਝੀਲਾਂ ਕਰਕੇ ਇਸ ਸ਼ਹਿਰ ਨੂੰ ਪੰਜਾਬ ਦਾ “ਝੀਲਾਂ ਦਾ ਸ਼ਹਿਰ” ਕਿਹਾ ਜਾਂਦਾ ਹੈ। ਬਠਿੰਡਾ ਵਿੱਚ ਆਉਣ ਵਾਲੇ ਸੈਲਾਨੀਆਂ ਦੇ ਆਕਰਸ਼ਣਾਂ ਵਿੱਚ ਲੱਖੀ ਜੰਗਲ, ਰੋਜ਼ ਗਾਰਡਨ, ਕਿਲ੍ਹਾ, ਗੁਰਦੁਆਰਾ, ਮਾਈਸਰ ਖਾਨਾ ਦੁਰਗਾ ਮੰਦਿਰ ਅਤੇ ਕੁਦਰਤੀ ਨਜ਼ਾਰਿਆਂ ਵਿਚਕਾਰ ਪੁਰਾਤਨ ਇਮਾਰਤਾਂ ਇਸ ਸ਼ਹਿਰ ਦਾ ਮਾਣ ਬਣੀਆਂ ਹੋਈਆਂ ਹਨ। ਆਓ ਦੇਖੀਏ ਬਠਿੰਡੇ ਦੇ ਸੈਰ-ਸਪਾਟਾ ਸਥਾਨਾਂ ਨੂੰ।

ਮਾਈਸਰ ਖਾਨਾ ਮੰਦਿਰ

ਇਹ ਮੰਦਿਰ ਮਾਈਸਰ ਖਾਨਾ ਦੇਵੀ ਦੁਰਗਾ, ਦੇਵੀ ਜਵਾਲਾ ਦੇ ਸਨਮਾਨ ਵਿੱਚ ਬਣਾਇਆ ਗਿਆ ਸੀ। ਇਹ ਮੰਦਿਰ ਬਠਿੰਡਾ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੂਰ ਬਠਿੰਡਾ-ਮਾਨਸਾ ਰੋਡ ਤੇ ਸਥਿਤ ਹੈ। ਇਸ ਮੰਦਰ ਵਿੱਚ ਹਰ ਸਾਲ ਸ਼ਾਰਦੀਆ ਅਤੇ ਚੈਤਰ ਨਵਰਾਤਰੀ ਦੀ ਅਸ਼ਟਮੀ ਵਾਲੇ ਦਿਨ ਇੱਕ ਵਿਸ਼ਾਲ ਮੇਲਾ ਲਗਾਇਆ ਜਾਂਦਾ ਹੈ। ਹਿੰਦੂ ਧਰਮ ਦੇ ਅਨੁਸਾਰ, ਜਵਾਲਾ ਦੇਵੀ ਦਾ ਇੱਕ ਸ਼ਰਧਾਲੂ ਕਮਲ, ਉਨ੍ਹਾਂ ਦੇ ਦਰਸ਼ਨ ਕਰਨ ਲਈ ਇੱਕ ਖਤਰਨਾਕ ਤੀਰਥ ਯਾਤਰਾ ‘ਤੇ ਨਿਕਲਿਆ ਸੀ, ਪਰ ਉਹ ਯਾਤਰਾ ਪੂਰੀ ਨਹੀਂ ਕਰ ਸਕਿਆ।

ਮਾਈਸਰ ਖਾਨਾ ਮੰਦਿਰ

ਮਾਈਸਰ ਖਾਨਾ ਮੰਦਿਰ (pic credit: https://bathinda.nic.in)

ਇਸ ਲਈ ਉਸਨੇ ਦੇਵੀ ਦੁਰਗਾ ਨੂੰ ਖੁਸ਼ ਕਰਨ ਅਤੇ ਉਸਦੇ ਦਰਸ਼ਨ ਪ੍ਰਾਪਤ ਕਰਨ ਲਈ ਜੀਵਨ ਭਰ ਦੀ ਤਪੱਸਿਆ ਸ਼ੁਰੂ ਕੀਤੀ। ਆਪਣੇ ਭਗਤ ਦੀ ਤਪੱਸਿਆ ਤੋਂ ਖੁਸ਼ ਹੋ ਕੇ ਮਾਂ ਦੁਰਗਾ ਨੇ ਸਾਲ ਵਿੱਚ ਦੋ ਵਾਰ ਸ਼ਰਧਾਲੂ ਕਮਲ ਨੂੰ ਦਰਸ਼ਨ ਦਿੱਤੇ। ਮਾਂ ਦੁਰਗਾ ਦੇ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਤੋਂ ਵੀ ਸ਼ਰਧਾਲੂ ਮਾਂ ਦੁਰਗਾ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ

ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਬਠਿੰਡਾ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੂਰ ਪਿੰਡ ਦਮਦਮਾ ਵਿੱਚ ਹੈ। ਸਥਾਨਕ ਲੋਕਾਂ ਅਨੁਸਾਰ ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਅਤੇ ਮੁਕਤਸਰ ਵਿੱਚ ਮੁਗਲਾਂ ਨਾਲ ਭਿਆਨਕ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਾਲਵੇ ਦੇ ਜੰਗਲਾਂ ਵਿੱਚ ਚਲੇ ਗਏ ਸਨ। ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਇਸ ਸਥਾਨ ‘ਤੇ ਨੌਂ ਮਹੀਨੇ ਨੌਂ ਦਿਨ ਰਹੇ ਅਤੇ ਇਸ ਸਥਾਨ ਨੂੰ ਆਪਣੇ ਪ੍ਰਚਾਰ ਦੇ ਕੇਂਦਰ ਵਜੋਂ ਵਰਤਿਆ। ਉਹਨਾਂ ਨੇ ਇਸ ਅਸਥਾਨ ਨੂੰ ਖਾਲਸਾ-ਦਾ-ਤਖਤ ਕਹਿ ਕੇ ਸੰਬੋਧਨ ਕੀਤਾ ਅਤੇ ਉਹਨਾਂ ਦੀ ਮੋਹਰ ਬਣੀ ਹੋਈ ਸੀ ਜਿਸ ‘ਤੇ ‘ਤਖ਼ਤ ਦਮਦਮਾ ਸਾਹਿਬ ਜੀ’ ਲਿਖਿਆ ਹੋਇਆ ਸੀ।

ਤਖ਼ਤ ਸ਼੍ਰੀ ਦਮਦਮਾ ਸਾਹਿਬ (pic credit: https://bathinda.nic.in)

ਤਖ਼ਤ ਸ਼੍ਰੀ ਦਮਦਮਾ ਸਾਹਿਬ (pic credit: https://bathinda.nic.in)

ਦਮਦਮਾ ਸਾਹਿਬ ਨਿਹੰਗ ਸਿੱਖ ਕੌਮ ਦਾ ਮੁੱਖ ਕੇਂਦਰ ਵੀ ਹੈ। ਇੱਥੇ ਹਰ ਸਾਲ ਵਿਸਾਖੀ ਵਾਲੇ ਦਿਨ ਵਿਸ਼ਾਲ ਮੇਲਾ ਲੱਗਦਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ 10 ਗੁਰਦੁਆਰੇ ਅਤੇ ਤਿੰਨ ਸਰੋਵਾਰ ਹਨ ਜੋ ਨਾਨਕਸਰ ਸਰੋਵਰ, ਅਕਾਲਸਰ ਸਰੋਵਰ, ਗੁਰੂਸਰ ਸਰੋਵਰ ਵਜੋਂ ਜਾਣੇ ਜਾਂਦੇ ਹਨ। ਨਾਨਕਸਰ ਦਾ ਤਾਲਾਬ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ, ਅਕਾਲਸਰ ਸਰੋਵਰ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ, ਇਸ ਸਰੋਵਰ ਬਾਰੇ ਇੱਕ ਪ੍ਰਸਿੱਧ ਮਾਨਤਾ ਹੈ ਕਿ ਇਸ ਸਰੋਵਰ ਦਾ ਪਾਣੀ ਪੀਣ ਨਾਲ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਹੁਕਮਾਂ ‘ਤੇ ਗੁਰੂਸਰ ਸਰੋਵਰ ਦੀ ਉਸਾਰੀ ਕੀਤੀ ਗਈ ਸੀ।

ਕਿਲਾ ਮੁਬਾਰਕ

ਬਠਿੰਡਾ ਸ਼ਹਿਰ ਦਾ ਜ਼ਿਕਰ ਹਿੰਦੂ ਗ੍ਰੰਥ ਰਿਗਵੇਦ ਅਤੇ ਮਹਾਂਭਾਰਤ ਵਿੱਚ ਵੀ ਮਿਲਦਾ ਹੈ। ਬਠਿੰਡਾ ਸ਼ਹਿਰ ਸਿੰਧੂ ਘਾਟੀ ਦੀ ਸੱਭਿਅਤਾ ਨਾਲ ਜੁੜਿਆ ਰਿਹਾ ਹੈ। ਇਸ ਲਈ ਇਤਿਹਾਸਕ ਮਹੱਤਤਾ ਵਾਲੀ ਇਮਾਰਤਸਾਜ਼ੀ ਅੱਜ ਵੀ ਬਠਿੰਡਾ ਵਿੱਚ ਮੌਜੂਦ ਹੈ। ਬਠਿੰਡਾ ਦਾ ਕਿਲ੍ਹਾ ਮੁਬਾਰਕ ਵੀ ਆਰਕੀਟੈਕਚਰ ਦੀ ਖੂਬਸੂਰਤ ਨਮੂਨਾ ਹੈ। ਅੱਜ ਇਹ ਕਿਲ੍ਹਾ ਸ਼ਹਿਰ ਦੇ ਸਭ ਤੋਂ ਵਿਅਸਤ ਖੇਤਰ ਧੋਬੀ ਬਾਜ਼ਾਰ ਵਿੱਚ ਸਥਿਤ ਹੈ। ਇਹ ਕਿਲਾ ਮੁਬਾਰਕ ਬਾਦਸ਼ਾਹ ਰਾਜਾ ਡਾਬ ਨੇ 110 ਈ. ਇਸ ਕਿਲ੍ਹੇ ਦੀ ਉਸਾਰੀ ਵਿੱਚ ਵਰਤੀਆਂ ਗਈਆਂ ਇੱਟਾਂ ਕੁਸ਼ਾਨ ਕਾਲ ਦੀਆਂ ਸਨ।

ਕਿਲਾ ਮੁਬਾਰਕ (pic credit: https://bathinda.nic.in)

ਕਿਲਾ ਮੁਬਾਰਕ (pic credit: https://bathinda.nic.in)

ਕਿਲ੍ਹਾ ਬਣਾਉਣ ਦਾ ਮੁੱਖ ਕਾਰਨ ਸ਼ਹਿਰ ਨੂੰ ਦੁਸ਼ਮਣ ਦੇ ਹਮਲਿਆਂ ਤੋਂ ਬਚਾਉਣਾ ਸੀ। ਦਿੱਲੀ ਦੇ ਕਈ ਸ਼ਾਸਕਾਂ ਨੇ ਇਸ ਕਿਲ੍ਹੇ ਨੂੰ ਆਪਣੇ ਅਧੀਨ ਰੱਖਿਆ ਅਤੇ ਆਪਣੀ ਇੱਛਾ ਅਨੁਸਾਰ ਇਸ ਕਿਲ੍ਹੇ ਵਿੱਚ ਕਈ ਬਦਲਾਅ ਕੀਤੇ। ਦਿੱਲੀ ਦੀ ਗੱਦੀ ‘ਤੇ ਬੈਠਣ ਵਾਲੀ ਪਹਿਲੀ ਮਹਿਲਾ ਸ਼ਾਸਕ ਮਹਾਰਾਣੀ ਰਜ਼ੀਆ ਸੁਲਤਾਨਾ ਨੂੰ ਵੀ ਇਸ ਕਿਲ੍ਹੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਸੰਨ 1705 ਵਿਚ 10ਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਕਿਲ੍ਹੇ ਵਿਚ ਕੁਝ ਸਮਾਂ ਬਿਤਾਇਆ ਸੀ। ਉਨ੍ਹਾਂ ਦੀ ਯਾਦ ਵਿਚ ਇਸ ਕਿਲ੍ਹੇ ਵਿਚ ਇਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਬਣਿਆ ਹੋਇਆ ਹੈ। ਕਿਲਾ ਮੁਬਾਰਕ ਦੀ ਆਰਕੀਟੈਕਚਰ ਕਿਸ਼ਤੀ ਦੇ ਆਕਾਰ ਦੀ ਹੈ।

ਜਿਸ ਨੂੰ ਦੂਰੋਂ ਦੇਖਣ ‘ਤੇ ਰੇਤ ਵਿਚ ਖੜ੍ਹੇ ਜਹਾਜ਼ ਵਰਗਾ ਲੱਗਦਾ ਹੈ। ਇਸ ਕਿਲ੍ਹੇ ਦੇ ਅੰਦਰ ਪਟਿਆਲਾ ਸ਼ਾਹੀ ਪਰਿਵਾਰ ਦੇ ਲੋਕ ਰਹਿੰਦੇ ਸਨ। ਇਸ ਜਗ੍ਹਾ ਨੂੰ ‘ਕਿਲਾ ਅੰਦਰੋਂ’ ਕਿਹਾ ਜਾਂਦਾ ਹੈ। ਇਸ ਕਿਲ੍ਹੇ ਵਿੱਚ ਸ਼ਾਹੀ ਪਰਿਵਾਰ ਲਈ ਵੱਖਰੇ ਮਹਿਲ ਬਣਾਏ ਗਏ ਸਨ। ਜਿਵੇਂ ਮੋਤੀ ਮਹਿਲ, ਰਾਜਮਾਤਾ ਮਹਿਲ, ਸ਼ੀਸ਼ ਮਹਿਲ, ਜੇਲ੍ਹ ਮਹਿਲ (ਸ਼ਾਹੀ ਕੈਦੀਆਂ ਲਈ ਬਣਾਇਆ), ਚੰਦ ਦਾ ਮਹਿਲ, ਰੰਗ ਦਾ ਮਹਿਲ।

ਰੋਜ਼ ਗਾਰਡਨ

ਰੋਜ਼ ਗਾਰਡਨ ਯਾਨੀ ਰੋਜ਼ ਪਾਰਕ ਵੀ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਗੁਲਾਬ ਦੇ ਬਾਗ ਦੀ ਖ਼ੂਬਸੂਰਤੀ ਇੱਥੇ ਉਗਾਈਆਂ ਗਈਆਂ ਵੱਖ-ਵੱਖ ਕਿਸਮਾਂ ਦੇ ਗੁਲਾਬ ਹਨ। ਇਸ ਰੋਜ਼ ਗਾਰਡਨ ਦਾ ਉਦਘਾਟਨ 6 ਮਈ 1979 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ। ਇਸ ਬਾਗ਼ ਨੂੰ ਦੇਖਣ ਲਈ ਦਾਖ਼ਲਾ ਮੁਫ਼ਤ ਹੈ।

ਰੋਜ਼ ਗਾਰਡਨ (pic credit: https://bathinda.nic.in)

ਰੋਜ਼ ਗਾਰਡਨ (pic credit: https://bathinda.nic.in)

ਇੱਥੇ ਸੈਲਾਨੀਆਂ ਨੂੰ ਗੁਲਾਬ ਦੇ ਫੁੱਲਾਂ ਦੀਆਂ ਕਈ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ। ਜਿਸ ਵਿੱਚ ਪਾਪਾ ਜੀਨੋ, ਲਾਲ, ਚਿੱਟੇ ਗੁਲਾਬ, ਬਹੁਰੰਗੀ ਪੀਲੇ ਗੁਲਾਬ, ਨਿਰੋਲ ਆਨੰਦ ਵਰਗੇ ਗੁਲਾਬ ਦੀਆਂ ਹਜ਼ਾਰਾਂ ਕਿਸਮਾਂ ਸ਼ਾਮਲ ਹਨ। ਮੌਨਸੂਨ ਦੇ ਮੌਸਮ ਦੌਰਾਨ ਬੂੰਦਾ-ਬਾਂਦੀ ਵਾਲੇ ਦਿਨ ਰੋਜ਼ ਗਾਰਡਨ ਨੂੰ ਦੇਖਣ ਦਾ ਆਪਣਾ ਹੀ ਮਜ਼ਾ ਹੈ।

ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...