AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਹਿਲਾ ਰਾਖਵਾਂਕਰਨ ਬਿੱਲ: ਸੰਸਦ ‘ਚ ਵਿਰੋਧੀ ਧਿਰ ਨੇ ਹਰਾਇਆ ਜਾਂ ਜਾਣ-ਬੁੱਝ ਕੇ ਹਾਰ ਗਈ ਮੋਦੀ ਸਰਕਾਰ?

ਸਿੱਧੇ ਤੌਰ 'ਤੇ, ਇਹ ਮੋਦੀ ਸਰਕਾਰ ਦੀ ਹਾਰ ਜਾਪਦੀ ਹੈ, ਹਾਲਾਂਕਿ, ਰਾਜਨੀਤੀ 'ਚ ਤਸਵੀਰ ਇੰਨੀ ਸਿੱਧੀ ਨਹੀਂ ਹੁੰਦੀ। ਸਰਕਾਰ ਇਸ ਨਤੀਜੇ ਨੂੰ ਮਹਿਲਾ ਰਾਖਵੇਂਕਰਨ ਦੇ ਵਿਰੋਧ ਦੇ ਰੂਪ ਵਜੋਂ ਪੇਸ਼ ਕਰ ਰਹੀ ਹੈ। ਇਸ ਦੇ ਉਲਟ, ਵਿਰੋਧੀ ਧਿਰ ਇਸ ਨੂੰ ਸੰਘੀ ਢਾਂਚੇ ਦੀ ਰੱਖਿਆ ਲਈ ਇੱਕ ਲੜਾਈ ਵਜੋਂ ਪੇਸ਼ ਕਰ ਰਹੀ ਹੈ। ਭਾਵ ਸੰਸਦ ਦੀਆਂ ਸੀਮਾਵਾਂ ਦੇ ਅੰਦਰ ਇਹ ਹਾਰ ਚੋਣ ਯੁੱਧ ਦੇ ਮੈਦਾਨ 'ਚ ਇੱਕ ਵੱਖਰੇ ਬਿਰਤਾਂਤ ਵਜੋਂ ਉਭਰਨ ਲਈ ਤਿਆਰ ਹੈ।

ਮਹਿਲਾ ਰਾਖਵਾਂਕਰਨ ਬਿੱਲ: ਸੰਸਦ 'ਚ ਵਿਰੋਧੀ ਧਿਰ ਨੇ ਹਰਾਇਆ ਜਾਂ ਜਾਣ-ਬੁੱਝ ਕੇ ਹਾਰ ਗਈ ਮੋਦੀ ਸਰਕਾਰ?
amod-rai
| Updated On: 19 Apr 2026 07:45 AM IST
Share

2014 ਤੋਂ ਬਾਅਦ ਪਹਿਲੀ ਵਾਰ, ਮੋਦੀ ਸਰਕਾਰ ਕਿਸੇ ਬਿੱਲ ‘ਤੇ ਸਪੱਸ਼ਟ ਬਹੁਮਤ ਪ੍ਰਾਪਤ ਕਰਨ ‘ਚ ਅਸਫਲ ਰਹੀ। ਹੁਣ ਮੁੱਖ ਸਵਾਲ ਇਹ ਹੈ ਕਿ ਕੀ ਇਹ ਸਿਰਫ਼ ਇੱਕ ਹਾਰ ਹੈ ਜਾਂ ਇੱਕ ਮਹੱਤਵਪੂਰਨ ਰਾਜਨੀਤਿਕ ਪਲ। ਦਰਅਸਲ, ਸ਼ੁੱਕਰਵਾਰ ਰਾਤ ਨੂੰ ਲੋਕ ਸਭਾ ‘ਚ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਾਲ ਜੁੜੇ ਸੰਵਿਧਾਨਕ ਸੋਧ ਬਾਰੇ ਵੋਟਿੰਗ ਦੌਰਾਨ, ਕੁੱਲ 528 ਸੰਸਦ ਮੈਂਬਰ ਮੌਜੂਦ ਸਨ। ਜਦੋਂ ਕਿ ਸੋਧ ਨੂੰ ਪਾਸ ਕਰਨ ਲਈ 352 ਵੋਟਾਂ ਦੀ ਲੋੜ ਸੀ, ਸੱਤਾਧਾਰੀ ਧਿਰ ਸਿਰਫ਼ 298 ਵੋਟਾਂ ਪ੍ਰਾਪਤ ਕਰ ਪਾਈ। ਵਿਰੋਧੀ ਧਿਰ ਨੂੰ 230 ਵੋਟਾਂ ਮਿਲੀਆਂ। ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਜਦੋਂ ਕਿ ਵਿਰੋਧੀ ਧਿਰ ਵੱਲੋਂ 235 ਮੈਂਬਰਾਂ ਦਾ ਦਾਅਵਾ ਸੀ, ਉਨ੍ਹਾਂ ਨੂੰ ਉਮੀਦ ਨਾਲੋਂ 5 ਵੋਟਾਂ ਘੱਟ ਪਈਆਂ। ਇਸ ਦੇ ਉਲਟ ਸਰਕਾਰ, ਜਿਸ ਦੀ ਅਨੁਮਾਨਤ ਗਿਣਤੀ 293 ਸੀ, ਉਸ ਨੂੰ 5 ਵਾਧੂ ਵੋਟਾਂ ਪ੍ਰਾਪਤ ਹੋਈਆਂ।

ਇਨ੍ਹਾਂ ਵਾਧੂ ਵੋਟਾਂ ਵਿੱਚ ਵਾਈ.ਐਸ. ਜਗਨ ਮੋਹਨ ਰੈਡੀ ਦੀ ਪਾਰਟੀ, ਵਾਈਐਸਆਰਸੀਪੀ ਦੇ ਚਾਰ ਸੰਸਦ ਮੈਂਬਰਾਂ ਤੇ ਇੱਕ ਆਜ਼ਾਦ ਮੈਂਬਰ ਦਾ ਸਮਰਥਨ ਸ਼ਾਮਲ ਸੀ। ਨਾਰੀ ਸ਼ਕਤੀ ਵੰਦਨ ਅਧਿਨਿਯਮ ਪਹਿਲਾਂ ਹੀ 2023 ‘ਚ ਪਾਸ ਹੋ ਚੁੱਕਾ ਸੀ, ਜਿਸ ਨੂੰ 16 ਅਪ੍ਰੈਲ ਨੂੰ ਰਾਤ 10:00 ਵਜੇ ਇੱਕ ਐਕਟ ਵਜੋਂ ਰਸਮੀ ਤੌਰ ‘ਤੇ ਸੂਚਿਤ ਕੀਤਾ ਗਿਆ ਸੀ। ਹਾਲਾਂਕਿ, ਇਸ ਦਾ ਅਸਲ ਲਾਗੂਕਰਨ ਜਨਗਣਨਾ ਪਰਿਸੀਮਨ (ਹੱਦਬੰਦੀ) ਨਾਲ ਜੁੜਿਆ ਹੈ।

ਕਦੋਂ-ਕਦੋਂ ਸਰਕਾਰ ਨੂੰ ਲਗਿਆ ਝਟਕਾ

ਇਸ ਤੋਂ ਪਹਿਲਾਂ, 2002 ‘ਚ, ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਅੱਤਵਾਦ ਰੋਕਥਾਮ ਐਕਟ (POTA) ਰਾਜ ਸਭਾ ‘ਚ ਡਿੱਗ ਗਿਆ ਸੀ। ਹਾਲਾਂਕਿ, ਇਸ ਨੂੰ ਬਾਅਦ ‘ਚ ਸੰਸਦ ਦਾ ਸਾਂਝਾ ਸੈਸ਼ਨ ਬੁਲਾ ਕੇ ਪਾਸ ਕੀਤਾ ਗਿਆ ਸੀ।

1989 ‘ਚ, ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਪੇਸ਼ ਕੀਤਾ ਗਿਆ 64ਵਾਂ ਸੰਵਿਧਾਨਕ ਸੋਧ ਬਿੱਲ (ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਦਰਜਾ ਦੇਣ ਦੇ ਉਦੇਸ਼ ਨਾਲ) ਵੀ ਰਾਜ ਸਭਾ ‘ਚ ਡਿੱਗ ਗਿਆ ਸੀ। ਬਾਅਦ ‘ਚ, ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ ਦੇ ਕਾਰਜਕਾਲ ਦੌਰਾਨ, ਇਸ ਨੂੰ ਦੁਬਾਰਾ ਪੇਸ਼ ਕੀਤਾ ਗਿਆ ਤੇ 73ਵੇਂ ਸੋਧ ਵਜੋਂ ਪਾਸ ਕੀਤਾ ਗਿਆ।

ਖੇਤੀ ਕਾਨੂੰਨਾਂ ਨੂੰ ਲਿਆ ਵਾਪਸ ਲੈਣਾ

ਇਸ ਤੋਂ ਪਹਿਲਾਂ, ਮੋਦੀ ਸਰਕਾਰ ਨੇ 2014 ‘ਚ ਸੱਤਾ ਵਿੱਚ ਆਉਣ ਤੋਂ ਬਾਅਦ ਕਈ ਮਹੱਤਵਪੂਰਨ ਫੈਸਲੇ ਵੀ ਵਾਪਸ ਲੈ ਲਏ ਹਨ। ਇਸ ‘ਚ 2020 ਦੇ ਖੇਤੀ ਕਾਨੂੰਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਾਸ ਹੋਣ ਤੋਂ ਬਾਅਦ ਵੀ ਰੱਦ ਕਰਨਾ ਪਿਆ ਸੀ। ਇਸੇ ਤਰ੍ਹਾਂ, 2015 ਦਾ ਭੂਮੀ ਪ੍ਰਾਪਤੀ ਬਿੱਲ ਇੱਕ ਆਰਡੀਨੈਂਸ ਰਾਹੀਂ ਲਾਗੂ ਕੀਤਾ ਗਿਆ ਸੀ, ਪਰ ਸੰਬੰਧਿਤ ਬਿੱਲ ਨੂੰ ਬਾਅਦ ਵਿੱਚ ਕਦੇ ਵੀ ਸੰਸਦ ‘ਚ ਪੇਸ਼ ਨਹੀਂ ਕੀਤਾ ਗਿਆ।

ਰਾਜਨੀਤਿਕ ਸੁਨੇਹਾ ਸਥਾਪਤ ਕਰਨ ਦੀ ਕੋਸ਼ਿਸ਼

ਹੁਣ, ਇੱਕ ਰਾਜਨੀਤਿਕ ਸਵਾਲ ਉਠਾਇਆ ਜਾ ਰਿਹਾ ਹੈ- ਕੀ ਸਰਕਾਰ ਨੂੰ ਪਹਿਲਾਂ ਪਤਾ ਸੀ ਕਿ ਉਸ ਕੋਲ ਲੋੜੀਂਦੇ ਨੰਬਰਾਂ ਦੀ ਘਾਟ ਹੈ? ਕੀ ਇਹ ਤਿੰਨ ਦਿਨਾਂ ਦਾ ਸੈਸ਼ਨ ਸਿਰਫ਼ ਇਸ ਖਾਸ ਬਿੱਲ ਨੂੰ ਪਾਸ ਕਰਨ ਲਈ ਬੁਲਾਇਆ ਗਿਆ ਸੀ, ਜਾਂ ਇਹ ਇੱਕ ਖਾਸ ਰਾਜਨੀਤਿਕ ਬਿਰਤਾਂਤ ਤਿਆਰ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਸੀ? ਜੇਕਰ ਬਿੱਲ ਪਾਸ ਹੋ ਜਾਂਦਾ, ਤਾਂ ਸਰਕਾਰ ਇਸ ਦਾ ਸਿਹਰਾ ਲੈਂਦੀ। ਹੁਣ ਜਦੋਂ ਇਹ ਹਾਰ ਗਿਆ ਹੈ, ਤਾਂ ਸਰਕਾਰ ਵਿਰੋਧੀ ਧਿਰ ਨੂੰ ਕਟਹਿਰੇ ‘ਚ ਖੜ੍ਹਾ ਕਰ ਸਕਦੀ ਹੈ ਤੇ ਉਨ੍ਹਾਂ ‘ਤੇ ਨਿਸ਼ਾਨਾ ਸਾਧ ਸਕਦੀ ਹੈ। ਇਸ ਤਰ੍ਹਾਂ ਕਿਸੇ ਵੀ ਸਥਿਤੀ ‘ਚ ਰਾਜਨੀਤਿਕ ਲਾਭ ਪ੍ਰਾਪਤ ਕਰ ਸਕਦੀ ਹੈ।

ਸੰਸਦ ‘ਚ, ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਸਿਰਫ਼ ਮਹਿਲਾ ਰਾਖਵੇਂਕਰਨ ਤੋਂ ਅੱਗੇ ਵਧਾਇਆ ਤੇ ਇਸ ਨੂੰ ਹੱਦਬੰਦੀ ਤੇ ਸੰਘੀ ਸੰਤੁਲਨ ਨਾਲ ਜੋੜਿਆ। ਕਈ ਨੇਤਾਵਾਂ, ਜਿਨ੍ਹਾਂ ‘ਚ ਕਾਂਗਰਸ ਨੇਤਾ ਕੇ.ਸੀ. ਵੇਣੂਗੋਪਾਲ ਵੀ ਸ਼ਾਮਲ ਸਨ, ਉਨ੍ਹਾਂ ਨੇ ਇਸ ਮੁੱਦੇ ਨੂੰ ਰਾਜਾਂ ‘ਚ ਸ਼ਕਤੀ ਸੰਤੁਲਨ ਸੰਬੰਧੀ ਇੱਕ ਸਵਾਲ ਵਜੋਂ ਦਰਸਾਇਆ।

ਕੇਂਦਰ ਸਰਕਾਰ ਦਾ ਕਾਊਂਟਰ ਵੀ ਤਿਆਰ

ਕੇਂਦਰ ਸਰਕਾਰ ਨੇ ਵੀ ਇਸ ਸਥਿਤੀ ਲਈ ਆਪਣੀ ਜਵਾਬੀ ਰਣਨੀਤੀ ਤਿਆਰ ਕੀਤੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਲਈ ਇੱਕ ਜਵਾਬ ਤਿਆਰ ਕੀਤਾ ਸੀ। ਇਸ ਮੁੱਦੇ ਨੂੰ ਔਰਤਾਂ ਦੀ ਪ੍ਰਤੀਨਿਧਤਾ ਤੇ ਸਮਾਜਿਕ ਨਿਆਂ ਦੇ ਫ੍ਰੇਮ ‘ਚ ਰੱਖਿਆ ਜਾਵੇਗਾ। ਸਰਕਾਰ ਦਾ ਤਰਕ ਸਪੱਸ਼ਟ ਹੈ ਕਿ ਪਰਿਸੀਮਨ (ਹੱਦਬੰਦੀ) ਨਾਲ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਸੀਟਾਂ ‘ਚ ਵੀ ਵਾਧਾ ਹੁੰਦਾ, ਫਿਰ ਵੀ ਵਿਰੋਧੀ ਧਿਰ ਨੇ ਇਸ ਦਾ ਸਮਰਥਨ ਨਹੀਂ ਕੀਤਾ।

ਇਸ ਬਹਿਸ ਵਿੱਚ ਇੱਕ ਨਵਾਂ ਐਂਗਲ ਵੀ ਉੱਭਰਿਆ ਹੈ, ਉੱਤਰ ਬਨਾਮ ਦੱਖਣ। ਆਬਾਦੀ-ਅਧਾਰਤ ਹੱਦਬੰਦੀ ਸੰਭਾਵੀ ਤੌਰ ‘ਤੇ ਵੱਡੇ ਰਾਜਾਂ, ਜਿਵੇਂ ਕਿ ਉੱਤਰ ਪ੍ਰਦੇਸ਼ ਦੀ ਪ੍ਰਤੀਨਿਧਤਾ ਨੂੰ ਵਧਾ ਸਕਦੀ ਹੈ ਜਦੋਂ ਕਿ ਡਰ ਜਤਾਇਆ ਜਾ ਰਿਹਾ ਹੈ ਕਿ ਦੱਖਣੀ ਰਾਜਾਂ ਦਾ ਹਿੱਸਾ ਘਟ ਸਕਦਾ ਹੈ। ਦੂਜੇ ਸ਼ਬਦਾਂ ‘ਚ, ਇਹ ਸਿਰਫ਼ ਔਰਤਾਂ ਦੇ ਰਾਖਵੇਂਕਰਨ ਦੀ ਲੜਾਈ ‘ਚ ਹੀ ਨਹੀਂ, ਸਗੋਂ ਸੰਘੀ ਸੰਤੁਲਨ ਦੀ ਲੜਾਈ ‘ਚ ਵਿਕਸਤ ਹੋ ਰਿਹਾ ਹੈ।

ਰਾਜਨੀਤਿਕ ਨਕਸ਼ੇ ‘ਤੇ ਇੱਕ ਨਵਾਂ ਸ਼ਤਰੰਜ

ਸਤਿਹ ‘ਤੇ, ਇਹ ਸਰਕਾਰ ਲਈ ਇੱਕ ਹਾਰ ਜਾਪਦੀ ਹੈ। ਹਾਲਾਂਕਿ, ਰਾਜਨੀਤੀ ‘ਚ ਇੰਨੀ ਸਿੱਧੀ ਨਹੀਂ ਹੁੰਦੀ ਹੈ। ਸਰਕਾਰ ਇਸ ਨਤੀਜੇ ਨੂੰ ਔਰਤਾਂ ਦੇ ਰਾਖਵੇਂਕਰਨ ਨੂੰ ਰੱਦ ਕਰਨ ਦੇ ਰੂਪ ‘ਚ ਪੇਸ਼ ਕਰ ਰਹੀ ਹੈ। ਇਸ ਦੇ ਉਲਟ, ਵਿਰੋਧੀ ਧਿਰ ਇਸ ਨੂੰ ਸੰਘੀ ਢਾਂਚੇ ਦੀ ਰੱਖਿਆ ਲਈ ਇੱਕ ਲੜਾਈ ਵਜੋਂ ਪੇਸ਼ ਕਰ ਰਹੀ ਹੈ, ਯਾਨੀ ਕਿ ਸੰਸਦ ਦੇ ਅੰਦਰ ਦੀ ਹਾਰ ਚੋਣ ਦੇ ਮੈਦਾਨ ‘ਚ ਅਲੱਗ-ਅਲੱਗ ਦ੍ਰਿਸ਼ ਬਣਾ ਕੇ ਸਾਹਮਣੇ ਆਵੇਗੀ। ਹੁਣ ਸਵਾਲ ਇਹ ਹੈ- ਕੀ ਇਹ ਸੱਚਮੁੱਚ ਔਰਤਾਂ ਦੇ ਸਸ਼ਕਤੀਕਰਨ ਦੀ ਲੜਾਈ ਹੈ? ਜਾਂ ਆਉਣ ਵਾਲੇ ਪਰਿਸੀਮਨ ਦੇ ਰਾਹੀਂ ਰਾਜਨੀਤਿਕ ਨਕਸ਼ੇ ‘ਤੇ ਸ਼ਤਰੰਜ ਦੀ ਨਵੀਂ ਚਾਲ ਚਲੀ ਜਾ ਰਹੀ ਹੈ?

Source: TV9Hindi.com

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...