WITT Summit 2026: ਪ੍ਰਧਾਨ ਮੰਤਰੀ ਮੋਦੀ ਮੁੱਖ ਮਹਿਮਾਨ, ‘ਭਾਰਤ ਤੇ ਵਿਸ਼ਵ’ ‘ਤੇ ਹੋਵੇਗਾ ਮੰਥਨ
ਟੀਵੀ9 ਨੈਟਵਰਕ ਦਾ "ਵਟ ਇੰਡੀਆ ਥਿੰਕਸ ਟੂਡੇ ਸਮਿਟ-2026' 23-24 ਮਾਰਚ ਨੂੰ ਦਿੱਲੀ 'ਚ ਆਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਤੇ 'ਭਾਰਤ ਤੇ ਵਿਸ਼ਵ' ਥੀਮ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਸੰਮੇਲਨ 'ਚ ਉਨ੍ਹਾਂ ਦੀ ਲਗਾਤਾਰ ਤੀਜੀ ਹਾਜ਼ਰੀ ਹੈ। ਇਸ ਕਾਨਫਰੰਸ ਦੌਰਾਨ, ਕਈ ਕੇਂਦਰੀ ਮੰਤਰੀ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਤੇ ਵਿਸ਼ਵ ਨੇਤਾ ਭਾਰਤ ਦੇ ਵਿਕਾਸ ਅਤੇ 'ਵਿਕਸਤ ਭਾਰਤ' ਦੇ ਦ੍ਰਿਸ਼ਟੀਕੋਣ ਬਾਰੇ ਮਹੱਤਵਪੂਰਨ ਚਰਚਾਵਾਂ 'ਚ ਸ਼ਾਮਲ ਹੋਣਗੇ।
ਟੀਵੀ9 ਨੈੱਟਵਰਕ ਦਾ ‘ਵਟ ਇੰਡੀਆ ਥਿੰਕਸ ਟੂਡੇ ਸਮਿਟ 2026’ ਆਪਣੇ ਚੌਥੇ ਐਡੀਸ਼ਨ ਲਈ ਵਾਪਸ ਆ ਰਿਹਾ ਹੈ, ਜੋ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਤੇ ਪ੍ਰਭਾਵਸ਼ਾਲੀ ਹੈ। 23-24 ਮਾਰਚ ਨੂੰ ਰਾਸ਼ਟਰੀ ਰਾਜਧਾਨੀ ‘ਚ ਆਯੋਜਿਤ ਹੋਣ ਵਾਲੇ ਇਸ ਸਮਿਟ ਦਾ ਮੁੱਖ ਆਕਰਸ਼ਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤਾ ਗਿਆ ਮੁੱਖ ਭਾਸ਼ਣ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ‘ਵਟ ਇੰਡੀਆ ਥਿੰਕਸ ਟੂਡੇ ਸਮਿਟ’ ‘ਚ ਪ੍ਰਧਾਨ ਮੰਤਰੀ ਦੀ ਲਗਾਤਾਰ ਤੀਜੀ ਭਾਗੀਦਾਰੀ ਹੈ, ਜੋ ਇਸ ਪਲੇਟਫਾਰਮ ਦੀ ਵਧਦੀ ਮਹੱਤਤਾ ਦਾ ਪ੍ਰਮਾਣ ਹੈ, ਇੱਕ ਅਜਿਹਾ ਮੰਚ ਜਿੱਥੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।
‘ਵਟ ਇੰਡੀਆ ਥਿੰਕਸ ਟੂਡੇ ਸਮਿਟ 2026’ ਇਸ ਮਹੱਤਵਪੂਰਨ ਯੁੱਗ ਨੂੰ ਦਰਸਾਉਂਦਾ ਹੈ, ਜਿਸ ਦੀ ਵਿਸ਼ੇਸ਼ਤਾ ਆਰਥਿਕ ਇੱਛਾਵਾਂ, ਰਾਜਨੀਤਿਕ ਗਤੀਸ਼ੀਲਤਾ, ਤਕਨੀਕੀ ਤਬਦੀਲੀਆਂ ਤੇ ਸਮਾਜਿਕ ਆਤਮ-ਨਿਰੀਖਣ ਹੈ। ‘ਭਾਰਤ ਤੇ ਵਿਸ਼ਵ’ ਵਿਸ਼ੇ ‘ਤੇ ਕੇਂਦਰਿਤ, ਇਹ ਸੰਮੇਲਨ ਭਾਰਤ ਦੇ ਵਿਕਾਸ ਦੇ ਰਾਹ ‘ਤੇ ਮੌਜੂਦਾ ਤੇ ਉੱਭਰ ਰਹੇ ਮੌਕਿਆਂ ਦਾ ਇੱਕ ਨਿਰਪੱਖ ਵਿਸ਼ਲੇਸ਼ਣ ਪੇਸ਼ ਕਰੇਗਾ। ਚਿੰਤਕਾਂ, ਕਾਰੋਬਾਰੀ ਨੇਤਾਵਾਂਅਤੇ ਸਿਵਲ ਸਮਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਇੱਕ ਵਿਸ਼ੇਸ਼ ਇਕੱਠ ਰਾਹੀਂ, ਸੰਮੇਲਨ ਦਾ ਉਦੇਸ਼ ‘ਵਿਕਸਤ ਭਾਰਤ’ ਲਈ ਰੋਡਮੈਪ ਦੀ ਰੂਪਰੇਖਾ ਤਿਆਰ ਕਰਨਾ ਹੈ।
ਸਮਿਟ ‘ਚ ਇਹ ਦਿੱਗਜ ਵੀ ਲੈਣਗੇ ਹਿੱਸਾ
ਪਿਛਲੇ ਐਡੀਸ਼ਨ ‘ਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਵੇਸ਼ੀ ਵਿਕਾਸ ਦੇ ਆਪਣੇ ਮੰਤਰ ਤੋਂ ਪ੍ਰੇਰਿਤ ‘ਨਵੇਂ ਭਾਰਤ’ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕੀਤਾ ਸੀ। ‘ਵਟ ਇੰਡੀਆ ਥਿੰਕਸ ਟੂਡੇ ਸੰਮੇਲਨ’ ਦੀ ਪਰੰਪਰਾ ਨੂੰ ਧਿਆਨ ‘ਚ ਰੱਖਦੇ ਹੋਏ, ਭਾਰਤ ਦੀ ਵਿਕਾਸ ਕਹਾਣੀ ਨਾਲ ਸੰਬੰਧਿਤ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਤੇ ਪ੍ਰਭਾਵਸ਼ਾਲੀ ਚਿੰਤਕਾਂ ਨੂੰ ਸੁਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਭਾਸ਼ਣ ਤੋਂ ਇਲਾਵਾ, ਕੇਂਦਰੀ ਮੰਤਰੀ ਪਿਊਸ਼ ਗੋਇਲ, ਜਯੋਤੀਰਾਦਿਤਿਆ ਸਿੰਧੀਆ ਤੇ ਅਸ਼ਵਨੀ ਵੈਸ਼ਨਵ ਵੀ ਇਸ ਸਮਾਗਮ ‘ਚ ਮੌਜੂਦ ਰਹਿਣਗੇ।
ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ, ਜਿਨ੍ਹਾਂ ‘ਚ ਮੱਧ ਪ੍ਰਦੇਸ਼ ਦੇ ਮੋਹਨ ਯਾਦਵ, ਉਤਰਾਖੰਡ ਦੇ ਪੁਸ਼ਕਰ ਸਿੰਘ ਧਾਮੀ, ਰਾਜਸਥਾਨ ਦੇ ਭਜਨ ਲਾਲ ਸ਼ਰਮਾ, ਹਰਿਆਣਾ ਦੇ ਨਾਇਬ ਸਿੰਘ ਸੈਣੀ, ਪੰਜਾਬ ਦੇ ਭਗਵੰਤ ਮਾਨ ਤੇ ਕਰਨਾਟਕ ਦੇ ਡੀ.ਕੇ. ਸ਼ਿਵਕੁਮਾਰ ਸ਼ਾਮਲ ਹਨ, ਇਹ ਨੇਤਾਵਾਂ ਦੇ ਵੀ ‘ਭਾਰਤ ਤੇ ਵਿਸ਼ਵ’ ‘ਤੇ ਚਰਚਾ ‘ਚ ਸ਼ਾਮਲ ਹੋਣ ਦੀ ਉਮੀਦ ਹੈ।
ਅਖਿਲੇਸ਼ ਤੇ ਓਵੈਸੀ ਦੇ ਨਾਲ ਹੀ ਸਮ੍ਰਿਤੀ ਈਰਾਨੀ ਵੀ ਹੋਣਗੇ ਸ਼ਾਮਲ
ਇਸ ਸੰਮੇਲਨ ‘ਚ ਸੁਣੀਆਂ ਜਾਣ ਵਾਲੀਆਂ ਹੋਰ ਪ੍ਰਮੁੱਖ ਰਾਜਨੀਤਿਕ ਆਵਾਜ਼ਾਂ ‘ਚ ਸਾਬਕਾ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ, ਨਾਲ ਹੀ ਲੋਕ ਸਭਾ ਮੈਂਬਰ ਅਖਿਲੇਸ਼ ਯਾਦਵ ਤੇ ਅਸਦੁਦੀਨ ਓਵੈਸੀ ਸ਼ਾਮਲ ਹਨ। ਇਸ ਦੇ ਨਾਲ ਹੀ ਬੋਰਡਰੂਮ ਲੈਜੇਂਡ ਪ੍ਰੋਫੈਸਰ ਰਾਮ ਚਰਨ ਵਰਗੇ ਗਲੋਬਲ ਨੇਤਾ ਤੇ MHP India A Porsche Company ਦੇ ਗਰੁੱਫ COOਤੇ CEO, ਮਾਰਕਸ ਵਾਮਬਾਚ ਤੇ ਬਰਨਡ ਓ ਹੋਮਰਨ ਵਰਗੇ ਵਿਸ਼ਵ ਨੇਤਾ ਦੇ ਵੀ ‘ਵਟ ਇੰਡੀਆ ਥਿੰਕਸ ਟੂਡੇ 2026’ ਦਾ ਹਿੱਸਾ ਬਣਨ ਦੀ ਉਮਦੀ ਹੈ।


