5 State Assembly Election Results 2026 LIVE: ਇਹ ਜਨਤਾ ਦੀ ਤਾਕਤ ਦੀ ਜਿੱਤ… ਬੰਗਾਲ ਦੀ ਜਿੱਤ ‘ਤੇ ਪੀਐਮ ਮੋਦੀ
Five State Assembly Election Results 2026 LIVE Counting and Updates in Punjabi: ਪੱਛਮੀ ਬੰਗਾਲ, ਅਸਾਮ, ਕੇਰਲ, ਪੁਡੂਚੇਰੀ ਤੇ ਤਾਮਿਲਨਾਡੂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਅਸਾਮ 'ਚ 126, ਕੇਰਲ 'ਚ 140 ਤੇ ਪੁਡੂਚੇਰੀ 'ਚ 30 ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਇੱਕ ਪੜਾਅ 'ਚ ਹੋਈ ਸੀ। ਇਸ ਦੌਰਾਨ, ਤਾਮਿਲਨਾਡੂ ਦੀਆਂ 234 ਸੀਟਾਂ ਲਈ ਵੀ 23 ਅਪ੍ਰੈਲ ਨੂੰ ਇੱਕ ਪੜਾਅ 'ਚ ਵੋਟਿੰਗ ਹੋਈ। ਪੱਛਮੀ ਬੰਗਾਲ 'ਚ, 293 ਸੀਟਾਂ ਲਈ ਵੋਟਿੰਗ ਦੋ ਪੜਾਵਾਂ 'ਚ ਹੋਈ ਸੀ। ਅੱਜ, ਇਹ ਨਤੀਜੇ ਆਉਣਗੇ ਕਿ ਇਨ੍ਹਾਂ ਪੰਜ ਰਾਜਾਂ 'ਚ ਕੌਣ ਸੱਤਾ 'ਚ ਆਵੇਗਾ।
Five State Assembly Election Results 2026 LIVE Counting and Updates in Punjabi: ਪੱਛਮੀ ਬੰਗਾਲ, ਅਸਾਮ, ਕੇਰਲ, ਪੁਡੂਚੇਰੀ ਤੇ ਤਾਮਿਲਨਾਡੂ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਅਸਾਮ ‘ਚ 126, ਕੇਰਲ ‘ਚ 140 ਤੇ ਪੁਡੂਚੇਰੀ ‘ਚ 30 ਸੀਟਾਂ ਲਈ ਵੋਟਿੰਗ 9 ਅਪ੍ਰੈਲ ਨੂੰ ਇੱਕ ਪੜਾਅ ‘ਚ ਹੋਈ ਸੀ। ਇਸ ਦੌਰਾਨ, ਤਾਮਿਲਨਾਡੂ ਦੀਆਂ 234 ਸੀਟਾਂ ਲਈ ਵੀ 23 ਅਪ੍ਰੈਲ ਨੂੰ ਇੱਕ ਪੜਾਅ ‘ਚ ਵੋਟਿੰਗ ਹੋਈ। ਪੱਛਮੀ ਬੰਗਾਲ ‘ਚ, 293 ਸੀਟਾਂ ਲਈ ਵੋਟਿੰਗ ਦੋ ਪੜਾਵਾਂ ‘ਚ ਹੋਈ ਸੀ। ਅੱਜ, ਇਹ ਨਤੀਜੇ ਆਉਣਗੇ ਕਿ ਇਨ੍ਹਾਂ ਪੰਜ ਰਾਜਾਂ ‘ਚ ਕੌਣ ਸੱਤਾ ‘ਚ ਆਵੇਗਾ।
LIVE NEWS & UPDATES
-
ਇਹ ਜਨਤਾ ਦੀ ਤਾਕਤ ਦੀ ਜਿੱਤ… ਬੰਗਾਲ ਦੀ ਜਿੱਤ ‘ਤੇ ਪੀਐਮ ਮੋਦੀ
ਪੱਛਮੀ ਬੰਗਾਲ ਵਿੱਚ ਇਤਿਹਾਸਕ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਪੱਛਮੀ ਬੰਗਾਲ ਵਿੱਚ ਕਮਲ ਖਿੜ ਉੱਠਿਆ ਹੈ! 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਲੋਕਾਂ ਦੀ ਸ਼ਕਤੀ ਦੀ ਜਿੱਤ ਹੋਈ ਹੈ, ਅਤੇ ਭਾਜਪਾ ਦੀ ਸੁਸ਼ਾਸਨ ਦੀ ਰਾਜਨੀਤੀ ਜੇਤੂ ਹੋ ਕੇ ਉਭਰੀ ਹੈ। ਮੈਂ ਪੱਛਮੀ ਬੰਗਾਲ ਦੇ ਹਰ ਨਾਗਰਿਕ ਨੂੰ ਸਲਾਮ ਕਰਦਾ ਹਾਂ। ਲੋਕਾਂ ਨੇ ਭਾਜਪਾ ਨੂੰ ਸ਼ਾਨਦਾਰ ਜਨਾਦੇਸ਼ ਦਿੱਤਾ ਹੈ।” ਉਨ੍ਹਾਂ ਅੱਗੇ ਕਿਹਾ, “ਪੱਛਮੀ ਬੰਗਾਲ ਵਿੱਚ ਭਾਜਪਾ ਦੀ ਰਿਕਾਰਡ ਤੋੜ ਜਿੱਤ ਪੀੜ੍ਹੀਆਂ ਤੋਂ ਅਣਗਿਣਤ ਵਰਕਰਾਂ ਦੇ ਯਤਨਾਂ ਅਤੇ ਸੰਘਰਸ਼ਾਂ ਤੋਂ ਬਿਨਾਂ ਸੰਭਵ ਨਹੀਂ ਸੀ। ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦਾ ਹਾਂ। ਕਈ ਸਾਲਾਂ ਤੋਂ, ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਸਖ਼ਤ ਮਿਹਨਤ ਕੀਤੀ ਹੈ, ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ, ਅਤੇ ਸਾਡੇ ਵਿਕਾਸ ਏਜੰਡੇ ਨੂੰ ਅੱਗੇ ਵਧਾਇਆ ਹੈ।”
-
ਬੰਗਾਲ ‘ਚ CISF ਦੇ DIG ਭਵਾਨੀਪੁਰ ਵਿੱਚ ਕਾਉਂਟਿੰਗ ਸੈਂਟਰ ਪਹੁੰਚੇ
ਸੀਆਈਐਸਐਫ ਦੇ ਡੀਆਈਜੀ ਭਵਾਨੀਪੁਰ ਵਿੱਚ ਗਿਣਤੀ ਕੇਂਦਰ ਪਹੁੰਚੇ। 15ਵੇਂ ਦੌਰ ਤੋਂ ਬਾਅਦ ਗਿਣਤੀ ਰੋਕ ਦਿੱਤੀ ਗਈ। ਮਮਤਾ ਬੈਨਰਜੀ ਦੇ ਏਜੰਟ ਨੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ। ਇਲਜ਼ਾਮ ਤੋਂ ਬਾਅਦ, ਮਮਤਾ ਬੈਨਰਜੀ ਖੁਦ ਗਿਣਤੀ ਕੇਂਦਰ ਪਹੁੰਚੀ।
-
ਬੰਗਾਲ ਦੇ ਭਵਾਨੀਪੁਰ ਕਾਊਂਟਰ ਸੈਂਟਰ ‘ਤੇ ਹੰਗਾਮਾ, ਮਮਤਾ ਬੈਨਰਜੀ ਪਹੁੰਚੀ
ਬੰਗਾਲ ਦੇ ਭਵਾਨੀਪੁਰ ਕਾਊਂਟਰ ਸੈਂਟਰ ‘ਤੇ ਹੰਗਾਮਾ ਮਚ ਗਿਆ। ਮਮਤਾ ਬੈਨਰਜੀ ਵੀ ਉੱਥੇ ਪਹੁੰਚੀ, ਉਨ੍ਹਾਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਏਜੰਟਾਂ ‘ਤੇ ਹਮਲਾ ਕੀਤਾ ਗਿਆ।
#WATCH | TMC chairperson and West Bengal CM Mamata Banerjee on her way to Sakhawat Memorial counting hall in Kolkata as counting of votes is underway
BJP is currently leading on 193 seats, way past the majority mark. pic.twitter.com/yRxUmcBcOk
— ANI (@ANI) May 4, 2026
-
ਪਿਤਾ ਦੀ ਸੀਟ ਤੋਂ 23,000 ਵੋਟਾਂ ਨਾਲ ਪੁੱਤਰ ਨੂੰ ਝਟਕਾ, ਕਾਂਗਰਸ ਦਾ ਵੱਡਾ ਚੇਹਰਾ ਗੌਰਵ ਗੋਗੋਈ ਹਾਰੇ
ਕਾਂਗਰਸ ਦੇ ਦਿੱਗਜ ਗੌਰਵ ਗੋਗੋਈ ਜੋਰਹਾਟ ਸੀਟ ਤੋਂ 23,000 ਵੋਟਾਂ ਨਾਲ ਹਾਰ ਗਏ। ਇਹ ਸੀਟ ਉਨ੍ਹਾਂ ਦੇ ਪਿਤਾ ਤਰੁਣ ਗੋਗੋਈ ਦਾ ਗੜ੍ਹ ਸੀ।
-
ਮਮਤਾ ਦੇ ਘਰ ਦੇ ਬਾਹਰ ਭਾਜਪਾ ਵਰਕਰਾਂ ਨੇ ਲਗਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ
ਪੱਛਮੀ ਬੰਗਾਲ ਚੋਣਾਂ ‘ਚ ਵੱਡੀ ਜਿੱਤ ਦੇ ਸੰਕੇਤਾਂ ਵਿਚਕਾਰ, ਕੁਝ ਭਾਜਪਾ ਵਰਕਰ ਮਮਤਾ ਦੇ ਘਰ ਬਾਹਰ ਪਹੁੰਚੇ। ਵਰਕਰਾਂ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ।
-
ਨਿਰਾਸ਼ ਨਾ ਹੋਵੋ, ਵਰਕਰਾਂ ਬੂਥਾਂ ‘ਤੇ ਬਣੇ ਰਹਿਣ: ਮਮਤਾ ਬੈਨਰਜੀ
ਵੋਟਾਂ ਦੀ ਗਿਣਤੀ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਮਨਮਾਨੇ ਢੰਗ ਨਾਲ ਕੰਮ ਕਰ ਰਿਹਾ ਹੈ। ਕਈ ਥਾਵਾਂ ‘ਤੇ ਵੋਟਾਂ ਦੀ ਗਿਣਤੀ ਰੁਕ ਗਈ ਹੈ। ਉਨ੍ਹਾਂ ਨੇ ਟੀਐਮਸੀ ਵਰਕਰਾਂ ਨੂੰ ਹੌਸਲਾ ਨਾ ਹਾਰਨ ਜਾਂ ਬੂਥਾਂ ਨੂੰ ਨਾ ਛੱਡਣ ਦੀ ਅਪੀਲ ਕੀਤੀ ਤੇ ਗਿਣਤੀ ਕੇਂਦਰਾਂ ‘ਤੇ ਮੌਜੂਦ ਰਹਿਣ ਲਈ ਕਿਹਾ ਹੈ।
-
ਕੇਰਲ ‘ਚ UDF ਦੀ ਜਿੱਤ ਦੇ ਜਸ਼ਨ, ਕਾਂਗਰਸੀ ਆਗੂਆਂ ਨੇ ਵੰਡੀ ਮਠਿਆਈ
ਕੇਰਲ ਵਿਧਾਨ ਸਭਾ ਚੋਣਾਂ ‘ਚ, ਕਾਂਗਰਸ ਪਾਰਟੀ ਨੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਕਾਂਗਰਸ ਆਗੂਆਂ ਨੇ ਕਾਂਗਰਸ ਪਾਰਟੀ ਦਫ਼ਤਰ ‘ਚ ਯੂਡੀਐਫ ਦੀ ਜਿੱਤ ਦਾ ਜਸ਼ਨ ਮਨਾਇਆ।
#WATCH तिरुवनंतपुरम: केरलम विधानसभा चुनाव में कांग्रेस ने प्रारंभिक रुझानों में बहुमत का आंकड़ा पार कर लिया है।
कांग्रेस नेताओं ने कांग्रेस पार्टी कार्यालय में UDF की जीत का जश्न मनाया। pic.twitter.com/wHfAWFrL57
— ANI_HindiNews (@AHindinews) May 4, 2026
-
ਬੰਗਾਲ ‘ਚ ਭਾਜਪਾ ਸਰਕਾਰ ਬਣ ਰਹੀ: ਸੁਵੇਂਦੂ
ਪੱਛਮੀ ਬੰਗਾਲ ‘ਚ, ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਕਿਹਾ, “ਤਿੰਨ ਦੌਰ ਦੀ ਗਿਣਤੀ ਤੋਂ ਬਾਅਦ, ਭਾਜਪਾ 165 ਸੀਟਾਂ ‘ਤੇ ਅੱਗੇ ਹੈ। ਨੰਦੀਗ੍ਰਾਮ ‘ਚ, ਤਿੰਨ ਦੌਰ ਤੋਂ ਬਾਅਦ, ਮੈਂ ਲਗਭਗ 7,000 ਵੋਟਾਂ ਨਾਲ ਅੱਗੇ ਹਾਂ। ਮਮਤਾ ਬੈਨਰਜੀ ਭਬਾਨੀਪੁਰ ਸੀਟ ਤੋਂ ਪਿੱਛੇ ਹੈ। ਸਾਰੇ ਹਿੰਦੂਆਂ ਤੇ ਸਨਾਤਨੀਆਂ ਦਾ ਬਹੁਤ ਧੰਨਵਾਦ। ਮਮਤਾ ਭਬਾਨੀਪੁਰ ‘ਚ ਹਾਰਨ ਵਾਲੀ ਹੈ। ਇੱਥੇ ਭਾਜਪਾ ਦੀ ਸਰਕਾਰ ਬਣ ਰਹੀ ਹੈ। ਭਾਜਪਾ ਨੂੰ ਸਪੱਸ਼ਟ ਫਤਵਾ ਮਿਲ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ, ਬੰਗਾਲ ਮਮਤਾ ਬੈਨਰਜੀ ਨੂੰ ਨਕਾਰ ਰਿਹਾ ਹੈ।”
-
TMC ਦਾ ਪੱਛਮੀ ਬੰਗਾਲ ‘ਚ ਬੁਰਾ ਹਾਲ, ਭਾਜਪਾ ਬਹੁਮਤ ਤੋਂ ਪਾਰ
ਰੁਝਾਨਾਂ ‘ਚ ਭਾਜਪਾ ਬਹੁਮਤ ਤੋਂ ਬਹੁਤ ਅੱਗੇ ਨਜ਼ਰ ਆ ਰਹੀ ਹੈ। ਭਾਜਪਾ 173 ਸੀਟਾਂ ‘ਤੇ ਬੜ੍ਹਤ ਬਣਾਏ ਹੋਏ ਹੈ, ਜਦਕਿ ਟੀਐਮਸੀ 112 ਸੀਟਾਂ ‘ਤੇ ਅੱਗੇ ਹੈ।
-
ਬੰਗਾਲ ‘ਚ ਟੀਐਮਸੀ ਲੜਖੜਾ ਰਹੀ, ਭਵਾਨੀਪੁਰ ‘ਚ ਮਮਤਾ ਵੀ ਪਿੱਛੇ
ਰੁਝਾਨਾਂ ਦੇ ਅਨੁਸਾਰ, ਟੀਐਮਸੀ ਬੰਗਾਲ ‘ਚ ਪਿੱਛੇ ਹੈ, ਜਦੋਂ ਕਿ ਭਾਜਪਾ ਬਹੁਮਤ ਦੇ ਅੰਕੜੇ ਨੂੰ ਪਾਰ ਕਰਨ ਲਈ ਤਿਆਰ ਜਾਪਦੀ ਹੈ। ਭਵਾਨੀਪੁਰ ‘ਚ ਮਮਤਾ ਪਿੱਛੇ ਚੱਲ ਰਹੇ ਹਨ। ਭਾਜਪਾ 165 ਸੀਟਾਂ ‘ਤੇ ਅੱਗੇ ਹਨ, ਜਦਕਿ ਟੀਐਮਸੀ 117 ‘ਤੇ ਬੜ੍ਹਤ ਬਣਾਏ ਹੋਏ ਹੈ।
-
ਬੰਗਾਲ: ਲੈਫਟ ਤੇ ਕਾਂਗਰਸ ਦਾ ਚੋਣ ਨਤੀਜਿਆਂ ‘ਚ ਬੁਰਾ ਹਾਲ
ਪੱਛਮੀ ਬੰਗਾਲ ‘ਚ, ਟੀਐਮਸੀ ਤੇ ਭਾਜਪਾ ਵਿਚਕਾਰ ਸਖ਼ਤ ਮੁਕਾਬਲਾ ਦੇਖਿਆ ਜਾ ਰਿਹਾ ਹੈ। 294 ਸੀਟਾਂ ‘ਚੋਂ 275 ਸੀਟਾਂ ਦੇ ਰੁਝਾਨਾਂ ਦੇ ਅਨੁਸਾਰ, ਭਾਜਪਾ 140 ਹਲਕਿਆਂ ‘ਚ ਅੱਗੇ ਹੈ। ਟੀਐਮਸੀ 122 ਸੀਟਾਂ ‘ਤੇ ਅੱਗੇ ਹੈ। ਲੈਫਟ ਤੇ ਕਾਂਗਰਸ ਪਾਰਟੀਆਂ ਦਾ ਪ੍ਰਦਰਸ਼ਨ ਬਹੁਤ ਬੁਰਾ ਰਿਹਾ ਹੈ। ਲੈਫਟ ਸਿਰਫ਼ 2 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਕਾਂਗਰਸ 6 ਸੀਟਾਂ ‘ਤੇ ਅੱਗੇ ਹੈ।
-
ਪੁਡੂਚਰੀ ‘ਚ ਭਾਜਪਾ 22 ਸੀਟਾਂ ‘ਤੇ ਅੱਗੇ
ਪੁਡੂਚਰੀ ‘ਚ ਭਾਜਪਾ 22 ਸੀਟਾਂ ‘ਤੇ ਅੱਗੇ ਬਣੀ ਹੋਈ ਹੈ, ਜਦਕਿ ਕਾਂਗਰਸ ਨੇ 6 ਸੀਟਾਂ ‘ਤੇ ਬੜ੍ਹਤ ਬਣਾਈ ਗਈ ਹੈ। ਅਜ਼ਾਦ ਉਮੀਦਵਾਰ 1 ਸੀਟ ‘ਤੇ ਅੱਗੇ ਹਨ। ਪੁਡੂਚਰੀ ‘ਚ 30 ਵਿਧਾਨ ਸਭਾ ਸੀਟਾਂ ਹਨ।
-
ਬੰਗਾਲ ਦੇ ਰੁਝਾਨਾਂ ‘ਚ ਭਾਜਪਾ ਬਹੁਮਤ ਦੇ ਨੇੜੇ
ਪੱਛਮੀ ਬੰਗਾਲ ‘ਚ ਭਾਜਪਾ 140 ਸੀਟਾਂ ‘ਤੇ ਅੱਗੇ ਹੈ, ਜਦਕਿ ਟੀਐਮਸੀ 122 ਸੀਟਾਂ ‘ਤੇ ਅੱਗੇ ਬਣੀ ਹੋਈ ਹੈ। ਬੰਗਾਲ ‘ਚ ਕੁੱਲ 294 ਵਿਧਾਨ ਸਭਾ ਸੀਟਾਂ ਹਨ। ਬਹੁਮਤ ਦਾ ਆਂਕੜਾ 148 ਹੈ।
-
ਤਾਮਿਲਨਾਡੂ ‘ਚ ਅਦਾਕਾਰ ਵਿਜੇ ਦੀ ਪਾਰਟੀ, TVK 96 ਸੀਟਾਂ ‘ਤੇ ਅੱਗੇ
ਤਾਮਿਲਨਾਡੂ ‘ਚ ਸ਼ੁਰੂਆਤੀ ਰੁਝਾਨਾਂ ਦੇ ਆਧਾਰ ‘ਤੇ, TVK ਸਭ ਤੋਂ ਵੱਡੀ ਪਾਰਟੀ ਬਣਦੀ ਨਜ਼ਰ ਆ ਰਹੀ ਹੈ। ਅਦਾਕਾਰ ਵਿਜੇ ਦੀ ਪਾਰਟੀ, ਟੀਵੀਕੇ, ਇਸ ਸਮੇਂ 96 ਸੀਟਾਂ ‘ਤੇ ਅੱਗੇ ਹੈ। ਏਆਈਏਡੀਐਮਕੇ ਦੂਜੇ ਸਥਾਨ ‘ਤੇ ਹੈ, 69 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਡੀਐਮਕੇ 49 ਸੀਟਾਂ ‘ਤੇ ਅੱਗੇ ਹੈ।
-
ਤਾਮਿਲਨਾਡੂ ‘ਚ ਅਦਾਕਾਰ ਵਿਜੇ ਦੀ ਪਾਰਟੀ, TVK 89 ਸੀਟਾਂ ‘ਤੇ ਅੱਗੇ
ਤਾਮਿਲਨਾਡੂ ‘ਚ ਸ਼ੁਰੂਆਤੀ ਰੁਝਾਨਾਂ ਅਨੁਸਾਰ, DMK 50 ਸੀਟਾਂ ‘ਤੇ, AIDMK 62 ‘ਤੇ ਤੇ ਅਦਾਕਾਰ ਵਿਜੇ ਦੀ ਪਾਰਟੀ, TVK 89 ਸੀਟਾਂ ‘ਤੇ ਅੱਗੇ ਹੈ।
-
ਅਸਾਮ ‘ਚ ਭਾਜਪਾ ਬਹੁਮਤ ਦੇ ਨੇੜੇ, ਕਾਂਗਰਸ ਜਿੱਤ ਤੋਂ ਬਹੁਤ ਦੂਰ
ਅਸਾਮ ‘ਚ, ਭਾਜਪਾ 74 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਕਾਂਗਰਸ ਸਿਰਫ਼ 28 ਸੀਟਾਂ ‘ਤੇ ਅੱਗੇ ਹੈ। ਅਸਾਮ ‘ਚ ਕੁੱਲ 126 ਵਿਧਾਨ ਸਭਾ ਸੀਟਾਂ ਹਨ।
-
ਕੇਰਲ ‘ਚ ਕਾਂਗਰਸ ਗਠਜੋੜ ਅੱਗੇ
ਕੇਰਲ ਦੇ ਸ਼ੁਰੂਆਤੀ ਰੁਝਾਨਾਂ ‘ਚ, ਕਾਂਗਰਸ ਗਠਜੋੜ ਨੇ ਲੀਡ ਬਣਾਈ ਹੋਈ ਹੈ। ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ, ਕਾਂਗਰਸ 16 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਸੀਪੀਆਈ (ਐਮ) 8 ਸੀਟਾਂ ‘ਤੇ ਅੱਗੇ ਹੈ।
-
ਬੰਗਾਲ ‘ਚ ਭਾਜਪਾ ਦਾ ਕਮਾਲ, ਰੁਝਾਨਾਂ ‘ਚ 124 ਸੀਟਾਂ ‘ਤੇ ਅੱਗੇ
ਪੱਛਮੀ ਬੰਗਾਲ ‘ਚ ਰੁਝਾਨਾਂ ‘ਚ ਭਾਜਪਾ 124 ਸੀਟਾਂ ‘ਤੇ ਅੱਗੇ ਨਜ਼ਰ ਆ ਰਹੀ ਹੈ, ਜਦਿਕ ਟੀਐਮਸੀ 118 ਸੀਟਾਂ ‘ਤੇ ਅੱਗੇ ਹੈ।
-
ਟੀਐਮਸੀ ਤੇ ਭਾਜਪਾ ਵਿਚਕਾਰ ਸਖ਼ਤ ਟੱਕਰ, ਬੰਗਾਲ ‘ਚ ਇੱਕ ‘ਸੁਪਰ ਫਾਈਟ’ ਆ ਰਹੀ ਨਜ਼ਰ
ਟੀਐਮਸੀ ਤੇ ਭਾਜਪਾ ਵਿਚਕਾਰ ਸਖ਼ਤ ਟੱਕਰ ਸਪੱਸ਼ਟ ਹੈ। ਬੰਗਾਲ ‘ਚ, ਟੀਐਮਸੀ ਇਸ ਸਮੇਂ 102 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਭਾਜਪਾ 105 ਸੀਟਾਂ ‘ਤੇ ਅੱਗੇ ਹੈ।
-
ਪੱਛਮੀ ਬੰਗਾਲ ‘ਚ ਭਾਜਪਾ ਨੇ ਫਿਰ ਬਣਾਈ ਬੜ੍ਹਤ
ਭਾਜਪਾ ਨੇ ਪੱਛਮੀ ਬੰਗਾਲ ‘ਚ ਫਿਰ ਬੜ੍ਹਤ ਬਣਾ ਲਈ ਹੈ। ਪੋਸਟਲ ਬੈਲਟ੍ਸ ਦੀ ਗਿਣਤੀ ‘ਚ ਭਾਜਪਾ 91 ਸੀਟਾਂ ‘ਤੇ, ਜਦਕਿ ਟੀਐਮਸੀ 90 ਸੀਟਾਂ ‘ਤੇ ਅੱਗੇ ਹੈ।
-
West Bengal Election Result 2026 Live: ਭਬਾਨੀਪੁਰ ‘ਚ ਮਮਤਾ ਅੱਗੇ, ਅਧੀਰ ਰੰਜਨ ਚੌਧਰੀ ਬਹਰਾਮਪੁਰ ’ਚ ਪਿੱਛੇ
ਭਬਾਨੀਪੁਰ ‘ਚ ਮਮਤਾ ਬੈਨਰਜੀ ਅੱਗੇ
ਖੜਗਪੁਰ ਤੋਂ ਭਾਜਪਾ ਦੇ ਦਿਲੀਪ ਘੋਸ਼ ਅੱਗੇ
ਅਧੀਰ ਰੰਜਨ ਚੌਧਰੀ ਬਹਰਾਮਪੁਰ ’ਚ ਪਿੱਛੇ
ਨੋਪਾਰਾ ਤੋਂ ਭਾਜਪਾ ਦੇ ਅਰਜੁਨ ਸਿੰਘ ਅੱਗੇ
ਸੁਵੇਂਦੂ ਅਧਿਕਾਰੀ ਭਬਾਨੀਪੁਰ ‘ਚ ਪਿੱਛੇ
ਨੰਦੀਗ੍ਰਾਮ ‘ਚ ਸੁਵੇਂਦੂ ਅਧਿਕਾਰੀ ਅੱਗੇ
ਹੁਮਾਯੂੰ ਕਬੀਰ ਦੋਵੇਂ ਸੀਟਾਂ ‘ਤੇ ਅੱਗੇ
-
ਰੁਝਾਨਾਂ ‘ਚ ਪਹਿਲੀ ਵਾਰ TMC ਅੱਗੇ
ਪੱਛਮੀ ਬੰਗਾਲ ‘ਚ ਪੋਸਟਲ ਬੈਲਟ੍ਸ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਜਿੱਥੇ ਭਾਜਪਾ ਨੇ ਬੜ੍ਹਤ ਬਣਾਈ ਹੋਈ ਸੀ, ਪਰ ਹੁਣ ਟੀਐਮਸੀ ਨੇ ਰਫ਼ਤਾਰ ਫੜ੍ਹੀ ਹੈ। ਟੀਐਮਸੀ 69 ਸੀਟਾਂ ‘ਤੇ ਜਦਕਿ ਭਾਜਪਾ 65 ਸੀਟਾਂ ‘ਤੇ ਅੱਗੇ ਨਜ਼ਰ ਆ ਰਹੀ ਹੈ।
-
ਪੋਸਟਲ ਬੈਲਟ੍ਸ ਗਿਣਤੀ ‘ਚ ਭਾਜਪਾ ਨੂੰ ਬੜ੍ਹਤ
ਪੱਛਮੀ ਬੰਗਾਲ ‘ਚ ਪੋਸਟਲ ਬੈਲਟ੍ਸ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਰੁਝਾਨ ‘ਚ ਭਾਜਪਾ 58 ਸੀਟਾਂ ‘ਤੇ ਅੱਗੇ ਨਜ਼ਰ ਆ ਰਹੀ ਹੈ, ਜਦਕਿ 50 ਸੀਟਾਂ ‘ਚ ਟੀਐਮਸੀ ਅੱਗੇ ਬਣੀ ਹੋਈ ਹੈ।
-
ਬੰਗਾਲ ‘ਚ ਪਹਿਲੇ ਰੁਝਾਨ ‘ਚ ਟੀਐਮਸੀ ਤੇ ਭਾਜਪਾ ਵਿਚਕਾਰ ਸਖ਼ਤ ਮੁਕਾਬਲਾ
ਪੰਜ ਰਾਜਾਂ ‘ਚ 823 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਬੰਗਾਲ ‘ਚ, ਪਹਿਲੇ ਰੁਝਾਨ ‘ਚ ਟੀਐਮਸੀ ਤੇ ਭਾਜਪਾ ਵਿਚਕਾਰ ਸਖ਼ਤ ਮੁਕਾਬਲਾ ਦਿਖਾਈ ਦੇ ਰਿਹਾ ਹੈ। ਬੰਗਾਲ ਦੇ ਸ਼ੁਰੂਆਤੀ ਰੁਝਾਨ ‘ਚ ਭਾਜਪਾ ਨੂੰ 52 ਸੀਟਾਂ ‘ਤੇ ਜਦਕਿ ਟੀਐਮਸੀ 45 ਸੀਟਾਂ ‘ਤੇ ਅੱਗੇ ਬਣੀ ਹੋਈ ਹੈ।
-
ਬੰਗਾਲ ‘ਚ ਸਨਾਤਨ ਦੀ ਸਰਕਾਰ ਆ ਰਹੀ: ਸੁਵੇਂਦੂ ਅਧਿਕਾਰੀ
ਭਬਾਨੀਪੁਰ ਤੋਂ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਨੇ ਕਿਹਾ ਹੈ ਕਿ ਬੰਗਾਲ ‘ਚ ਸਨਾਤਨ ਦੀ ਸਰਕਾਰ ਆ ਰਹੀ ਹੈ, ਪਰਿਵਰਤਨ ਹੋ ਰਿਹਾ ਹੈ। ਭਾਜਪਾ ਸੱਤਾ ‘ਚ ਆ ਰਹੀ ਹੈ।
-
ਪੰਜਾਂ ਰਾਜਾਂ ‘ਚ ਡਾਕ ਪੋਸਟਲ ਬੈਲਟ੍ਸ ਦੀ ਗਿਣਤੀ ਸ਼ੁਰੂ
ਪੰਜਾਂ ਰਾਜਾਂ ‘ਚ ਪੋਸਟਲ ਬੈਲਟ੍ਸ ਦੀ ਗਿਣਤੀ ਸ਼ੁਰੂ ਹੋ ਗਈ ਹੈ। ਡਾਕ ਵੋਟਾਂ ਦੀ ਗਿਣਤੀ ਆਮ ਤੌਰ ‘ਤੇ 30 ਤੋਂ 40 ਮਿੰਟ ਤੱਕ ਜਾਰੀ ਰਹਿੰਦੀ ਹੈ। ਇਸ ਤੋਂ ਬਾਅਦ, ਪਹਿਲੇ ਰੁਝਾਨ ਸਾਹਮਣੇ ਆਉਣਗੇ। ਫਿਰ ਈਵੀਐਮ ਖੋਲ੍ਹਣੇ ਸ਼ੁਰੂ ਹੋ ਜਾਣਗੇ, ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।
-
5 ਰਾਜਾਂ ਚ ਵੋਟਾਂ ਦੀ ਗਿਣਤੀ ਸ਼ੁਰੂ
ਪੱਛਮੀ ਬੰਗਾਲ, ਅਸਾਮ, ਕੇਰਲ, ਪੁਡੂਚੇਰੀ ਤੇ ਤਾਮਿਲਨਾਡੂ ‘ਚ 5 ਰਾਜਾਂ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਲਦੀ ਹੀ ਪਹਿਲੇ ਰੁਝਾਨ ਸਾਹਮਣੇ ਆਉਣਗੇ।
-
ਸ਼ਿਆਮਪੁਕੁਰ ‘ਚ VVPAT ਵਿਵਾਦ: ਇੱਥੇ ਸਭ ਕੁਝ ਬੇਤਰਤੀਬ ਢੰਗ ਨਾਲ ਸੁੱਟ ਦਿੱਤਾ ਜਾ ਰਿਹਾ ਹੈ- ਟੀਐਮਸੀ ਨੇਤਾ ਸ਼ਸ਼ੀ ਪਾਂਜਾ
ਕੋਲਕਾਤਾ ‘ਚ, ਟੀਐਮਸੀ ਨੇਤਾ ਤੇ ਸ਼ਿਆਮਪੁਕੁਰ ਸੀਟ ਲਈ ਉਮੀਦਵਾਰ, ਸ਼ਸ਼ੀ ਪਾਂਜਾ ਨੇ ਕਿਹਾ, “ਅਸੀਂ ਸਾਰੇ ਦਸਤਾਵੇਜ਼ ਨਾਲ ਲਿਆਉਂਦੇ ਹਾਂ ਜੋ ਸਾਨੂੰ ਵੋਟ ਗਿਣਤੀ ਦੀ ਨਿਗਰਾਨੀ ਕਰਨ ਦੇ ਯੋਗ ਬਣਾਉਂਦੇ ਹਨ। ਇਹ ਪੂਰੀ ਪ੍ਰਕਿਰਿਆ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ। ਫਿਰ ਵੀ, ਇੱਥੇ ਸਭ ਕੁਝ ਬੇਤਰਤੀਬ ਢੰਗ ਨਾਲ ਸੁੱਟ ਦਿੱਤਾ ਜਾ ਰਿਹਾ ਹੈ। ਕੀ ਅਸੀਂ ਇੱਥੇ ਝਗੜਾ ਕਰਨ ਆਏ ਹਾਂ? ਕੀ ਅਸੀਂ ਆਪਣੇ ਨਾਲ ਗੋਲੀਆਂ, ਗੋਲਾ ਬਾਰੂਦ, ਜਾਂ ਪਿਸਤੌਲ ਲੈ ਕੇ ਆਏ ਹਾਂ?”
#WATCH | West Bengal Elections 2026 | Kolkata: Shashi Panja, TMC leader and candidate from the Shyampukur constituency, says, “We bring in all papers on which we keep a track of counting. This is all the work of Election Commission. Everything is being thrown away. Have we come https://t.co/jQL7cTJ3of pic.twitter.com/IhyyRUS6RG
— ANI (@ANI) May 4, 2026
-
ਭਬਾਨੀਪੁਰ ‘ਚ ਕਾਊਂਟਿੰਗ ਸੈਂਟਰ ਦੇ ਬਾਹਰ ਭਾਰੀ ਸੁਰੱਖਿਆ
ਭਬਾਨੀਪੁਰ ਵਿਧਾਨ ਸਭਾ ਹਲਕੇ ਦੇ ਸਖਾਵਤ ਮੈਮੋਰੀਅਲ ਸਰਕਾਰੀ ਗਰਲਜ਼ ਹਾਈ ਸਕੂਲ ਵਿਖੇ ਗਿਣਤੀ ਕੇਂਦਰ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਰਾਜ ਦੀਆਂ 293 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਟੀਐਮਸੀ ਉਮੀਦਵਾਰ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਭਬਾਨੀਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਦੇ ਖਿਲਾਫ਼ ਚੋਣ ਲੜ ਰਹੀ ਹੈ।
#WATCH पश्चिम बंगाल चुनाव 2026 | भवानीपुर विधानसभा क्षेत्र के सखावत मेमोरियल गवर्नमेंट गर्ल्स हाई स्कूल में काउंटिंग सेंटर के बाहर भारी सुरक्षा तैनात है।
राज्य की 293 विधानसभा सीटों के लिए वोटों की गिनती आज सुबह 8 बजे शुरू होगी।
TMC उम्मीदवार और CM ममता बनर्जी, भवानीपुर pic.twitter.com/EbfDCONbxj
— ANI_HindiNews (@AHindinews) May 4, 2026
-
ਸੁਚੇਤ ਰਹੋ, ਜਾਗਦੇ ਰਹੋ, ਲੋਕਾਂ ਦੀਆਂ ਵੋਟਾਂ ਦੀ ਰਾਖੀ ਕਰੋ- ਮਮਤਾ ਬੈਨਰਜੀ
ਬੰਗਾਲ ‘ਚ ਵੋਟਾਂ ਦੀ ਗਿਣਤੀ ਤੋਂ ਪਹਿਲਾਂ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਾਰਿਆਂ ਨੂੰ ਸੁਚੇਤ ਰਹਿਣ ਤੇ ਨੇੜਿਓਂ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਸਟ੍ਰਾਂਗ ਰੂਮਾਂ ਦੇ ਅੰਦਰ ਲੋਕਾਂ ਦੀਆਂ ਵੋਟਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ। ਮਮਤਾ ਭਵਾਨੀਪੁਰ ਤੋਂ ਟੀਐਮਸੀ ਉਮੀਦਵਾਰ ਹਨ, ਉਹ ਸੁਵੇਂਦੂ ਅਧਿਕਾਰੀ ਦੇ ਖਿਲਾਫ਼ ਚੋਣ ਲੜ ਰਹੀ ਹੈ।
-
ਵੋਟ ਗਿਣਤੀ ਕੇਂਦਰਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ
ਪੱਛਮੀ ਬੰਗਾਲ ‘ਚ ਵੋਟ ਗਿਣਤੀ ਕੇਂਦਰਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। ਪਹਿਲੀ ਵਾਰ, ਚੋਣ ਕਮਿਸ਼ਨ ਨੇ ਅਣਅਧਿਕਾਰਤ ਪ੍ਰਵੇਸ਼ ਨੂੰ ਰੋਕਣ ਲਈ QR ਕੋਡ-ਅਧਾਰਤ ਫੋਟੋ ਪਛਾਣ ਪੱਤਰ ਪ੍ਰਣਾਲੀ ਸ਼ੁਰੂ ਕੀਤੀ ਹੈ। ਗਿਣਤੀ ਕੇਂਦਰਾਂ ਤੱਕ ਸਿਰਫ਼ ਅਧਿਕਾਰਤ ਕਰਮਚਾਰੀਆਂ ਨੂੰ ਹੀ ਪਹੁੰਚ ਦਿੱਤੀ ਜਾਵੇਗੀ। ਮੋਬਾਈਲ ਫੋਨਾਂ ‘ਤੇ ਵੀ ਸਖ਼ਤ ਪਾਬੰਦੀ ਹੋਵੇਗੀ, ਸਿਰਫ਼ ਰਿਟਰਨਿੰਗ ਅਫਸਰ ਤੇ ਨਿਰੀਖਕਾਂ ਨੂੰ ਹੀ ਉਨ੍ਹਾਂ ਨੂੰ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ।