ਵੋਲੋਡਿਮਿਰ ਜ਼ੇਲੇਂਸਕੀ ਨੇ ਹੀਰੋਸ਼ੀਮਾ ‘ਚ PM MODI ਨਾਲ ਕੀਤੀ ਮੁਲਾਕਾਤ, ਰੂਸ ਨਾਲ ਜੰਗ ਦਰਮਿਆਨ ਪਹਿਲੀ ਮੁਲਾਕਾਤ

Published: 

20 May 2023 16:00 PM

Hiroshima G7 Summit: ਰੂਸ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਪੂਰੀ ਦੁਨੀਆ 'ਚ ਰੂਸ ਦੇ ਖਿਲਾਫ ਮਾਹੌਲ ਬਣਾਉਣ 'ਚ ਲੱਗੇ ਹੋਏ ਹਨ। ਜ਼ੇਲੇਂਸਕੀ ਵੀ ਅੱਜ ਜਾਪਾਨ ਪਹੁੰਚ ਗਏ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

ਵੋਲੋਡਿਮਿਰ ਜ਼ੇਲੇਂਸਕੀ ਨੇ ਹੀਰੋਸ਼ੀਮਾ ਚ PM MODI ਨਾਲ ਕੀਤੀ ਮੁਲਾਕਾਤ, ਰੂਸ ਨਾਲ ਜੰਗ ਦਰਮਿਆਨ ਪਹਿਲੀ ਮੁਲਾਕਾਤ
Follow Us On

G7 Summit Hiroshima: ਰੂਸ ਨਾਲ ਜੰਗ ਦੇ ਵਿਚਕਾਰ, ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਸ਼ਨੀਵਾਰ ਸਵੇਰੇ ਜਾਪਾਨ ਦੇ ਹੀਰੋਸ਼ੀਮਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੌਜੂਦ ਸਨ। ਜੀ-7 ਸੰਮੇਲਨ ਲਈ ਭਾਰਤ, ਅਮਰੀਕਾ ਸਮੇਤ ਦੁਨੀਆ ਦੇ ਸ਼ਕਤੀਸ਼ਾਲੀ ਨੇਤਾ ਇੱਥੇ ਪਹੁੰਚ ਚੁੱਕੇ ਹਨ। ਹੀਰੋਸ਼ੀਮਾ ਪਹੁੰਚਣ ‘ਤੇ ਜ਼ੇਲੇਂਸਕੀ ਨੇ ਕਿਹਾ ਕਿ ‘ਸ਼ਾਂਤੀ ਬਹੁਤ ਨੇੜੇ ਹੈ’। ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਯੂਕਰੇਨ ਦਾ ਸਮਰਥਨ ਕਰਨ ਤੋਂ ਦੂਰ ਰਿਹਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਜਾਪਾਨ, ਜੀ7 ਅਤੇ ਸਹਿਯੋਗੀਆਂ ਨਾਲ ਬੈਠਕ ਸੁਰੱਖਿਆ ਅਤੇ ਸਾਡੀ ਜਿੱਤ ਲਈ ਸਹਿਯੋਗ ਨੂੰ ਵਧਾਵਾ ਦੇਵੇਗੀ। ਜ਼ੇਲੇਂਸਕੀ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਕਰੀਬ 2 ਵਜੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦੀ ਇਹ ਮੁਲਾਕਾਤ ਜੀ-7 ਸਿਖਰ ਸੰਮੇਲਨ ਦੇ ਮੌਕੇ ‘ਤੇ ਹੋਈ। ਪ੍ਰਧਾਨ ਮੰਤਰੀ ਮੋਦੀ 22 ਮਈ ਨੂੰ ਇੰਡੋ-ਪੈਸੀਫਿਕ ਟਾਪੂ ਸਹਿਯੋਗ ਦੇ ਤੀਜੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।

ਮੋਦੀ ਦੀ ਕਵਾਡ ਆਗੂਆਂ ਨਾਲ ਮੁਲਾਕਾਤ

G7 ਸਿਖਰ ਸੰਮੇਲਨ ਦੀ ਸ਼ਾਮ ਨੂੰ ਯੂਕਰੇਨ ਦੇ ਨਾਮ ਮੰਨਿਆ ਜਾ ਰਿਹਾ ਹੈ। ਜ਼ੇਲੇਂਸਕੀ ਦੀ ਮੌਜੂਦਗੀ ‘ਚ ਵਿਸ਼ਵ ਨੇਤਾ ਵਿਸ਼ੇਸ਼ ਤੌਰ ‘ਤੇ ਯੂਕਰੇਨ ਸੰਕਟ ‘ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ (Prime Minister Modi) ਕਵਾਡ ਨੇਤਾਵਾਂ ਨਾਲ ਵੀ ਬੈਠਕ ਕਰਨਗੇ। ਇਹ ਬੈਠਕ ਪਹਿਲਾਂ ਸਿਡਨੀ ‘ਚ ਹੋਣੀ ਸੀ ਪਰ ਆਸਟ੍ਰੇਲੀਆ ਦੇ ਰਾਸ਼ਟਰਪਤੀ ਜੋਅ ਬਿਡੇਨ ਵੱਲੋਂ ਦੌਰਾ ਰੱਦ ਕਰਨ ਤੋਂ ਬਾਅਦ ਬੈਠਕ ਰੱਦ ਕਰ ਦਿੱਤੀ ਗਈ। ਹੁਣ ਮੰਨਿਆ ਜਾ ਰਿਹਾ ਹੈ ਕਿ ਕੁਆਡ ਲੀਡਰ ਅੱਜ ਰਾਤ ਕਰੀਬ 8 ਵਜੇ ਅਹਿਮ ਮੁੱਦਿਆਂ ‘ਤੇ ਚਰਚਾ ਕਰਨਗੇ। ਇਸ ਦੌਰਾਨ ਰੂਸ-ਯੂਕਰੇਨ ਯੁੱਧ ‘ਤੇ ਵੀ ਚਰਚਾ ਹੋਈ।

ਪ੍ਰਧਾਨ ਮੰਤਰੀ ਮੋਦੀ ਦਾ ਤਿੰਨ ਦਿਨਾਂ ਵਿਦੇਸ਼ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਯਾਤਰਾ ਦੌਰਾਨ ਜਾਪਾਨ ਦੇ ਹੀਰੋਸ਼ੀਮਾ ਪੀਸ ਪਾਰਕ ਵਿਖੇ ਮਹਾਤਮਾ ਗਾਂਧੀ (Mahatma Gandhi) ਦੀ ਮੂਰਤੀ ਦਾ ਉਦਘਾਟਨ ਕੀਤਾ। ਭਾਰਤ ਨੇ ਦੋਸਤੀ ਦੇ ਪ੍ਰਤੀਕ ਵਜੋਂ ਹੀਰੋਸ਼ੀਮਾ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਦਿੱਤੀ ਹੈ। ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਜਾਪਾਨ ਪਹੁੰਚੇ। ਪ੍ਰਧਾਨ ਮੰਤਰੀ ਆਪਣੇ ਤਿੰਨ ਦਿਨਾਂ ਵਿਦੇਸ਼ ਦੌਰੇ ਦੌਰਾਨ 40 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਜਾਪਾਨ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਪਾਪੂਆ ਨਿਊ ਗਿਨੀ ਅਤੇ ਫਿਰ ਆਸਟ੍ਰੇਲੀਆ ਜਾਣਗੇ।

PM ਮੋਦੀ ਦਾ ਵਿਸਥਾਰਵਾਦੀ ਚੀਨ ਨੂੰ ਸਖ਼ਤ ਸੰਦੇਸ਼

ਜਾਪਾਨੀ ਮੀਡੀਆ ਇੰਸਟੀਚਿਊਟ ਨਾਲ ਇੰਟਰਵਿਊ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ ਤੋਂ ਵਿਸਥਾਰਵਾਦੀ ਚੀਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ।

ਨਾਲ ਹੀ, ਭਾਰਤ ਦੀ ਤਰਫੋਂ, ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਸਮੁੰਦਰੀ ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਦੀ ਵਕਾਲਤ ਕੀਤੀ। ਚੀਨ ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿੱਚ ਲਗਾਤਾਰ ਆਪਣੇ ਵਿਸਤਾਰਵਾਦੀ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ। ਕਈ ਦੇਸ਼ਾਂ ਨਾਲ ਉਸਦਾ ਵਿਵਾਦ ਵੀ ਵਿਸਥਾਰਵਾਦੀ ਨੀਤੀ ਦੇ ਕਾਰਨ ਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ