ਸੁਪਰੀਮ ਕੋਰਟ ਪਹੁੰਚਿਆ ਸ਼ਿਵ ਸੈਨਾ ਚੋਣ ਨਿਸ਼ਾਨ ਵਿਵਾਦ, ਊਧਵ ਠਾਕਰੇ ਨੇ ਫੈਸਲੇ ਨੂੰ ਦਿੱਤੀ ਚੁਣੌਤੀ
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਆਪਣੇ ਹੁਕਮ 'ਚ ਕਿਹਾ ਕਿ ਪਾਰਟੀ ਦਾ ਨਾਂ 'ਸ਼ਿਵ ਸੈਨਾ' ਅਤੇ ਚੋਣ ਨਿਸ਼ਾਨ 'ਤੀਰ ਅਤੇ ਕਮਾਨ' ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਕੋਲ ਰਹੇਗਾ।
ਸੁਪਰੀਮ ਕੋਰਟ ਪਹੁੰਚਿਆ ਸ਼ਿਵ ਸੈਨਾ ਚੋਣ ਨਿਸ਼ਾਨ ਵਿਵਾਦ, ਊਧਵ ਠਾਕਰੇ ਨੇ ਫੈਸਲੇ ਨੂੰ ਦਿੱਤੀ ਚੁਣੌਤੀ। Udhav Thakre challenge EC decision in SC
ਸ਼ਿਵ ਸੈਨਾ (ਊਧਵ ਠਾਕਰੇ ਧੜੇ) ਨੇ ਬਾਲਾਸਾਹਿਬੰਚੀ ਸ਼ਿਵ ਸੈਨਾ ਧੜੇ ਨੂੰ ਚੋਣ ਨਿਸ਼ਾਨ ਕਮਾਨ ਤੇ ਤੀਰ ਦੇਣ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਊਧਵ ਧੜੇ ਦੀ ਤਰਫੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਸੀਜੇਆਈ ਤੋਂ ਇਸ ਮਾਮਲੇ ‘ਤੇ ਛੇਤੀ ਸੁਣਵਾਈ ਦੀ ਮੰਗ ਕੀਤੀ ਹੈ। ਅਦਾਲਤ ਨੇ ਕਿਹਾ ਕਿ ਅੱਜ ਮੈਨਸ਼ਨਿੰਗ ਸੂਚੀ ਵਿੱਚ ਕੋਈ ਨਾਮ ਨਹੀਂ ਹੈ, ਇਸ ਲਈ ਤੁਸੀਂ ਕੱਲ੍ਹ ਇਸ ਮਾਮਲੇ ਨੂੰ ਮੈਨਸ਼ਨ ਕਰੋ। ਸ਼ਿਵ ਸੈਨਾ ਦਾ ਚੋਣ ਨਿਸ਼ਾਨ ਮਹਾਰਾਸ਼ਟਰ ਵਿੱਚ ਇਸ ਸਮੇਂ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਜਦੋਂ ਤੋਂ ਚੋਣ ਕਮਿਸ਼ਨ ਦਾ ਫੈਸਲਾ ਸ਼ਿੰਦੇ ਧੜੇ ਦੇ ਹੱਕ ਵਿੱਚ ਆਇਆ ਹੈ, ਉਦੋਂ ਤੋਂ ਹੀ ਠਾਕਰੇ ਧੜੇ ਦੇ ਆਗੂ ਬਿਆਨਬਾਜ਼ੀ ਕਰ ਰਹੇ ਹਨ।


