Urinal Case: ਟਰੇਨ ‘ਚ ਮਹਿਲਾ ਯਾਤਰੀ ‘ਤੇ ਕੀਤਾ ਪਿਸ਼ਾਬ, TTE ਗ੍ਰਿਫਤਾਰ, ਗਈ ਨੌਕਰੀ
Akal Takht Express ਵਿੱਚ TTE ਮੁੰਨਾ ਕੁਮਾਰ ਨੇ ਆਪਣੀ ਬਰਥ 'ਤੇ ਸੌਂ ਰਹੀ ਔਰਤ ਦੇ ਸਿਰ 'ਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਹੁਣ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ।
ਨਵੀਂ ਦਿੱਲੀ: ਟਰੇਨ ‘ਚ ਮਹਿਲਾ ਯਾਤਰੀ ‘ਤੇ ਪਿਸ਼ਾਬ ਕਰਨ ਵਾਲੇ TTE ਮੁੰਨਾ ਕੁਮਾਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਦੋਸ਼ੀ ਯਾਤਰਾ ਟਿਕਟ ਐਗਜ਼ਾਮੀਨਰ (ਟੀਟੀਈ) ਖਿਲਾਫ ਸਖਤ ਕਾਰਵਾਈ ਕੀਤੀ ਹੈ। ਇਹ ਘਟਨਾ 13 ਮਾਰਚ ਨੂੰ ਵਾਪਰੀ, ਜਦੋਂ ਔਰਤ ਆਪਣੇ ਪਤੀ ਨਾਲ ਅਕਾਲ ਤਖ਼ਤ ਐਕਸਪ੍ਰੈਸ (Akal Takhat Express) (ਟਰੇਨ ਨੰਬਰ 12317) ਰਾਹੀਂ ਬਿਹਾਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਰਸਤੇ ਵਿੱਚ ਟੀਟੀਈ ਮੁੰਨਾ ਕੁਮਾਰ ਨੇ ਇੱਕ ਮਹਿਲਾ ਯਾਤਰੀ ਦੇ ਸਿਰ ਉੱਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੇ ਉਸ ਦੀ ਕੁੱਟਮਾਰ ਕੀਤੀ।
ਇਸ ਤੋਂ ਬਾਅਦ ਰੇਲਵੇ ਪੁਲਿਸ ਨੇ ਮੁਲਜ਼ਮ ਟੀਟੀਈ ਨੂੰ ਗ੍ਰਿਫਤਾਰ ਕਰ ਲਿਆ। ਹਾਲੇ ਉਹ ਨਿਆਂਇਕ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਟੀਟੀਈ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਇਹ ਟਰੇਨ ਅੰਮ੍ਰਿਤਸਰ ਤੋਂ ਕੋਲਕਾਤਾ ਵਿਚਕਾਰ ਚੱਲਦੀ ਹੈ।
ਸੌਂ ਰਹੀ ਔਰਤ ‘ਤੇ ਟੀਟੀਈ ਨੇ ਕੀਤਾ ਸੀ ਪਿਸ਼ਾਬ
TTE ਨੇ ਆਪਣੀ ਬਰਥ ‘ਤੇ ਸੌਂ ਰਹੀ ਔਰਤ ‘ਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਉਹ ਉੱਠ ਕੇ ਰੋਣ ਲੱਗੀ। ਉਸ ਦੇ ਪਤੀ ਨੇ ਟੀਟੀਈ ਨੂੰ ਫੜ ਲਿਆ। ਇਸ ਤੋਂ ਬਾਅਦ ਬਾਕੀ ਯਾਤਰੀ ਵੀ ਉੱਠੇ ਅਤੇ ਜਿਵੇਂ ਹੀ ਉਨ੍ਹਾਂ ਨੂੰ ਉਸ ਦੀ ਹਰਕਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਹ ਕਾਫੀ ਨਸ਼ੇ ਵਿੱਚ ਸੀ।
ਇੰਸਪੈਕਟਰ ਜੀਆਰਪੀ ਨੇ ਦਿੱਤੀ ਮਾਮਲੇ ਦੀ ਜਾਣਕਾਰੀ
ਇੰਸਪੈਕਟਰ ਜੀਆਰਪੀ ਚਾਰਬਾਗ ਨਵਰਤਨ ਗੌਤਮ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਰਾਜੇਸ਼ ਆਪਣੀ ਪਤਨੀ ਨਾਲ ਏ-1 ਕੋਚ ਵਿੱਚ ਸਫ਼ਰ ਕਰ ਰਿਹਾ ਸੀ। ਜਦੋਂ ਉਸ ਦੀ ਪਤਨੀ ਸੀਟ ‘ਤੇ ਸੌਂ ਰਹੀ ਸੀ ਤਾਂ ਬਿਹਾਰ ਦੇ ਟੀਟੀਈ ਮੁੰਨਾ ਕੁਮਾਰ ਨੇ ਉਸ ‘ਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਨੇ ਟੀਟੀਈ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਟੀ.ਟੀ.ਈ. ਪਤੀ ਰਾਜੇਸ਼ ਦੇ ਤਹਿਰੀਰ ‘ਤੇ ਰਿਪੋਰਟ ਦਰਜ ਕਰ ਲਈ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ।
ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮੁੰਨਾ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਹੈ ਅਤੇ ਸਹਾਰਨਪੁਰ ‘ਚ ਰੇਲਵੇ ‘ਚ ਟੀਟੀਈ ਉਹ ਇਸ ਟਰੇਨ ਵਿੱਚ ਡਿਊਟੀ ਤੇ ਵੀ ਤਾਇਨਾਤ ਨਹੀਂ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁੰਨਾ ਕੁਮਾਰ ਨਸ਼ਾ ਕਰਦਾ ਸੀ ਜਾਂ ਨਹੀਂ।