ਰਾਮਪੁਰ ‘ਚ ਦੂਨ ਐਕਸਪ੍ਰੈੱਸ ਨੂੰ ਪਲਟਾਉਣ ਦੀ ਸਾਜ਼ਿਸ਼, ਰੇਲਵੇ ਟਰੈਕ ‘ਤੇ ਰੱਖਿਆ ਮਿਲਿਆ 7 ਮੀਟਰ ਲੰਬਾ ਖੰਭਾ
Train Derail Plan Failed: ਰਾਮਪੁਰ 'ਚ ਉੱਤਰਾਖੰਡ ਬਾਰਡਰ ਨਾਲ ਲੱਗਦੀ ਕਾਲੋਨੀ ਦੇ ਪਿੱਛੇ ਤੋਂ ਲੰਘਦੀ ਰੇਲਵੇ ਲਾਈਨ 'ਤੇ ਇਕ ਪੁਰਾਣਾ ਟੈਲੀਕਾਮ ਖੰਭਾ ਲੱਗਾ ਰੱਖਿਆ ਹੋਇਆ ਸੀ, ਇਸੇ ਦੌਰਾਨ ਉਥੋਂ ਦੇਹਰਾਦੂਨ (ਦੂਨ) ਐਕਸਪ੍ਰੈੱਸ ਲੰਘ ਰਹੀ ਸੀ। ਟਰੇਨ ਦੇ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ।
ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਟਰੇਨ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਨਪੁਰ, ਗਾਜ਼ੀਪੁਰ, ਦੇਵਰੀਆ ਤੋਂ ਬਾਅਦ ਹੁਣ ਰਾਮਪੁਰ ਜ਼ਿਲ੍ਹੇ ‘ਚ ਰੇਲਗੱਡੀ ਨੂੰ ਪਲਟਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਉੱਤਰਾਖੰਡ ਦੀ ਸਰਹੱਦ ਨਾਲ ਲੱਗਦੀ ਕਲੋਨੀ ਦੇ ਪਿੱਛੇ ਲੰਘਦੀ ਰੇਲਵੇ ਲਾਈਨ ‘ਤੇ 7 ਮੀਟਰ ਲੰਬਾ ਟੈਲੀਕਾਮ ਖੰਭਾ ਲਾਇਆ ਗਿਆ ਸੀ, ਇਸੇ ਦੌਰਾਨ ਉਥੋਂ ਦੇਹਰਾਦੂਨ (ਦੂਨ) ਐਕਸਪ੍ਰੈੱਸ ਲੰਘ ਰਹੀ ਸੀ। ਰੇਲਵੇ ਟਰੈਕ ‘ਤੇ ਖੰਭੇ ਨੂੰ ਦੇਖ ਕੇ ਟਰੇਨ ਦੇ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ। ਰੇਲਵੇ ਟ੍ਰੈਕ ‘ਤੇ ਖੰਭਾ ਲਗਾਏ ਜਾਣ ਦੀ ਸੂਚਨਾ ਮਿਲਣ ‘ਤੇ ਜੀਆਰਪੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਪਿੱਲਰ ਨੂੰ ਟ੍ਰੈਕ ਤੋਂ ਹਟਵਾਇਆ, ਜਿਸ ਤੋਂ ਬਾਅਦ ਟਰੇਨ ਅੱਗੇ ਵਧੀ।
ਇਹ ਘਟਨਾ ਬੀਤੀ ਬੁੱਧਵਾਰ ਰਾਤ ਦੀ ਹੈ। ਬਲਵੰਤ ਐਨਕਲੇਵ ਕਲੋਨੀ ਦੇ ਪਿੱਛੇ ਤੋਂ ਲੰਘਦੀ ਬਿਲਾਸਪੁਰ ਰੋਡ ਰੁਦਰਪੁਰ ਸਿਟੀ ਸਟੇਸ਼ਨ ਦੀ ਕਿਲੋਮੀਟਰ 43/10-11 ਰੇਲਵੇ ਲਾਈਨ ਤੇ ਟੈਲੀਕਾਮ ਦਾ 7 ਮੀਟਰ ਲੰਬਾ ਲੋਹੇ ਦਾ ਪੁਰਾਣਾ ਖੰਭਾ ਲੱਗਾ ਹੋਇਆ ਸੀ। ਬੁੱਧਵਾਰ ਰਾਤ ਕਰੀਬ 11 ਵਜੇ ਦੇਹਰਾਦੂਨ ਐਕਸਪ੍ਰੈਸ (ਨੰਬਰ 12091) ਦੇ ਲੋਕੋ ਪਾਇਲਟ ਨੇ ਪਿੱਲਰ ਨੂੰ ਦੇਖਿਆ। ਇਹ ਦੇਖ ਕੇ ਉਸ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ।
ਜੀਆਰਪੀ ਦੇ ਐਸਪੀ ਨੇ ਵੀ ਕੀਤੀ ਜਾਂਚ
ਇਸ ਘਟਨਾ ਦੀ ਸੂਚਨਾ ਦੇਹਰਾਦੂਨ ਐਕਸਪ੍ਰੈਸ ਟਰੇਨ ਦੇ ਲੋਕੋ ਪਾਇਲਟ ਨੇ ਸਟੇਸ਼ਨ ਮਾਸਟਰ ਅਤੇ ਜੀਆਰਪੀ ਨੂੰ ਦਿੱਤੀ। ਸੂਚਨਾ ਮਿਲਦੇ ਹੀ ਜੀਆਰਪੀ ਅਤੇ ਆਰਪੀਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕੁਝ ਸਮੇਂ ਬਾਅਦ ਰਾਮਪੁਰ ਦੇ ਐਸਪੀ ਵੀ ਜ਼ਿਲ੍ਹਾ ਪੁਲfਸ ਟੀਮ ਸਮੇਤ ਮੌਕੇ ਤੇ ਪੁੱਜੇ ਅਤੇ ਮੁਆਇਨਾ ਕੀਤਾ। ਟੀਮ ਨੇ ਪਿੱਲਰ ਨੂੰ ਕਬਜ਼ੇ ਵਿੱਚ ਲੈ ਕੇ ਰਾਤ ਨੂੰ ਹੀ ਤਲਾਸ਼ੀ ਸ਼ੁਰੂ ਕਰ ਦਿੱਤੀ। ਮੁਰਾਦਾਬਾਦ ਤੋਂ ਜੀਆਰਪੀ ਐਸਪੀ ਵਿਦਿਆ ਸਾਗਰ ਮਿਸ਼ਰਾ ਵੀ ਮੌਕੇ ‘ਤੇ ਪਹੁੰਚ ਗਏ।
ਰੇਲਵੇ ਟ੍ਰੈਕ ‘ਤੇ ਖੰਭਾ ਰੱਖਿਆ ਕਿਸਨੇ ?
ਇਸ ਤੋਂ ਬਾਅਦ ਵੀਰਵਾਰ ਸਵੇਰੇ ਅਧਿਕਾਰੀਆਂ ਦੀ ਟੀਮ ਫਿਰ ਮੌਕੇ ‘ਤੇ ਪਹੁੰਚੀ। ਆਸ-ਪਾਸ ਦੇ ਲੋਕਾਂ ਤੋਂ ਵੀ ਜਾਣਕਾਰੀ ਲਈ। ਲੋਕਾਂ ਨੇ ਦੱਸਿਆ ਕਿ ਕਲੋਨੀ ਦੇ ਪਿੱਛੇ ਤੋਂ ਲੰਘਦੀ ਰੇਲਵੇ ਲਾਈਨ ‘ਤੇ ਕੁਝ ਨੌਜਵਾਨ ਨਸ਼ਾ ਕਰਦੇ ਹਨ। ਇਸੇ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਛੋਟੀਆਂ-ਮੋਟੀਆਂ ਚੋਰੀਆਂ ਵੀ ਹੋ ਜਾਂਦੀਆਂ ਹਨ। ਇਹ ਕੰਮ ਉਨ੍ਹਾਂ ਲੋਕਾਂ ਦਾ ਹੀ ਹੋ ਸਕਦਾ ਹੈ। ਫਿਲਹਾਲ ਜੀਆਰਪੀ, ਆਰਪੀਐਫ ਅਤੇ ਜ਼ਿਲ੍ਹਾ ਪੁਲਿਸ ਇਸ ਖੰਭੇ ਨੂੰ ਰੱਖਣ ਵਾਲੇ ਲੋਕਾਂ ਦੀ ਭਾਲ ਵਿੱਚ ਜੁਟੀ ਹੋਈ ਹੈ।