19-09- 2024
TV9 Punjabi
Author: Isha Sharma
ਕਪਿਲ ਸ਼ਰਮਾ ਦਾ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਸੀਜ਼ਨ 2 21 ਸਤੰਬਰ ਤੋਂ OTT Netflix 'ਤੇ ਸ਼ੁਰੂ ਹੋਵੇਗਾ।
Pic Credit: instagram
ਇਨ੍ਹੀਂ ਦਿਨੀਂ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਸ਼ੋਅ ਨੂੰ ਪ੍ਰਮੋਟ ਕਰ ਰਹੀ ਹੈ। ਇਸ ਦੌਰਾਨ ਉਹ ਅੰਮ੍ਰਿਤਸਰ ਸਥਿਤ ਬੀ.ਐਸ.ਐਫ ਕੈਂਪ ਵਿੱਚ ਪਹੁੰਚੇ।
ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਕਪਿਲ ਸ਼ਰਮਾ ਨੂੰ ਪੁੱਛਿਆ ਕਿ ਜੇਕਰ ਉਹ ਕਾਮੇਡੀਅਨ ਨਾ ਹੁੰਦੇ ਤਾਂ ਉਹ ਕਿਸ ਪੇਸ਼ੇ ਵਿੱਚ ਹੁੰਦੇ?
ਕਪਿਲ ਸ਼ਰਮਾ ਨੇ ਕਿਹਾ ਕਿ ਜੇਕਰ ਮੈਂ ਕਾਮੇਡੀਅਨ ਨਾ ਹੁੰਦਾ ਤਾਂ ਮੈਂ BSF ਵਿੱਚ ਹੁੰਦਾ । ਇਸ ਲਈ ਮੈਂ ਕੋਸ਼ਿਸ਼ ਵੀ ਕੀਤੀ।
ਆਓ ਜਾਣਦੇ ਹਾਂ ਕਪਿਲ ਸ਼ਰਮਾ ਨੇ ਕਿਸ ਹੱਦ ਤੱਕ ਅਤੇ ਕਿਸ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਹਨਾਂ ਕੋਲ ਕਿਹੜੀ ਡਿਗਰੀ ਹੈ।
ਕਪਿਲ ਸ਼ਰਮਾ ਮੂਲ ਰੂਪ ਤੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਅਸਲੀ ਨਾਂ ਸ਼ਮਸ਼ੇਰ ਸਿੰਘ ਹੈ ਅਤੇ ਉਨ੍ਹਾਂ ਦੇ ਪਿਤਾ ਪੁਲਿਸ ਵਿੱਚ ਸਨ।
ਕਪਿਲ ਨੇ ਹਿੰਦੂ ਕਾਲਜ, ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕੀਤੀ। ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਤੋਂ ਯੂ.ਜੀ. ਦੀ ਡਿਗਰੀ ਵੀ ਲਈ ਹੈ।