Live Update: ਕਈ ਥਾਵਾਂ ਤੇ ਪੰਜਾਬ ‘ਚ ਹਵਾ ਦੀ ਸਥਿਤੀ ਬਹੁਤ ‘ਖ਼ਰਾਬ’
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਢੋਲ ਵਜਾ ਕੇ 100 ਦਿਨਾਂ ਦੀ ਯੋਜਨਾ ਬਣਾਉਣਾ ਸਸਤਾ ਪੀਆਰ ਸਟੰਟ ਸੀ: ਖੜਗੇ
ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਝੂਠ, ਧੋਖਾ, ਧੋਖਾਧੜੀ, ਲੁੱਟ ਅਤੇ ਪ੍ਰਾਪੇਗੰਡਾ ਉਹ 5 ਵਿਸ਼ੇਸ਼ਣ ਹਨ ਜੋ ਤੁਹਾਡੀ ਸਰਕਾਰ ਦਾ ਸਭ ਤੋਂ ਵਧੀਆ ਵਰਣਨ ਕਰਦੇ ਹਨ! ਤੁਹਾਡੀ 100 ਦਿਨਾਂ ਦੀ ਯੋਜਨਾਬੰਦੀ ਇੱਕ ਸਸਤਾ PR ਸਟੰਟ ਸੀ। 16 ਮਈ, 2024 ਨੂੰ, ਤੁਸੀਂ ਇਹ ਵੀ ਦਾਅਵਾ ਕੀਤਾ ਸੀ ਕਿ ਤੁਸੀਂ 2047 ਦੇ ਰੋਡ ਮੈਪ ਲਈ 20 ਲੱਖ ਤੋਂ ਵੱਧ ਲੋਕਾਂ ਤੋਂ ਜਾਣਕਾਰੀ ਲਈ ਸੀ। ਪੀਐਮਓ ਵਿੱਚ ਦਾਇਰ ਆਰਟੀਆਈ ਨੇ ਤੁਹਾਡੇ ਝੂਠ ਦਾ ਪਰਦਾਫਾਸ਼ ਕੀਤਾ ਅਤੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਖੜਗੇ ਦੇ ਬਿਆਨ ਨੂੰ ਲੈ ਕੇ ਕਾਂਗਰਸ ‘ਤੇ ਚੁਟਕੀ ਲਈ ਸੀ।
-
ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਅੱਤਵਾਦੀਆਂ ਨੇ 2 ਬਾਹਰੀ ਮਜ਼ਦੂਰਾਂ ਨੂੰ ਮਾਰੀ ਗੋਲੀ
ਜੰਮੂ-ਕਸ਼ਮੀਰ ‘ਚ ਬਾਰਾਮੂਲਾ ਦੇ ਮਜ਼ਾਮਾ ਇਲਾਕੇ ‘ਚ ਅੱਤਵਾਦੀਆਂ ਨੇ ਗੈਰ-ਸਥਾਨਕ ਲੋਕਾਂ ‘ਤੇ ਹਮਲਾ ਕੀਤਾ। ਸੂਤਰਾਂ ਮੁਤਾਬਕ ਇਸ ਘਟਨਾ ‘ਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੋਵੇਂ ਜ਼ਖ਼ਮੀ ਮਜ਼ਦੂਰ ਦੱਸੇ ਜਾਂਦੇ ਹਨ ਅਤੇ ਦੋਵੇਂ ਯੂਪੀ ਦੇ ਵਸਨੀਕ ਹਨ।
-
ਜਥੇਦਾਰ ਗਿਆਨੀ ਰਘਬੀਰ ਸਿੰਘ ਦੇਣਗੇ ਸਿੱਖ ਕੌਮ ਦੇ ਨਾਮ ਸੰਦੇਸ਼
ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਿੱਖ ਕੌਮ ਨੂੰ ਸੰਦੇਸ਼ ਦੇਣਗੇ। ਇਸ ਮੌਕੇ ਸਿੱਖ ਪੰਥ ਦੀਆਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਵੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੀਆਂ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਜੈਕਾਰਿਆਂ ਦੀ ਗੂੰਜ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ।
-
ਚੋਣ ਕਮਿਸ਼ਨ ਨੇ ਹਰਿਆਣਾ ਦੀਆਂ ਸ਼ਿਕਾਇਤਾਂ ‘ਤੇ ਢਿੱਲਾ ਰਵੱਈਆ ਅਪਣਾਇਆ: ਕਾਂਗਰਸ
ਕਾਂਗਰਸ ਪਾਰਟੀ ਨੇ ਕਿਹਾ ਕਿ ਹਰਿਆਣਾ ਚੋਣਾਂ ਸਬੰਧੀ ਸਾਡੀਆਂ ਸ਼ਿਕਾਇਤਾਂ ਸਪੱਸ਼ਟ ਸਨ, ਚੋਣ ਕਮਿਸ਼ਨ ਨੇ ਪਹਿਲਾਂ ਵਾਂਗ ਢਿੱਲਮੱਠ ਵਾਲਾ ਰਵੱਈਆ ਅਪਣਾ ਕੇ ਸ਼ਿਕਾਇਤਾਂ ਨੂੰ ਪਾਸੇ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਨਹੀਂ ਕਿ ਚੋਣ ਕਮਿਸ਼ਨ ਨੇ ਆਪਣੇ ਆਪ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਹਰਿਆਣਾ ਚੋਣਾਂ ਨਾਲ ਜੁੜੀਆਂ ਸ਼ਿਕਾਇਤਾਂ ‘ਤੇ ਇਸ ਦੇ ਜਵਾਬ ਦੀ ਸੁਰ ਹੰਕਾਰ ਨਾਲ ਭਰੀ ਹੋਈ ਸੀ।
-
ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਨਤਮਸਤਕ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿੱਚ ਸੰਗਤ ਪਹੁੰਚ ਰਹੀ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।
-
ਫਾਜ਼ਿਲਕਾ ‘ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਦੋ ਗੱਡੀਆਂ ਸੜ ਕੇ ਸੁਆਹ
ਫਾਜ਼ਿਲਕਾ ‘ਚ ਦੇਸੀ ਘਿਓ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 2 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ।
-
ਕਰਨਾਟਕ: ਚਿੱਕਮਗਲੁਰੂ ਮੰਦਰ ਵਿੱਚ ਭਗਦੜ, ਕਈ ਜ਼ਖ਼ਮੀ
ਕਰਨਾਟਕ ਦੇ ਚਿੱਕਮੰਗਲੁਰੂ ਦੇ ਮਸ਼ਹੂਰ ਦੇਵੀਰੰਮਾ ਪਹਾੜੀ ਮੰਦਰ ‘ਚ ਭਾਰੀ ਭੀੜ ਕਾਰਨ ਭਗਦੜ ਮਚ ਗਈ, ਜਿਸ ‘ਚ ਕਈ ਲੋਕ ਜ਼ਖਮੀ ਹੋ ਗਏ। ਉਥੇ ਹਜ਼ਾਰਾਂ ਸ਼ਰਧਾਲੂਆਂ ਦੇ ਪਹੁੰਚਣ ਕਾਰਨ ਕਈ ਲੋਕ ਜ਼ਖਮੀ ਹੋ ਗਏ।
-
ਕੇਜਰੀਵਾਲ ਨੇ ਯਮੁਨਾ ਦੀ ਸਫ਼ਾਈ ਲਈ 7 ਹਜ਼ਾਰ ਕਰੋੜ ਖਾਦੇ: ਪੂਨਾਵਾਲਾ
ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ”ਦੀਵਾਲੀ ਤੋਂ ਅਗਲੇ ਦਿਨ ਜਦੋਂ ਅਸੀਂ ਯਮੁਨਾ ਦੇ ਘਾਟਾਂ ‘ਤੇ ਆਏ ਤਾਂ ਝੱਗ ਦੀ ਮੋਟੀ ਪਰਤ ਦੇਖ ਕੇ ਸਾਨੂੰ ਅੰਦਾਜ਼ਾ ਲੱਗ ਸਕਦਾ ਸੀ ਕਿ ਯਮੁਨਾ ਨਦੀ ਕਿੰਨੀ ਪ੍ਰਦੂਸ਼ਿਤ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ 10 ਸਾਲਾਂ ਵਿੱਚ ਯਮੁਨਾ ਨਦੀ ਦੀ ਸਫ਼ਾਈ ਲਈ 7000 ਕਰੋੜ ਰੁਪਏ ਦਿੱਤੇ ਗਏ, ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਰਾਹੀਂ ਖਾ ਲਿਆ। ਹੁਣ ਉਹ (ਆਪ) ਛੱਠ ਪੂਜਾ ਤੋਂ ਪਹਿਲਾਂ ਡੀਫੋਮਰ ਕੰਸੈਂਟਰੇਟ ਦਾ ਛਿੜਕਾਅ ਕਰ ਰਹੇ ਹਨ, ਜਿਸ ਨਾਲ ਝੱਗ ਤਾਂ ਸਾਫ਼ ਹੋ ਜਾਵੇਗੀ ਪਰ ਪਾਣੀ ਦੂਸ਼ਿਤ ਰਹੇਗਾ ਕੀ ਇਸ ਨਾਲ ਪਾਣੀ ਸਾਫ਼ ਹੋ ਜਾਵੇਗਾ?
-
ਪਾਕਿਸਤਾਨੀ ਨਸ਼ਾ ਤਸਕਰਾ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
ਸਰਹੱਦ ਪਾਰੋ ਪਾਕਿਸਤਾਨੀ ਨਸ਼ਾ ਤਸਕਰਾ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਕੀਤੀ ਗਈ ਹੈ। ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ ਨੇ ਵੱਖ-ਵੱਖ ਦੋ ਆਪ੍ਰੇਸ਼ਨ ਕਰਕੇ ਇੱਕ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਹੈ। ਅੰਮ੍ਰਿਤਸਰ ਸੈਕਟਰ ਦੀਆਂ ਵੱਖ-ਵੱਖ ਬੀਓਪੀ ਤੋਂ ਬਰਾਮਦ ਹੋਇਆ ਹੈ। ਬੀਐਸਫ ਨੂੰ 540 ਗ੍ਰਾਮ ਹੈਰੋਇਨ ਦਾ ਪੈਕਟ ਅਤੇ ਟੁੱਟੇ ਹਾਲਾਤ ‘ਚ ਇੱਕ ਡਰੋਨ ਮਿਲਿਆ ਹੈ।
-
ਨਿਊਜ਼ੀਲੈਂਡ ਨੇ ਟਾਸ ਜਿੱਤਿਆ
ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਪਹਿਲਾਂ ਗੇਂਦਬਾਜ਼ੀ ਕਰੇਗੀ।