Heat Wave: ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਉੱਤਰ ਭਾਰਤ ਵਿੱਚ ਹੋਰ ਵਧੇਗੀ ਗਰਮੀ

Updated On: 

14 Apr 2023 16:02 PM

Heat Wave: ਮੌਸਮ ਵਿਭਾਗ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਵੱਢੀ ਗਈ ਫਸਲ ਨੂੰ ਸਰੁੱਖਿਆ ਥਾਂ ਤੇ ਰੱਖ ਦੇਣ। ਅਲਰਟ ਦਿੱਤਾ ਗਿਆ ਹੈ ਕਿ ਅੰਗੂਰ, ਚੀਕੂ ਤੋਂ ਇਲਾਵਾ ਪਿਆਜ ਅਤੇ ਅਨਾਰ ਵਰਗੀਆਂ ਫਸਲਾਂ ਨੂੰ ਗੜ੍ਹੇਮਾਰੀ ਕਾਰਨ ਨੁਕਸਾਨ ਹੋ ਸਕਦਾ ਹੈ।

Heat Wave: ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਉੱਤਰ ਭਾਰਤ ਵਿੱਚ ਹੋਰ ਵਧੇਗੀ ਗਰਮੀ

ਗਰਮੀ ਤੋਂ ਨਹੀਂ ਮਿਲੇਗੀ ਰਾਹਤ, ਉੱਤਰ ਭਾਰਤ ਨੂੰ ਵਿੱਚ ਹੋਰ ਪਵੇਗੀ ਗਰਮੀ।

Follow Us On

ਨਵੀਂ ਦਿੱਲੀ। ਅਪ੍ਰੈਲ ‘ਚ ਹੀ ਗਰਮੀ (Summer) ਨੇ ਵੱਟ ਕੱਢ ਦਿੱਤੇ, ਜਿਸ ਨਾਲ ਲੋਕਾਂ ਦਾ ਪਸੀਨਾ ਵਗਣਾ ਸ਼ੁਰੂ ਹੋ ਗਿਆ ਹੈ। ਅਤੇ ਇਸ ਤੋਂ ਰਾਹਤ ਮਿਲਣ ਦਾ ਕੋਈ ਰਸਤਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁੱਝ ਦਿਨਾਂ ਲਈ ਭਵਿੱਖਬਾਣੀ ਕੀਤੀ ਹੈ। ਭਵਿੱਖਬਾਣੀ ਦੇ ਅਨੂਸਾਰ ਗੰਗਾ ਦੇ ਮੈਦਾਨੀ ਅਤੇ ਦੇਸ਼ ਦੇ ਪੂਰਬੀ-ਤੱਟੀ ਖੇਤਰ ਦੇ ਲੋਕਾਂ ਨੂੰ ਅਗਲੇ ਕੁੱਝ ਦਿਨਾਂ ਤੱਕ ਭਿਆਨਕ ਗਰਮੀ ਸਾਹਮਣਾ ਕਰਨਾ ਪੈ ਸਕਦਾ ਹੈ। ਗਰਮੀ ਦੀ ਲਹਿਰ ਇੱਥੇ ਲਗਾਤਾਰ ਜਾਰੀ ਰਹੇਗੀ। ਹਾਲਾਂਕਿ ਪੱਛਮੀ ਖੇਤਰਾਂ ‘ਚ ਬਰਸਾਤ ਦੀ ਸੰਭਾਵਨਾ ਹੈ ਪਰ ਦਿੱਲੀ ਅਤੇ ਯੂਪੀ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੇਗੀ।

ਭਾਰਤ ਮੌਸਮ ਵਿਭਾਗ ਵਿਗਿਆਰਨ ਵਿਭਾਗ (India Meteorological Department, IMD) ਦਾ ਕਹਿਣਾ ਹੈ ਕਿ ਪੱਛਮੀ ਬੰਗਾਲ, ਬਿਹਾਰ ਓੜੀਸਾ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਖਤਰਨਾਕ ਲਹਿਰ ਬਣੀ ਰਹੇਗੀ, ਜਦਕਿ ਪੱਛਮੀ ਭਾਰਤ ਵਿੱਚ ਬਿਜਲੀ ਗਰਜਨ ਦੇ ਨਾਲ ਨਾਲ ਹਲਕੀ ਬਰਸਾਤ ਵੀ ਹੋਵੇਗੀ, ਜਿਸ ਨਾਲ ਭਕਸਲਾਂ ਨੂੰ ਨਿਕਸਾਨ ਹੋਵੇਗਾ।

ਕੁੱਝ ਦਿਨ ਹੋਰ ਪ੍ਰਚੰਡ ਗਰਮੀ ਜਾਰੀ ਰਹੇਗੀ

ਦੂਜੇ ਪਾਸੇ ਦੇਸ਼ ਦੇ ਮੱਧ ਅਤੇ ਉੱਤਰੀ ਪ੍ਰਾਇਦੀਪ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 42 ਡਿਗਰੀ ਦੇ ਦਾਇਰੇ ਵਿੱਚ ਰਹਿਣ ਦੀ ਸੰਭਾਵਨਾ ਹੈ। ਅਗਲੇ 4-5 ਦਿਨਾਂ ਦੌਰਾਨ ਪੱਛਮੀ ਬੰਗਾਲ, ਉੜੀਸਾ, ਤੱਟਵਰਤੀ ਆਂਧਰਾ ਪ੍ਰਦੇਸ਼, ਸਿੱਕਮ, ਮੱਧ ਪ੍ਰਦੇਸ਼ ਅਤੇ ਬਿਹਾਰ (Bihar) ਵਿੱਚ ਤਾਪਮਾਨ ਵਧੇਗਾ। ਇਨ੍ਹਾਂ ਇਲਾਕਿਆਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਦਾ ਵਾਧਾ ਹੋਣ ਕਾਰਨ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ।

ਹੀਟ ਵੇਵ ਉਸ ਸਥਿਤੀ ਨੂੰ ਕਹਿੰਦੇ ਹਨ ਹੈ ਜਦੋਂ ਕਿਸੇ ਮੈਦਾਨੀ ਖੇਦਰ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਅਤੇ ਪਹਾੜੀ ਖੇਤਰਾਂ ਵਿੱਚ 30 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ।

ਮੌਸਮ ਵਿਭਾਗ ਅਨੁਸਾਰ 13 ਤੋਂ 17 ਅਪ੍ਰੈਲ ਤੱਕ ਗੰਗਾ ਪੱਛਮੀ ਬੰਗਾਲ, ਉੜੀਸਾ ਅਤੇ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 13 ਤੋਂ 15 ਅਪ੍ਰੈਲ ਅਤੇ ਬਿਹਾਰ ‘ਚ 15 ਤੋਂ 17 ਅਪ੍ਰੈਲ ਤੱਕ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ। ਆਈਐਮਡੀ ਦੇ ਵਿਗਿਆਨੀ ਦਾ ਕਹਿਣਾ ਹੈ ਕਿ ਮੀਂਹ ਦੀ ਅਣਹੋਂਦ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਪੱਛਮੀ ਭਾਰਤ ਵਿੱਚ ਮੀਂਹ ਦੀ ਸੰਭਾਵਨਾ

ਹਾਲਾਂਕਿ, ਇਸ ਦੌਰਾਨ ਪੱਛਮੀ ਭਾਰਤ ਦੇ ਨਾਲ-ਨਾਲ ਉੱਤਰ ਪੱਛਮੀ ਭਾਰਤ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਕੋਂਕਣ ਅਤੇ ਗੋਆ ਤੋਂ ਇਲਾਵਾ ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ‘ਚ ਅਗਲੇ 5 ਦਿਨਾਂ ‘ਚ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ ਅਤੇ ਪੰਜਾਬ ਵਿੱਚ ਕਈ ਥਾਵਾਂ ‘ਤੇ ਗਰਜ ਅਤੇ ਬਿਜਲੀ ਦੀ ਚਮਕ ਨਾਲ ਬਰਸਾਤ ਹੋਣ ਦੀ ਸੰਭਾਵਨਾ ਹੈ।

ਕੁੱਝ ਫਸ਼ਲਾਂ ਨੂੰ ਹੋ ਸਕਦਾ ਹੈ ਨੁਕਸਾਨ

ਮੌਸਮ ਵਿਭਾਗ ਨੇ ਪੱਛਮੀ ਭਾਰਤ, ਖਾਸ ਕਰਕੇ ਕੋਂਕਣ ਅਤੇ ਗੋਆ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਵਿੱਚ ਬਾਗਬਾਨੀ ਫਸਲਾਂ (horticulture crops)ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਗਲੇ 5 ਦਿਨਾਂ ਤੱਕ ਆਪਣੀ ਵਾਢੀ ਦੀ ਫਸਲ ਨੂੰ ਸੁਰੱਖਿਅਤ ਥਾਂ ‘ਤੇ ਰੱਖਣ ਦੀ ਸਲਾਹ ਦਿੱਤੀ ਹੈ। ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਗੜ੍ਹੇਮਾਰੀ ਕਾਰਨ ਅੰਗੂਰ, ਚੀਕੂ ਤੋਂ ਇਲਾਵਾ ਪਿਆਜ਼ ਅਤੇ ਅਨਾਰ ਵਰਗੀਆਂ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version