Exit Poll Result 2026: ਤਮਿਲਨਾਡੂ ਵਿੱਚ ਕਿਸਦੀ ਬਣੇਗੀ ਸਰਕਾਰ? DMK ਤੇ AIADMK ਵਿਚਾਲੇ ਫਸਵੀਂ ਟੱਕਰ, ਦੇਖੋ Poll of Polls ਦਾ ਅਨੁਮਾਨ
Exit Poll Result 2026: ਤਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ 23 ਅਪ੍ਰੈਲ ਨੂੰ ਹੋਈ ਇੱਕ ਪੜਾਅ ਦੀ ਵੋਟਿੰਗ ਵਿੱਚ ਜਨਤਾ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਦੌਰਾਨ ਰਿਕਾਰਡ 85% ਵੋਟਿੰਗ ਦਰਜ ਕੀਤੀ ਗਈ। ਹੁਣ ਹਰ ਕਿਸੇ ਦੀਆਂ ਨਜ਼ਰਾਂ 4 ਮਈ 'ਤੇ ਟਿਕੀਆਂ ਹੋਈਆਂ ਹਨ, ਜਦੋਂ ਚੋਣ ਨਤੀਜੇ ਐਲਾਨੇ ਜਾਣਗੇ ਅਤੇ ਇਹ ਸਾਫ਼ ਹੋਵੇਗਾ ਕਿ ਤਮਿਲਨਾਡੂ ਵਿੱਚ ਕਿਸ ਦੀ ਸਰਕਾਰ ਬਣੇਗੀ।
ਤਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ 23 ਅਪ੍ਰੈਲ ਨੂੰ ਹੋਈ ਇੱਕ ਪੜਾਅ ਦੀ ਵੋਟਿੰਗ ਵਿੱਚ ਜਨਤਾ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਦੌਰਾਨ ਰਿਕਾਰਡ 85% ਵੋਟਿੰਗ ਦਰਜ ਕੀਤੀ ਗਈ। ਹੁਣ ਹਰ ਕਿਸੇ ਦੀਆਂ ਨਜ਼ਰਾਂ 4 ਮਈ ‘ਤੇ ਟਿਕੀਆਂ ਹੋਈਆਂ ਹਨ, ਜਦੋਂ ਚੋਣ ਨਤੀਜੇ ਐਲਾਨੇ ਜਾਣਗੇ ਅਤੇ ਇਹ ਸਾਫ਼ ਹੋਵੇਗਾ ਕਿ ਤਮਿਲਨਾਡੂ ਵਿੱਚ ਕਿਸ ਦੀ ਸਰਕਾਰ ਬਣੇਗੀ। ਇਸ ਦੌਰਾਨ ਵੱਖ-ਵੱਖ ਚੈਨਲਾਂ ਅਤੇ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆ ਗਏ ਹਨ, ਜਿਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਕਿਸ ਐਗਜ਼ਿਟ ਪੋਲ ਨੇ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਹਨ ਅਤੇ ਰਾਜ ਵਿੱਚ ਕਿਸਦੀ ਜਿੱਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Peoples Insight Exit Poll: Peoples Insight Exit Poll ਦੇ ਅਨੁਸਾਰ ਤਮਿਲਨਾਡੂ ਵਿੱਚ ਦ੍ਰਵਿੜ ਮੁਨੇਤਰ ਕੜਗਮ (DMK) ਨੂੰ 120 ਤੋਂ 140 ਸੀਟਾਂ ਮਿਲਣ ਦੀ ਉਮੀਦ ਹੈ। ਦੂਜੇ ਪਾਸੇ, ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ ਨੂੰ 60 ਤੋਂ 70 ਸੀਟਾਂ ਅਤੇ ਟੀਵੀਕੇ (TVK) ਨੂੰ 30 ਤੋਂ 40 ਸੀਟਾਂ ਮਿਲ ਸਕਦੀਆਂ ਹਨ। ਹੋਰਾਂ ਦੇ ਖਾਤੇ ਵਿੱਚ 0 ਤੋਂ 4 ਸੀਟਾਂ ਜਾਣ ਦਾ ਅਨੁਮਾਨ ਹੈ। ਇਸ ਸਰਵੇ ਮੁਤਾਬਕ ਤਮਿਲਨਾਡੂ ਵਿੱਚ ਇੱਕ ਵਾਰ ਫਿਰ ਡੀਐਮਕੇ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ।
Praja Polls: Praja Polls ਮੁਤਾਬਕ ਚੋਣ ਮੈਦਾਨ ਵਿੱਚ ਡੀਐਮਕੇ ਨੂੰ ਵੱਡੀ ਬੜਤ ਮਿਲਦੀ ਨਜ਼ਰ ਆ ਰਹੀ ਹੈ। ਐਮ.ਕੇ. ਸਟਾਲਿਨ ਦੀ ਪਾਰਟੀ 148 ਤੋਂ 168 ਸੀਟਾਂ ‘ਤੇ ਜਿੱਤ ਹਾਸਲ ਕਰ ਸਕਦੀ ਹੈ। AIADMK ਦੇ ਖਾਤੇ ਵਿੱਚ 61-81 ਸੀਟਾਂ ਆਉਣ ਦੀ ਸੰਭਾਵਨਾ ਹੈ, ਜਦੋਂ ਕਿ ਹੋਰਾਂ ਨੂੰ 9 ਸੀਟਾਂ ਤੱਕ ਮਿਲ ਸਕਦੀਆਂ ਹਨ। ਇਸ ਅਨੁਮਾਨ ਅਨੁਸਾਰ ਰਾਜ ਵਿੱਚ ਇੱਕ ਵਾਰ ਫਿਰ ਸਟਾਲਿਨ ਦੀ ਸਰਕਾਰ ਦੀ ਵਾਪਸੀ ਹੁੰਦੀ ਦਿਖ ਰਹੀ ਹੈ।
Axis My India: Axis My India ਦੇ ਐਗਜ਼ਿਟ ਪੋਲ ਨੇ ਸਭ ਤੋਂ ਹੈਰਾਨੀਜਨਕ ਨਤੀਜੇ ਪੇਸ਼ ਕੀਤੇ ਹਨ। ਇਸ ਵਿੱਚ ਅਭਿਨੇਤਾ ਵਿਜੇ ਦੀ ਪਾਰਟੀ ਟੀਵੀਕੇ (TVK) ਨੂੰ ਸਭ ਤੋਂ ਵੱਡੀ ਪਾਰਟੀ ਵਜੋਂ ਦਿਖਾਇਆ ਗਿਆ ਹੈ, ਜਿਸ ਨੂੰ 98 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ। ਡੀਐਮਕੇ ਨੂੰ 92 ਤੋਂ 110 ਸੀਟਾਂ ਅਤੇ AIADMK ਨੂੰ 22 ਤੋਂ 32 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ। ਇਸ ਪੋਲ ਅਨੁਸਾਰ ਵਿਜੇ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ।
Poll Of Polls: Poll Of Polls ਦੇ ਅੰਕੜਿਆਂ ਅਨੁਸਾਰ ਵੀ ਤਮਿਲਨਾਡੂ ਵਿੱਚ ਡੀਐਮਕੇ ਦੀ ਸਰਕਾਰ ਬਣਨ ਦੀ ਸੰਭਾਵਨਾ ਹੈ। ਇਸ ਐਗਜ਼ਿਟ ਪੋਲ ਮੁਤਾਬਕ ਡੀਐਮਕੇ ਨੂੰ 122 ਤੋਂ 132 ਸੀਟਾਂ, AIADMK ਨੂੰ 87 ਤੋਂ 100 ਅਤੇ ਹੋਰਾਂ ਨੂੰ 10 ਤੋਂ 18 ਸੀਟਾਂ ਮਿਲ ਸਕਦੀਆਂ ਹਨ। ਇਸ ਮੁਤਾਬਕ ਮੁੱਖ ਮੰਤਰੀ ਸਟਾਲਿਨ ਦੀ ਪਾਰਟੀ ਸੱਤਾ ‘ਤੇ ਕਾਬਜ਼ ਰਹੇਗੀ।
ਇਹ ਵੀ ਪੜ੍ਹੋ
MATRIZE Exit Poll: MATRIZE ਦੇ ਅਨੁਸਾਰ ਵੀ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲਾ ਡੀਐਮਕੇ ਗਠਜੋੜ ਮੁੜ ਸੱਤਾ ਦੇ ਨੇੜੇ ਪਹੁੰਚ ਸਕਦਾ ਹੈ। ਉਨ੍ਹਾਂ ਨੇ ਡੀਐਮਕੇ ਨੂੰ 122 ਤੋਂ 132 ਦੇ ਵਿਚਕਾਰ ਸੀਟਾਂ ਦਿੱਤੀਆਂ ਹਨ। ਏਡੀਐਮਕੇ ਨੂੰ 87 ਤੋਂ 110 ਅਤੇ ਟੀਵੀਕੇ ਨੂੰ 10 ਤੋਂ 12 ਸੀਟਾਂ ਮਿਲਣ ਦਾ ਅਨੁਮਾਨ ਹੈ। ਇਹ ਪੋਲ ਵਿਰੋਧੀ ਧਿਰ ਵੱਲੋਂ ਸਖ਼ਤ ਟੱਕਰ ਦੀ ਸੰਭਾਵਨਾ ਵੀ ਜਤਾ ਰਿਹਾ ਹੈ।
JVC Exit Poll: JVC Exit Poll ਦੇ ਅਨੁਮਾਨਾਂ ਨੇ ਡੀਐਮਕੇ ਨੂੰ ਝਟਕਾ ਦਿੱਤਾ ਹੈ। ਇਸ ਮੁਤਾਬਕ AIADMK ਨੂੰ 128 ਤੋਂ 147 ਸੀਟਾਂ ਮਿਲ ਕੇ ਬੜਤ ਮਿਲ ਸਕਦੀ ਹੈ। ਐਮ.ਕੇ. ਸਟਾਲਿਨ ਦੀ ਡੀਐਮਕੇ ਨੂੰ 75 ਤੋਂ 95 ਸੀਟਾਂ ਤੱਕ ਸੀਮਤ ਰਹਿਣਾ ਪੈ ਸਕਦਾ ਹੈ, ਜਦੋਂ ਕਿ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਪਾਰਟੀ TVK ਨੂੰ 8 ਤੋਂ 15 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।
ਜਨ ਕੀ ਬਾਤ ਵੋਟਰ ਕਨੈਕਟ: ਜਨ ਕੀ ਬਾਤ ਵੋਟਰ ਕਨੈਕਟ ਦੇ ਅਨੁਸਾਰ ਵੀ ਤਮਿਲਨਾਡੂ ਵਿੱਚ AIADMK ਨੂੰ ਬੜਤ ਮਿਲਦੀ ਦਿਖ ਰਹੀ ਹੈ, ਜਿਸਨੂੰ 128-147 ਸੀਟਾਂ ਮਿਲ ਸਕਦੀਆਂ ਹਨ। ਡੀਐਮਕੇ+ ਨੂੰ 75-95 ਸੀਟਾਂ ਮਿਲਣ ਦਾ ਅਨੁਮਾਨ ਹੈ। ਵਿਜੇ ਦੀ ਤਮਿਲਗਾ ਵੇਟਰੀ ਕਜ਼ਗਮ (TVK) ਨੂੰ 8-15 ਸੀਟਾਂ ਮਿਲਣ ਦੀ ਉਮੀਦ ਹੈ, ਜਦੋਂ ਕਿ ਹੋਰਾਂ ਲਈ ਆਪਣੀ ਮੌਜੂਦਗੀ ਦਰਜ ਕਰਵਾਉਣਾ ਮੁਸ਼ਕਲ ਲੱਗ ਰਿਹਾ ਹੈ।
Chanakya Strategies Exit Poll: Chanakya Strategies ਨੇ ਡੀਐਮਕੇ ਨੂੰ ਭਾਰੀ ਬਹੁਮਤ ਮਿਲਣ ਦਾ ਅਨੁਮਾਨ ਲਗਾਇਆ ਹੈ। ਉਨ੍ਹਾਂ ਅਨੁਸਾਰ ਡੀਐਮਕੇ ਨੂੰ 140-160 ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਏਆਈਏਡੀਐਮਕੇ 50 ਤੋਂ 65 ਸੀਟਾਂ ‘ਤੇ ਸੁੰਗੜ ਸਕਦੀ ਹੈ। ਹੋਰ ਉਮੀਦਵਾਰਾਂ ਨੂੰ 18 ਤੋਂ 26 ਸੀਟਾਂ ‘ਤੇ ਜਿੱਤ ਮਿਲਣ ਦਾ ਅਨੁਮਾਨ ਜਤਾਇਆ ਗਿਆ ਹੈ।
