ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਰਾਜਸਥਾਨ ਕੈਬਨਿਟ ਦਾ ਸਿੱਖ ਚਿਹਰਾ, ਜਿਸ ਨੂੰ ਮੰਤਰੀ ਬਣਾਏ ਤੇ ਚੁੱਕੇ ਜਾ ਰਹੇ ਸਵਾਲ

ਸੁਰਿੰਦਰਪਾਲ ਸਿੰਘ ਸੂਬੇ ਦੀ ਰਾਜਨੀਤੀ ਵਿੱਚ ਭਾਜਪਾ ਦੇ ਦਿੱਗਜ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਉਹ ਦੋ ਵਾਰ ਇੱਥੋਂ ਚੋਣ ਜਿੱਤਣ ਵਿੱਚ ਸਫਲ ਰਹੇ। ਇਸ ਵਾਰ ਵੀ ਚੋਣਾਂ ਸਖ਼ਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਨੇ ਗੁਰਮੀਤ ਸਿੰਘ ਦੇ ਪੁੱਤਰ ਰੁਪਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਰਾਜਸਥਾਨ ਕੈਬਨਿਟ ਦਾ ਸਿੱਖ ਚਿਹਰਾ, ਜਿਸ ਨੂੰ ਮੰਤਰੀ ਬਣਾਏ ਤੇ ਚੁੱਕੇ ਜਾ ਰਹੇ ਸਵਾਲ
Follow Us
tv9-punjabi
| Updated On: 31 Dec 2023 10:44 AM IST

ਰਾਜਸਥਾਨ (Rajasthan) ‘ਚ 3 ਦਸੰਬਰ ਨੂੰ ਚੋਣ ਨਤੀਜਿਆਂ ਤੋਂ ਬਾਅਦ ਨਵੀਂ ਸਰਕਾਰ ਨੂੰ ਪੂਰੀ ਤਰ੍ਹਾਂ ਹੋਂਦ ‘ਚ ਆਉਣ ‘ਚ ਕਰੀਬ ਇੱਕ ਮਹੀਨਾ ਲੱਗ ਗਿਆ ਹੈ। ਪਰ ਕਾਂਗਰਸ ਨੂੰ ਹਰਾ ਕੇ ਸੱਤਾ ਵਿੱਚ ਵਾਪਸੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਲੰਬੀ ਸੋਚ ਵਿਚਾਰ ਤੋਂ ਬਾਅਦ ਭਾਜਪਾ ਨੇ ਪਹਿਲੀ ਵਾਰ ਵਿਧਾਇਕ ਭਜਨ ਲਾਲ ਸ਼ਰਮਾ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਅਤੇ ਹੁਣ ਫਿਰ ਵੋਟਿੰਗ ਤੋਂ ਪਹਿਲਾਂ ਹੀ ਇੱਕ ਉਮੀਦਵਾਰ ਨੂੰ ਮੰਤਰੀ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਾਂਗਰਸ ਨੇ ਸੁਰਿੰਦਰਪਾਲ ਸਿੰਘ ਨੂੰ ਮੰਤਰੀ ਬਣਾਉਣ ‘ਤੇ ਇਤਰਾਜ਼ ਪ੍ਰਗਟਾਇਆ ਹੈ।

ਜਦੋਂ ਰਾਜਪਾਲ ਕਲਰਾਜ ਮਿਸ਼ਰਾ ਨੇ ਜੈਪੁਰ (Jaipur) ਦੇ ਰਾਜ ਭਵਨ ਵਿੱਚ ਸਾਬਕਾ ਮੰਤਰੀ ਸੁਰਿੰਦਰਪਾਲ ਸਿੰਘ ਟੀਟੀ ਨੂੰ ਅਹੁਦੇ ਦੀ ਸਹੁੰ ਚੁਕਾਈ ਤਾਂ ਇਸ ਨਾਂ ਤੋਂ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਉਹ ਅਜੇ ਵਿਧਾਇਕ ਵੀ ਨਹੀਂ ਹਨ ਅਤੇ ਕਰਨਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਇਸ ਸੀਟ ‘ਤੇ 5 ਜਨਵਰੀ ਨੂੰ ਵੋਟਿੰਗ ਹੋਣੀ ਹੈ। ਵੋਟਾਂ ਦੀ ਗਿਣਤੀ 8 ਜਨਵਰੀ ਨੂੰ ਹੋਵੇਗੀ। ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਕੂਨਰ ਦੀ ਮੌਤ ਕਾਰਨ ਇਸ ਸੀਟ ‘ਤੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਖਾਸ ਗੱਲ ਇਹ ਹੈ ਕਿ 2018 ਦੀਆਂ ਚੋਣਾਂ ਵਿੱਚ ਸੁਰਿੰਦਰਪਾਲ ਸਿੰਘ ਦੀ ਹਾਰ ਹੋਈ ਸੀ।

ਕਾਂਗਰਸ ਨੇ ਜਤਾਇਆ ਇਤਰਾਜ਼

ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਸੁਰਿੰਦਰਪਾਲ ਸਿੰਘ ਨੂੰ ਮੰਤਰੀ ਬਣਾਉਣ ‘ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ‘ਤੇ ਪੋਸਟ ਕੀਤਾ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੂੰ ਇਸ ਮੁੱਦੇ ਦਾ ਨੋਟਿਸ ਲੈ ਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਕਾਂਗਰਸ ਚੋਣਾਂ ਤੋਂ ਪਹਿਲਾਂ ਹੀ ਸੁਰਿੰਦਰਪਾਲ ਨੂੰ ਮੰਤਰੀ ਬਣਾਉਣ ਲਈ ਭਾਜਪਾ ਦੀ ਆਲੋਚਨਾ ਕਰ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਨੇ ਇਸ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਇਸ ਮਾਮਲੇ ਨੂੰ ਚੋਣ ਕਮਿਸ਼ਨ ਕੋਲ ਲੈ ਕੇ ਕਾਰਵਾਈ ਦੀ ਮੰਗ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸ਼ਾਇਦ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ ਜਦੋਂ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੇ ਉਮੀਦਵਾਰ ਨੂੰ ਮੰਤਰੀ ਬਣਾਇਆ ਹੈ।

ਭਾਜਪਾ ਨੇ ਰਾਜਸਥਾਨ ‘ਚ ਪਹਿਲੀ ਵਾਰ 20 ਨੇਤਾਵਾਂ ਨੂੰ ਮੰਤਰੀ ਬਣਾਇਆ ਹੈ ਪਰ ਕੁਝ ਚਿਹਰੇ ਅਜਿਹੇ ਵੀ ਹਨ, ਜਿਨ੍ਹਾਂ ਨੂੰ ਕਾਫੀ ਤਜ਼ਰਬਾ ਹੋਣ ਦੇ ਬਾਵਜੂਦ ਮੰਤਰੀ ਨਹੀਂ ਬਣਾਇਆ ਗਿਆ। ਕਾਲੀਚਰਨ ਸਰਾਫ ਰਾਜਧਾਨੀ ਜੈਪੁਰ ਜ਼ਿਲ੍ਹੇ ਦੀ ਮਾਲਵੀਆ ਨਗਰ ਵਿਧਾਨ ਸਭਾ ਸੀਟ ਤੋਂ ਅੱਠਵੀਂ ਵਾਰ ਵਿਧਾਇਕ ਬਣੇ ਹਨ ਪਰ ਮੰਤਰੀ ਨਹੀਂ ਬਣ ਸਕੇ। ਇਸੇ ਤਰ੍ਹਾਂ ਬਾਰਾਨ ਜ਼ਿਲ੍ਹੇ ਦੀ ਛਾਬੜਾ ਸੀਟ ਤੋਂ ਭਾਜਪਾ ਦੇ ਪ੍ਰਤਾਪ ਸਿੰਘ ਸਿੰਘਵੀ ਸੱਤਵੀਂ ਵਾਰ ਵਿਧਾਇਕ ਬਣਨ ਵਿੱਚ ਕਾਮਯਾਬ ਰਹੇ, ਪਰ ਉਹ ਵੀ ਮੰਤਰੀ ਦੇ ਅਹੁਦੇ ਤੋਂ ਦੂਰ ਰਹੇ।

Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?
Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?...
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?...
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ...
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO...
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...