AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਫਰੀਦਾਬਾਦ ਦੇ ਸੂਰਜਕੁੰਡ ਮੇਲੇ ‘ਚ ਵਾਪਰਿਆ ਭਿਆਨਕ ਹਾਦਸਾ, ‘ਸੁਨਾਮੀ’ ਝੂਲਾ ਟੁੱਟਣ ਨਾਲ ਇੰਸਪੈਕਟਰ ਦੀ ਮੌਤ; 13 ਜ਼ਖਮੀ

ਹਰਿਆਣਾ ਦੇ ਫਰੀਦਾਬਾਦ ਵਿੱਚ ਚੱਲ ਰਹੇ ਵਿਸ਼ਵ ਪ੍ਰਸਿੱਧ ਸੂਰਜਕੁੰਡ ਮੇਲੇ ਵਿੱਚ ਸ਼ਨੀਵਾਰ ਸ਼ਾਮ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਮੇਲੇ ਵਿੱਚ ਲੱਗਿਆ 'ਸੁਨਾਮੀ' ਨਾਮਕ ਇੱਕ ਵੱਡਾ ਝੂਲਾ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ, ਜਿਸ ਕਾਰਨ 13 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਫਰੀਦਾਬਾਦ ਦੇ ਸੂਰਜਕੁੰਡ ਮੇਲੇ 'ਚ ਵਾਪਰਿਆ ਭਿਆਨਕ ਹਾਦਸਾ, 'ਸੁਨਾਮੀ' ਝੂਲਾ ਟੁੱਟਣ ਨਾਲ ਇੰਸਪੈਕਟਰ ਦੀ ਮੌਤ; 13 ਜ਼ਖਮੀ
ਸੂਰਜਕੁੰਡ ਮੇਲਾ ਹਾਦਸਾ: ਸੁਨਾਮੀ ਝੂਲਾ ਟੁੱਟਣ ਨਾਲ ਇੰਸਪੈਕਟਰ ਦੀ ਮੌਤ, 13 ਜ਼ਖ਼ਮੀ
Follow Us
tv9-punjabi
| Published: 07 Feb 2026 20:31 PM IST

ਹਰਿਆਣਾ ਦੇ ਫਰੀਦਾਬਾਦ ਵਿੱਚ ਚੱਲ ਰਹੇ ਵਿਸ਼ਵ ਪ੍ਰਸਿੱਧ ਸੂਰਜਕੁੰਡ ਮੇਲੇ ਵਿੱਚ ਸ਼ਨੀਵਾਰ ਸ਼ਾਮ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਮੇਲੇ ਵਿੱਚ ਲੱਗਿਆ ‘ਸੁਨਾਮੀ’ ਨਾਮਕ ਇੱਕ ਵੱਡਾ ਝੂਲਾ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਿਆ, ਜਿਸ ਕਾਰਨ 13 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਮੇਲੇ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਸਭ ਤੋਂ ਦੁਖਦਾਇਕ ਖ਼ਬਰ ਇਹ ਰਹੀ ਕਿ ਲੋਕਾਂ ਦੀ ਜਾਨ ਬਚਾਉਂਦੇ ਸਮੇਂ ਇੱਕ ਪੁਲਿਸ ਇੰਸਪੈਕਟਰ ਵੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ।

18 ਲੋਕ ਝੂਲੇ ‘ਤੇ ਸਨ ਸਵਾਰ

ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਸੁਨਾਮੀ ਝੂਲੇ ਉੱਤੇ ਕਰੀਬ 18 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਉੱਪਰ ਜਾਂਦੇ ਸਮੇਂ ਝੂਲਾ ਅਚਾਨਕ ਅਟਕ ਗਿਆ ਸੀ, ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਪਰ ਇਸ ਤੋਂ ਬਾਅਦ ਜਦੋਂ ਝੂਲਾ ਮੁੜ ਤੇਜ਼ ਰਫ਼ਤਾਰ ਨਾਲ ਚੱਲਣ ਲੱਗਿਆ ਤਾਂ ਉਹ ਸੰਤੁਲਨ ਵਿਗੜਨ ਕਾਰਨ ਅਚਾਨਕ ਟੁੱਟ ਕੇ ਜ਼ਮੀਨ ‘ਤੇ ਜਾ ਡਿੱਗਿਆ। ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ।

ਬਚਾਅ ਕਰਦੇ ਹੋਏ ਪੁਲਿਸ ਇੰਸਪੈਕਟਰ ਨੇ ਗਵਾਈ ਜਾਨ

ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਇੱਕ ਪੁਲਿਸ ਇੰਸਪੈਕਟਰ ਨੇ ਬੜੀ ਬਹਾਦਰੀ ਨਾਲ ਲੋਕਾਂ ਨੂੰ ਝੂਲੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਪ੍ਰਕਿਰਿਆ ਦੌਰਾਨ ਉਹ ਖੁਦ ਵੀ ਹਾਦਸੇ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਨ੍ਹਾਂ ਨੇ ਦਮ ਤੋੜ ਦਿੱਤਾ। ਫਿਲਹਾਲ ਸਾਰੇ ਜ਼ਖ਼ਮੀ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਵੱਖ-ਵੱਖ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇੱਕੋ ਦਿਨ ਮੇਲੇ ਵਿੱਚ ਵਾਪਰੇ ਦੋ ਹਾਦਸੇ

ਸੂਰਜਕੁੰਡ ਮੇਲੇ ਵਿੱਚ ਸਿਰਫ਼ ਝੂਲਾ ਹੀ ਨਹੀਂ ਡਿੱਗਿਆ, ਸਗੋਂ ਅੱਜ ਇੱਕ ਹੋਰ ਹਾਦਸਾ ਵੀ ਸਾਹਮਣੇ ਆਇਆ। ਮੇਲੇ ਦੇ ਗੇਟ ਨੰਬਰ-2 ਦੇ ਕੋਲ ਬਣਾਇਆ ਗਿਆ ਭਾਰੀ-ਭਰਕਮ ‘ਸਵਾਗਤ ਦੁਆਰ’ ਵੀ ਅਚਾਨਕ ਡਿੱਗ ਗਿਆ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਮੇਲੇ ਵਿੱਚ ਸਟਾਲ ਲਗਾਉਣ ਵਾਲੇ ਇੱਕ ਚਸ਼ਮਦੀਦ ਰਾਘਵ ਨੇ ਦੱਸਿਆ ਕਿ ਬਚਾਅ ਕਾਰਜ ਦੌਰਾਨ ਉਸ ਦੇ ਮੋਢੇ ‘ਤੇ ਵੀ ਲੋਹੇ ਦੀ ਗਰਿੱਲ ਡਿੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।

Follow Us
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,