Himachal Pradesh: ਹਿਮਾਚਲ ‘ਚ ਸੁੱਖੂ ਹੀ ਰਹਿਣਗੇ ‘ਸਰਕਾਰ’, ਆਬਜ਼ਰਵਰ ਬੋਲੇ- ਮਾਮਲਾ ਸੁਲਝਿਆ, ਬਦਲਾਅ ਦਾ ਸਵਾਲ ਹੀ ਨਹੀਂ

tv9-punjabi
Updated On: 

29 Feb 2024 19:34 PM

HImachal Pradesh Government: ਹਿਮਾਚਲ ਪ੍ਰਦੇਸ਼ ਵਿੱਚ ਸੱਤਾਧਾਰੀ ਕਾਂਗਰਸ ਵਿੱਚ ਹੈਰਾਨੀਜਨਕ ਉਲਟਫੇਰ ਦੇਖਣ ਨੂੰ ਮਿਲਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਸੂਬੇ ਦੀ ਇਕਲੌਤੀ ਰਾਜ ਸਭਾ ਸੀਟ ਜਿੱਤ ਲਈ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਕਾਂਗਰਸ ਦੇ ਜਾਣੇ-ਪਛਾਣੇ ਚਿਹਰੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾ ਦਿੱਤਾ। ਉਸਤੋਂ ਬਾਅਦ ਸਰਕਾਰ ਵਿੱਚ ਫੁੱਟ ਪੈਣ ਦੀਆਂ ਖਬਰਾਂ ਜਗਜਾਹਿਰ ਹੋ ਗਈਆਂ।

Himachal Pradesh: ਹਿਮਾਚਲ ਚ ਸੁੱਖੂ ਹੀ ਰਹਿਣਗੇ ਸਰਕਾਰ, ਆਬਜ਼ਰਵਰ ਬੋਲੇ- ਮਾਮਲਾ ਸੁਲਝਿਆ, ਬਦਲਾਅ ਦਾ ਸਵਾਲ ਹੀ ਨਹੀਂ

ਸੁਖਵਿੰਦਰ ਸਿੰਘ ਸੁੱਖੂ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ

Follow Us On

ਹਿਮਾਚਲ ਪ੍ਰਦੇਸ਼ ਵਿੱਚ ਬਗਾਵਤ, ਸਿਆਸੀ ਡਰਾਮੇ ਅਤੇ ਦਬਾਅ ਦੀ ਰਾਜਨੀਤੀ ਦੀ ਖੇਡ ਹੁਣ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਹਿਮਾਚਲ ਕਾਂਗਰਸ ਅਤੇ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ। ਇਹ ਤੈਅ ਹੋਇਆ ਹੈ ਕਿ ਫਿਲਹਾਲ ਸੁਖਵਿੰਦਰ ਸਿੰਘ ਸੁੱਖੂ ਹੀ ਮੁੱਖ ਮੰਤਰੀ ਬਣੇ ਰਹਿਣਗੇ। ਆਬਜ਼ਰਵਰਾਂ ਨੇ ਕਿਹਾ ਕਿ ਸਰਕਾਰ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। 6 ਮੈਂਬਰਾਂ ਦੀ ਤਾਲਮੇਲ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸੂਬਾ ਕਾਂਗਰਸ ਪ੍ਰਧਾਨ ਸਮੇਤ ਤਿੰਨ ਮੈਂਬਰ ਹਾਈਕਮਾਂਡ ਦੇ ਹੋਣਗੇ। ਸੰਗਠਨ ਅਤੇ ਸਰਕਾਰ ਦਰਮਿਆਨ ਝਗੜਿਆਂ ਦਾ ਨਿਪਟਾਰਾ ਇਸੇ ਕਮੇਟੀ ਰਾਹੀਂ ਕੀਤਾ ਜਾਵੇਗਾ।

ਹਿਮਾਚਲ ‘ਚ ਸਰਕਾਰ ਅਤੇ ਸੰਗਠਨ ਵਿਚਾਲੇ ਚੱਲ ਰਹੇ ਮੁੱਦੇ ਨੂੰ ਸੁਲਝਾਉਣ ਤੋਂ ਬਾਅਦ ਡੀਕੇ ਸ਼ਿਵਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜ ਸਭਾ ਚੋਣ ‘ਚ ਅਭਿਸ਼ੇਕ ਮਨੂ ਸਿੰਘਵੀ ਦੀ ਹਾਰ ਦਾ ਸਾਨੂੰ ਅਫਸੋਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਹਿਮਾਚਲ ਪ੍ਰਦੇਸ਼ ਵਿੱਚ ਸਭ ਕੁਝ ਠੀਕ ਹੈ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਮੁੱਖ ਮੰਤਰੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਹੁਣ ਕੋਈ ਸਮੱਸਿਆ ਨਹੀਂ ਹੈ। ਜਿਹੜੇ ਬਾਗੀ ਵਿਧਾਇਕ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਦਾ ਵੀ ਸਵਾਗਤ ਹੈ।

ਅਫ਼ਸੋਸ ਦੀ ਗੱਲ ਹੈ ਕਿ ਅਸੀਂ ਆਪਣੀ ਪੱਕੀ ਸੀਟ ਗੁਆ ਦਿੱਤੀ: ਹੁੱਡਾ

ਹਿਮਾਚਲ ਪ੍ਰਦੇਸ਼ ਦੇ ਅਬਜ਼ਰਵਰ ਬਣਾਏ ਗਏ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਨੇ ਕਿਹਾ ਕਿ ਪਾਰਟੀ ਨੂੰ ਪੱਕੀ ਸੀਟ ਗੁਆਉਣ ਦਾ ਅਫਸੋਸ ਹੈ, ਫਿਲਹਾਲ ਸਭ ਕੁਝ ਠੀਕ ਹੈ, ਵਿਧਾਇਕਾਂ ਨਾਲ ਗੱਲ ਕੀਤੀ ਹੈ, ਲੋਕ ਸਭਾ ਚੋਣਾਂ ਮਿਲ ਕੇ ਲੜਾਂਗੇ। ਹਿਮਾਚਲ ‘ਚ ਪੰਜ ਸਾਲ ਕਾਂਗਰਸ ਦੀ ਸਰਕਾਰ ਚੱਲੇਗੀ , CM ਸੁੱਖੂ ਹੀ ਰਹਿਣਗੇ। ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਫੈਸਲਾ ਸਪੀਕਰ ਦਾ ਹੈ, ਇਸ ਵਿੱਚ ਸਾਡਾ ਕੋਈ ਦਖਲ ਨਹੀਂ ਹੈ। ਕਾਂਗਰਸ ਦੀ ਸੀਨੀਅਰ ਆਗੂ ਪ੍ਰਤਿਭਾ ਸਿੰਘ ਨੇ ਕਿਹਾ ਕਿ ਪਾਰਟੀ ਪਹਿਲਾਂ ਵੀ ਮਜ਼ਬੂਤ ​​ਸੀ, ਅੱਜ ਵੀ ਮਜ਼ਬੂਤ ​​ਹੈ ਅਤੇ ਭਵਿੱਖ ਵਿੱਚ ਵੀ ਮਜ਼ਬੂਤ ​​ਰਹੇਗੀ। ਸਾਨਿੰ ਰਾਜ ਸਭਾ ਸੀਟ ਨਾ ਜਿੱਤਣ ਦਾ ਦੁੱਖ ਹਾਂ, ਪਰ ਸਾਨੂੰ ਆਪਣਾ ਮਨੋਬਲ ਵਧਾ ਕੇ ਲੋਕ ਸਭਾ ਚੋਣਾਂ ਵਿਚ ਉਤਰਨਾ ਪਵੇਗਾ। ਪਾਰਟੀ ਇਕਜੁੱਟ ਹੈ ਅਤੇ ਸਾਰੇ ਮਸਲੇ ਹੱਲ ਕਰ ਲਏ ਗਏ ਹਨ।

ਇਹ ਵੀ ਪੜ੍ਹੋ – ਹਿਮਾਚਲ ਕਾਂਗਰਸ ਦੇ 6 ਵਿਧਾਇਕ ਅਯੋਗ ਕਰਾਰ, ਰਾਜ ਸਭਾ ਚੋਣਾਂ ਚ ਕੀਤੀ ਸੀ ਵੋਟਿੰਗ

ਮੇਰੇ ਅਸਤੀਫੇ ਦੀ ਖ਼ਬਰ ਸਾਜ਼ਿਸ਼-ਸੁੱਖੂ

ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਦੇ ਸੱਭਿਆਚਾਰ ਵਿੱਚ ਅਜਿਹਾ ਕਦੇ ਨਹੀਂ ਦੇਖਿਆ ਗਿਆ, ਭਾਜਪਾ ਨੇ ਸਰਕਾਰ ਛੱਡਣ ਦੀ ਗੱਲ ਕਰਕੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਅਸਤੀਫ਼ੇ ਦੀ ਖ਼ਬਰ ਇੱਕ ਸਾਜ਼ਿਸ਼ ਤਹਿਤ ਫੈਲਾਈ ਗਈ ਸੀ। ਭਾਜਪਾ ਕਿਸ ਬਹੁਮਤ ਦੀ ਗੱਲ ਕਰਦੀ ਹੈ, ਉਨ੍ਹਾਂ ਕੋਲ ਸਿਰਫ਼ 25 ਵਿਧਾਇਕ ਹਨ। ਬਾਗੀ ਵਿਧਾਇਕ ਹਿਮਾਚਲ ਦੇ ਲੋਕਾਂ ਦਾ ਕਿਵੇਂ ਸਾਹਮਣਾ ਕਰਨਗੇ? ਇਹ ਲੋਕਾਂ ਦੀ ਸਰਕਾਰ ਹੈ, ਭਾਜਪਾ ਸਸਤੀ ਰਾਜਨੀਤੀ ਕਰ ਰਹੀ ਹੈ। ਇਸ ਦਾ ਜਵਾਬ ਜਨਤਾ ਦੇਵੇਗੀ। ਜੇਕਰ ਵਿਧਾਇਕ ਆਪਣੀ ਗਲਤੀ ਮੰਨਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।