ਮਹਾਰਾਜ ਹੁਣ ਰੋਕ ਦਿਓ… ਭਾਰਤ ਦੇ ਹਮਲਿਆਂ ਤੋਂ ਡਰ ਕੇ ਪਾਕਿਸਤਾਨ ਨੇ ਕੀਤੀ ਸੀ ਬੇਨਤੀ, ਰੱਖਿਆ ਮੰਤਰੀ ਨੇ ਸੰਸਦ ਵਿੱਚ ਦੱਸਿਆ

Updated On: 

28 Jul 2025 17:19 PM IST

Operation Sindoor in Perliament : ਲੋਕ ਸਭਾ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਬਾਰੇ ਚਰਚਾ ਚੱਲ ਰਹੀ ਹੈ, ਜਿਸਦੀ ਸ਼ੁਰੂਆਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਇਸ ਵਿਸ਼ੇਸ਼ ਚਰਚਾ ਲਈ 16 ਘੰਟੇ ਰੱਖੇ ਗਏ ਹਨ। ਇਹ ਚਰਚਾ 3 ਦਿਨ ਤੱਕ ਚੱਲ ਸਕਦੀ ਹੈ। ਰਾਜਨਾਥ ਸਿੰਘ ਨੇ ਕਿਹਾ, ਭਾਰਤੀ ਹਵਾਈ ਸੈਨਾ ਦੇ ਜ਼ਬਰਦਸਤ ਹਮਲੇ, ਕੰਟਰੋਲ ਰੇਖਾ 'ਤੇ ਫੌਜ ਦੇ ਜ਼ਬਰਦਸਤ ਜਵਾਬੀ ਹਮਲੇ ਅਤੇ ਜਲ ਸੈਨਾ ਦੇ ਹਮਲਿਆਂ ਦੇ ਡਰ ਨੇ ਪਾਕਿਸਤਾਨ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਪਾਕਿਸਤਾਨ ਦੀ ਇਹ ਹਾਰ ਕੋਈ ਆਮ ਅਸਫਲਤਾ ਨਹੀਂ ਸੀ, ਸਗੋਂ ਇਹ ਉਸਦੀ ਫੌਜੀ ਸ਼ਕਤੀ ਅਤੇ ਮਨੋਬਲ ਦੋਵਾਂ ਦੀ ਹਾਰ ਸੀ।

ਮਹਾਰਾਜ ਹੁਣ ਰੋਕ ਦਿਓ... ਭਾਰਤ ਦੇ ਹਮਲਿਆਂ ਤੋਂ ਡਰ ਕੇ ਪਾਕਿਸਤਾਨ ਨੇ ਕੀਤੀ ਸੀ ਬੇਨਤੀ, ਰੱਖਿਆ ਮੰਤਰੀ ਨੇ ਸੰਸਦ ਵਿੱਚ ਦੱਸਿਆ

ਰਾਜਨਾਥ ਸਿੰਘ, ਰੱਖਿਆ ਮੰਤਰੀ

Follow Us On

ਆਪ੍ਰੇਸ਼ਨ ਸਿੰਦੂਰ ਨੂੂੰ ਲੈ ਕੇ ਸੋਮਵਾਰ ਨੂੰ ਲੋਕ ਸਭਾ ਵਿੱਚ ਚਰਚਾ ਦੀ ਸ਼ੁਰੂਆਤ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੀ ਜਾਣਕਾਰੀ ਦਿੰਦਿਆ ਇਸ ਚਰਚਾ ਦੀ ਸ਼ੁਰੂਆਤ ਕੀਤਾ। ਉਨ੍ਹਾਂ ਕਿਹਾ ਕਿਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ 6-7 ਮਈ ਨੂੰ ਆਪਣੀ ਤਾਕਤ ਦਿਖਾਈ। ਇਹ ਸਿਰਫ਼ ਫੌਜੀ ਕਾਰਵਾਈ ਨਹੀਂ ਸੀ, ਸਗੋਂ ਇਹ ਭਾਰਤ ਦੀ ਪ੍ਰਭੂਸੱਤਾ, ਇਸਦੀ ਪਛਾਣ ਅਤੇ ਦੇਸ਼ ਦੇ ਨਾਗਰਿਕਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਸੀ।

ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਕਿਸੇ ਵੀ ਦਬਾਅ ਹੇਠ ਆ ਕੇ ਨਹੀਂ ਰੋਕਿਆ ਗਿਆ ਸੀ, ਸਗੋਂ ਪਾਕਿਸਤਾਨ ਨੇ ਆਪ ਭਾਰਤ ਅੱਗੇ ਗੁਹਾਰ ਲਗਾਈ ਸੀ ਕਿ ਹੁਣ ਬੱਸ ਕਰੋ ਤਾਂ ਹੀ ਸਾਡਾ ਦੇਸ਼ ਸੀਜ਼ਫਾਇਰ ਲਈ ਰਾਜ਼ੀ ਹੋਇਆ ਸੀ। ਦੱਸ ਦੇਈਏ ਕਿ ਇਸ ਵਿਸ਼ੇਸ਼ ਚਰਚਾ ਲਈ 16 ਘੰਟੇ ਰੱਖੇ ਗਏ ਹਨ। ਇਹ ਚਰਚਾ 3 ਦਿਨ ਤੱਕ ਚੱਲ ਸਕਦੀ ਹੈ।

9 ਅੱਤਵਾਦੀ ਠਿਕਾਣੇ ਮਿੱਟੀ ‘ਚ ਮਿਲਾਏਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀਆਂ ਫੌਜਾਂ ਦੁਆਰਾ ਕੀਤੇ ਗਏ ਸੁਚੱਜੇ ਤਾਲਮੇਲ ਵਾਲੇ ਹਮਲਿਆਂ ਨੇ 9 ਅੱਤਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆਇੱਕ ਅੰਦਾਜ਼ੇ ਅਨੁਸਾਰ, ਇਸ ਫੌਜੀ ਕਾਰਵਾਈ ਵਿੱਚ ਸੌ ਤੋਂ ਵੱਧ ਅੱਤਵਾਦੀ, ਉਨ੍ਹਾਂ ਦੇ ਟ੍ਰੇਨਰ, ਹੈਂਡਲਰ ਅਤੇ ਸਹਿਯੋਗੀ ਮਾਰੇ ਗਏ ਹਨਉਨ੍ਹਾਂ ਵਿੱਚੋਂ ਜ਼ਿਆਦਾਤਰ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨਾਂ ਨਾਲ ਸਬੰਧਤ ਸਨਇਹ ਉਹੀ ਅੱਤਵਾਦੀ ਸੰਗਠਨ ਹਨ ਜਿਨ੍ਹਾਂ ਨੂੰ ਪਾਕਿਸਤਾਨ ਫੌਜ ਅਤੇ ਆਈਐਸਆਈ ਦਾ ਖੁੱਲ੍ਹਾ ਸਮਰਥਨ ਪ੍ਰਾਪਤ ਹੈ

ਰੱਖਿਆ ਮੰਤਰੀ ਨੇ ਅੱਗੇ ਕਿਹਾ, ਸਾਡੀ ਕਾਰਵਾਈ ਪੂਰੀ ਤਰ੍ਹਾਂ ਸੈਲਫ-ਡਿਫੈਂਸ ਵਿੱਚ ਸੀ, ਇਹ ਭੜਕਾਊ ਨਹੀਂ ਸੀ। ਫਿਰ ਵੀ, 10 ਮਈ, 2025 ਨੂੰ, ਸਵੇਰੇ ਲਗਭਗ 1:30 ਵਜੇ, ਪਾਕਿਸਤਾਨ ਨੇ ਭਾਰਤ ਉੱਤੇ ਵੱਡੇ ਪੱਧਰ ‘ਤੇ ਮਿਜ਼ਾਈਲਾਂ, ਡਰੋਨ, ਰਾਕੇਟ ਅਤੇ ਹੋਰ ਲੰਬੀ ਦੂਰੀ ਦੇ ਹਥਿਆਰਾਂ ਦੀ ਵਰਤੋਂ ਕੀਤੀ। ਰੱਖਿਆ ਮੰਤਰੀ ਨੇ ਅੱਗੇ ਕਿਹਾ, ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਹਵਾਈ ਰੱਖਿਆ ਪ੍ਰਣਾਲੀ, ਕਾਊਂਟਰ ਡਰੋਨ ਪ੍ਰਣਾਲੀ ਅਤੇ ਇਲੈਕਟ੍ਰਾਨਿਕ ਉਪਕਰਣਾਂ ਨੇ ਪਾਕਿਸਤਾਨ ਦੇ ਇਸ ਹਮਲੇ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ।

ਫੌਜ ਨੇ ਹਰ ਪਹਿਲੂ ਦਾ ਡੂੰਘਾਈ ਨਾਲ ਅਧਿਐਨ ਕੀਤਾ: ਰਾਜਨਾਥ ਸਿੰਘ

ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦੇਣ ਤੋਂ ਪਹਿਲਾਂ, ਸਾਡੀਆਂ ਫੌਜਾਂ ਨੇ ਹਰ ਪਹਿਲੂ ਦਾ ਡੂੰਘਾਈ ਨਾਲ ਅਧਿਐਨ ਕੀਤਾਸਾਡੇ ਕੋਲ ਬਹੁਤ ਸਾਰੇ ਵਿਕਲਪ ਸਨਪਰ ਅਸੀਂ ਉਹ ਵਿਕਲਪ ਚੁਣਿਆ ਜਿਸ ਨਾਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚੇ ਅਤੇ ਜਿਸ ਵਿੱਚ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਹੋਵੇ

ਆਪ੍ਰੇਸ਼ਨ ਸਿੰਦੂਰ ਦਾ ਮਕਸਦ ਨਿਰਦੋਸ਼ਾਂ ਨੂੰ ਇਨਸਾਫ਼ ਦਿਵਾਉਣਾ: ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦਾ ਮਕਸਦ ਨਿਰਦੋਸ਼ਾਂ ਨੂੰ ਇਨਸਾਫ਼ ਦਿਵਾਉਣਾ ਸੀ। ਪਾਕਿਸਤਾਨ ਨੇ ਸਾਡੇ ਡੀਜੀਐਮਓ ਨੂੰ ਕਾਰਵਾਈ ਰੋਕਣ ਲਈ ਕਿਹਾ। ਫੌਜੀ ਕਾਰਵਾਈ ਰੋਕਣ ਦੀ ਅਪੀਲ ਕੀਤੀ ਗਈ। ਸਾਡੇ ਸਖ਼ਤ ਜਵਾਬ ਦੇ ਸਾਹਮਣੇ, ਪਾਕਿਸਤਾਨ ਨੇ ਕਿਹਾ ਕਿ ਮਹਾਰਾਜ, ਹੁਣ ਰੋਕ ਦਿਓ।

ਆਰੋਪ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਗਲਤ: ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, “…ਭਾਰਤ ਨੇ ਕਾਰਵਾਈ ਰੋਕ ਦਿੱਤੀ ਕਿਉਂਕਿ ਅਸੀਂ ਸੰਘਰਸ਼ ਤੋਂ ਪਹਿਲਾਂ ਅਤੇ ਦੌਰਾਨ ਨਿਰਧਾਰਤ ਕੀਤੇ ਗਏ ਸਾਰੇ ਰਾਜਨੀਤਿਕ ਅਤੇ ਫੌਜੀ ਟੀਚਿਆਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲਿਆ ਸੀ। ਇਸ ਲਈ, ਇਹ ਕਹਿਣਾ ਕਿ ਕਿਸੇ ਵੀ ਦਬਾਅ ਹੇਠ ਆਪ੍ਰੇਸ਼ਨ ਰੋਕਿਆ ਗਿਆ ਸੀ, ਬੇਬੁਨਿਆਦ ਅਤੇ ਪੂਰੀ ਤਰ੍ਹਾਂ ਗਲਤ ਹੈ।”

ਵਾਜਪਾਈ ਨੇ ਉਦੋਂ ਕੀਤੀ ਸੀ ਸਰਕਾਰ ਦੀ ਤਾਰੀਫ਼: ਰਾਜਨਾਥ

ਆਪ੍ਰੇਸ਼ਨ ਸਿੰਦੂਰ ਬਾਰੇ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਕਿਹਾ, “ਜਦੋਂ ਅਸੀਂ 1971 ਦੀ ਜੰਗ ਵਿੱਚ ਪਾਕਿਸਤਾਨ ਨੂੰ ਸਬਕ ਸਿਖਾਇਆ ਸੀ, ਮੈਂ ਉਸ ਸਮੇਂ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ। ਅਸੀਂ ਉਸ ਸਮੇਂ ਆਪਣੀ ਰਾਜਨੀਤਿਕ ਅਤੇ ਫੌਜੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਸੀ। ਅਸੀਂ ਇਹ ਨਹੀਂ ਦੇਖਿਆ ਕਿ ਇਹ ਕਿਸ ਪਾਰਟੀ ਦੀ ਸਰਕਾਰ ਸੀ ਜਾਂ ਇਸਦੀ ਵਿਚਾਰਧਾਰਾ ਕੀ ਸੀ। ਉਦੋਂ ਸਾਡੇ ਨੇਤਾ ਅਟਲ ਬਿਹਾਰੀ ਵਾਜਪਾਈ ਨੇ ਸੰਸਦ ਵਿੱਚ ਉਸ ਸਮੇਂ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ। ਉਦੋਂ ਅਸੀਂ ਇਹ ਨਹੀਂ ਪੁੱਛਿਆ ਕਿ ਉਨ੍ਹਾਂ (ਪਾਕਿਸਤਾਨ) ਨੂੰ ਸਬਕ ਸਿਖਾਉਂਦੇ ਸਮੇਂ ਕਿੰਨੇ ਭਾਰਤੀ ਜਹਾਜ਼ ਕਰੈਸ਼ ਹੋਏ, ਕਿੰਨਾ ਸਾਜ਼ੋ-ਸਾਮਾਨ ਤਬਾਹ ਹੋਇਆ, ਅਸੀਂ ਉਦੋਂ ਵੀ ਇਹ ਸਵਾਲ ਨਹੀਂ ਪੁੱਛਿਆ।”