Live Updates: 1947 ‘ਚ “ਵੰਦੇ ਮਾਤਰਮ” ਨੇ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ- ਪੀਐਮ ਮੋਦੀ

Updated On: 

08 Dec 2025 13:20 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: 1947 ਚ ਵੰਦੇ ਮਾਤਰਮ ਨੇ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ- ਪੀਐਮ ਮੋਦੀ

Live Updates

Follow Us On

LIVE NEWS & UPDATES

  • 08 Dec 2025 01:19 PM (IST)

    1947 ‘ਚ “ਵੰਦੇ ਮਾਤਰਮ” ਨੇ ਸਾਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ- ਪੀਐਮ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ “ਵੰਦੇ ਮਾਤਰਮ” ਨੇ ਆਪਣੀ 50ਵੀਂ ਵਰ੍ਹੇਗੰਢ ਮਨਾਈ ਤਾਂ ਭਾਰਤ ਬ੍ਰਿਟਿਸ਼ ਸ਼ਾਸਨ ਅਧੀਨ ਸੀ। ਜਦੋਂ “ਵੰਦੇ ਮਾਤਰਮ” ਨੇ ਆਪਣੀ 100ਵੀਂ ਵਰ੍ਹੇਗੰਢ ਮਨਾਈ, ਤਾਂ ਭਾਰਤ ਐਮਰਜੈਂਸੀ ਦੀ ਪਕੜ ਚ ਸੀ। ਉਸ ਸਮੇਂ ਦੇਸ਼ ਭਗਤਾਂ ਨੂੰ ਕੈਦ ਕੀਤਾ ਗਿਆ ਸੀ। ਜਿਸ ਗੀਤ ਨੇ ਸਾਡੀ ਆਜ਼ਾਦੀ ਦੀ ਲਹਿਰ ਨੂੰ ਪ੍ਰੇਰਿਤ ਕੀਤਾ, ਬਦਕਿਸਮਤੀ ਨਾਲ, ਭਾਰਤ ਇੱਕ ਹਨੇਰਾ ਦੌਰ ਦੇਖ ਰਿਹਾ ਸੀ। “ਵੰਦੇ ਮਾਤਰਮ” ਦੇ 150 ਸਾਲ ਉਸ ਮਾਣ ਤੇ ਸਾਡੇ ਅਤੀਤ ਦੇ ਉਸ ਮਹਾਨ ਹਿੱਸੇ ਨੂੰ ਦੁਬਾਰਾ ਜਗਾਉਣ ਦਾ ਮੌਕਾ ਹੈ। ਇਸ ਗੀਤ ਨੇ ਸਾਨੂੰ 1947 ਚ ਆਜ਼ਾਦੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।

  • 08 Dec 2025 10:25 AM (IST)

    ਅੱਜ ਇੰਡੀਗੋ ਦੀਆਂ 224 ਉਡਾਣਾਂ ਰੱਦ, ਮੁੰਬਈ ਤੋਂ ਦੋ ਫਲਾਈਟਸ ਕੈਂਸਿਲ

    ਮੁੰਬਈ ਤੋਂ ਨਾਗਪੁਰ ਅਤੇ ਮੁੰਬਈ ਤੋਂ ਬੰਗਲੌਰ ਦੋ ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਕੁੱਲ 224 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

  • 08 Dec 2025 09:16 AM (IST)

    ਪ੍ਰਧਾਨ ਮੰਤਰੀ ਮੋਦੀ ਅੱਜ ਲੋਕ ਸਭਾ ‘ਚ ਵੰਦੇ ਮਾਤਰਮ ‘ਤੇ ਸ਼ੁਰੂ ਕਰਨਗੇ ਚਰਚਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਲੋਕ ਸਭਾ ਚ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ‘ਤੇ ਚਰਚਾ ਸ਼ੁਰੂ ਕਰਨਗੇ। ਬਹਿਸ ਲਈ 10 ਘੰਟੇ ਦਾ ਸਮਾਂ ਰੱਖਿਆ ਗਿਆ ਹੈ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।