Karnataka : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਹੋਇਆ ਫਾਇਦਾ, ਕਾਂਗਰਸ ਨੇ ਜਾਰੀ ਕੀਤਾ ਰਿਪੋਰਟ ਕਾਰਡ, ਪੀਐੱਮ ਨੇ ਦਿੱਤੀ ਵਧਾਈ

Updated On: 

13 May 2023 21:50 PM

ਕਰਨਾਟਕ ਵਿੱਚ ਕਾਂਗਰਸ ਨੇ ਬੰਪਰ ਜਿੱਤ ਹਾਸਲ ਕੀਤੀ ਹੈ। ਦੱਸਿਆ ਗਿਆ ਹੈ ਕਿ ਭਾਰਤ ਜੋੜੋ ਯਾਤਰਾ ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਜਿਸ ਕਾਰਨ ਕਾਂਗਰਸ ਨੂੰ ਇੱਥੇ ਜ਼ਿਆਦਾ ਸੀਟਾਂ ਮਿਲੀਆਂ ਹਨ। ਪੀਐੱਮ ਨੇ ਟਵੀਟ ਕਰਕੇ ਕਾਂਗਰਸ ਪਾਰਟੀ ਨੂੰ ਵਧਾਈ ਦਿੱਤੀ ਹੈ, ਉਥੇ ਹੀ ਭਾਜਪਾ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ।

Karnataka : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਹੋਇਆ ਫਾਇਦਾ, ਕਾਂਗਰਸ ਨੇ ਜਾਰੀ ਕੀਤਾ ਰਿਪੋਰਟ ਕਾਰਡ, ਪੀਐੱਮ ਨੇ ਦਿੱਤੀ ਵਧਾਈ
Follow Us On

ਕਰਨਾਟਕਾ। ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ (Congress) ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਾਰਟੀ ਨੇ ਰਾਹੁਲ ਗਾਂਧੀ ਦੀ ਅਗਵਾਈ ‘ਚ ‘ਭਾਰਤ ਜੋੜੋ ਯਾਤਰਾ’ ਦਾ ਅਸਰ ਦੱਸਿਆ ਹੈ ਅਤੇ ਆਪਣਾ ਰਿਪੋਰਟ ਕਾਰਡ ਜਾਰੀ ਕੀਤਾ ਹੈ।

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪਦਯਾਤਰਾ ਦੌਰਾਨ ਸ਼ਾਮਲ 20 ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦਾ ਤੁਲਨਾਤਮਕ ਵਿਸ਼ਲੇਸ਼ਣ ਕੀਤਾ। ਉਸ ਦਾ ਦਾਅਵਾ ਹੈ ਕਿ ਮਾਰਚ ਨੇ ਇਸ ਚੋਣ ਲਈ ਬਿਰਤਾਂਤ ਤੈਅ ਕਰ ਦਿੱਤਾ ਹੈ

‘ਭਾਰਤ ਜੋੜੋ ਯਾਤਾਰ ਕਾਰਨ ਪਾਰਟੀ ਹੋਈ ਇਕਜੁੱਟ’

ਜੈਰਾਮ ਰਮੇਸ਼ ਨੇ ਟਵੀਟ ਕੀਤਾ ਹੈ ਕਿ ਕਰਨਾਟਕ (Karnataka) ‘ਚ ਭਾਰਤ ਜੋੜੋ ਯਾਤਰਾ ਦਾ ਇਹ ਸਿੱਧਾ ਅਸਰ ਹੋਇਆ ਹੈ। ਮੋਟੇ ਤੌਰ ‘ਤੇ ਦੇਖਿਆ ਜਾਵੇ ਤਾਂ ਯਾਤਰਾ ਨੇ ਪਾਰਟੀ ਨੂੰ ਇਕਜੁੱਟ ਕਰਨ, ਕੇਡਰ ਨੂੰ ਊਰਜਾਵਾਨ ਬਣਾਉਣ ਅਤੇ ਬਿਰਤਾਂਤ ਨੂੰ ਤੈਅ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਕਰਨਾਟਕ ਦੇ ਲੋਕਾਂ ਨਾਲ ਕਾਫੀ ਗੱਲਬਾਤ ਕੀਤੀ। ਇਸ ਗੱਲਬਾਤ ਦੇ ਆਧਾਰ ‘ਤੇ ਉਨ੍ਹਾਂ ਦੀ ਪਾਰਟੀ ਨੇ ਚੋਣ ਮਨੋਰਥ ਪੱਤਰ ਲਈ ਗਾਰੰਟੀ ਅਤੇ ਵਾਅਦਿਆਂ ‘ਤੇ ਚਰਚਾ ਕੀਤੀ ਅਤੇ ਅੰਤਿਮ ਰੂਪ ਦਿੱਤਾ।

‘2018 ਵਿੱਚ ਕਾਂਗਰਸ ਦੀ ਹੋਈ ਸੀ ਹਾਰ’

ਜੈਰਾਮ ਰਮੇਸ਼ ਨੇ ਟਵੀਟ ਦੇ ਨਾਲ ਇੱਕ ਵਿਸ਼ਲੇਸ਼ਣ ਟੇਬਲ ਵੀ ਸਾਂਝਾ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਖਾਤੇ ਵਿੱਚ 20 ਵਿੱਚੋਂ ਸਿਰਫ਼ 5 ਸੀਟਾਂ ਆਈਆਂ ਸਨ, ਪਰ ਇਸ ਵਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਫੈਕਟਰ ਬਹੁਤ ਜ਼ਿਆਦਾ ਹੋਇਆ। ਇਨ੍ਹਾਂ ‘ਚੋਂ 15 ਸੀਟਾਂ ‘ਤੇ ਜਿੱਤ ਦਰਜ ਕੀਤੀ ਗਈ, ਜਦਕਿ ਭਾਜਪਾ ਨੂੰ ਦੋ ਅਤੇ ਜੇਡੀਐਸ ਨੂੰ ਸਿਰਫ਼ 3 ਸੀਟਾਂ ਮਿਲੀਆਂ।

500 ਕਿਲੋਮੀਟਰ ਤੱਕ ਚੱਲੀ ਸੀ ‘ਭਾਰਤ ਜੋੜੋ ਯਾਤਰਾ’

ਦਰਅਸਲ, ਰਾਹੁਲ ਗਾਂਧੀ (Rahul Gandhi) ਦੀ ‘ਭਾਰਤ ਜੋੜੋ ਯਾਤਰਾ’ ਪਿਛਲੇ ਸਾਲ 30 ਸਤੰਬਰ ਨੂੰ ਚਾਮਰਾਜਨਗਰ ਜ਼ਿਲ੍ਹੇ ਦੇ ਗੁੰਡਲੁਪੇਟ ‘ਚ ਦਾਖ਼ਲ ਹੋਈ ਸੀ। ਇਸ ਨੇ ਕਰਨਾਟਕ ਵਿੱਚ ਚਾਮਰਾਜਨਗਰ, ਮੈਸੂਰ, ਮਾਂਡਿਆ, ਤੁਮਕੁਰ, ਚਿਤਰਦੁਰਗਾ, ਬੇਲਾਰੀ ਅਤੇ ਰਾਏਚੂਰ ਰਾਹੀਂ ਲਗਭਗ 22 ਦਿਨਾਂ ਵਿੱਚ 500 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ। ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 136 ਸੀਟਾਂ ਜਿੱਤੀਆਂ ਹਨ ਅਤੇ ਬਹੁਮਤ ਦੇ ਅੰਕੜੇ ਲਈ 113 ਸੀਟਾਂ ਦੀ ਲੋੜ ਹੈ। ਪਾਰਟੀ ਬਹੁਮਤ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ 65 ਸੀਟਾਂ ਬੀਜੇਪੀ, 19 ਜੇਡੀਐਸ ਅਤੇ 4 ਸੀਟਾਂ ਹੋਰਨਾਂ ਨੂੰ ਮਿਲੀਆਂ ਹਨ।

ਪੀਐੱਮ ਮੋਦੀ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ

ਕਰਨਾਟਕ ਚੋਣਾਂ ਦੇ 13 ਮਈ ਦਿਨ ਸ਼ਨੀਵਾਰ ਨੂੰ ਐਲਾਨੇ ਗਏ ਨਤੀਜਿਆਂ ‘ਚ ਸੂਬੇ ਦੀ ਜਨਤਾ ਨੇ ਕਾਂਗਰਸ ਪਾਰਟੀ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ। ਇਸ ਜਿੱਤ ਨੂੰ ਕਾਂਗਰਸ ਦੀ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਦੇ ਸਾਰੇ ਆਗੂ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦੂਜੇ ਪਾਸੇ ਭਾਜਪਾ ਵਿਰੋਧੀ ਪਾਰਟੀ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਕਰਾਰੀ ਹਾਰ ਮਿਲੀ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਜਨਤਾ ਨੇ ਕਾਂਗਰਸ ਦੇ ਹੱਕ ਵਿੱਚ ਦਿੱਤਾ ਫੈਸਲਾ

ਕਰਨਾਟਕ ਚੋਣਾਂ ਦੌਰਾਨ ਭਾਜਪਾ ਨੇ ਪੂਰਾ ਜ਼ੋਰ ਲਾਇਆ ਸੀ, ਕਈ ਸਟਾਰ ਪ੍ਰਚਾਰਕਾਂ ਨੇ ਕਰਨਾਟਕ ਜਾ ਕੇ ਚੋਣ ਪ੍ਰਚਾਰ ਕੀਤਾ। ਪਰ ਇਸ ਦੇ ਉਲਟ ਭਾਜਪਾ ਨੂੰ ਬਹੁਤ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਕਈ ਪ੍ਰਚਾਰ ਰੈਲੀਆਂ ਵਿੱਚ ਵੀ ਹਿੱਸਾ ਲਿਆ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਜੇਪੀ ਨੱਡਾ ਅਤੇ ਅਮਿਤ ਸ਼ਾਹ ਨੇ ਵੀ ਸੂਬੇ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ਹੈ। ਪਰ ਜਨਤਾ ਨੇ ਕਾਂਗਰਸ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਨੇ ਬੀਜੇਪੀ ਵਰਕਰਾਂ ਦਾ ਧੰਨਵਾਦ ਕੀਤਾ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ