Rahul Gandhi US Visit: ‘2024 ਦੀਆਂ ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਮੋਦੀ ਹਾਰਣਗੇ’, ਰਾਹੁਲ ਗਾਂਧੀ ਨੇ ਵਾਸ਼ਿੰਗਟਨ ‘ਚ ਕਿਹਾ- ਵਿਰੋਧੀ ਧਿਰ ਪੂਰੀ ਤਰ੍ਹਾਂ ਇਕਜੁੱਟ
Rahul Gandhi in USA: ਵਾਸ਼ਿੰਗਟਨ ਦੇ ਨੈਸ਼ਨਲ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਜਿੱਤਣਗੇ।
ਭਾਰਤ ‘ਚ ਪ੍ਰੈਸ ਦੀ ਆਜ਼ਾਦੀ ਕਮਜ਼ੋਰ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਕਮਜ਼ੋਰ ਹੋ ਰਹੀ ਹੈ, ਜੋ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਇਹ ਸਭ ਜਾਣਦੇ ਹਨ। ਮੈਨੂੰ ਲੱਗਦਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਲਈ ਮਹੱਤਵਪੂਰਨ ਹੈ ਅਤੇ ਆਲੋਚਨਾ ਸੁਣੀ ਜਾਣੀ ਚਾਹੀਦੀ ਹੈ। ਇਹ ਸਿਰਫ਼ ਪ੍ਰੈੱਸ ਦੀ ਆਜ਼ਾਦੀ ਦਾ ਹੀ ਨਹੀਂ ਹੈ, ਇਹ ਹਰ ਪਾਸੇ ਹੋ ਰਿਹਾ ਹੈ। ਸੰਸਥਾਗਤ ਢਾਂਚੇ ‘ਤੇ ਵੀ ਪੇਚ ਕੱਸਿਆ ਜਾ ਰਿਹਾ ਹੈ। ਤੁਹਾਨੂੰ ਇਹ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਣਾ ਚਾਹੀਦਾ ਹੈ। ਮੈਨੂੰ ਨਹੀਂ ਪਤਾ ਕਿ ਤੁਸੀਂ ਇਹ ਕਿਵੇਂ ਕਰੋਗੇ ਪਰ ਤੁਹਾਨੂੰ ਪੁੱਛਣਾ ਚਾਹੀਦਾ ਹੈ।ਦਬਾਅ ਤੇ ਨਿਯੰਤਰਣ ਵਿੱਚ ਨਹੀਂ ਹੋ ਕੋਈ ਵੀ ਸੰਸਥਾ
ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਕੋਲ ਬਹੁਤ ਮਜ਼ਬੂਤ ਸਿਸਟਮ ਹਨ ਜੋ ਪਹਿਲਾਂ ਤੋਂ ਮੌਜੂਦ ਹਨ, ਉਹ ਸਿਸਟਮ ਕਮਜ਼ੋਰ ਹੋ ਚੁੱਕੇ ਹਨ। ਜੇਕਰ ਲੋਕਤੰਤਰੀ ਪ੍ਰਣਾਲੀ ਨੂੰ ਅੱਗੇ ਵਧਾਇਆ ਜਾਵੇ ਤਾਂ ਇਹ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਤੁਹਾਡੇ ਕੋਲ ਸੰਗਠਨ ਦਾ ਇੱਕ ਸੁਤੰਤਰ ਸਮੂਹ ਹੋਣਾ ਚਾਹੀਦਾ ਹੈ ਜੋ ਦਬਾਅ ਅਤੇ ਨਿਯੰਤਰਣ ਵਿੱਚ ਨਹੀਂ ਹੈ। ਕਾਂਗਰਸ ਪਾਰਟੀ ਉਹ ਸੰਸਥਾ ਹੈ ਜਿਸ ਨੇ ਸੰਸਥਾਵਾਂ ਦਾ ਸੰਕਲਪ ਲਿਆ। ਅਸੀਂ ਉਨ੍ਹਾਂ ਨੂੰ ਆਪਣੀ ਸੰਸਥਾ ਵਜੋਂ ਨਹੀਂ ਦੇਖਦੇ। ਅਸੀਂ ਉਨ੍ਹਾਂ ਨੂੰ ਰਾਜ ਦੀ ਸੰਸਥਾ ਵਜੋਂ ਦੇਖਦੇ ਹਾਂ। ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਇਹਨਾਂ ਸੰਸਥਾਵਾਂ ਵਿੱਚ ਸੁਤੰਤਰਤਾ ਹੈ।ਰਾਹੁਲ ਗਾਂਧੀ ਨੇ ਲਗਾਇਆ ਜਾਸੂਸੀ ਦਾ ਇਲਜ਼ਾਮ
ਇਸ ਤੋਂ ਪਹਿਲਾਂ ਪਲੱਗ ਐਂਡ ਪਲੇ ਆਡੀਟੋਰੀਅਮ ‘ਚ ਉੱਦਮੀਆਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਫੋਨ ਟੈਪਿੰਗ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਮੰਨ ਰਿਹਾ ਹਾਂ ਕਿ ਮੇਰਾ ਫ਼ੋਨ ਟੈਪ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਟਾ ਦੀ ਜਾਣਕਾਰੀ ਦੀ ਨਿੱਜਤਾ ਨੂੰ ਲੈ ਕੇ ਨਿਯਮਾਂ ਨੂੰ ਸਖ਼ਤ ਕਰਨ ਦੀ ਲੋੜ ਹੈ।ਮਾਣਹਾਨੀ ਕੇਸ ਵਿੱਚ ਸਭ ਤੋਂ ਵੱਧ ਸਜ਼ਾ
ਦੱਸ ਦੇਈਏ ਕਿ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਪਰਸਨ ਸੈਮ ਪਿਤਰੋਦਾ ਅਤੇ ਕਈ ਹੋਰ ਸਾਥੀ ਵੀ ਉਨ੍ਹਾਂ ਦੇ ਨਾਲ ਅਮਰੀਕਾ ਦੌਰੇ ‘ਤੇ ਗਏ ਹਨ। ਇਸ ਦੌਰਾਨ ਉਨ੍ਹਾਂ ਆਪਣੀ ਸੰਸਦ ਮੈਂਬਰਸ਼ਿਪ ਰੱਦ ਕਰਨ ਦਾ ਮੁੱਦਾ ਵੀ ਉਠਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਸ਼ਾਇਦ ਭਾਰਤ ਦੇ ਪਹਿਲੇ ਅਜਿਹੇ ਵਿਅਕਤੀ ਹੋਣਗੇ ਜਿਨ੍ਹਾਂ ਨੂੰ ਮਾਣਹਾਨੀ ਦੇ ਕੇਸ ਵਿੱਚ ਸਭ ਤੋਂ ਵੱਧ ਸਜ਼ਾ ਦਿੱਤੀ ਗਈ ਹੈ।
Follow Us
