ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਬਜਟ 2025

ਨਾ ਦਿੱਲੀ ਚੋਣਾਂ ਵਿੱਚ, ਨਾ ਕੁੰਭ ਵਿੱਚ! ਆਖ਼ਿਰ ਕਿੱਥੇ ਹਨ ਵਿਰੋਧੀ ਧਿਰ ਦਾ ਨੇਤਾ? ਰਾਹੁਲ ਗਾਂਧੀ ਦੀ ਗੈਰਹਾਜ਼ਰੀ ‘ਤੇ ਉੱਠ ਰਹੇ ਸਵਾਲ

Rahul Gandhi : ਭਾਰਤ ਇੱਕ ਅਜਿਹਾ ਦੇਸ਼ ਹੈ ਜਿਸਦੀ ਪਛਾਣ ਆਪਣੀ ਸੱਭਿਆਚਾਰਕ ਵਿਭਿੰਨਤਾ, ਪਰੰਪਰਾਵਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੁਆਰਾ ਕੀਤੀ ਜਾਂਦੀ ਹੈ। ਪਰ, ਇਹਨਾਂ ਕਦਰਾਂ-ਕੀਮਤਾਂ ਅਤੇ ਘਟਨਾਵਾਂ ਤੋਂ ਵਾਰ-ਵਾਰ ਆਪਣੇ ਆਪ ਨੂੰ ਦੂਰ ਕਰਕੇ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਦੇਸ਼ ਦੀ ਆਤਮਾ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰਦੇ ਹਨ।

ਨਾ ਦਿੱਲੀ ਚੋਣਾਂ ਵਿੱਚ, ਨਾ ਕੁੰਭ ਵਿੱਚ! ਆਖ਼ਿਰ ਕਿੱਥੇ ਹਨ ਵਿਰੋਧੀ ਧਿਰ ਦਾ ਨੇਤਾ? ਰਾਹੁਲ ਗਾਂਧੀ ਦੀ ਗੈਰਹਾਜ਼ਰੀ ‘ਤੇ ਉੱਠ ਰਹੇ ਸਵਾਲ
ਰਾਹੁਲ ਗਾਂਧੀ
Follow Us
kusum-chopra
| Updated On: 05 Feb 2025 15:26 PM

Rahul Gandhi: ਭਾਰਤ ਨੇ ਹਾਲ ਹੀ ਵਿੱਚ ਆਪਣਾ 76ਵਾਂ ਗਣਤੰਤਰ ਦਿਵਸ ਮਨਾਇਆ ਹੈ। ਇਸ ਤੋਂ ਇਲਾਵਾ, ਦੇਸ਼ ਵਿੱਚ ਦੋ ਹੋਰ ਤਿਉਹਾਰ ਚੱਲ ਰਹੇ ਹਨ। ਇੱਕ 144 ਸਾਲਾਂ ਬਾਅਦ ਆਉਣ ਵਾਲਾ ਮਹਾਂਕੁੰਭ ਦਿੱਲੀ ਤੋਂ ਕੁਝ ਸੌ ਕਿਲੋਮੀਟਰ ਦੂਰ ਪ੍ਰਯਾਗਰਾਜ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਅਤੇ ਦੂਜਾ ਲੋਕਤੰਤਰ ਦਾ ਤਿਉਹਾਰ ਹੈ, ਦਿੱਲੀ ਵਿੱਚ ਵਿਧਾਨ ਸਭਾ ਚੋਣਾਂ।

ਇਸ ਗਣਤੰਤਰ ਦਿਵਸ ਸਮਾਰੋਹ ਦੌਰਾਨ ਦੇਸ਼ ਅਤੇ ਰਾਜ ਦੇ ਕਈ ਨੇਤਾ ਕਰਤਵਿਆ ਪੱਥ ‘ਤੇ ਨਜ਼ਰ ਆਏ। ਕਈ ਵੱਡੇ ਨੇਤਾ ਜਾਂ ਤਾਂ ਪ੍ਰਯਾਗਰਾਜ ਵਿੱਚ ਕੁੰਭ ਇਸ਼ਨਾਨ ਕਰ ਚੁੱਕੇ ਹਨ ਜਾਂ ਕਰਨ ਵਾਲੇ ਹਨ, ਜਦੋਂ ਕਿ ਦਿੱਲੀ ਦੇ ਨੇਤਾ ਚੋਣ ਮੈਦਾਨ ਵਿੱਚ ਪਸੀਨਾ ਵਹਾ ਰਹੇ ਹਨ। ਪਰ ਇਸ ਸਭ ਦੇ ਵਿਚਕਾਰ, ਕਾਂਗਰਸ ਦੇ ਚੋਟੀ ਦੇ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਗੈਰਹਾਜ਼ਰੀ ਨੇ ਸਵਾਲ ਖੜ੍ਹੇ ਹੋ ਰਹੇ ਹਨ।

ਮਹਾਂਕੁੰਭ ​​ਤੋਂ ਦੂਰੀ: ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਅਣਦੇਖੀ

ਭਾਰਤ ਦੇ ਸੱਭਿਆਚਾਰਕ ਮਾਣ ਦਾ ਪ੍ਰਤੀਕ, ਮਹਾਂਕੁੰਭ, ਨੂੰ ਦੁਨੀਆ ਦਾ ਸਭ ਤੋਂ ਵੱਡਾ ਅਧਿਆਤਮਿਕ ਸਮਾਗਮ ਮੰਨਿਆ ਜਾਂਦਾ ਹੈ। ਇਸ ਸਮਾਗਮ ਵਿੱਚ ਹਿੱਸਾ ਲੈ ਕੇ, ਭਾਜਪਾ ਆਗੂਆਂ ਨੇ ਨਾ ਸਿਰਫ਼ ਵਿਸ਼ਵ ਪੱਧਰ ‘ਤੇ ਇਸਦੀ ਮਹੱਤਤਾ ਵਧਾਈ, ਸਗੋਂ ਭਾਰਤੀ ਸੱਭਿਆਚਾਰ ਨੂੰ ਵੀ ਸਤਿਕਾਰ ਦਿੱਤਾ। ਇਸ ਦੇ ਉਲਟ, ਰਾਹੁਲ ਗਾਂਧੀ ਨੇ ਇਸ ਸਮਾਗਮ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ, ਜੋ ਕਿ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਪ੍ਰਤੀ ਉਨ੍ਹਾਂ ਦੀ ਉਦਾਸੀਨਤਾ ਨੂੰ ਦਰਸਾਉਂਦਾ ਹੈ। ਰਾਹੁਲ ਗਾਂਧੀ, ਜੋ ਆਪਣੇ ਆਪ ਨੂੰ “ਜਨੇਊਧਾਰੀ ਬ੍ਰਾਹਮਣ” ਦੱਸਦੇ ਹਨ, ਨੇ ਗਣੇਸ਼ ਚਤੁਰਥੀ ਅਤੇ ਨਵਰਾਤਰੀ ਵਰਗੇ ਸੱਭਿਆਚਾਰਕ ਸਮਾਗਮਾਂ ਤੋਂ ਵੀ ਖੁਦ ਨੂੰ ਦੂਰ ਰੱਖਿਆ। ਇਹ ਭਾਰਤੀ ਸੱਭਿਆਚਾਰ ਅਤੇ ਅਧਿਆਤਮਿਕ ਵਿਰਾਸਤ ਪ੍ਰਤੀ ਉਨ੍ਹਾਂ ਦੀ ਅਗਿਆਨਤਾ ਨੂੰ ਉਜਾਗਰ ਕਰਦਾ ਹੈ।

ਗਣਤੰਤਰ ਦਿਵਸ ਪਰੇਡ 2025: ਰਾਸ਼ਟਰੀ ਸਵੈਮਾਣ ਤੋਂ ਦੂਰੀ

ਗਣਤੰਤਰ ਦਿਵਸ ਪਰੇਡ ਭਾਰਤ ਦੇ ਲੋਕਤੰਤਰ ਅਤੇ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਪਰ ਇਸ ਸਾਲ, ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਨੇ ਪਰੇਡ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕੀਤਾ। ਇਸ ਗੈਰਹਾਜ਼ਰੀ ਨੂੰ ਦੇਸ਼ ਦੇ ਲੋਕਤੰਤਰੀ ਮੁੱਲਾਂ ਅਤੇ ਸੈਨਿਕਾਂ ਦੇ ਸਨਮਾਨ ਦਾ ਅਪਮਾਨ ਮੰਨਿਆ ਗਿਆ।

ਹੜ੍ਹ ਸੰਕਟ ਦੌਰਾਨ ਛੁੱਟੀਆਂ

ਜਦੋਂ ਭਾਰਤ ਦੇ ਕਈ ਰਾਜ ਹੜ੍ਹਾਂ ਦੀ ਮਾਰ ਹੇਠ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਅਤੇ ਸੈਨਿਕਾਂ ਅਤੇ ਪੀੜਤਾਂ ਨੂੰ ਮਿਲ ਰਹੇ ਸਨ, ਰਾਹੁਲ ਗਾਂਧੀ ਵਿਦੇਸ਼ੀ ਛੁੱਟੀਆਂ ਦਾ ਆਨੰਦ ਮਾਣ ਰਹੇ ਸਨ। ਅਜਿਹੇ ਸਮੇਂ ‘ਤੇ ਉਨ੍ਹਾਂ ਦੀ ਗੈਰਹਾਜ਼ਰੀ ਨੇ ਉਨ੍ਹਾਂ ਦੇ ਲੀਡਰਸ਼ਿਪ ਹੁਨਰ ਅਤੇ ਰਾਸ਼ਟਰੀ ਜ਼ਿੰਮੇਵਾਰੀ ਬਾਰੇ ਸਵਾਲ ਖੜ੍ਹੇ ਕੀਤੇ।

ਸੰਵਿਧਾਨ ਦਿਵਸ ‘ਤੇ “ਸੰਵਿਧਾਨ ਦੇ ਰੱਖਿਅਕ” ਦੀ ਗੈਰਹਾਜ਼ਰੀ

ਕੁਝ ਦਿਨ ਪਹਿਲਾਂ ਹੀ, ਰਾਹੁਲ ਗਾਂਧੀ ਸੰਵਿਧਾਨ ਦੀ ਇੱਕ ਕਾਪੀ ਹੱਥ ਵਿੱਚ ਲੈ ਕੇ ਸਦਨ ਵਿੱਚ ਗਰਜਦੇ ਹੋਏ ਆਪਣੇ ਆਪ ਨੂੰ ਸੰਵਿਧਾਨ ਦਾ ਰੱਖਿਅਕ ਦੱਸ ਰਹੇ ਸਨ। 2022 ਵਿੱਚ ਸੰਵਿਧਾਨ ਦਿਵਸ ਵਰਗੇ ਮਹੱਤਵਪੂਰਨ ਮੌਕੇ ‘ਤੇ ਰਾਹੁਲ ਗਾਂਧੀ ਦੀ ਗੈਰਹਾਜ਼ਰੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਵਾਗਤ ਨਾ ਕਰਨਾ ਸੰਵਿਧਾਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਪ੍ਰਤੀ ਉਨ੍ਹਾਂ ਦੀ ਉਦਾਸੀਨਤਾ ਨੂੰ ਦਰਸਾਉਂਦਾ ਹੈ।

‘ਰਾਮ ਮੰਦਰ ਭੂਮੀ ਪੂਜਨ ਅਤੇ ਪ੍ਰਾਣ-ਪ੍ਰਤੀਸ਼ਠਾ ਤੋਂ ਦੂਰੀ’

ਅਯੁੱਧਿਆ ਵਿੱਚ ਰਾਮ ਮੰਦਰ ਦੇ ਭੂਮੀ ਪੂਜਨ ਦਾ ਆਯੋਜਨ ਭਾਰਤ ਦੇ ਸੱਭਿਆਚਾਰਕ ਇਤਿਹਾਸ ਵਿੱਚ ਇੱਕ ਮੀਲ ਪੱਥਰ ਸੀ। ਇਸ ਇਤਿਹਾਸਕ ਮੌਕੇ ‘ਤੇ ਉਨ੍ਹਾਂ ਦੀ ਗੈਰਹਾਜ਼ਰੀ ਨੇ ਕਾਂਗਰਸ ਦੀ ਵਿਚਾਰਧਾਰਾ ਅਤੇ ਭਾਰਤ ਦੇ ਸੱਭਿਆਚਾਰ ਪ੍ਰਤੀ ਉਨ੍ਹਾਂ ਦੇ ਰਵੱਈਏ ‘ਤੇ ਸਵਾਲ ਖੜ੍ਹੇ ਕੀਤੇ। ਇੰਨਾ ਹੀ ਨਹੀਂ, ਪੂਰੇ ਦੇਸ਼ ਨੇ ਪਿਛਲੇ ਸਾਲ 23 ਜਨਵਰੀ ਨੂੰ ਅਯੁੱਧਿਆ ਵਿੱਚ ਹੋਏ ਰਾਮ ਲੱਲਾ ਦੇ ਪ੍ਰਾਣ-ਪ੍ਰਤੀਸ਼ਠਾ ਸਮਾਰੋਹ ਤੋਂ ਕਾਂਗਰਸ ਹਾਈਕਮਾਨ ਅਤੇ ਗਾਂਧੀ ਪਰਿਵਾਰ ਦੀ ਦੂਰੀ ਨੂੰ ਪੁਰੇ ਦੇਸ਼ ਨੇ ਦੇਖਿਆ ਸੀ।

ਰਾਹੁਲ ਦੀ 'ਇੰਡੀਅਨ ਸਟੇਟ ਨਾਲ ਲੜਾਈ' ਟਿੱਪਣੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਧਰਮ...

ਰਾਹੁਲ ਗਾਂਧੀ, ਕਾਂਗਰਸ ਆਗੂ

ਕਾਂਗਰਸ ਦੇ ਪ੍ਰੋਗਰਾਮ ਤੋਂ ਬਚਦੇ ਨਜ਼ਰ ਆਏ ਰਾਹੁਲ ਗਾਂਧੀ

ਇਹ ਤਾਂ ਉਨ੍ਹਾਂ ਪ੍ਰੋਗਰਾਮਾਂ ਬਾਰੇ ਸੀ ਜੋ ਕਿਸੇ ਹੋਰ ਦੁਆਰਾ ਆਯੋਜਿਤ ਕੀਤੇ ਜਾ ਰਹੇ ਸਨ। ਕਈ ਵਾਰ, ਰਾਹੁਲ ਗਾਂਧੀ ਨੂੰ ਕਾਂਗਰਸ ਦੇ ਪ੍ਰੋਗਰਾਮਾਂ ਤੋਂ ਵੀ ਬਚਦੇ ਦੇਖਿਆ ਗਿਆ ਹੈ। ਤੁਹਾਨੂੰ ਯਾਦ ਦਿਵਾਉਂਦੇ ਹਾਂ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ, ਰਾਹੁਲ ਗਾਂਧੀ ਨੇ ਜਿੱਤ ਦੇ ਜਸ਼ਨਾਂ ਵਿੱਚ ਸ਼ਾਮਲ ਨਾ ਹੋ ਕੇ ਪਾਰਟੀ ਵਰਕਰਾਂ ਨੂੰ ਨਿਰਾਸ਼ ਕੀਤਾ ਸੀ। ਅਜਿਹੇ ਸਮੇਂ ‘ਤੇ ਉਨ੍ਹਾਂ ਦੀ ਗੈਰਹਾਜ਼ਰੀ ਉਨ੍ਹਾਂ ਦੀ ਲੀਡਰਸ਼ਿਪ ਦੀ ਗੰਭੀਰਤਾ ‘ਤੇ ਸਵਾਲ ਖੜ੍ਹੇ ਕਰਦੀ ਹੈ।

ਗੈਰਹਾਜ਼ਰੀ ਦਾ ਪੈਟਰਨ

ਰਾਹੁਲ ਗਾਂਧੀ ਦੀਆਂ ਇਹ ਘਟਨਾਵਾਂ ਰਾਜਨੀਤੀ ਅਤੇ ਲੀਡਰਸ਼ਿਪ ਪ੍ਰਤੀ ਉਨ੍ਹਾਂ ਦੀ ਗੰਭੀਰਤਾ ‘ਤੇ ਸਵਾਲ ਖੜ੍ਹੇ ਕਰਦੀਆਂ ਹਨ। ਰਾਸ਼ਟਰੀ ਅਤੇ ਸੱਭਿਆਚਾਰਕ ਸਮਾਗਮਾਂ ਤੋਂ ਉਨ੍ਹਾਂ ਦੀ ਦੂਰੀ ਇੱਕ ਪੈਟਰਨ ਬਣ ਗਈ ਹੈ। ਇਹ ਭਾਰਤੀ ਸੱਭਿਆਚਾਰ ਅਤੇ ਸ਼ਾਸਨ ਦੇ ਮੂਲ ਸਿਧਾਂਤਾਂ ਪ੍ਰਤੀ ਉਨ੍ਹਾਂਦੀ ਅਗਿਆਨਤਾ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ। ਦਿੱਲੀ ਵਿੱਚ ਚੋਣ ਬਿਗਲ ਵਜਿਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਇੱਕ ਦਹਾਕੇ ਬਾਅਦ, ਕਾਂਗਰਸ ਵੀ ਕਮਰ ਕੱਸ ਕੇ ਦਿੱਲੀ ਦੀ ਜੰਗ ਲਈ ਤਿਆਰ ਹੋ ਗਈ ਹੈ। ਪਰ ਰਾਹੁਲ ਗਾਂਧੀ ਨੇ ਦਿੱਲੀ ਚੋਣ ਪ੍ਰਚਾਰ ਤੋਂ ਵੀ ਦੂਰੀ ਬਣਾ ਕੇ ਰੱਖੀ।

ਕਾਂਗਰਸ ਦੀ ਮੁਹਿੰਮ ਕਮਜ਼ੋਰ ਪੈਂਦੀ ਦਿੱਤੀ ਦਿਖਾਈ

ਸੂਬੇ ਵਿੱਚ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਨਕਾਰ ਦਿੱਤਾ ਗਿਆ ਅਤੇ ਰਾਹੁਲ ਗਾਂਧੀ ਨੇ ਖੁਦ ਕੇਜਰੀਵਾਲ ‘ਤੇ ਖੋਖਲੇ ਵਾਅਦੇ ਕਰਨ ਦਾ ਆਰੋਪ ਲਗਾਇਆ। ਅਜਿਹਾ ਲੱਗ ਰਿਹਾ ਸੀ ਕਿ ਸੂਬੇ ਵਿੱਚ ਤਿਕੋਣੀ ਮੁਕਾਬਲਾ ਹੋਵੇਗਾ ਪਰ ਜਿਵੇਂ-ਜਿਵੇਂ ਚੋਣ ਮੁਹਿੰਮ ਅੱਗੇ ਵਧ ਰਹੀ, ਕਾਂਗਰਸ ਦੀ ਮੁਹਿੰਮ ਕਮਜ਼ੋਰ ਹੁੰਦੀ ਗਈ। ਉਮੀਦਵਾਰਾਂ ਨੂੰ ਉਲਝਣ ਵਿੱਚ ਛੱਡ ਕੇ, ਕਾਂਗਰਸ ਦੇ ਚੋਟੀ ਦੇ ਆਗੂ ਪ੍ਰਚਾਰ ਤੋਂ ਪੂਰੀ ਤਰ੍ਹਾਂ ਨਾਲ ਗਾਇਬ ਰਹੇ।

ਲੋਕ ਪੁੱਛਣ ਲੱਗ ਹਨ ਕਿ ਰਾਹੁਲ ਗਾਂਧੀ ਕਿੱਥੇ ਹਨ?

ਦਿੱਲੀ ਵਿੱਚ ਕਾਂਗਰਸ ਦੀ ਲੜਾਈ ਫਿੱਕੀ ਪੈਣ ਦੇ ਨਾਲ ਹੀ ਲੋਕ ਪੁੱਛਣ ਲੱਗ ਪਏ ਕਿ ਰਾਹੁਲ ਗਾਂਧੀ ਕਿੱਥੇ ਹਨ? ਨਾ ਤਾਂ ਦਿੱਲੀ ਚੋਣਾਂ ਵਿੱਚ, ਨਾ ਕੁੰਭ ਵਿੱਚ ਅਤੇ ਨਾ ਹੀ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਅਜਿਹਾ ਨੇਤਾ, ਜੋ ਭਾਰਤ ਦੀ ਆਤਮਾ ਅਤੇ ਕਦਰਾਂ-ਕੀਮਤਾਂ ਤੋਂ ਲਗਾਤਾਰ ਦੂਰ ਰਹਿੰਦਾ ਹੈ, ਕਦੇ ਦੇਸ਼ ਦੀ ਅਗਵਾਈ ਕਰ ਸਕਦਾ ਹੈ?

1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ...
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ...
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ...
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?...
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ...
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?...
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ...
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ...
ਕੇਜਰੀਵਾਲ ਨੇ ਵੀਡੀਓ ਸੰਦੇਸ਼ ਜਾਰੀ ਕਰ ਭਾਜਪਾ ਨੂੰ ਦਿੱਤੀ ਜਿੱਤ ਦੀ ਵਧਾਈ
ਕੇਜਰੀਵਾਲ ਨੇ ਵੀਡੀਓ ਸੰਦੇਸ਼ ਜਾਰੀ ਕਰ ਭਾਜਪਾ ਨੂੰ ਦਿੱਤੀ ਜਿੱਤ ਦੀ ਵਧਾਈ...