ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਆਵਾਰਾ ਕੁੱਤੇ ਦੇ ਵੱਢਣ ‘ਤੇ ਮਿਲੇਗਾ 20 ਹਜ਼ਾਰ ਰੁਪਏ ਦਾ ਮੁਆਵਜ਼ਾ, ਹਾਈਕੋਰਟ ਦਾ ਅਹਿਮ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 193 ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਹ ਫੈਸਲਾ ਦਿੱਤਾ ਹੈ। ਅਦਾਲਤ ਨੇ ਚੰਡੀਗੜ੍ਹ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਵੱਧ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਕਿਹਾ ਕਿ ਹਰ ਕੁੱਤੇ ਦੇ ਕੱਟਣ 'ਤੇ 10,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਜਦੋਂ ਕਿ ਸੱਟ ਲੱਗਣ 'ਤੇ 20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਦਾਲਤ ਨੇ ਇਸ ਸਬੰਧੀ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਬਣਾਉਣ ਦੇ ਵੀ ਹੁਕਮ ਦਿੱਤੇ ਹਨ।

ਆਵਾਰਾ ਕੁੱਤੇ ਦੇ ਵੱਢਣ ‘ਤੇ ਮਿਲੇਗਾ 20 ਹਜ਼ਾਰ ਰੁਪਏ ਦਾ ਮੁਆਵਜ਼ਾ, ਹਾਈਕੋਰਟ ਦਾ ਅਹਿਮ ਫੈਸਲਾ
ਸੰਕੇਤਕ ਤਸਵੀਰ
Follow Us
tv9-punjabi
| Updated On: 15 Nov 2023 10:48 AM

ਪੰਜਾਬ ਅਤੇ ਹਰਿਆਣਾ (Haryana) ਹਾਈਕੋਰਟ ਨੇ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਿੱਚ ਵਾਧੇ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਸੜਕਾਂ ‘ਤੇ ਆਵਾਰਾ ਕੁੱਤਿਆਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ। ਅਜਿਹੇ ‘ਚ ਜੇਕਰ ਕਿਸੇ ਨੂੰ ਇਨ੍ਹਾਂ ਕੁੱਤਿਆਂ ਨੇ ਵੱਢ ਲਿਆ ਤਾਂ ਦੋਵੇਂ ਸੂਬਾ ਸਰਕਾਰਾਂ ਨੂੰ ਮੁਆਵਜ਼ਾ ਦੇਣਾ ਪਵੇਗਾ। ਅਦਾਲਤ ਨੇ ਪੀੜਤ ਨੂੰ 10,000 ਰੁਪਏ ਪ੍ਰਤੀ ਦੰਦ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਰਾਜ ਸਰਕਾਰਾਂ ਨੂੰ ਇਸ ਲਈ ਦਿਸ਼ਾ-ਨਿਰਦੇਸ਼ ਬਣਾਉਣ ਦੇ ਹੁਕਮ ਵੀ ਦਿੱਤੇ ਹਨ।

ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਨੇ ਚੰਡੀਗੜ੍ਹ (Chandigarh) ਵਿੱਚ ਕੁੱਤਿਆਂ ਦੇ ਕੱਟਣ ਦੀਆਂ ਵੱਧ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਹੈ। ਐਸ ਭਾਰਦਵਾਜ ਦੀ ਬੈਂਚ ਨੇ 193 ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਹ ਫੈਸਲਾ ਦਿੱਤਾ। ਬੈਂਚ ਨੇ ਕਿਹਾ ਕਿ ਜੇਕਰ ਕੁੱਤੇ ਦੇ ਕੱਟਣ ਕਾਰਨ ਦੰਦਾਂ ‘ਤੇ ਨਿਸ਼ਾਨ ਬਣਦੇ ਹਨ ਤਾਂ ਪੀੜਤ ਨੂੰ 10,000 ਰੁਪਏ ਪ੍ਰਤੀ ਦੰਦ ਦੇ ਨਿਸ਼ਾਨ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਕੁੱਤੇ ਦੇ ਕੱਟਣ ਨਾਲ ਜ਼ਖ਼ਮ ਜਾਂ ਮਾਸ ਨਿਕਲ ਜਾਂਦਾ ਹੈ ਤਾਂ ਹਰ 0.2 ਸੈਂਟੀਮੀਟਰ ਜ਼ਖ਼ਮ ਲਈ ਘੱਟੋ-ਘੱਟ 20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਅਦਾਲਤ ਨੇ ਹੁਕਮ

ਹਾਈਕੋਰਟ ਨੇ ਕਿਹਾ ਕਿ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਦੋਵੇਂ ਸੂਬਾ ਸਰਕਾਰਾਂ ਦੀ ਹੋਵੇਗੀ। ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਨੇ ਕਿਹਾ ਕਿ ਰਾਜ ਸਰਕਾਰ ਕਿਸੇ ਵੀ ਵਿਅਕਤੀ ਜਾਂ ਏਜੰਸੀ ਤੋਂ ਮੁਆਵਜ਼ੇ ਦੀ ਰਕਮ ਵਸੂਲ ਸਕਦੀ ਹੈ ਜਿਸ ਦਾ ਕੁੱਤੇ ਨਾਲ ਕੋਈ ਸਬੰਧ ਹੈ। ਅਦਾਲਤ ਨੇ ਕਿਹਾ ਕਿ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਇਸ ‘ਤੇ ਕਾਬੂ ਨਾ ਪਾਇਆ ਗਿਆ ਤਾਂ ਮਾਮਲੇ ਹੋਰ ਵਧਣਗੇ। ਇਸ ਲਈ ਹੁਣ ਸੂਬਾ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਅਦਾਲਤ ਨੇ ਇਸ ਸਬੰਧੀ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਬਣਾਉਣ ਦੇ ਵੀ ਹੁਕਮ ਦਿੱਤੇ ਹਨ।

ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼...
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'...
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!...
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?...
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?...
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ...
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ...
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ...
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ...
Stories