ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ਸ਼ੂਟਰ ਦੇ ਭਰਾ ਦਾ ਐਨਕਾਉਂਟਰ, ਪੁਲਿਸ ਨੇ ਰਾਕੇਸ਼ ਰਾਕਾ ਨੂੰ ਕੀਤਾ ਢੇਰ

abhishek-thakur
Updated On: 

08 Jul 2023 07:42 AM

ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਸ਼ਾਮਲ ਪ੍ਰਵੀਵਰਤ ਫੌਜੀ ਦੇ ਭਰਾ ਰਾਕੇਸ਼ ਰਾਕਾ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ। ਹਰਿਆਣਾ ਦੇ ਸਮਾਲਖਾ ਵਿਖੇ ਦੋ ਬਦਮਾਸ਼ਾਂ ਦੀ ਪੁਲਿਸ ਨਾਲ ਮੁੱਠਭੇੜ ਹੋਈ।

ਮੂਸੇਵਾਲਾ ਕਤਲਕਾਂਡ ਚ ਸ਼ਾਮਲ ਸ਼ੂਟਰ ਦੇ ਭਰਾ ਦਾ ਐਨਕਾਉਂਟਰ, ਪੁਲਿਸ ਨੇ ਰਾਕੇਸ਼ ਰਾਕਾ ਨੂੰ ਕੀਤਾ ਢੇਰ
Follow Us On
ਹਰਿਆਣਾ ਦੇ ਸਮਾਲਖਾ ਵਿਖੇ ਦੋ ਬਦਮਾਸ਼ਾਂ ਦੀ ਪੁਲਿਸ ਨਾਲ ਮੁੱਠਭੇੜ ਹੋਈ। ਇਸ ਮੁੱਠਭੇੜ ਵਿੱਚ ਗੋਲੀ ਲੱਗਣ ਨਾਲ ਇੱਕ ਬਦਮਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਪੁਲਿਸ ਐਨਕਾਉਂਟਰ (Encounter) ਵਿੱਚ ਮਾਰਿਆ ਗਿਆ ਮੁਲਜ਼ਮ ਰਾਕੇਸ਼ ਰਾਕਾ ਹੈ, ਜੋ ਸਿੱਧੂ ਮੁਸੇਵਾਲਾ ਨੂੰ ਮਾਰਨ ਵਾਲੇ ਪ੍ਰਿਅਵਰਤ ਫੌਜੀ ਦਾ ਛੋਟਾ ਭਰਾ ਹੈ। ਉਥੇ ਹੀ ਦੂਜੇ ਮੁਲਜ਼ਮ ਦੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਜਿਸ ਨੂੰ ਰੋਹਤਕ PGI ਰੈਫਰ ਕੀਤਾ ਗਿਆ ਹੈ।

ਪ੍ਰਿਅਵਰਤ ਫੌਜੀ ਦੇ ਭਰਾ ਦਾ ਐਨਕਾਉਂਟਰ

ਪਾਣੀਪਤ ਜ਼ਿਲੇ ਦੇ ਸਮਾਲਖਾ ਥਾਣਾ ਖੇਤਰ ‘ਚ ਸ਼ੁੱਕਰਵਾਰ ਦੇਰ ਰਾਤ ਪੁਲਿਸ ਦੀ ਦੋ ਟੀਮਾਂ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਨਾਲ ਇੱਕ ਬਦਮਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਸਿੱਧੂ ਮੂਸੇਵਾਲਾ (Sidhu Moose wala) ਦਾ ਕਤਲ ਹੋ ਹੋਇਆ ਸੀ। ਇਸ ਕਤਲ ਕਾਂਡ ਵਿੱਚ ਪ੍ਰਵੀਵਰਤ ਫੌਜੀ ਸ਼ਾਮਲ ਸੀ। ਪੁਲਿਸ ਐਨਕਾਉਂਟਰ ਵਿੱਚ ਮਾਰਿਆ ਗਿਆ ਮੁਲਜ਼ਮ ਰਾਕੇਸ਼ ਰਾਕਾ ਪ੍ਰਵੀਵਰਤ ਫੌਜੀ ਦਾ ਛੋਟਾ ਭਰਾ ਹੈ। ਇਹ ਦੋਵੇ ਮੁਲਜ਼ਮ ਕੋਈ ਵੱਡੀ ਵਾਰਦਾਤ ਕਰਨ ਦੀ ਫਿਰਾਕ ਵਿੱਚ ਸਨ।

ਕਾਰ ਸਵਾਰ ਹੋ ਕੇ ਆਏ ਸਨ ਮੁਲਜ਼ਮ

ਇਹ ਦੋਵੇਂ ਬਦਮਾਸ਼ ਬਿਨਾਂ ਨੰਬਰ ਪਲੇਟ ਵਾਲੀ ਕਾਰ ‘ਚ ਸਵਾਰ ਹੋ ਕੇ ਆਏ ਸਨ। ਜਿਸ ਦੇ ਪਿੱਛੇ ਜ਼ਿਲ੍ਹਾ ਪੁਲਿਸ ਲੱਗੀ ਹੋਈ ਸੀ। ਜਿਵੇਂ ਹੀ ਹਨੇਰੇ ‘ਚ ਬਦਮਾਸ਼ ਨਰਾਇਣਾ ਰੋਡ ‘ਤੇ ਢੋਡਪੁਰ ਮੋੜ ਨੇੜੇ ਪਹੁੰਚੇ ਤਾਂ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਐਨਕਾਉਂਟਰ ‘ਚ ਰਾਕੇਸ਼ ਰਾਕਾ ਢੇਰ

ਪੁਲਿਸ ਨੇ ਬਦਮਾਸ਼ਾਂ ਨੂੰ ਸਰੰਡਰ ਕਰਨ ਲਈ ਵੀ ਕਿਹਾ ਪਰ ਬਦਮਾਸ਼ ਗੋਲੀਬਾਰੀ ਕਰਦੇ ਰਹੇ। ਇਸ ਦੌਰਾਨ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਕੀਤੀ ਗਈ। ਜਿਸ ਦੌਰਾਨ ਦੋਵੇਂ ਬਦਮਾਸ਼ਾਂ ਨੂੰ ਗੋਲੀ ਲੱਗ ਗਈ। ਜਿਸ ਵਿੱਚ ਰਾਕੇਸ਼ ਰਾਕਾ ਦੀ ਮੌਤ ਹੋ ਗਈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ