Parliament Session : ਵਿਕਸਤ ਭਾਰਤ ਦੇ ਸੰਕਲਪ ‘ਤੇ ਜਨਤਾ ਦਾ ਭਰੋਸਾ : ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਪ੍ਰਧਾਨ ਦ੍ਰੋਪਦੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੀ ਸਾਂਝੀ ਬੈਠਕ 'ਚ ਰਾਸ਼ਟਰਪਤੀ ਮੁਰਮੂ ਦਾ ਇਹ ਪਹਿਲਾ ਸੰਬੋਧਨ ਹੈ। ਨਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ। ਰਾਜ ਸਭਾ ਦਾ 264ਵਾਂ ਸੈਸ਼ਨ ਅੱਜ ਯਾਨੀ ਵੀਰਵਾਰ ਤੋਂ ਸ਼ੁਰੂ ਹੋਵੇਗਾ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ, ਮੈਂ 18ਵੀਂ ਲੋਕ ਸਭਾ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦੀ ਹਾਂ। ਤੁਸੀਂ ਸਾਰੇ ਵੋਟਰਾਂ ਦਾ ਭਰੋਸਾ ਜਿੱਤ ਕੇ ਇੱਥੇ ਆਏ ਹੋ। ਦੇਸ਼ ਦੀ ਸੇਵਾ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ।
ਉੱਧਰ, ਆਮ ਆਦਮੀ ਪਾਰਟੀ (ਆਪ) ਨੇ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਆਪ ਆਗੂ ਸੰਜੇ ਸਿੰਘ ਨੇ ਦਿੱਤੀ। ਸੰਜੇ ਸਿੰਘ ਨੇ ਸੀਐਮ ਕੇਜਰੀਵਾਲ ਦੇ ਮੁੱਦੇ ‘ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਿੱਲੀ ਨਾਲ ਕੀ ਹੋ ਰਿਹਾ ਹੈ, ਸਭ ਨੂੰ ਪਤਾ ਹੈ। ਈਡੀ ਮਾਮਲੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਠੀਕ ਪਹਿਲਾਂ ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਇੱਕ ਹੋਰ ਕੇਸ ਦਾਇਰ ਕੀਤਾ ਸੀ। ਇਹ ਤਾਨਾਸ਼ਾਹੀ ਹੈ। ਅੱਜ ਇਹ 240 ਤੱਕ ਪਹੁੰਚੇ ਹਨ। ਅਗਲੀਆਂ ਚੋਣਾਂ ‘ਚ 24 ‘ਤੇ ਆਉਣਗੇ। ਸੰਜੇ ਸਿੰਘ ਨੇ ਕਿਹਾ, ਅੱਜ ਤੁਸੀਂ ਦੇਖੋਗੇ ਕਿ ਸਰਕਾਰ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਸੀਐਮ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਰਾਸ਼ਟਰਪਤੀ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ
- ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਈ ਸੁਧਾਰ ਹੋਏ ਹਨ। ਕਈ ਲੋਕਾਂ ਨੇ ਸਰਕਾਰ ਦੇ ਸੁਧਾਰਾਂ ਦਾ ਵਿਰੋਧ ਕੀਤਾ ਪਰ ਉਹ ਸਮੇਂ ਦੀ ਕਸੌਟੀ ਤੇ ਖਰ੍ਹੇ ਉੱਤਰੇ। GST ਨਾਲ ਸੂਬਿਆਂ ਨੂੰ ਵੀ ਫਾਇਦਾ ਹੋਇਆ। ਰਾਸ਼ਟਰਪਤੀ ਨੇ ਕਿਹਾ ਕਿ ਡਿਫੈਸ ਸੈਕਟਰ ਵਿੱਚ ਕਈ ਸੁਧਾਰ ਕੀਤਾ ਹੈ।
- ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਨੇ ਪਹਿਲੀ ਵਾਰ ਗਰੀਬਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਸਰਕਾਰ ਉਹਨਾਂ ਦੀ ਸੇਵਾ ਵਿੱਚ ਹੈ। ਕੋਰੋਨਾ ਕਾਲ ਦੌਰਾਨ ਗਰੀਬਾਂ ਨੂੰ ਫ੍ਰੀ ਰਾਸ਼ਨ ਵੰਡਿਆ ਗਿਆ। ਗਰੀਬਾਂ ਲਈ ਬਾਥਰੂਮ ਬਣਾਏ ਗਏ। ਦੇਸ਼ ਵਿੱਚ ਜਨ ਔਸਧੀ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ।
ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਬਿਜਲੀ ਦਾ ਬਿੱਲ ਜ਼ੀਰੋ ਕਰਨ ਅਤੇ ਦੇਸ਼ ਵਿੱਚ ਬਿਜਲੀ ਬਣਾਕੇ ਬਾਹਰ ਵੇਚਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਸੋਲਰ ਪੈਨਲ ਨੂੰ ਲੈਕੇ ਵੀ ਯੋਜਨਾ ਚਲਾ ਰਹੀ ਹੈ। ਸਰਕਾਰ ਨੇ 25 ਕਰੋੜ ਲੋਕਾਂ ਨੂੰ ਗਰੀਬੀ ਲਾਈਨ ਤੋਂ ਉੱਪਰ ਚੁੱਕਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਨੌਰਥ ਈਸਟ ਵਿੱਚ ਵਿਕਾਸ ਲਈ ਵੱਖ ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਮਹਿਲਾ ਸ਼ਸ਼ਕਤੀਕਰਨ ਕਰ ਰਹੀ ਹੈ। ਪ੍ਰਧਾਨਮੰਤਰੀ ਅਵਾਸ ਯੋਜਨਾ ਦੇ ਘਰ ਵੀ ਮਹਿਲਾਵਾਂ ਦੇ ਨਾਮ ਤੇ ਹੀ ਵੰਡੇ ਜਾ ਰਹੇ ਹਨ।
आजकल ऑर्गेनिक उत्पादों को लेकर दुनिया में डिमांड तेज़ी से बढ़ रही है। भारत के किसानों के पास इस डिमांड को पूरा करने की भरपूर क्षमता है। pic.twitter.com/kYulBJ0ly4
ਇਹ ਵੀ ਪੜ੍ਹੋ
— President of India (@rashtrapatibhvn) June 27, 2024
ਰਾਸ਼ਟਰਪਤੀ ਨੇ ਕਿਹਾ ਕਿ ਨੀਤੀਆਂ ਦਾ ਵਿਰੋਧ ਕਰਨਾ ਅਤੇ ਸੰਸਦ ਦੇ ਕੰਮਕਾਰ ਨੂੰ ਰੋਕਣਾ ਦੋਹਾਂ ਵਿੱਚ ਬਹੁਤ ਫਰਕ ਹੈ। ਮੈਂ ਉਮੀਦ ਕਰਾਂਗੀ ਕਿ ਸੰਸਦ ਸੁਚਾਰੂ ਰੂਪ ਵਿੱਚ ਚੱਲੇਗੀ ਅਤੇ ਜਨ ਮਾਨਸ ਦੇ ਹਿੱਤ ਦੇ ਮੁੱਦਿਆਂ ਦੀ ਗੱਲ ਹੋਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਦੀ ਭਾਰਤ ਦੀ ਸਦੀ ਹੈ। ਆਉਣ ਵਾਲਾ ਸਮਾਂ ਭਾਰਤ ਦਾ ਹੈ।
ਭਾਰਤ 50ਵਾਂ ਗਣਤੰਤਰ ਦਿਵਸ ਮਨਾਇਆ ਜਾਣਾ ਹੈ। ਐਮਰਜੈਂਸੀ ਸੰਵਿਧਾਨ ਉੱਪਰ ਸਿੱਧਾ ਹਮਲਾ ਸੀ। ਪਰ ਦੇਸ਼ ਨੇ ਉਹਨਾਂ ਤਾਕਤਾਂ ਨੂੰ ਹਰਾ ਦਿੱਤਾ। ਅੱਜ ਕਸ਼ਮੀਰ ਵਿੱਚ ਸੰਵਿਧਾਨ ਪੂਰੀ ਤਰ੍ਹਾਂ ਨਾਲ ਲਾਗੂ ਹੈ। ਜੋ 370 ਤੋਂ ਪਹਿਲਾਂ ਨਹੀਂ ਸੀ।
ਭਾਰਤ ਗਲੋਬਲ ਸਾਊਥ ਦੇ ਲੀਡਰ ਵਜੋਂ ਅੱਗੇ ਆਇਆ ਹੈ। ਭਾਰਤ ਨੇ ਗੁਆਂਢੀ ਸੂਬਿਆਂ ਨਾਲ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ। ਭਾਰਤ ਸਭ ਦਾ ਸਾਥ ਸਭ ਦਾ ਵਿਕਾਸ ਵਿਜ਼ਨ ਲੈਕੇ ਅੱਗੇ ਚੱਲ ਰਿਹਾ ਹੈ।
ਰਾਸ਼ਟਰਪਤੀ ਦ੍ਰੋਪਦੀ ਮੂਰਮੂ ਨੇ ਕਿਹਾ ਕਿ ਸਰਕਾਰ ਨੇ CAA ਦੇ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਦੀ ਨਾਗਰਿਕਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਨੂੰ ਨਾਗਰਿਕਤਾ ਮਿਲੀ ਹੈ ਮੈਂ ਉਹਨਾਂ ਪਰਿਵਾਰ ਨੂੰ ਵਧਾਈ ਦਿੰਦੀ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਪੇਪਰ ਲੀਕ ਦੇ ਮਾਮਲੇ ਨੂੰ ਲੈਕੇ ਕਾਨੂੰਨ ਲਿਆਂਦਾ ਹੈ। ਪੇਪਰ ਲੀਕ ਦੇ ਮਾਮਲਿਆਂ ਤੇ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸੈਨਿਕਾਂ ਨੂੰ ਵਨ ਰੈਂਕ ਵਨ ਪੈਂਸਨ ਦਾ ਲਾਭ ਲੈ ਰਹੇ ਹਨ। ਕੇਂਦਰ ਸਰਕਾਰ ਨੇ ਗਰੁੱਪ ਸੀ ਅਤੇ ਡੀ ਦੀਆਂ ਭਰਤੀ ਵਿਚੋਂ ਇੰਟਰਵਿਊ ਪ੍ਰੀਖਿਆ ਖ਼ਤਮ ਕੀਤੀ। ਕੇਂਦਰ ਸਰਕਾਰ ਨੇ ਨਵੀ ਸਿੱਖਿਆ ਲਾਗੂ ਕਰਕੇ ਸਿੱਖਿਆ ਖੇਤਰ ਵਿੱਚ ਚੰਗਾ ਕਾਰੋਬਾਰ ਕੀਤਾ
ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਈ ਸੁਧਾਰ ਹੋਏ ਹਨ। ਕਈ ਲੋਕਾਂ ਨੇ ਸਰਕਾਰ ਦੇ ਸੁਧਾਰਾਂ ਦਾ ਵਿਰੋਧ ਕੀਤਾ ਪਰ ਉਹ ਸਮੇਂ ਦੀ ਕਸੌਟੀ ਤੇ ਖਰ੍ਹੇ ਉੱਤਰੇ। GST ਨਾਲ ਸੂਬਿਆਂ ਨੂੰ ਵੀ ਫਾਇਦਾ ਹੋਇਆ। ਰਾਸ਼ਟਰਪਤੀ ਨੇ ਕਿਹਾ ਕਿ ਡਿਫੈਸ ਸੈਕਟਰ ਵਿੱਚ ਕਈ ਸੁਧਾਰ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਨੇ ਪਹਿਲੀ ਵਾਰ ਗਰੀਬਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਸਰਕਾਰ ਉਹਨਾਂ ਦੀ ਸੇਵਾ ਵਿੱਚ ਹੈ। ਕੋਰੋਨਾ ਕਾਲ ਦੌਰਾਨ ਗਰੀਬਾਂ ਨੂੰ ਫ੍ਰੀ ਰਾਸ਼ਨ ਵੰਡਿਆ ਗਿਆ। ਗਰੀਬਾਂ ਲਈ ਬਾਥਰੂਮ ਬਣਾਏ ਗਏ। ਦੇਸ਼ ਵਿੱਚ ਜਨ ਔਸਧੀ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ।
ਰਾਸ਼ਟਰਪਤੀ ਨੇ ਕੋਰੋਨਾ ਕਾਲ ਦਾ ਕੀਤਾ ਜ਼ਿਕਰ
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪਿਛਲੇ ਸਾਲਾ ਵਿੱਚ ਵਿਸ਼ਵਵਿਆਪੀ ਮਹਾਮਾਰੀ ਦੇਖੀ ਹੈ। ਪਰ ਸਾਡੀ ਸਰਕਾਰ ਹਮੇਸ਼ਾ ਅੱਗੇ ਵਧਦੀ ਰਹੀ ਚਾਹੇ ਜੋ ਵੀ ਹਲਾਤ ਰਹੇ ਹਨ। ਸਾਡੀ ਸਰਕਾਰ ਦੁਨੀਆਂ ਦੀ ਗ੍ਰੋਥ 15 ਫੀਸਦ ਦਾ ਯੋਗਦਾਨ ਦੇ ਰਹੀ ਹੈ। ਸਰਕਾਰ ਦੇਸ਼ ਦੀ ਆਰਥਿਕਤਾ ਨੂੰ ਦੁਨੀਆਂ ਦੀ ਤੀਜੀ ਅਰਥਵਿਵਸਥਾ ਬਣਾਉਣ ਵਿੱਚ ਜੁਟੀ ਹੋਈ ਹੈ।
18ਵੀਂ ਲੋਕ ਸਭਾ ਵਿੱਚ ਰਾਸ਼ਟਰਪਤੀ ਦਾ ਪਹਿਲਾ ਸੰਬੋਧਨ
18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੀ ਸਾਂਝੀ ਬੈਠਕ ‘ਚ ਰਾਸ਼ਟਰਪਤੀ ਮੁਰਮੂ ਦਾ ਇਹ ਪਹਿਲਾ ਸੰਬੋਧਨ ਸੀ। ਨਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ। ਰਾਜ ਸਭਾ ਦਾ 264ਵਾਂ ਸੈਸ਼ਨ ਅੱਜ ਯਾਨੀ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ।
ਸੰਵਿਧਾਨ ਦੇ ਅਨੁਛੇਦ 87 ਦੇ ਅਨੁਸਾਰ ਰਾਸ਼ਟਰਪਤੀ ਨੂੰ ਹਰ ਲੋਕ ਸਭਾ ਚੋਣ ਤੋਂ ਬਾਅਦ ਸੈਸ਼ਨ ਦੀ ਸ਼ੁਰੂਆਤ ਵਿੱਚ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਾ ਹੁੰਦਾ ਹੈ। ਰਾਸ਼ਟਰਪਤੀ ਹਰ ਸਾਲ ਸੰਸਦ ਦੇ ਪਹਿਲੇ ਸੈਸ਼ਨ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨੂੰ ਵੀ ਸੰਬੋਧਨ ਕਰਦੇ ਹਨ। ਰਾਸ਼ਟਰਪਤੀ ਦੇ ਸੰਬੋਧਨ ਰਾਹੀਂ ਸਰਕਾਰ ਆਪਣੇ ਪ੍ਰੋਗਰਾਮਾਂ ਅਤੇ ਨੀਤੀਆਂ ਦੀ ਰੂਪਰੇਖਾ ਦਿੰਦੀ ਹੈ। ਇਹ ਭਾਸ਼ਣ ਸਰਕਾਰ ਦੁਆਰਾ ਪਿਛਲੇ ਸਾਲ ਵਿੱਚ ਚੁੱਕੇ ਗਏ ਕਦਮਾਂ ਨੂੰ ਵੀ ਉਜਾਗਰ ਕਰਦਾ ਹੈ ਅਤੇ ਆਉਣ ਵਾਲੇ ਸਾਲ ਲਈ ਤਰਜੀਹਾਂ ਦੀ ਰੂਪਰੇਖਾ ਦਰਸਾਉਂਦਾ ਹੈ।
ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ 293 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਸੱਤਾ ਸੰਭਾਲੀ ਹੈ। ਹਾਲਾਂਕਿ ਇਹ ਗਿਣਤੀ ਭਾਜਪਾ ਦੀਆਂ ਉਮੀਦਾਂ ਤੋਂ ਕਾਫੀ ਘੱਟ ਹੈ ਕਿਉਂਕਿ ਉਸ ਨੂੰ ਸੱਤਾਧਾਰੀ ਗਠਜੋੜ ਨੂੰ 400 ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਸੀ। ਚੋਣਾਂ ਵਿੱਚ ਵਿਰੋਧੀ ਧਿਰ ਮਜ਼ਬੂਤ ਰੂਪ ਵਿੱਚ ਉਭਰ ਕੇ ਸਾਹਮਣੇ ਆਈ ਹੈ ਅਤੇ ਭਾਰਤ ਗੱਠਜੋੜ ਨੇ ਕਾਂਗਰਸ ਦੀਆਂ 99 ਸੀਟਾਂ ਸਮੇਤ 234 ਸੀਟਾਂ ਜਿੱਤੀਆਂ ਹਨ, ਜੋ ਕਿ 2019 ਵਿੱਚ ਜਿੱਤੀਆਂ 52 ਸੀਟਾਂ ਤੋਂ ਲਗਭਗ ਦੁੱਗਣਾ ਹੈ।