ਕ੍ਰਿਸਮਸ ਮੌਕੇ ਚਰਚ ਪਹੁੰਚ ਪ੍ਰਧਾਨ ਮੰਤਰੀ ਮੋਦੀ, ਪ੍ਰਾਰਥਨਾ ਸਭਾ ‘ਚ ਹੋਏ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਿਸਮਸ ਵਾਲੇ ਦਿਨ ਦਿੱਲੀ ਦੇ ਇਤਿਹਾਸਕ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਪਹੁੰਚੇ। ਉਨ੍ਹਾਂ ਪ੍ਰਾਰਥਨਾ ਸਭਾ 'ਚ ਹਿੱਸਾ ਲਿਆ ਤੇ ਸਮਾਜਿਕ ਸਦਭਾਵਨਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਦਿੱਲੀ ਦਾ ਇਹ ਚਰਚ ਆਪਣੀ ਸੁੰਦਰ ਵਾਸਤੂਕਲਾ ਲਈ ਮਸ਼ਹੂਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕ੍ਰਿਸਮਸ ਵਾਲੇ ਦਿਨ ਦਿੱਲੀ ਦੇ ਕੈਥੇਡ੍ਰਲ ਚਰਚ ਪਹੁੰਚੇ। ਇੱਥੇ ਉਹ ਪ੍ਰਾਰਥਨਾ ਸਭਾ ‘ਚ ਸ਼ਾਮਲ ਹੋਏ। ਇਹ ਚਰਚ ਨਾ ਸਿਰਫ਼ ਸਭ ਤੋਂ ਪੁਰਾਣੇ ਚਰਚਾਂ ‘ਚੋਂ ਇੱਕ ਹੈ, ਸਗੋਂ ਦਿੱਲੀ ਦਾ ਸਭ ਤੋਂ ਵੱਡਾ ਵੀ ਹੈ। ਪ੍ਰਧਾਨ ਮੰਤਰੀ ਨੇ ਪ੍ਰਾਰਥਨਾ ਸਭਾ ‘ਚ ਵੀ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਚਰਚ ‘ ਕਈ ਹੋਰ ਲੋਕ ਮੌਜੂਦ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਚਰਚ ਦੀਆਂ ਫੋਟੋਆਂ ਪੋਸਟ ਕੀਤੀਆਂ ਤੇ ਲਿਖਿਆ, “ਦਿੱਲੀ ਦੇ ਕੈਥੇਡ੍ਰਲ ਚਰਚ ਆਫ਼ ਦ ਰੀਡੈਂਪਸ਼ਨ ਵਿਖੇ ਕ੍ਰਿਸਮਸ ਸਵੇਰ ਦੀ ਸਭਾ ‘ਚ ਸ਼ਾਮਲ ਹੋਇਆ। ਇਹ ਸੇਵਾ ਪਿਆਰ, ਸ਼ਾਂਤੀ ਤੇ ਹਮਦਰਦੀ ਦੇ ਸਦੀਵੀ ਸੰਦੇਸ਼ ਨੂੰ ਦਰਸਾਉਂਦੀ ਹੈ। ਕ੍ਰਿਸਮਸ ਦੀ ਭਾਵਨਾ ਸਾਡੇ ਸਮਾਜ ‘ਚ ਸਦਭਾਵਨਾ ਤੇ ਭਾਈਚਾਰਾ ਨੂੰ ਲਿਆਏਗੀ।”
ਕੈਥੇਡ੍ਰਲ ਚਰਚ ਆਪਣੀ ਸੁੰਦਰ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ। ਹਰ ਸਾਲ, ਇੱਥੇ ਕ੍ਰਿਸਮਸ ਲਈ ਵਿਸ਼ੇਸ਼ ਸਜਾਵਟ ਕੀਤੀ ਜਾਂਦੀ ਹੈ। ਦਿੱਲੀ ਭਰ ਤੋਂ ਲੋਕ ਪ੍ਰਭੂ ਯਿਸੂ ਮਸੀਹ ਨੂੰ ਪ੍ਰਾਰਥਨਾ ਕਰਨ ਤੇ ਕ੍ਰਿਸਮਸ ਮਨਾਉਣ ਲਈ ਇਸ ਚਰਚ ‘ਚ ਆਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਇੱਥੇ ਆ ਚੁੱਕੇ ਹਨ।
Attended the Christmas morning service at The Cathedral Church of the Redemption in Delhi. The service reflected the timeless message of love, peace and compassion. May the spirit of Christmas inspire harmony and goodwill in our society. pic.twitter.com/humdgbxR9o
— Narendra Modi (@narendramodi) December 25, 2025
ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਸਾਂਝਾ ਕੀਤਾ
ਇੱਕ ਹੋਰ ਪੋਸਟ ‘ਚ, ਪ੍ਰਧਾਨ ਮੰਤਰੀ ਮੋਦੀ ਨੇ ਚਰਚ ਦੀ ਆਪਣੀ ਫੇਰੀ ਦਾ ਇੱਕ ਵੀਡੀਓ ਸਾਂਝਾ ਕੀਤਾ। ਇਸ ‘ਚ ਲਿਖਿਆ ਹੈ, “ਕ੍ਰਿਸਮਸ ਨਵੀਂ ਉਮੀਦ, ਨਿੱਘ ਤੇ ਦਿਆਲਤਾ ਪ੍ਰਤੀ ਸਾਂਝੀ ਵਚਨਬੱਧਤਾ ਲਿਆਵੇ।”
ਇਹ ਵੀ ਪੜ੍ਹੋ
May Christmas bring renewed hope, warmth and a shared commitment to kindness. Here are highlights from the Christmas morning service at The Cathedral Church of the Redemption. pic.twitter.com/BzvKYQ8N0H
— Narendra Modi (@narendramodi) December 25, 2025
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਚਰਚ ਗਏ ਹਨ। ਉਹ ਪਹਿਲਾਂ ਵੀ ਚਰਚ ਜਾ ਚੁੱਕੇ ਹਨ। ਗੋਆ ਤੋਂ ਲੈ ਕੇ ਦੇਸ਼ ਦੇ ਜ਼ਿਆਦਾਤਰ ਵੱਡੇ ਚਰਚਾਂ ਤੱਕ, ਪ੍ਰਧਾਨ ਮੰਤਰੀ ਮੋਦੀ ਚਰਚਾਂ ‘ਚ ਜਾ ਚੁੱਕੇ ਹਨ। ਪਿਛਲੇ ਸਾਲ ਵੀ, ਕ੍ਰਿਸਮਸ ਵਾਲੇ ਦਿਨ, ਪ੍ਰਧਾਨ ਮੰਤਰੀ ਮੋਦੀ ਚਰਚ ਗਏ ਸਨ।


