‘ਲੇਟ ਨਾਈਟ ਮੀਟਿੰਗ, ਤੜਕੇ ਵਾਪਸ ਕੰਮ ‘ਤੇ’, ਪੀਐਮ ਮੋਦੀ ਦੇ ਸ਼ੈਡਿਊਲ ਦੀਆਂ ਸੋਸ਼ਲ ਮੀਡੀਆ ਤੇ ਹੋ ਰਹੀ ਤਾਰੀਫਾਂ
PM Narendra Modi: ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਸ਼ਾਨਦਾਰ ਲੀਡਰਸ਼ਿਪ ਦੀ ਭਰਪੂਰ ਪ੍ਰਸ਼ੰਸਾ ਕਰ ਰਹੇ ਹਨ ਜਦੋਂ ਕਿ ਦੂਸਰੇ ਉਨ੍ਹਾਂ ਦੀ ਇਮਾਨਦਾਰੀ ਅਤੇ ਰਾਸ਼ਟਰ ਪ੍ਰਤੀ ਸਮਰਪਣ ਬਾਰੇ ਚਰਚਾ ਕਰ ਰਹੇ ਹਨ। ਇੱਕ ਐਕਸ ਯੂਜ਼ਰਸ ਨੇ ਕਿਹਾ, "ਉਨ੍ਹਾਂ ਦਾ ਕੰਮ 'ਤੇ ਦਿਨ ਤੁਹਾਡੇ ਜਾਂ ਮੇਰੇ ਜਾਗਣ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਇਹ ਕਾਰਨ ਹੈ ਕਿ ਭਾਜਪਾ ਲਗਾਤਾਰ ਵੱਡੀਆਂ ਜਿੱਤਾਂ ਵੱਲ ਵੱਧ ਰਹੀ ਹੈ। ਉਨ੍ਹਾਂ ਦੀ ਇਹ ਜਿੱਤ ਭਾਰਤ ਦੀ ਜਿੱਤ ਹੈ।"
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਭ ਤੋਂ ਵੱਡੇ ਨੇਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, 10 ਸਾਲਾਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਵਿਸ਼ਾਲ ਜਨਤਕ ਅਪੀਲ ਅਤੇ ਜਨਤਕ ਸੰਪਰਕ ਵਿੱਚ ਰਹਿੰਦੇ ਹਨ।
ਇਸ ਦਾ ਕਾਰਨ ਉਨ੍ਹਾਂ ਦਾ ਅਹੁਦਾ ਜਾਂ ਕੱਦ ਨਹੀਂ ਸਗੋਂ ਦੇਸ਼ ਦੀ ਤਰੱਕੀ ਅਤੇ ਵਿਕਾਸ ਦੇ ਟੀਚਿਆਂ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਸਮਰਪਣ ਹੈ।
ਪੀਐਮ ਮੋਦੀ ਸਾਹਮਣੇ ਤੋਂ ਅਗਵਾਈ ਕਰਨ ਅਤੇ ਨਿੱਜੀ ਕੋਸ਼ਿਸ਼ਾਂ ਅਤੇ ਯਤਨਾਂ ਨਾਲ ਮਿਸਾਲ ਕਾਇਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਚਾਹੇ ਇਹ ਰਾਮ ਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਦੌਰਾਨ ‘ਯਮ ਨਿਯਮ’ ਦੀ 11 ਦਿਨਾਂ ਦੀਆਂ ਕਠੋਰ ਤਪਸਿਆ ਹੋਵੇ ਜਾਂ ਪਾਰਟੀ ਦੇ ਮੁਸ਼ਕੱਲ ਕੈਂਪੇਨ ਸ਼ੈਡਿਊਲ, ਉਹ ਨਵੇਂ ਮਾਪਦੰਡ ਸਥਾਪਤ ਕਰਨ ਲਈ ਹਮੇਸ਼ਾ ਉੱਤਸਕ ਰਹਿੰਦੇ ਹਨ।
ਪੀਐਮ ਮੋਦੀ ਦੀ ਮਿਸਾਲੀ ਲੀਡਰਸ਼ਿਪ
ਮਿਸਾਲੀ ਲੀਡਰਸ਼ਿਪ ਦੇ ਤਾਜ਼ਾ ਉਦਾਹਰਨ ਵਿੱਚ, ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਸਵੇਰੇ ਤੜਕੇ ਤੱਕ ਭਾਜਪਾ ਦੀ ਮੈਰਾਥਨ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਫੇਰ ਤੜਕੇ 3.30 ਵਜੇ ਆਪਣੀ ਰਿਹਾਇਸ਼ ਲਈ ਰਵਾਨਾ ਹੋ ਗਏ। ਬਾਅਦ ਵਿੱਚ, ਸਵੇਰੇ 8 ਵਜੇ, ਉਹ ਝਾਰਖੰਡ, ਬਿਹਾਰ ਅਤੇ ਬੰਗਾਲ ਦੇ ਦੋ ਦਿਨਾਂ ਦੌਰੇ ਲਈ ਰਵਾਨਾ ਹੋ ਗਏ, ਜਿੱਥੇ ਉਹ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ।
73 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਦੇ ਅਜਿਹੇ ਵਰਕ ਲਾਈਫ ਬੈਲੇਂਸ ਨੇ ਨੈਟੀਜ਼ਨਸ ਨੂੰ ਹੈਰਾਨ ਕਰ ਦਿੱਤਾ ਹੈ । ਉਹ ਸੋਚਣ ਲਈ ਮਜਬੂਰ ਹਨ ਕਿ ਕੀ ਉਹ ਇੱਕ “ਸੁਪਰ-ਹਿਊਮਨ” ਤਾਂ ਨਹੀਂ ਹਨ।
ਇਹ ਵੀ ਪੜ੍ਹੋ
‘ਪ੍ਰਧਾਨਸੇਵਕ’ ਦੇ ਦਾਅਵਿਆਂ ਤੇ ਮੋਦੀ ਉੱਤਰ ਰਹੇ ਖਰੇ
ਕੁਝ ਲੋਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰਾਸ਼ਟਰ ਦੇ ‘ਪ੍ਰਧਾਨਸੇਵਕ’ ਹੋਣ ਦੇ ਆਪਣੇ ਦਾਅਵੇ ਤੇ ਪੂਰੀ ਤਰ੍ਹਾਂ ਨਾਲ ਖਰੇ ਉੱਤਰ ਰਹੇ ਹਨ।
ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਕਿਹਾ, “ਪੂਰੀ ਜਿੱਤ ਦੀ ਸੰਭਾਵਨਾ ਦੇ ਬਾਵਜੂਦ, ਪ੍ਰਧਾਨ ਮੰਤਰੀ ਦਾ ਸਮਰਪਣ, ਜਨੂੰਨ,ਅਤੇ ‘ਕਰੋ ਜਾਂ ਮਰੋ’ ਵਾਲੀ ਪ੍ਰਤੀਯੋਗੀ ਭਾਵਨਾ ਉਨ੍ਹਾਂ ਨੂੰ ਪ੍ਰਾਪਤੀਆਂ ਲਈ ਇੱਕ ਰੋਲ ਮਾਡਲ ਬਣਾਉਂਦੀ ਹੈ,”।
ਲੋਕਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰਾਂ ਨੇ ‘ਮੋਦੀ ਕੀ ਗਾਰੰਟੀ’ ਦੇ ਨਾਅਰੇ ਦੀ ਹਵਾ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰ੍ਹਾਂ ਅਸਫਲ ਰਹੇ।
ਇਸ ਦੇ ਪਿੱਛੇ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਾਧੂ ਘੰਟੇ ਕੰਮ ਕਰਨ ‘ਤੇ ਕੋਈ ਦਿੱਕਤ ਨਹੀਂ ਹੈ। ਅਤੇ, ਇਹ ਗਾਰੰਟੀ ਸਿਰਫ਼ ਇੱਕ ਚੋਣ ਨਾਅਰਾ ਨਹੀਂ ਬਲਕਿ ਇੱਕ ਵਚਨਬੱਧਤਾ ਹੈ ਜਿਸ ਨੂੰ ਉਹ ਹਰ ਕੀਮਤ ‘ਤੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।


