AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Live Updates: ਪੰਜਾਬ, ਦਿੱਲੀ-NCR ਸਮੇਤ ਪੂਰੇ ਉੱਤਰੀ ਭਾਰਤ ਵਿੱਚ ਭੂਚਾਲ ਦੇ ਤੇਜ਼ ਝਟਕੇ

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

ramandeep
| Updated On: 03 Apr 2026 23:50 PM IST
Live Updates: ਪੰਜਾਬ, ਦਿੱਲੀ-NCR ਸਮੇਤ ਪੂਰੇ ਉੱਤਰੀ ਭਾਰਤ ਵਿੱਚ ਭੂਚਾਲ ਦੇ ਤੇਜ਼ ਝਟਕੇ
Live Updates

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 03 Apr 2026 07:12 PM (IST)

    ਅਸੀਂ ਆਸਾਨੀ ਨਾਲ ਖੋਲ੍ਹ ਸਕਦੇ ਹਾਂ ਹੋਰਮੂਜ਼ ਸਟ੍ਰੇਟ: ਟਰੰਪ

    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਪੋਸਟ ਵਿੱਚ ਲਿਖਿਆ, “ਥੋੜ੍ਹਾ ਹੋਰ ਸਮਾਂ ਮਿਲਣ ‘ਤੇ ਅਸੀਂ ਆਸਾਨੀ ਨਾਲ ਹੋਰਮੂਜ਼ ਸਟ੍ਰੇਟ ਖੋਲ੍ਹ ਸਕਦੇ ਹਾਂ। ਤੇਲ ਹਾਸਲ ਕਰ ਸਕਦੇ ਹਾਂ ਅਤੇ ਬੇਅੰਤ ਦੌਲਤ ਕਮਾ ਸਕਦੇ ਹਾਂ। ਕੀ ਇਹ ਦੁਨੀਆ ਲਈ ਸੋਨੇ ਦੀ ਖਾਣ ਸਾਬਤ ਹੋਵੇਗਾ?”

  • 03 Apr 2026 06:22 PM (IST)

    ਗੜ੍ਹਸ਼ੰਕਰ ‘ਚ ਆਸਮਾਨੀ ਬਿਜਲੀ ਡਿੱਗਣ ਨਾਲ 16 ਸਾਲਾ ਨੌਜਵਾਨ ਦੀ ਮੌਤ, 2 ਜ਼ਖਮੀ

    ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ‘ਚ ਆਸਮਾਨੀ ਬਿਜਲੀ ਡਿੱਗਣ ਨਾਲ 16 ਸਾਲਾ ਇੱਕ ਮੁੰਡੇ ਦੀ ਮੌਤ ਹੋ ਗਈ, ਜਦਕਿ 2 ਨੌਜਵਾਨ ਜਖ਼ਮੀ ਦੱਸੇ ਜਾ ਰਹੇ ਹਨ।

  • 03 Apr 2026 06:05 PM (IST)

    ਈਰਾਨ ਨੇ ਡੇਗਿਆ ਅਮਰੀਕਾ ਦਾ ਹੈਲੀਕਾਪਟਰ

    ਈਰਾਨ ਨੇ ਅਮਰੀਕਾ ਦਾ ਹੈਲੀਕਾਪਟਰ ਡੇਗਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ F-15A ਦੇ ਪਾਇਲਟ ਦੀ ਭਾਲ ‘ਚ ਈਰਾਨ ਦੀ ਸਰੱਹਦ ਤੇ ਬਹੁਤ ਥੱਲੇ ਉਡਾਣ ਭਰ ਰਿਹਾ ਸੀ।

  • 03 Apr 2026 05:07 PM (IST)

    ਪੰਜਾਬ ਸਰਕਾਰ ਨੇ ਵੇਰਕਾ ਲਈ ਦੁੱਧ ਖਰੀਦਣ ਦੀਆਂ ਵਧਾਈਆਂ ਕੀਮਤਾਂ, 1 ਅਪ੍ਰੈਲ ਤੋਂ ਲਾਗੂ ਨਵੇਂ ਰੇਟ

    ਪੰਜਾਬ ਸਰਕਾਰ ਨੇ ਵੇਰਕਾ ਲਈ ਦੁੱਧ ਦੀ ਖਰੀਦ ਦਰਾਂ ਵਧਾ ਦਿੱਤੀਆਂ ਹਨ। ਡੇਅਰੀ ਉਤਪਾਦਕਾਂ ਤੋਂ ਖਰੀਦੇ ਜਾਣ ਵਾਲੇ ਦੁੱਧ ਵਿੱਚ 15 ਰੁਪਏ ਪ੍ਰਤੀ ਕਿਲੋਗ੍ਰਾਮ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਹੈ।। ਇਸ ਫੈਸਲੇ ਨੂੰ 1 ਅਪ੍ਰੈਲ ਤੋਂ ਲਾਗੂ ਕਰ ਦਿੱਤਾ ਗਿਆ ਹੈ।

  • 03 Apr 2026 04:26 PM (IST)

    AJL ਪਲਾਟ ਅਲਾਟਮੈਂਟ ਮਾਮਲੇ ਵਿੱਚ ਹੁੱਡਾ ਨੂੰ ਰਾਹਤ

    ਹਰਿਆਣਾ ਦੇ ਪੰਚਕੂਲਾ ਵਿੱਚ AJL ਪਲਾਟ ਅਲਾਟਮੈਂਟ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵੱਡੀ ਰਾਹਤ ਮਿਲੀ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਖਿਲਾਫ ਸਾਰੇ ਆਰੋਪ ਖਾਰਜ ਕਰ ਦਿੱਤੇ ਹਨ। ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਰਾ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।

  • 03 Apr 2026 03:12 PM (IST)

    ਅਮਿਤ ਸ਼ਾਹ ਦੇ ਹੈਲੀਕਾਪਟਰ ‘ਚ ਤਕਨੀਕੀ ਖਰਾਬੀ, ਫ਼ੋਨ ਰਾਹੀਂ ਦਿੱਤਾ ਭਾਸ਼ਣ

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਅਸਾਮ ਦੇ ਧੁਬਰੀ ‘ਚ ਇੱਕ ਚੋਣ ਰੈਲੀ ਕਰਨੀ ਸੀ। ਹਾਲਾਂਕਿ, ਉਨ੍ਹਾਂ ਦੇ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਉਨ੍ਹਾਂ ਨੂੰ ਦੌਰਾ ਰੱਦ ਕਰਨਾ ਪਿਆ। ਇਸ ਤੋਂ ਬਾਅਦ, ਸ਼ਾਹ ਨੇ ਫ਼ੋਨ ‘ਤੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ।

  • 03 Apr 2026 01:24 PM (IST)

    “ਰਾਘਵ, ਤੁਸੀਂ ਡਰੇ ਹੋਏ ਹੋ “, ‘ਆਪ’ ਮੀਡੀਆ ਇੰਚਾਰਜ ਅਨੁਰਾਗ

    ਐਮਪੀ ਰਾਘਵ ਚੱਢਾ ਦੇ ਬਿਆਨ ‘ਤੇ ਟਿੱਪਣੀ ਕਰਦੇ ਹੋਏ, ‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ, “ਪਿਛਲੇ ਕੁੱਝ ਸਾਲਾਂ ਤੋਂ, ਤੁਸੀਂ ਡਰੇ ਹੋਏ ਹੋ, ਰਾਘਵ। ਤੁਸੀਂ ਮੋਦੀ ਵਿਰੁੱਧ ਬੋਲਣ ਤੋਂ ਝਿਜਕਦੇ ਹੋ। ਤੁਸੀਂ ਦੇਸ਼ ਦੇ ਅਸਲ ਮੁੱਦਿਆਂ ‘ਤੇ ਬੋਲਣ ਤੋਂ ਝਿਜਕਦੇ ਹੋ।”

  • 03 Apr 2026 12:06 PM (IST)

    ਈਰਾਨ ਨੇ ਇੱਕ ਹੋਰ F-35 ਲੜਾਕੂ ਜਹਾਜ਼ ਕੀਤਾ ਤਬਾਹ

    ਈਰਾਨ ਦੀ IRGC ਨੇ ਇੱਕ ਹੋਰ ਅਮਰੀਕੀ F-35 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਹੈ। ਹੁਣ ਤੱਕ ਇਸ ਟਕਰਾਅ ‘ਚ, ਈਰਾਨ ਨੇ ਦੋ ਅਮਰੀਕੀ F-35 ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ।

  • 03 Apr 2026 09:58 AM (IST)

    ਦਿੱਲੀ: 10 ਕਰੋੜ ਦੀ ਕੋਕੀਨ ਜ਼ਬਤ, ਨਾਈਜੀਰੀਅਨ ਵਿਅਕਤੀ ਗ੍ਰਿਫ਼ਤਾਰ

    ਦੱਖਣੀ ਦਿੱਲੀ ਦੀ ਸਪੈਸ਼ਲ ਸਟਾਫ ਟੀਮ ਨੇ ਲਗਭਗ 1.031 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਲਗਭਗ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ‘ਚ, ਪੁਲਿਸ ਨੇ ਨਾਈਜੀਰੀਆ ਦੇ ਇੱਕ ਨਾਗਰਿਕ ਜੌਨ ਚਿਬੂਕੇ ਨੂੰ ਗ੍ਰਿਫ਼ਤਾਰ ਕੀਤਾ ਹੈ। ਚਿਬੂਕੇ ਦਿੱਲੀ ‘ਚ ਇੱਕ ਡਰੱਗ ਸਪਲਾਈ ਨੈੱਟਵਰਕ ਚਲਾ ਰਿਹਾ ਸੀ।

  • 03 Apr 2026 09:20 AM (IST)

    UAE ਨੇ 17 ਅਪ੍ਰੈਲ ਤੱਕ ਪਾਕਿਸਤਾਨ ਤੋਂ ਆਪਣੇ 2 ਬਿਲੀਅਨ ਡਾਲਰ ਮੰਗੇ

    ਯੂਏਈ ਨੇ ਪਾਕਿਸਤਾਨ ਨੂੰ 17 ਅਪ੍ਰੈਲ ਤੱਕ ਦੋ ਬਿਲੀਅਨ ਡਾਲਰ ਵਾਪਸ ਕਰਨ ਦੀ ਚੇਤਾਵਨੀ ਦਿੱਤੀ ਹੈ। ਈਰਾਨ ਨਾਲ ਜੁੜੇ ਟਕਰਾਅ ਦੇ ਵਿਚਕਾਰ, ਯੂਏਈ ਹੁਣ ਪਾਕਿਸਤਾਨ ‘ਤੇ ਆਪਣੇ ਫੰਡ ਵਾਪਸ ਕਰਨ ਲਈ ਦਬਾਅ ਪਾ ਰਿਹਾ ਹੈ। 2018 ‘ਚ, ਯੂਏਈ ਨੇ ਪਾਕਿਸਤਾਨ ਨੂੰ 2 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਸੀ। ਹਾਲਾਂਕਿ, ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਅਨੁਸਾਰ, ਯੂਏਈ ਨੇ 130 ਮਿਲੀਅਨ ਡਾਲਰ ਦਾ ਸਾਲਾਨਾ ਵਿਆਜ ਵਸੂਲਿਆ।

  • 03 Apr 2026 09:18 AM (IST)

    UAE ਨੇ 17 ਅਪ੍ਰੈਲ ਤੱਕ ਪਾਕਿਸਤਾਨ ਤੋਂ ਆਪਣੇ 2 ਬਿਲੀਅਨ ਡਾਲਰ ਮੰਗੇ

    ਯੂਏਈ ਨੇ ਪਾਕਿਸਤਾਨ ਨੂੰ 17 ਅਪ੍ਰੈਲ ਤੱਕ ਦੋ ਬਿਲੀਅਨ ਡਾਲਰ ਵਾਪਸ ਕਰਨ ਦੀ ਚੇਤਾਵਨੀ ਦਿੱਤੀ ਹੈ। ਈਰਾਨ ਨਾਲ ਜੁੜੇ ਟਕਰਾਅ ਦੇ ਵਿਚਕਾਰ, ਯੂਏਈ ਹੁਣ ਪਾਕਿਸਤਾਨ ‘ਤੇ ਆਪਣੇ ਫੰਡ ਵਾਪਸ ਕਰਨ ਲਈ ਦਬਾਅ ਪਾ ਰਿਹਾ ਹੈ। 2018 ‘ਚ, ਯੂਏਈ ਨੇ ਪਾਕਿਸਤਾਨ ਨੂੰ 2 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਸੀ। ਹਾਲਾਂਕਿ, ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਅਨੁਸਾਰ, ਯੂਏਈ ਨੇ 130 ਮਿਲੀਅਨ ਡਾਲਰ ਦਾ ਸਾਲਾਨਾ ਵਿਆਜ ਵਸੂਲਿਆ।

Follow Us
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...