AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Punjab Weather: ਪੰਜਾਬ ‘ਚ ਅੱਜ ਤੇਜ਼ ਹਵਾਵਾਂ ਦੇ ਨਾਲ ਗੜ੍ਹੇਮਾਰੀ ਦਾ ਅਲਰਟ, ਬਾਰਿਸ਼ ਦੀ ਵੀ ਭਵਿੱਖਬਾਣੀ

Punjab Weather Update: ਬੀਤੇ ਦਿਨ ਸੂਬੇ ਦੇ ਔਸਤ ਵੱਧੋ-ਵੱਧ ਤਾਪਮਾਨ 'ਚ (ਬੀਤੇ 24 ਘੰਟਿਆਂ ਮੁਕਾਬਲੇ) 3.7 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ 'ਚ ਦਰਜ ਕੀਤਾ ਗਿਆ, ਜੋ ਕਤਿ 36.8 ਡਿਗਰੀ ਸੈਲਸੀਅਸ ਰਿਹਾ।

Punjab Weather: ਪੰਜਾਬ 'ਚ ਅੱਜ ਤੇਜ਼ ਹਵਾਵਾਂ ਦੇ ਨਾਲ ਗੜ੍ਹੇਮਾਰੀ ਦਾ ਅਲਰਟ, ਬਾਰਿਸ਼ ਦੀ ਵੀ ਭਵਿੱਖਬਾਣੀ
ਸੰਕੇਤਕ ਤਸਵੀਰ (AI Generated Pic)
tv9-punjabi
| Updated On: 03 Apr 2026 06:52 AM IST

ਪੰਜਾਬ ਭਰ ‘ਚ ਅੱਜ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਬਦਲ ਗਰਜਣ ਤੇ ਬਿਜਲੀ ਚਮਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ‘ਚ ਗੜ੍ਹੇਮਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅੱਜ ਸੂਬੇ ਭਰ ‘ਚ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਕੱਲ੍ਹ ਯਾਨੀ ਕਿ ਸ਼ਨੀਵਾਰ ਨੂੰ ਵੀ ਸੂਬੇ ਭਰ ‘ਚ ਤੂਫ਼ਾਨ ਦਾ ਅਲਰਟ ਦੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦਕਿ ਐਤਵਾਰ ਤੇ ਸੋਮਵਾਰ ਨੂੰ ਮੌਸਮ ਦੀ ਕੋਈ ਚੇਤਾਵਨੀ ਨਹੀਂ ਹੈ। ਹਾਲਾਂਕਿ, ਇਸ ਦੌਰਾਨ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਆਰੇਂਜ ਅਲਰਟ

ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਐਸਏਐਸ ਨਗਰ (ਮੁਹਾਲੀ), ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਤੇ ਜਲੰਧਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਦਲਣ ਗਰਜਣ-ਬਿਜਲੀ ਚਮਕਣ, ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ।

ਯੈਲੋ ਅਲਰਟ

ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਤੇ ਸੰਗਰੂਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਦਲ ਗਰਜਣ-ਬਿਜਲੀ ਚਮਕਣ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦਾ ਅਲਰਟ ਜਾਰੀ ਕੀਤਾ ਗਿਆ।

ਕਿੰਨਾ ਰਿਹਾ ਤਾਪਮਾਨ?

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਸੂਬੇ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ (ਬੀਤੇ 24 ਘੰਟਿਆਂ ਮੁਕਾਬਲੇ) 3.7 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ। ਇਹ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਪਟਿਆਲਾ ‘ਚ ਦਰਜ ਕੀਤਾ ਗਿਆ, ਜੋ ਕਿ 36.8 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਸ਼ਹਿਰ ਦਾ ਵੱਧੋ-ਵੱਧ 35.7 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ਦਾ ਵੱਧੋ-ਵੱਧ ਤਾਪਮਾਨ 32.7 ਡਿਗਰੀ, ਲੁਧਿਆਣਾ ਦਾ 35.6 ਡਿਗਰੀ, ਫਰੀਦਕੋਟ ਦਾ 35.0 ਡਿਗਰੀ, ਗੁਰਦਾਸਪੁਰ ਦਾ 34.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 33.8 ਡਿਗਰੀ, ਫਾਜ਼ਿਲਕਾ ਦਾ 35.7 ਡਿਗਰੀ, ਫਿਰੋਜ਼ਪੁਰ ਦਾ 33.6 ਡਿਗਰੀ, ਹੁਸ਼ਿਆਰਪੁਰ ਦਾ 33.3 ਡਿਗਰੀ, ਮੁਹਾਲੀ ਦਾ 34.8 ਡਿਗਰੀ, ਪਠਾਨਕੋਟ ਦਾ 33.3 ਡਿਗਰੀ, ਥੀਨ ਡੈਮ ਦਾ 32.8 ਡਿਗਰੀ, ਰੋਪੜ ਦਾ 34.0 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 35.7 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 34.5 ਡਿਗਰੀ ਦਰਜ ਕੀਤਾ ਗਿਆ

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...