‘ਇਹ ਬੇਹੱਦ ਸ਼ਰਮਨਾਕ, TMC ਨੇ ਪਾਰ ਕੀਤੀਆਂ ਸਾਰੀਆਂ ਹੱਦਾਂ…’ ਬੰਗਾਲ ‘ਚ ਰਾਸ਼ਟਰਪਤੀ ਦੇ ਅਪਮਾਨ ‘ਤੇ PM ਮੋਦੀ ਦਾ ਵੱਡਾ ਹਮਲਾ

Updated On: 

07 Mar 2026 20:58 PM IST

ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪ੍ਰੋਟੋਕੋਲ ਅਤੇ ਪ੍ਰੋਗਰਾਮ ਵਾਲੀ ਥਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਦੇਸ਼ ਦੀ ਸਿਖਰਲੀ ਸਿਆਸਤ ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਕਥਿਤ ਅਨਾਦਰ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ 'ਸ਼ਰਮਨਾਕ' ਕਰਾਰ ਦਿੱਤਾ ਹੈ।

ਇਹ ਬੇਹੱਦ ਸ਼ਰਮਨਾਕ, TMC ਨੇ ਪਾਰ ਕੀਤੀਆਂ ਸਾਰੀਆਂ ਹੱਦਾਂ... ਬੰਗਾਲ ਚ ਰਾਸ਼ਟਰਪਤੀ ਦੇ ਅਪਮਾਨ ਤੇ PM ਮੋਦੀ ਦਾ ਵੱਡਾ ਹਮਲਾ

ਰਾਸ਼ਟਰਪਤੀ ਦੇ ਅਪਮਾਨ 'ਤੇ PM ਦਾ ਮਮਤਾ 'ਤੇ ਹਮਲਾ, 'TMC ਨੇ ਪਾਰ ਕੀਤੀਆਂ ਹੱਦਾ

ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪ੍ਰੋਟੋਕੋਲ ਅਤੇ ਪ੍ਰੋਗਰਾਮ ਵਾਲੀ ਥਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਦੇਸ਼ ਦੀ ਸਿਖਰਲੀ ਸਿਆਸਤ ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਕਥਿਤ ਅਨਾਦਰ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਦੂਜੇ ਪਾਸੇ, ਮੁੱਖ ਮੰਤਰੀ ਮਮਤਾ ਬਨਰਜੀ ਨੇ ਰਾਸ਼ਟਰਪਤੀ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ‘ਤੇ ਚੋਣਾਂ ਦੌਰਾਨ ਭਾਜਪਾ ਦੇ ਇਸ਼ਾਰੇ ‘ਤੇ ਰਾਜਨੀਤੀ ਕਰਨ ਦੇ ਦੋਸ਼ ਲਾਏ ਹਨ।

‘TMC ਨੇ ਪਾਰ ਕੀਤੀਆਂ ਸਾਰੀਆਂ ਹੱਦਾਂ’: PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੀ ਨਾਰਾਜ਼ਗੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬੰਗਾਲ ਸਰਕਾਰ ਦਾ ਵਤੀਰਾ ਲੋਕਤੰਤਰ ਅਤੇ ਆਦਿਵਾਸੀ ਭਾਈਚਾਰੇ ਦੇ ਸਸ਼ਕਤੀਕਰਨ ‘ਤੇ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ, “ਰਾਸ਼ਟਰਪਤੀ ਜੀ, ਜੋ ਖੁਦ ਆਦਿਵਾਸੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਨੇ ਜੋ ਦਰਦ ਜ਼ਾਹਰ ਕੀਤਾ ਹੈ, ਉਸ ਨਾਲ ਭਾਰਤ ਦੇ ਲੋਕਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ।” ਪੀਐਮ ਨੇ ਅੱਗੇ ਕਿਹਾ ਕਿ ਸੰਥਾਲ ਸੰਸਕ੍ਰਿਤੀ ਵਰਗੇ ਸੰਵੇਦਨਸ਼ੀਲ ਵਿਸ਼ੇ ਪ੍ਰਤੀ ਬੰਗਾਲ ਸਰਕਾਰ ਦੀ ਲਾਪਰਵਾਹੀ ਮੰਦਭਾਗੀ ਹੈ ਅਤੇ ਰਾਸ਼ਟਰਪਤੀ ਦਾ ਅਹੁਦਾ ਰਾਜਨੀਤੀ ਤੋਂ ਉੱਪਰ ਹੋਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਉਂ ਜਤਾਈ ਸੀ ਨਾਰਾਜ਼ਗੀ?

ਦਰਅਸਲ, ਸਿਲੀਗੁੜੀ ਵਿੱਚ ‘ਇੰਟਰਨੈਸ਼ਨਲ ਸੰਥਾਲ ਕਾਨਫਰੰਸ’ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਸ਼ਾਸਨ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਕਾਨਫਰੰਸ ਲਈ ਅਜਿਹੀ ਥਾਂ ਚੁਣੀ ਗਈ ਜਿੱਥੇ ਸੰਥਾਲ ਲੋਕ ਆਸਾਨੀ ਨਾਲ ਨਹੀਂ ਪਹੁੰਚ ਸਕਦੇ ਸਨ। ਉਨ੍ਹਾਂ ਕਿਹਾ, “ਮੈਨੂੰ ਨਹੀਂ ਪਤਾ ਕਿ ਪ੍ਰਸ਼ਾਸਨ ਦੇ ਦਿਮਾਗ ਵਿੱਚ ਕੀ ਸੀ, ਸ਼ਾਇਦ ਉਨ੍ਹਾਂ ਨੂੰ ਉਮੀਦ ਸੀ ਕਿ ਕੋਈ ਵੀ ਸ਼ਾਮਲ ਨਹੀਂ ਹੋ ਸਕੇਗਾ ਅਤੇ ਰਾਸ਼ਟਰਪਤੀ ਬੱਸ ਮੁੜ ਕੇ ਚਲੇ ਜਾਣਗੇ।” ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਜਦੋਂ ਰਾਸ਼ਟਰਪਤੀ ਕਿਸੇ ਰਾਜ ਵਿੱਚ ਜਾਂਦੇ ਹਨ, ਤਾਂ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਵੀ ਆਉਣਾ ਚਾਹੀਦਾ ਹੈ, ਪਰ ਅਜਿਹਾ ਨਹੀਂ ਕੀਤਾ ਗਿਆ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, “ਮੈਂ ਵੀ ਬੰਗਾਲ ਦੀ ਬੇਟੀ ਹਾਂ ਅਤੇ ਮਮਤਾ ਦੀਦੀ ਮੇਰੀ ਭੈਣ ਹੈ, ਪਤਾ ਨਹੀਂ ਉਹ ਕਿਉਂ ਨਾਰਾਜ਼ ਸੀ।”

ਮਮਤਾ ਬਨਰਜੀ ਦਾ ਪਲਟਵਾਰ

ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬਨਰਜੀ ਨੇ ਸਿੱਧਾ ਹਮਲਾ ਕਰਦਿਆਂ ਕਿਹਾ, “ਤੁਸੀਂ ਦੇਸ਼ ਦੇ ਨੰਬਰ 1 ਅਹੁਦੇ ‘ਤੇ ਹੋ, ਪਰ ਪੱਛਮੀ ਬੰਗਾਲ ਵਿੱਚ ਚੋਣਾਂ ਦੇ ਸਮੇਂ ਰਾਜਨੀਤੀ ਨਾ ਕਰੋ।” ਮਮਤਾ ਨੇ ਸਵਾਲ ਕੀਤਾ ਕਿ ਜਦੋਂ ਆਦਿਵਾਸੀਆਂ ‘ਤੇ ਜ਼ੁਲਮ ਹੁੰਦਾ ਹੈ ਜਾਂ ਭਾਜਪਾ ਸ਼ਾਸਿਤ ਰਾਜਾਂ ਜਿਵੇਂ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਘਟਨਾਵਾਂ ਵਾਪਰਦੀਆਂ ਹਨ, ਤਾਂ ਰਾਸ਼ਟਰਪਤੀ ਚੁੱਪ ਕਿਉਂ ਰਹਿੰਦੇ ਹਨ?

ਮਮਤਾ ਨੇ ਅੱਗੇ ਕਿਹਾ ਕਿ ਟੀਐਮਸੀ ਸਰਕਾਰ ਨੇ ਸੰਥਾਲੀ ਅਤੇ ਓਲਚਿਕੀ ਭਾਸ਼ਾ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਨੇ ਉਨ੍ਹਾਂ ਦਾ ਇਸਤੇਮਾਲ ਬੰਗਾਲ ਸਰਕਾਰ ਖ਼ਿਲਾਫ਼ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਸਲਾਹ ‘ਤੇ ਕੋਈ ਅਜਿਹਾ ਬਿਆਨ ਨਾ ਦੇਣ ਜਿਸ ਨਾਲ ਲੋਕਾਂ ਦੇ ਮਨਾਂ ਨੂੰ ਦੁੱਖ ਪਹੁੰਚੇ।

Follow Us