AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਲੇਸ਼ੀਆ ਵਿੱਚ UPI, ਨਵੇਂ ਕੌਂਸਲਖਾਨੇ ਅਤੇ ਨਿਵੇਸ਼: PM ਮੋਦੀ ਨੇ ਭਾਰਤੀ ਭਾਈਚਾਰੇ ਸਾਹਮਣੇ ਰੱਖਿਆ ਭਵਿੱਖ ਦਾ ਰੋਡਮੈਪ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਭਾਰਤੀ ਭਾਈਚਾਰੇ ਦੇ ਹਜ਼ਾਰਾਂ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵੀ ਮੌਜੂਦ ਸਨ। ਪੀਐਮ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਦਾ ਡਿਜੀਟਲ ਭੁਗਤਾਨ ਸਿਸਟਮ UPI ਜਲਦੀ ਹੀ ਮਲੇਸ਼ੀਆ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀਆਂ ਦੀ ਸਹੂਲਤ ਲਈ ਨਵੇਂ ਕੌਂਸਲਖਾਨੇ ਖੋਲ੍ਹਣ ਦਾ ਵੀ ਭਰੋਸਾ ਦਿੱਤਾ।

ਮਲੇਸ਼ੀਆ ਵਿੱਚ UPI, ਨਵੇਂ ਕੌਂਸਲਖਾਨੇ ਅਤੇ ਨਿਵੇਸ਼: PM ਮੋਦੀ ਨੇ ਭਾਰਤੀ ਭਾਈਚਾਰੇ ਸਾਹਮਣੇ ਰੱਖਿਆ ਭਵਿੱਖ ਦਾ ਰੋਡਮੈਪ
ਮਲੇਸ਼ੀਆ ‘ਚ UPI ਤੇ ਨਵੇਂ ਕੌਂਸਲਖਾਨੇ, PM ਮੋਦੀ ਨੇ ਦੱਸਿਆ ਭਵਿੱਖ ਦਾ ਰੋਡਮੈਪ
tv9-punjabi
| Updated On: 09 Feb 2026 11:10 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿੱਚ ਭਾਰਤੀ ਭਾਈਚਾਰੇ ਦੇ ਹਜ਼ਾਰਾਂ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਵੀ ਮੌਜੂਦ ਸਨ। ਪੀਐਮ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਦਾ ਡਿਜੀਟਲ ਭੁਗਤਾਨ ਸਿਸਟਮ UPI ਜਲਦੀ ਹੀ ਮਲੇਸ਼ੀਆ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀਆਂ ਦੀ ਸਹੂਲਤ ਲਈ ਨਵੇਂ ਕੌਂਸਲਖਾਨੇ ਖੋਲ੍ਹਣ ਦਾ ਵੀ ਭਰੋਸਾ ਦਿੱਤਾ।

ਭਾਰਤੀ ਭਾਈਚਾਰਾ: ਦੋਵਾਂ ਦੇਸ਼ਾਂ ਵਿਚਾਲੇ ਜਿਉਂਦਾ-ਜਾਗਦਾ ਪੁਲ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਲੇਸ਼ੀਆ ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਭਾਰਤੀ ਮੂਲ ਦੀ ਆਬਾਦੀ ਵੱਸਦੀ ਹੈ। ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਇੱਕ ਅਜਿਹਾ ‘ਜਿਉਂਦਾ-ਜਾਗਦਾ ਪੁਲ’ ਦੱਸਿਆ ਜੋ ਦੋਵਾਂ ਮੁਲਕਾਂ ਦੇ ਦਿਲਾਂ ਨੂੰ ਜੋੜਦਾ ਹੈ। ਉਨ੍ਹਾਂ ਕਿਹਾ, “ਤੁਸੀਂ ਮਲੇਸ਼ੀਆ ਦੀ ਰੋਟੀ ਕੈਨਾਈ ਨੂੰ ਭਾਰਤ ਦੇ ਮਾਲਾਬਾਰ ਪਰੌਂਠੇ ਨਾਲ ਜੋੜ ਦਿੱਤਾ ਹੈ। ਨਾਰੀਅਲ ਹੋਵੇ ਜਾਂ ਮਸਾਲੇ, ਕੁਆਲਾਲੰਪੁਰ ਤੋਂ ਕੋਚੀ ਤੱਕ ਸਭ ਕੁਝ ਆਪਣਾ ਜਿਹਾ ਲੱਗਦਾ ਹੈ।” ਉਨ੍ਹਾਂ ਦੱਸਿਆ ਕਿ ਮਲੇਸ਼ੀਅਨ ਭਾਸ਼ਾ ਅਤੇ ਭਾਰਤੀ ਭਾਸ਼ਾਵਾਂ ਵਿੱਚ ਕਈ ਸਾਂਝੇ ਸ਼ਬਦ ਹਨ, ਜੋ ਸਾਡੀ ਡੂੰਘੀ ਸਮਝ ਨੂੰ ਦਰਸਾਉਂਦੇ ਹਨ।

ਪੀਐਮ ਅਨਵਰ ਇਬਰਾਹਿਮ ਦੇ ਹਿੰਦੀ ਗੀਤਾਂ ਦਾ ਜ਼ਿਕਰ

ਪੀਐਮ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਹ ਭਾਰਤੀ ਸੰਗੀਤ ਅਤੇ ਫ਼ਿਲਮਾਂ ਦੇ ਬਹੁਤ ਸ਼ੌਕੀਨ ਹਨ। ਉਨ੍ਹਾਂ ਕਿਹਾ ਕਿ ਪਿਛਲੇ ਭਾਰਤ ਦੌਰੇ ਦੌਰਾਨ ਪੀਐਮ ਇਬਰਾਹਿਮ ਦੇ ਹਿੰਦੀ ਗਾਣੇ ਗਾਉਣ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਉਨ੍ਹਾਂ ਨੂੰ ਤਮਿਲ ਫ਼ਿਲਮਾਂ ਦੇ ਦਿੱਗਜ ਅਦਾਕਾਰ ਐਮ.ਜੀ.ਆਰ. (MGR) ਦੇ ਗੀਤ ਵੀ ਬਹੁਤ ਪਸੰਦ ਹਨ, ਜੋ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਮੇਲ ਨੂੰ ਦਰਸਾਉਂਦਾ ਹੈ।

ਗੁਜਰਾਤ ਭੂਚਾਲ ਅਤੇ ਆਜ਼ਾਦੀ ਦੀ ਜੰਗ ਦੀ ਯਾਦ

ਭਾਰਤ ਪ੍ਰਤੀ ਮਲੇਸ਼ੀਆਈ ਭਾਰਤੀਆਂ ਦੇ ਪਿਆਰ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ 2001 ਵਿੱਚ ਜਦੋਂ ਮੇਰੇ ਗ੍ਰਹਿ ਰਾਜ ਗੁਜਰਾਤ ਵਿੱਚ ਭੂਚਾਲ ਆਇਆ ਸੀ, ਤਾਂ ਇੱਥੋਂ ਦੇ ਭਾਰਤੀਆਂ ਨੇ ਵੱਡੀ ਮਦਦ ਭੇਜੀ ਸੀ। ਉਨ੍ਹਾਂ ਨੇ ਆਜ਼ਾਦੀ ਦੀ ਜੰਗ ਵਿੱਚ ਭਾਰਤੀ ਨੈਸ਼ਨਲ ਆਰਮੀ (INA) ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਸਾਥ ਦੇਣ ਵਾਲੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਵੀ ਸਲਾਮ ਕੀਤਾ। ਉਨ੍ਹਾਂ ਮਲੇਸ਼ੀਆ ਵਿੱਚ ਨੇਤਾਜੀ ਸਰਵਿਸ ਸੈਂਟਰ ਅਤੇ ਵੈਲਫੇਅਰ ਫਾਊਂਡੇਸ਼ਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਨਿਵੇਸ਼ ਅਤੇ ਵਪਾਰ ਦਾ ਗਲੋਬਲ ਹੱਬ ਬਣਿਆ ਭਾਰਤ

ਆਰਥਿਕ ਪੱਖ ‘ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਭਾਰਤ ਨੂੰ ਸਿਰਫ਼ ਇੱਕ ਵੱਡੇ ਬਾਜ਼ਾਰ ਵਜੋਂ ਦੇਖਿਆ ਜਾਂਦਾ ਸੀ, ਪਰ ਅੱਜ ਭਾਰਤ ਦੁਨੀਆ ਲਈ ਨਿਵੇਸ਼ ਅਤੇ ਵਪਾਰ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਬ੍ਰਿਟੇਨ, ਯੂਏਈ, ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ ਭਾਰਤ ਨੂੰ ਇੱਕ ਭਰੋਸੇਮੰਦ ਪਾਰਟਨਰ ਮੰਨਦੇ ਹਨ ਅਤੇ ਕਈ ਦੇਸ਼ਾਂ ਨਾਲ ਸਾਡੇ ਵਪਾਰਕ ਸਮਝੌਤੇ ਹੋ ਚੁੱਕੇ ਹਨ।

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...