‘ਨਮਸਤੇ ਮੋਦੀ’ ਦੇ ਨਾਅਰਿਆਂ ਨਾਲ ਗੂੰਜੀ ਇਜ਼ਰਾਈਲੀ ਸੰਸਦ, ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ

Updated On: 

27 Feb 2026 10:50 AM IST

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਅਹਿਮ ਇਜ਼ਰਾਈਲ ਦੌਰੇ 'ਤੇ ਹਨ। ਇਸ ਦੌਰੇ ਨੂੰ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਯਾਤਰਾ ਦੇ ਕੇਂਦਰ ਵਿੱਚ ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼ ਅਤੇ ਅਤਿ-ਆਧੁਨਿਕ ਤਕਨੀਕ ਵਰਗੇ ਮਹੱਤਵਪੂਰਨ ਮੁੱਦੇ ਸ਼ਾਮਲ ਹਨ, ਜਿਨ੍ਹਾਂ 'ਤੇ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਡੂੰਘੀ ਚਰਚਾ ਹੋਵੇ

ਨਮਸਤੇ ਮੋਦੀ ਦੇ ਨਾਅਰਿਆਂ ਨਾਲ ਗੂੰਜੀ ਇਜ਼ਰਾਈਲੀ ਸੰਸਦ, ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ

Image Credit: @ANI

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਅਹਿਮ ਇਜ਼ਰਾਈਲ ਦੌਰੇ ‘ਤੇ ਹਨ। ਇਸ ਦੌਰੇ ਨੂੰ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਯਾਤਰਾ ਦੇ ਕੇਂਦਰ ਵਿੱਚ ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼ ਅਤੇ ਅਤਿ-ਆਧੁਨਿਕ ਤਕਨੀਕ ਵਰਗੇ ਮਹੱਤਵਪੂਰਨ ਮੁੱਦੇ ਸ਼ਾਮਲ ਹਨ, ਜਿਨ੍ਹਾਂ ‘ਤੇ ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਡੂੰਘੀ ਚਰਚਾ ਹੋਵੇਗੀ।

‘ਮੋਦੀ-ਮੋਦੀ’ ਦੇ ਨਾਅਰੇ ਨਾਲ ਗੂੰਜਿਆ ਸੰਸਦ

ਪ੍ਰਧਾਨ ਮੰਤਰੀ ਮੋਦੀ ਆਪਣੇ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਨਾਲ ਪ੍ਰਤੀਨਿਧੀ ਮੰਡਲ ਪੱਧਰ ਦੀ ਉੱਚ-ਪੱਧਰੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਇਜ਼ਰਾਈਲ ਦੇ ਰਾਸ਼ਟਰਪਤੀ ਆਈਸੈਕ ਹਰਜੋਗ ਨਾਲ ਵੀ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਇਜ਼ਰਾਈਲ ਦੀ ਸੰਸਦ ‘ਨੇਸੇਟ’ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਦੇ ਸੰਸਦ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਦੇ ਸੰਸਦ ਮੈਂਬਰਾਂ ਨੇ ‘ਮੋਦੀ-ਮੋਦੀ’ ਦੇ ਨਾਅਰੇ ਲਗਾਏ, ਜਿਸ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਉਤਸ਼ਾਹਪੂਰਨ ਬਣਾ ਦਿੱਤਾ।

ਰੱਖਿਆ ਅਤੇ ਰਣਨੀਤਕ ਸਹਿਯੋਗ ‘ਤੇ ਵਿਸ਼ੇਸ਼ ਜ਼ੋਰ

ਇਸ ਯਾਤਰਾ ਦੌਰਾਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਭ ਤੋਂ ਅਹਿਮ ਏਜੰਡਾ ਹੈ। ਭਾਰਤ ਦੇ ਸਵਦੇਸ਼ੀ ਏਅਰ ਡਿਫੈਂਸ ਸਿਸਟਮ ਸੁਦਰਸ਼ਨ ਚੱਕਰ ਅਤੇ ਇਜ਼ਰਾਈਲ ਦੀ ਮਸ਼ਹੂਰ ਆਇਰਨ ਡੋਮ ਤਕਨੀਕ ਵਿਚਾਲੇ ਸੰਭਾਵੀ ਸਹਿਯੋਗ ‘ਤੇ ਗੱਲਬਾਤ ਹੋ ਸਕਦੀ ਹੈ। ਦੋਵੇਂ ਦੇਸ਼ ਹੁਣ ਰੱਖਿਆ ਸਬੰਧਾਂ ਨੂੰ ਸਿਰਫ਼ ਖਰੀਦ-ਵੇਚ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ, ਬਲਕਿ ਸਾਂਝੇ ਉਤਪਾਦਨ ਅਤੇ ਉੱਨਤ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਵੱਲ ਵਧਣਾ ਚਾਹੁੰਦੇ ਹਨ। ਰਿਪੋਰਟਾਂ ਮੁਤਾਬਕ, ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ‘ਵਿਸ਼ੇਸ਼ ਰਣਨੀਤਕ ਸਾਂਝੇਦਾਰੀ’ ਤੱਕ ਅਪਗ੍ਰੇਡ ਕਰਨ ‘ਤੇ ਵੀ ਸਹਿਮਤੀ ਬਣ ਸਕਦੀ ਹੈ, ਜੋ ਦਰਜਾ ਇਜ਼ਰਾਈਲ ਨੇ ਹੁਣ ਤੱਕ ਸਿਰਫ਼ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ਾਂ ਨੂੰ ਦਿੱਤਾ ਹੈ।

ਵਪਾਰ, ਨਵੀਨਤਾ ਅਤੇ ਖੇਤਰੀ ਮੁੱਦੇ

ਆਰਥਿਕ ਸਹਿਯੋਗ ਨੂੰ ਵਧਾਉਣ ਲਈ ਮੁਕਤ ਵਪਾਰ ਸਮਝੌਤੇ (FTA) ਅਤੇ ਭਾਰਤ-ਪੱਛਮੀ ਏਸ਼ੀਆ-ਯੂਰਪ ਆਰਥਿਕ ਲਾਂਘੇ ‘ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਯੇਰੂਸ਼ਲਮ ਵਿੱਚ ਨਵੀਨਤਾ (Innovation) ਨਾਲ ਸਬੰਧਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ ਅਤੇ ‘ਯਾਦ ਵਾਸ਼ੇਮ’ ਯਾਦਗਾਰ ਦਾ ਦੌਰਾ ਵੀ ਕਰਨਗੇ। ਇਸ ਦੇ ਨਾਲ ਹੀ ਗਾਜ਼ਾ ਅਤੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਅਤੇ ਨੇਤਨਯਾਹੂ ਦੇ ‘ਹੈਕਸਾਗਨ’ ਗਠਜੋੜ ਦੇ ਵਿਚਾਰ ‘ਤੇ ਵੀ ਵਿਚਾਰ-ਵਟਾਂਦਰਾ ਸੰਭਵ ਹੈ।

Follow Us