‘ਸਮੋਸਿਆਂ ਦੀ ਕੀਤੀ ਗੱਲ, ਸਰਕਾਰ ਤੋਂ ਨਹੀਂ ਪੁੱਛੇ ਸਵਾਲ’, ਰਾਘਵ ਚੱਢਾ ‘ਤੇ AAP ਆਗੂਆਂ ਦਾ ਤਿੱਖਾ ਹਮਲਾ
ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੰਸਦ ਵਿੱਚ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਹਾਲਾਤ ਕਾਫੀ ਗਰਮਾ ਗਏ ਹਨ। ਪਾਰਟੀ ਦੇ ਇਸ ਫੈਸਲੇ ਤੋਂ ਬਾਅਦ ਰਾਘਵ ਚੱਢਾ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੇ ਗਏ ਬਿਆਨਾਂ ਨੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ।
'ਸਮੋਸਿਆਂ ਦੀ ਕੀਤੀ ਗੱਲ, ਸਰਕਾਰ 'ਤੇ ਚੁੱਪ', ਰਾਘਵ ਚੱਢਾ 'ਤੇ AAP ਦਾ ਤਿੱਖਾ ਹਮਲਾ
ਆਮ ਆਦਮੀ ਪਾਰਟੀ ਵੱਲੋਂ ਆਪਣੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਸੰਸਦ ਵਿੱਚ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਹਾਲਾਤ ਕਾਫੀ ਗਰਮਾ ਗਏ ਹਨ। ਪਾਰਟੀ ਦੇ ਇਸ ਫੈਸਲੇ ਤੋਂ ਬਾਅਦ ਰਾਘਵ ਚੱਢਾ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਤੇ ਗਏ ਬਿਆਨਾਂ ਨੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ। ਸ਼ੁੱਕਰਵਾਰ ਨੂੰ ਰਾਘਵ ਚੱਢਾ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ।” ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ। ਰਾਘਵ ਦੇ ਇਸ ਬਾਗੀ ਸੁਰ ਤੋਂ ਬਾਅਦ ਪਾਰਟੀ ਦੇ ਦਿੱਗਜ ਨੇਤਾਵਾਂ ਨੇ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਪਾਰਟੀ ਲਾਈਨ ਤੋਂ ਬਾਹਰ ਜਾਣ ਵਾਲਿਆਂ ਵਿਰੁੱਧ ਕਾਰਵਾਈ ਤੈਅ: CM ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੂਰੇ ਘਟਨਾਕ੍ਰਮ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਸਦੀ ਬੋਰਡ ਵਿੱਚ ਬਦਲਾਅ ਇੱਕ ਆਮ ਪ੍ਰਕਿਰਿਆ ਹੈ, ਪਰ ਜਦੋਂ ਕੋਈ ਪਾਰਟੀ ਲਾਈਨ ਦੀ ਉਲੰਘਣਾ ਕਰਦਾ ਹੈ ਤਾਂ ਕਾਰਵਾਈ ਲਾਜ਼ਮੀ ਹੋ ਜਾਂਦੀ ਹੈ। ਮਾਨ ਨੇ ਕਿਹਾ, “ਸੰਸਦ ਵਿੱਚ ਕਈ ਅਜਿਹੇ ਗੰਭੀਰ ਮੁੱਦੇ ਹੁੰਦੇ ਹਨ ਜਿੱਥੇ ਸਮੁੱਚੀ ਵਿਰੋਧੀ ਧਿਰ ਨੂੰ ਇੱਕਜੁੱਟ ਹੋਣਾ ਪੈਂਦਾ ਹੈ। ਚਾਹੇ ਉਹ ਸਦਨ ਵਿੱਚੋਂ ਵਾਕਆਊਟ ਕਰਨਾ ਹੋਵੇ ਜਾਂ ਕਿਸੇ ਮੁੱਦੇ ‘ਤੇ ਚਰਚਾ ਦੀ ਮੰਗ ਕਰਨੀ ਹੋਵੇ, ਹਰ ਸਾਂਸਦ ਨੂੰ ਪਾਰਟੀ ਦੇ ਵ੍ਹਿਪ ਅਤੇ ਨੀਤੀ ਅਨੁਸਾਰ ਚੱਲਣਾ ਪੈਂਦਾ ਹੈ। ਜਦੋਂ ਕੋਈ ਸਾਂਸਦ ਅਜਿਹਾ ਨਹੀਂ ਕਰਦਾ, ਤਾਂ ਇਹ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਹੈ।”
ਮੁੱਖ ਮੰਤਰੀ ਨੇ ਰਾਘਵ ਚੱਢਾ ਦੀ ਤਰਜੀਹਾਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਗੁਜਰਾਤ ਵਿੱਚ ਪਾਰਟੀ ਵਰਕਰਾਂ ਦੀ ਗ੍ਰਿਫ਼ਤਾਰੀ ਜਾਂ ਵੋਟਾਂ ਕੱਟੇ ਜਾਣ ਵਰਗੇ ਵੱਡੇ ਰਾਸ਼ਟਰੀ ਮੁੱਦੇ ਸਾਹਮਣੇ ਸਨ, ਉਦੋਂ ਚੱਢਾ ਕੰਟੀਨ ਵਿੱਚ ਸਮੋਸੇ ਸਸਤੇ ਕਰਨ ਜਾਂ ਡਿਲੀਵਰੀ ਦੇ ਸਮੇਂ ਵਰਗੇ ਗੈਰ-ਗੰਭੀਰ ਮੁੱਦੇ ਚੁੱਕ ਰਹੇ ਸਨ। ਮਾਨ ਨੇ ਤਿੱਖਾ ਤੰਜ ਕੱਸਦਿਆਂ ਕਿਹਾ, “ਮੈਨੂੰ ਲੱਗਦਾ ਹੈ ਕਿ ਉਹ ‘ਕੰਪਰੋਮਾਈਜ਼’ (ਸਮਝੌਤਾ) ਕਰ ਚੁੱਕੇ ਹਨ।”
ਰਾਘਵ ਚੱਢਾ ਹੋ ਗਏ Compromised – ਸੀਐਮ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਪਾਰਟੀ ਦੇ ਮੁੱਦਿਆਂ ਤੋਂ ਹੱਟ ਕੇ ਹੋਰ ਮੁੱਦਿਆਂ ਤੇ ਬੋਲਦਾ ਤਾਂ ਤੁਹਾਨੂੰ ਲੱਗੇਗਾ ਨਹੀਂ ਕਿ ਉਹ ਹੋਰ ਸਟੇਸ਼ਨ ਤੋਂ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਮੁੱਦੇ ਵੋਟ ਕੱਟਣ ਦਾ ਮੁੱਦਾ, ਗੁਜਰਾਤ ‘ਚ ਪਾਰਟੀ ਵਰਕਰਾਂ ‘ਤੇ ਪਰਚਿਆਂ ਦਾ ਮੁੱਦਾ, ਪੰਜਾਬ ‘ਚ ਧਰਮ ਤੇ ਜਾਤੀ ਦੀ ਲੜ੍ਹਾਈ ਦਾ ਮੁਦਾ ਤੇ ਐਮਐਸਪੀ ਆਦਿ ਵਰਗੇ ਮੁੱਦੇ ਹਨ। ਜਦਕਿ ਰਾਘਵ ਚੱਢਾ ਇਨ੍ਹਾਂ ਮੁੱਦਿਆਂ ‘ਤੇ ਬੋਲਣ ਦੀ ਬਜਾਏ ਹੋਰ ਮੁੱਦੇ ਚੁੱਕ ਰਹੇ ਹਨ। ਜੇਕਰ ਕੋਈ ਸਮੋਸਿਆਂ ਦਾ ਰੇਟ ਤੇ ਪੀਜੇ ਦੀ ਡਿਲੀਵਰੀ ਦੇ ਮਿੰਟਾਂ ਦੇ ਮੁੱਦੇ ਚੁੱਕੇਗਾ ਤਾਂ ਤੁਹਾਨੂੰ ਸ਼ੱਕ ਨਹੀਂ ਹੋਵੇਗਾ ਕਿ ਉਹ ਹੋਰ ਸਟੇਸ਼ਨ ਤੋਂ ਬੋਲ ਰਿਹਾ ਹੈ। ਪੱਤਰਕਾਰ ਵੱਲੋਂ ਇਹ ਪੁੱਛਣ ਤੇ ਕੀ ਕਿ ਰਾਘਵ ਚੱਢਾ ਕੰਪਰੋਮਾਈਜ਼ਡ ਹੋ ਗਏ ਹਨ ਤਾਂ ਸੀਐਮ ਮਾਨ ਨੇ ਇਸਦਾ ਜਵਾਬ ਹਾਂ ਵਿੱਚ ਦਿੱਤਾ।
Punjab CM Bhagwant Mann says instead of raising relevant issues like MSP, fake votes being made, MP Raghav Chadha is raising issues of Samsoas at Airport & Delivery charges issue. A question asked by Journalist Is Raghav Chadha compromise? CM Mann replies Yes he’s compromised. https://t.co/7P5sI6C9jL pic.twitter.com/vurktFo2Lz
— Akashdeep Thind (@thind_akashdeep) April 3, 2026ਇਹ ਵੀ ਪੜ੍ਹੋ
“ਜੋ ਡਰ ਗਿਆ, ਸਮਝੋ ਮਰ ਗਿਆ” – ਸੌਰਭ ਭਾਰਦਵਾਜ
ਦਿੱਲੀ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਨੇ ਵੀ ਰਾਘਵ ਚੱਢਾ ‘ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਨੇ ਐਕਸ (X) ‘ਤੇ ਲਿਖਿਆ, “ਜੋ ਡਰ ਗਿਆ, ਸਮਝੋ ਮਰ ਗਿਆ। ਅਸੀਂ ਸਾਰੇ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ।” ਭਾਰਦਵਾਜ ਨੇ ਦੋਸ਼ ਲਾਇਆ ਕਿ ਰਾਘਵ ਚੱਢਾ ਪਿਛਲੇ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਵਿਰੁੱਧ ਬੋਲਣ ਤੋਂ ਬਚ ਰਹੇ ਹਨ।
Just saw ur video Raghav bhai. I just want to say – जो डर गया, समझो मर गया pic.twitter.com/cgXN9cI4aG
— Saurabh Bharadwaj (@Saurabh_MLAgk) April 3, 2026
ਉਨ੍ਹਾਂ ਕਿਹਾ, “ਸੰਸਦ ਵਿੱਚ ਪਾਰਟੀ ਕੋਲ ਬਹੁਤ ਸੀਮਤ ਸਮਾਂ ਹੁੰਦਾ ਹੈ। ਉਸ ਸਮੇਂ ਦੀ ਵਰਤੋਂ ਦੇਸ਼ ਦੇ ਵੱਡੇ ਮੁੱਦਿਆਂ ਲਈ ਹੋਣੀ ਚਾਹੀਦੀ ਹੈ, ਨਾ ਕਿ ‘ਸਾਫਟ ਪੀਆਰ’ ਜਾਂ ਸਮੋਸਿਆਂ ਦੀ ਗੱਲ ਕਰਨ ਲਈ। ਜਦੋਂ ਵਿਰੋਧੀ ਧਿਰ ਨੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਬੇਭਰੋਸਗੀ ਮਤਾ ਲਿਆਉਣਾ ਚਾਹਿਆ, ਤਾਂ ਰਾਘਵ ਚੱਢਾ ਨੇ ਦਸਤਖਤ ਕਰਨ ਤੋਂ ਮਨਾ ਕਰ ਦਿੱਤਾ। ਜਦੋਂ ਕੇਜਰੀਵਾਲ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਦੋਂ ਤੁਸੀਂ ਦੇਸ਼ ਵਿੱਚ ਨਹੀਂ ਸੀ ਅਤੇ ਕਿਤੇ ਜਾ ਕੇ ਲੁਕ ਗਏ ਸੀ।”
ਭਾਜਪਾ ਦੀ ਗੋਦੀ ਵਿੱਚ ਬੈਠਣ ਦੇ ਲੱਗੇ ਆਰੋਪ
ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਵੀ ਰਾਘਵ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਵਿਰੁੱਧ ਬੋਲਣ ਤੋਂ ਹਿਚਕਿਚਾ ਰਹੇ ਹਨ। ਦੂਜੇ ਪਾਸੇ, ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ਕੇਜਰੀਵਾਲ ਦੇ ਸਾਥੀ ਨਿਡਰ ਹੋ ਕੇ ਲੜਦੇ ਹਨ, ਪਰ ਰਾਘਵ ਚੱਢਾ ਦੀ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ।
.@ArvindKejriwal के साथी निडरता से मोदी के ख़िलाफ़ लड़ते हैं। यही हमने @ArvindKejriwal से सीखा है। pic.twitter.com/qsTJLSz9JH
— Sanjay Singh AAP (@SanjayAzadSln) April 3, 2026
ਸੰਜੇ ਸਿੰਘ ਨੇ ਕਿਹਾ, “ਤੁਹਾਡੀ ਵੀਡੀਓ ਦੇਖ ਕੇ ਅਫਸੋਸ ਹੋਇਆ। ਜਦੋਂ ਦੇਸ਼ ਦੇ ਅਹਿਮ ਮੁੱਦਿਆਂ ‘ਤੇ ਵਿਰੋਧੀ ਧਿਰ ਵਾਕਆਊਟ ਕਰਦੀ ਹੈ, ਤੁਸੀਂ ਸਦਨ ਵਿੱਚ ਹੀ ਬੈਠੇ ਰਹਿੰਦੇ ਹੋ। ਜਦੋਂ ਪਾਰਟੀ ਵਰਕਰਾਂ ‘ਤੇ ਤਸ਼ੱਦਦ ਹੁੰਦਾ ਹੈ, ਤੁਸੀਂ ਚੁੱਪ ਰਹਿੰਦੇ ਹੋ। ਅੱਜ ਭਾਜਪਾ ਦਾ ਸੋਸ਼ਲ ਮੀਡੀਆ ਤੁਹਾਨੂੰ ਸਪੋਰਟ ਕਰ ਰਿਹਾ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ।”
