ਉੱਤਰੀ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ-NCR ਤੱਕ ਕੰਬੀ ਧਰਤੀ

Updated On: 

03 Apr 2026 22:24 PM IST

ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਦਿੱਲੀ-ਐਨਸੀਆਰ (Delhi-NCR), ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਸਮੇਤ ਕਈ ਇਲਾਕੇ ਕੰਬ ਗਏ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਧਰਤੀ ਬੁਰੀ ਤਰ੍ਹਾਂ ਹਿੱਲ ਗਈ। ਇੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਸਥਾਨਕ ਲੋਕ ਬੁਰੀ ਤਰ੍ਹਾਂ ਸਹਿਮ ਗਏ ਅਤੇ ਦਹਿਸ਼ਤ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ।

ਉੱਤਰੀ ਭਾਰਤ ਚ ਭੂਚਾਲ ਦੇ ਜ਼ਬਰਦਸਤ ਝਟਕੇ, ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ-NCR ਤੱਕ ਕੰਬੀ ਧਰਤੀ

ਉੱਤਰੀ ਭਾਰਤ 'ਚ ਭੂਚਾਲ, ਜੰਮੂ-ਕਸ਼ਮੀਰ ਤੋਂ ਦਿੱਲੀ-NCR ਤੱਕ ਕੰਬੀ ਧਰਤੀ

ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਦਿੱਲੀ-ਐਨਸੀਆਰ (Delhi-NCR), ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਸਮੇਤ ਕਈ ਇਲਾਕੇ ਕੰਬ ਗਏ। ਭੂਚਾਲ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਧਰਤੀ ਬੁਰੀ ਤਰ੍ਹਾਂ ਹਿੱਲ ਗਈ। ਇੱਥੇ ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਸਥਾਨਕ ਲੋਕ ਬੁਰੀ ਤਰ੍ਹਾਂ ਸਹਿਮ ਗਏ ਅਤੇ ਦਹਿਸ਼ਤ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ।

ਅਜਿਹਾ ਹੀ ਨਜ਼ਾਰਾ ਦਿੱਲੀ-ਐਨਸੀਆਰ ਵਿੱਚ ਵੀ ਦੇਖਣ ਨੂੰ ਮਿਲਿਆ। ਨੋਇਡਾ ਦੀਆਂ ਉੱਚੀਆਂ ਇਮਾਰਤਾਂ ਅਤੇ ਦਫ਼ਤਰਾਂ ਵਿੱਚ ਕੰਮ ਕਰਦੇ ਮੁਲਾਜ਼ਮ ਭੂਚਾਲ ਦੇ ਝਟਕਿਆਂ ਕਾਰਨ ਤੁਰੰਤ ਬਾਹਰ ਨਿਕਲ ਆਏ। ਰਿਹਾਇਸ਼ੀ ਇਲਾਕਿਆਂ ਵਿੱਚ ਵੀ ਲੋਕਾਂ ਵਿੱਚ ਭਾਰੀ ਅਫਰਾ-ਤਫਰੀ ਦੇਖੀ ਗਈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਰਾਜਧਾਨੀ ਸਮੇਤ ਕਿਸੇ ਵੀ ਹੋਰ ਥਾਂ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।

ਅਫਗਾਨਿਸਤਾਨ ਵਿੱਚ 5.9 ਤੀਬਰਤਾ ਦਾ ਭੂਚਾਲ

ਮੌਸਮ ਵਿਗਿਆਨ ਕੇਂਦਰ ਅਨੁਸਾਰ, ਇਸ ਭੂਚਾਲ ਦਾ ਕੇਂਦਰ ਬਿੰਦੂ ਅਫਗਾਨਿਸਤਾਨ-ਤਾਜਿਕਿਸਤਾਨ ਸਰਹੱਦੀ ਖੇਤਰ ਵਿੱਚ ਸੀ। ਅਫਗਾਨਿਸਤਾਨ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.9 ਰਿਕਾਰਡ ਕੀਤੀ ਗਈ ਹੈ। ਦਿੱਲੀ-ਐਨਸੀਆਰ ਦੀ ਗੱਲ ਕਰੀਏ ਤਾਂ ਇਸ ਸਾਲ ਆਇਆ ਇਹ ਤੀਜਾ ਭੂਚਾਲ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਦੋ ਵਾਰ ਝਟਕੇ ਮਹਿਸੂਸ ਕੀਤੇ ਗਏ ਸਨ। 19 ਜਨਵਰੀ ਨੂੰ 2.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਉੱਤਰੀ ਦਿੱਲੀ ਸੀ।

ਜਨਵਰੀ ਵਿੱਚ ਵੀ ਆਇਆ ਸੀ ਭੂਚਾਲ

ਇਸ ਤੋਂ ਬਾਅਦ 30 ਜਨਵਰੀ ਦੀ ਰਾਤ ਨੂੰ ਵੀ ਦਿੱਲੀ ਵਿੱਚ 3.2 ਤੀਬਰਤਾ ਵਾਲਾ ਭੂਚਾਲ ਆਇਆ ਸੀ। ਉਸ ਸਮੇਂ ਭੂਚਾਲ ਦਾ ਕੇਂਦਰ ਦਿੱਲੀ ਦੇ ਉੱਤਰ-ਪੂਰਬ ਤੋਂ ਲਗਭਗ 60-80 ਕਿਲੋਮੀਟਰ ਦੂਰ ਸੀ। ਹਾਲਾਂਕਿ, ਉਨ੍ਹਾਂ ਦੋਵਾਂ ਝਟਕਿਆਂ ਦੌਰਾਨ ਵੀ ਕੋਈ ਨੁਕਸਾਨ ਨਹੀਂ ਹੋਇਆ ਸੀ। ਦੱਸਣਯੋਗ ਹੈ ਕਿ ਭੂਚਾਲ ਦੀਆਂ ਗਤੀਵਿਧੀਆਂ ਦੇ ਲਿਹਾਜ਼ ਨਾਲ ਇਹ ਪੂਰਾ ਖੇਤਰ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਖ਼ਾਸ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਭੂਚਾਲ ਦੀ ਉੱਚ ਸੰਭਾਵਨਾ ਵਾਲੇ ਖੇਤਰਾਂ ਵਿੱਚ ਸ਼ਾਮਲ ਹੈ।

ਕਿਹੜੇ ਜ਼ੋਨ ਵਿੱਚ ਆਉਂਦੀ ਹੈ ਦਿੱਲੀ?

ਭਾਰਤੀ ਮਿਆਰ ਬਿਊਰੋ (BIS) ਨੇ ਭੂਚਾਲ ਦੀ ਤੀਬਰਤਾ ਅਤੇ ਖ਼ਤਰੇ ਦੇ ਆਧਾਰ ‘ਤੇ ਦੇਸ਼ ਨੂੰ 4 ਭੂਚਾਲ ਖੇਤਰਾਂ (Seismic Zones) ਵਿੱਚ ਵੰਡਿਆ ਹੈ, ਜਿਨ੍ਹਾਂ ਵਿੱਚ ਜ਼ੋਨ II, III, IV ਅਤੇ V ਸ਼ਾਮਲ ਹਨ।

ਜ਼ੋਨ II: ਇਹ ਘੱਟ ਜੋਖਮ ਵਾਲਾ ਖੇਤਰ ਹੈ। ਇਸ ਵਿੱਚ ਯੂਪੀ ਦਾ ਪ੍ਰਯਾਗਰਾਜ, ਮਹਾਰਾਸ਼ਟਰ ਦਾ ਔਰੰਗਾਬਾਦ, ਕਰਨਾਟਕ ਦਾ ਬੈਂਗਲੁਰੂ, ਬੰਗਾਲ ਦਾ ਦੁਰਗਾਪੁਰ, ਭੋਪਾਲ, ਜੈਪੁਰ ਅਤੇ ਹੈਦਰਾਬਾਦ ਵਰਗੇ ਸ਼ਹਿਰ ਆਉਂਦੇ ਹਨ।

ਜ਼ੋਨ IV: ਦਿੱਲੀ ਇਸੇ ਹਾਈ-ਰਿਸਕ (ਉੱਚ ਜੋਖਮ) ਜ਼ੋਨ ਵਿੱਚ ਆਉਂਦੀ ਹੈ। ਇਸ ਜ਼ੋਨ ਵਿੱਚ ਭੂਚਾਲ ਦੀ ਤੀਬਰਤਾ 6 ਤੋਂ 6.9 ਤੱਕ ਹੋ ਸਕਦੀ ਹੈ, ਜਿਸ ਕਾਰਨ ਇਹ ਖੇਤਰ ਭੂਚਾਲ ਦੇ ਲਿਹਾਜ਼ ਨਾਲ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਹੈ।

Follow Us