AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Good News: PM ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ: NHAI ਨੇ ਭੇਜਿਆ ਪ੍ਰਸਤਾਵ; ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ, ਬੱਚੇਗਾ ਡੇਢ ਘੰਟੇ ਤੋਂ ਘੱਟ ਸਮਾਂ

ਮਨਾਲੀ ਸੈਰ ਸਪਾਟੇ 'ਤੇ ਜਾਣ ਵਾਲੇ ਯਾਤਰੀਆਂ ਲਈ ਚੰਗੀ ਸਾਹਮਣੇ ਆ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦ ਹੀ ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ ਕਰਨਦੇ। ਹੁਣ ਮਨਾਲੀ ਜਾਣ ਲਈ ਡੇਢ ਘੰਟੇ ਤੋਂ ਘੱਟ ਦਾ ਸਮਾਂ ਲੱਗੇਗਾ। NHAI ਨੇ PMO ਨੂੰ ਇਸ ਸਬੰਧੀ ਪ੍ਰਸਤਾਵ ਭੇਜਿਆ ਹੈ। ਬੱਸ ਹੁਣ PMO ਦੇ ਹਰੀ ਝੰਡੀ ਦੀ ਉਡੀਕ ਹੈ। ਇਸ ਗੱਲ ਦੀ ਪੁਸ਼ਟੀ NHAI ਦੇ ਪ੍ਰੋਜੈਕਟ ਡਾਇਰੈਕਟਰ ਵਰੁਣ ਚਾਰੀ ਵੱਲੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੂੰ ਸਮਾਂ ਨਹੀਂ ਮਿਲ ਸਕਿਆ ਤਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਇਸ ਦਾ ਉਦਘਾਟਨ ਕਰ ਸਕਦੇ ਹਨ।

Good News: PM ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ: NHAI ਨੇ ਭੇਜਿਆ ਪ੍ਰਸਤਾਵ; ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ, ਬੱਚੇਗਾ ਡੇਢ ਘੰਟੇ ਤੋਂ ਘੱਟ ਸਮਾਂ
tv9-punjabi
| Updated On: 29 Nov 2023 14:56 PM IST
Share

ਹਿਮਾਚਲ ਪ੍ਰਦੇਸ਼ ਵਿੱਚ ਕੀਰਤਪੁਰ-ਮਨਾਲੀ ਫੋਰ ਲੇਨ ਜੋ ਕਿ ਰਣਨੀਤਕ ਅਤੇ ਸੈਰ-ਸਪਾਟੇ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ, ਮੰਡੀ ਦੇ ਸੁੰਦਰਨਗਰ ਤੱਕ ਤਿਆਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਇਸ ਦੇ ਉਦਘਾਟਨ ਲਈ ਪ੍ਰਸਤਾਵ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਭੇਜ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ NHAI ਦੇ ਪ੍ਰੋਜੈਕਟ ਡਾਇਰੈਕਟਰ ਵਰੁਣ ਚਾਰੀ ਵੱਲੋਂ ਕੀਤੀ ਗਈ ਹੈ।

ਐਮਆਰਟੀਐਚ ਨੇ ਪੰਜਾਬ ਦੇ ਕੀਰਤਪੁਰ ਤੋਂ ਮੰਡੀ ਦੇ ਸੁੰਦਰਨਗਰ ਤੱਕ ਚਾਰ ਮਾਰਗੀ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਸਮਾਂ ਮੰਗਿਆ ਹੈ। ਫੋਰ ਲੇਨ ਦੇ ਪਹਿਲੇ ਪੜਾਅ ਦਾ ਉਦਘਾਟਨ ਪੀਐਮਓ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਨੂੰ ਸਮਾਂ ਨਹੀਂ ਮਿਲ ਸਕਿਆ ਤਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਇਸ ਦਾ ਉਦਘਾਟਨ ਕਰ ਸਕਦੇ ਹਨ।

PMO ਵੱਲੋਂ ਹਰੀ ਝੰਡੀ ਦੀ ਉਡੀਕ

NHAI ਹੁਣ PMO ਤੋਂ ਹਰੀ ਝੰਡੀ ਦੀ ਉਡੀਕ ਕਰ ਰਿਹਾ ਹੈ। ਕੀਰਤਪੁਰ ਤੋਂ ਸੁੰਦਰਨਗਰ ਤੱਕ ਫੋਰ ਲੇਨ ਦਾ ਕੰਮ ਪੂਰਾ ਹੋ ਗਿਆ ਹੈ। ਇਸ ‘ਤੇ ਆਵਾਜਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਰਸਮੀ ਉਦਘਾਟਨ ਦੀ ਉਡੀਕ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਕਰੇਗੀ ਉਦਘਾਟਨ

ਦੇਸ਼ ਵਿੱਚ ਅਗਲੇ ਸਾਲ ਮਾਰਚ-ਅਪ੍ਰੈਲ ਵਿੱਚ ਕਿਸੇ ਵੀ ਸਮੇਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਸਕਦਾ ਹੈ। ਅਜਿਹੇ ‘ਚ ਕੇਂਦਰ ਸਰਕਾਰ ਚੋਣਾਂ ਤੋਂ ਪਹਿਲਾਂ ਹੀ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰੇਗੀ। ਇਸ ਸਾਲ ਵੀ ਬੀਤੀ ਜੁਲਾਈ-ਅਗਸਤ ਵਿੱਚ ਪ੍ਰਧਾਨ ਮੰਤਰੀ ਤੋਂ ਮੰਡੀ ਤੱਕ ਫੋਰ ਲੇਨ ਦਾ ਉਦਘਾਟਨ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰ, ਜੁਲਾਈ ਵਿੱਚ ਹੀ ਭਾਰੀ ਮੀਂਹ ਕਾਰਨ ਇਹ ਚਾਰ ਮਾਰਗੀ ਨੁਕਸਾਨਿਆ ਗਿਆ ਸੀ। ਇਸ ਕਾਰਨ ਉਦਘਾਟਨ ਮੁਲਤਵੀ ਕਰ ਦਿੱਤਾ ਗਿਆ।

ਫੋਰ ਲੇਨ ਬਣਨ ਦਾ ਫਾਇਦਾ

ਕੀਰਤਪੁਰ ਤੋਂ ਮਨਾਲੀ ਦੀ ਦੂਰੀ ਇਸ ਵੇਲੇ 237 ਕਿਲੋਮੀਟਰ ਹੈ। ਮਨਾਲੀ ਤੱਕ ਫੋਰ ਲੇਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਹ ਘਟ ਕੇ 190 ਕਿਲੋਮੀਟਰ ਰਹਿ ਜਾਵੇਗਾ। ਦਿੱਲੀ, ਚੰਡੀਗੜ੍ਹ, ਪੰਜਾਬ, ਹਰਿਆਣਾ ਤੋਂ ਮਨਾਲੀ, ਲਾਹੌਲ ਸਪਿਤੀ ਅਤੇ ਲੇਹ-ਲਦਾਖ ਆਉਣ ਵਾਲੇ ਸੈਲਾਨੀਆਂ ਤੋਂ ਇਲਾਵਾ ਸਥਾਨਕ ਲੋਕਾਂ ਨੂੰ ਵੀ ਇਸ ਦਾ ਕਾਫੀ ਫਾਇਦਾ ਹੋਵੇਗਾ। ਇਸ ਵਿੱਚ ਦੋ ਘੰਟੇ ਤੋਂ ਘੱਟ ਦਾ ਸਮਾਂ ਲੱਗੇਗਾ। ਇਸ ਨਾਲ ਨਾ ਸਿਰਫ ਸਥਾਨਕ ਲੋਕਾਂ ਨੂੰ ਫਾਇਦਾ ਹੋਵੇਗਾ ਸਗੋਂ ਵੱਖ-ਵੱਖ ਸੂਬਿਆਂ ਤੋਂ ਮੰਡੀ, ਕੁੱਲੂ, ਬਿਲਾਸਪੁਰ, ਲਾਹੌਲ ਸਪਿਤੀ ਆਉਣ ਵਾਲੇ ਸੈਲਾਨੀਆਂ ਨੂੰ ਵੀ ਫਾਇਦਾ ਹੋਵੇਗਾ।

ਮਨਾਲੀ ਤੱਕ ਫੋਰ ਲੇਨ ਬਣਾਉਣ ਲਈ ਲੱਗੇਗਾ ਡੇਢ ਸਾਲ ਹੋਰ

ਮੰਡੀ ਦੇ ਸੁੰਦਰਨਗਰ ਤੋਂ ਮਨਾਲੀ ਤੱਕ ਫੋਰ ਲੇਨ ਬਣਨ ਲਈ ਘੱਟੋ-ਘੱਟ ਡੇਢ ਸਾਲ ਦਾ ਸਮਾਂ ਲੱਗੇਗਾ। NHAI ਨੇ ਪਹਿਲਾਂ ਜੂਨ 2024 ਤੱਕ ਮਨਾਲੀ ਤੱਕ ਫੋਰ ਲੇਨ ਕੰਮ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਸੀ। ਪਰ ਇਸ ਸਾਲ ਭਾਰੀ ਮੀਂਹ ਕਾਰਨ ਹੋਈ ਤਬਾਹੀ ਕਾਰਨ ਕਈ ਥਾਵਾਂ ‘ਤੇ ਚਹੁੰਮਾਰਗੀ ਦੇ ਸਾਰੇ ਨਿਸ਼ਾਨ ਮਿਟ ਗਏ ਹਨ। ਹਾਲਾਤ ਇਹ ਹਨ ਕਿ ਕਈ ਥਾਵਾਂ ‘ਤੇ ਨਵੀਆਂ ਸੜਕਾਂ ਬਣਾਉਣੀਆਂ ਪਈਆਂ ਹਨ। ਜਿੱਥੇ ਭਵਿੱਖ ਵਿੱਚ ਭਾਰੀ ਬਰਸਾਤ ਅਤੇ ਬਿਆਸ ਦੇ ਪਾਣੀ ਕਾਰਨ ਸੜਕ ਦੇ ਨੁਕਸਾਨੇ ਜਾਣ ਦਾ ਡਰ ਹੈ, ਉੱਥੇ ਹੀ ਸੁਰੰਗ ਦਾ ਵਿਕਲਪ ਵੀ ਤਲਾਸ਼ਿਆ ਜਾ ਰਿਹਾ ਹੈ। ਇਸ ਕਾਰਨ ਮਨਾਲੀ ਤੱਕ ਫੋਰ ਲੇਨ ਨੂੰ ਪੂਰਾ ਕਰਨ ‘ਚ ਇਕ ਵਾਧੂ ਸਾਲ ਯਾਨੀ ਡੇਢ ਸਾਲ ਦਾ ਹੋਰ ਸਮਾਂ ਲੱਗੇਗਾ।

ਉਦਘਾਟਨ ਲਈ ਮੰਤਰਾਲੇ ਨੂੰ ਭੇਜਿਆ ਪ੍ਰਸਤਾਵ: ਪ੍ਰੋਜੈਕਟ ਡਾਇਰੈਕਟਰ

NHAI ਦੇ ਪ੍ਰੋਜੈਕਟ ਡਾਇਰੈਕਟਰ ਵਰੁਣ ਚਾਰੀ ਨੇ ਦੱਸਿਆ ਕਿ ਕੀਰਤਪੁਰ ਤੋਂ ਸੁੰਦਰਨਗਰ ਤੱਕ ਫੋਰ ਲੇਨ ਪੂਰੀ ਤਰ੍ਹਾਂ ਤਿਆਰ ਹੈ। ਇਸ ਲਈ ਇਸ ਦੇ ਉਦਘਾਟਨ ਦਾ ਪ੍ਰਸਤਾਵ ਮੰਤਰਾਲੇ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁੰਦਰਨਗਰ ਤੋਂ ਮਨਾਲੀ ਤੱਕ ਸੜਕ ਨੂੰ ਬਣਾਉਣ ਲਈ ਅਜੇ ਡੇਢ ਸਾਲ ਦਾ ਸਮਾਂ ਲੱਗੇਗਾ।

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...