ਇੱਕ ਹਿੰਦੁਸਤਾਨੀ ਨੇ 9/11 ਹੋਣ ਤੋਂ ਬਚਾ ਲਿਆ UPSC ਸਮਾਗਮ ‘ਚ PM ਮੋਦੀ ਨੇ ਕੀਤੀ ਸਮਿਤ ਮਛਾਰ ਦੀ ਤਾਰੀਫ਼

Updated On: 

01 Oct 2026 12:39 PM IST

Captain Smit Machchhar: UPSC ਦੇ ਸ਼ਤਾਬਦੀ ਸਮਾਗਮ ਵਿੱਚ PM ਮੋਦੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਹਿੰਦੁਸਤਾਨੀ ਨੇ 9/11 ਵਰਗੀ ਘਟਨਾ ਹੋਣ ਤੋਂ ਬਚਾ ਲਿਆ। ਸਮਿਤ ਦਾ ਇਹ ਪਰਾਕ੍ਰਮ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੰਦਾ ਹੈ।

ਇੱਕ ਹਿੰਦੁਸਤਾਨੀ ਨੇ 9/11 ਹੋਣ ਤੋਂ ਬਚਾ ਲਿਆ UPSC ਸਮਾਗਮ ਚ PM ਮੋਦੀ ਨੇ ਕੀਤੀ ਸਮਿਤ ਮਛਾਰ ਦੀ ਤਾਰੀਫ਼

PM ਮੋਦੀ ਨੇ ਕੀਤਾ ਸਮਿਤ ਦੀ ਬਹਾਦਰੀ ਦਾ ਜ਼ਿਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ UPSC ਦੇ ਸ਼ਤਾਬਦੀ ਸਮਾਗਮ ਵਿੱਚ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਹਿੰਦੁਸਤਾਨੀ ਨੇ 9/11 ਵਰਗੀ ਘਟਨਾ ਹੋਣ ਤੋਂ ਬਚਾ ਲਿਆ। ਦੁਬਈ ਤੋਂ ਤੇਲ ਅਵੀਵ ਜਾਣ ਵਾਲੀ Flydubai ਦੀ ਫਲਾਈਟ ਦਾ ਜ਼ਿਕਰ ਕਰਦਿਆਂ PM ਮੋਦੀ ਨੇ ਕਿਹਾ ਕਿ ਕੱਲ੍ਹ ਜੋ ਘਟਨਾ ਵਾਪਰੀ ਅਤੇ ਭਾਰਤ ਦੇ ਕੈਪਟਨ ਸਮਿਤ ਨੇ ਜਿਸ ਤਰ੍ਹਾਂ ਧੀਰਜ, ਸੂਝ-ਬੂਝ ਅਤੇ ਹਿੰਮਤ ਦਾ ਪ੍ਰਦਰਸ਼ਨ ਕੀਤਾ, ਉਸ ਦੀ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਿੰਦੁਸਤਾਨੀ ਨੇ 9/11 ਵਰਗੀ ਘਟਨਾ ਹੋਣ ਤੋਂ ਬਚਾ ਲਿਆ। ਹਰ ਦੇਸ਼ਵਾਸੀ ਨੂੰ ਸਮਿਤ ਦਾ ਇਹ ਪਰਾਕ੍ਰਮ ਮਾਣ ਨਾਲ ਭਰ ਦਿੰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਉਨ੍ਹਾਂ ਦੀ ਸਮਿਤ ਮਛਾਰ ਦੇ ਪਿਤਾ ਭੂਪੇਂਦਰ ਭਾਈ, ਮਾਤਾ ਗੀਤਾ ਭੈਣ ਅਤੇ ਪਤਨੀ ਸੋਨਲ ਨਾਲ ਵੀ ਗੱਲਬਾਤ ਹੋਈ। ਅੱਜ ਪੂਰੀ ਦੁਨੀਆ ਉਨ੍ਹਾਂ ‘ਤੇ ਮਾਣ ਕਰ ਰਹੀ ਹੈ। PM ਮੋਦੀ ਨੇ ਕਿਹਾ, ਮੈਂ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਸਾਰੇ ਸਮਿਤ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰੀਏ ਅਤੇ ਭਾਰਤ ਦਾ ਮਾਣ ਵਧਾਉਣ ਵਾਲੇ ਭਰਾ ਸਮਿਤ ਦਾ ਅਭਿਨੰਦਨ ਕਰੀਏ। ਦੱਸ ਦਈਏ ਕਿ ਭਾਰਤੀ ਪਾਇਲਟ ਮਛਾਰ ਨੇ ਜਹਾਜ਼ ਵਿੱਚ ਸਵਾਰ 180 ਲੋਕਾਂ ਦੀ ਜਾਨ ਬਚਾਈ।

ਦੇਸ਼ ਨੂੰ ਕੈਪਟਨ ਮਛਾਰ ‘ਤੇ ਮਾਣ ਹੈ- PM ਮੋਦੀ

ਇਸ ਸਮਾਗਮ ਤੋਂ ਪਹਿਲਾਂ ਵੀ PM ਮੋਦੀ ਨੇ ਟਵੀਟ ਕਰਕੇ ਭਾਰਤੀ ਪਾਇਲਟ ਸਮਿਤ ਮਛਾਰ ਦੇ ਹੌਸਲੇ ਅਤੇ ਹਿੰਮਤ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਮਿਤ ਮਛਾਰ ਇੱਕ ਹੀਰੋ ਹਨ। ਬੇਹੱਦ ਖ਼ਤਰਨਾਕ ਹਾਲਾਤ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੂਜਿਆਂ ਦੀ ਜਾਨ ਬਚਾਈ। ਇਸ ਦੌਰਾਨ ਉਨ੍ਹਆਂ ਨੇ ਬੇਮਿਸਾਲ ਹਿੰਮਤ ਅਤੇ ਅਟੁੱਟ ਦ੍ਰਿੜਤਾ ਦਿਖਾਈ। ਉਨ੍ਹਾਂ ਦੀ ਬਹਾਦਰੀ ਨਾਲ ਸੈਂਕੜੇ ਲੋਕਾਂ ਦੀ ਜਾਨ ਬਚੀ ਅਤੇ ਇੱਕ ਵੱਡੀ ਤ੍ਰਾਸਦੀ ਟਲ ਗਈ। PM ਮੋਦੀ ਨੇ ਕਿਹਾ ਕਿ ਭਾਰਤ ਨੂੰ ਕੈਪਟਨ ਮਛਾਰ ‘ਤੇ ਮਾਣ ਹੈ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ, ਨਵੀਂ ਤਾਕਤ ਹਾਸਲ ਕਰਨ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਾਂ।

ਹਰ ਪਾਸੇ ਹੋ ਰਹੀ ਮਛਾਰ ਦੀ ਤਾਰੀਫ਼

ਕੈਪਟਨ ਸਮਿਤ ਮਛਾਰ ਦੀ ਇਸ ਬਹਾਦਰੀ ਦੀ ਦੁਨੀਆ ਭਰ ਵਿੱਚ ਤਾਰੀਫ਼ ਹੋ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਨੂੰ ਸੱਚਾ ਹੀਰੋ ਦੱਸਿਆ। ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਵੀ ਸਮਿਤ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਮਿਤ ਦੇ ਧੰਨਵਾਦੀ ਹਾਂ। ਉਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਕਾਕਪਿਟ ਖੋਲ੍ਹਿਆ। ਉੱਥੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸਮਿਤ ਦੀ ਬਹਾਦਰੀ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਹੀਰੋ ਦੱਸਿਆ। ਜ਼ਖ਼ਮੀ ਹੋਣ ਦੇ ਬਾਵਜੂਦ ਸਮਿਤ ਨੇ ਅਦਮਯ ਹਿੰਮਤ ਦਿਖਾਉਂਦੇ ਹੋਏ 180 ਲੋਕਾਂ ਦੀ ਜਾਨ ਬਚਾਈ ਅਤੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾ ਲਿਆ।

Source:TV9Hindi.com

Loading...
Unable to load recommendations.
Follow Us